'ਗੁਰਚਰਨ ਸਿੰਘ ਜਿਉਣਵਾਲਾ ਜੀ ਦੇ ਜਵਾਬ ਬਾਰੇ'
ਹਰਦੇਵ ਸਿੰਘ,ਜੰਮੂ
ਦਾਸ ਨੇ ਕੁੱਝ ਦਿਨ ਪਹਿਲਾਂ ਹੀ ਸਨਮਾਨ ਯੋਗ ਸ. ਗੁਰਚਰਨ ਸਿੰਘ ਜਿਉਣਵਾਲਾ ਜੀ ਦੇ ਲਿਖੇ ਇਕ ਲੇਖ "ਜਾਪੁ ਜਾਂ ਦਸਮ ਗ੍ਰੰਥ ਤੋਂ ਸਾਨੂੰ ਕਹਿੜੀਆਂ ਸਖਿਆਵਾਂ ਲੈਣ ਦੀ ਲੇੜ ਹੈ?" ਪੜਨ ਉਪਰੰਤ ਦੋ ਸਵਾਲ ਪੁੱਛੇ ਸੀ।ਸਵਾਲ ਪੁੱਛਣ ਤੋਂ ਪਹਿਲਾਂ ਹੀ ਦਾਸ ਨੇ ਇੱਕ ਗੱਲ ਇਨਾਂ੍ਹ ਸ਼ਬਦਾ ਰਾਹੀਂ ਸਪਸ਼ਟ ਕਰ ਦਿੱਤੀ ਸੀ;
"ਇਹ ਵੀ ਬੇਨਤੀ ਕਰ ਦੇਵਾਂ ਕਿ ਦਾਸ ਦੇ ਸਵਾਲਾਂ ਦਾ ਸਬੰਧ ਇਸ ਚਰਚਾ ਨਾਲ ਬਿਲਕੁਲ ਨਹੀ ਕਿ ਜਾਪੁ ਸਵੈਯੇ ਅਤੇ ਚੌਪਈ ਗੁਰੂ ਲਿਖਤ ਹਨ ਜਾਂ ਨਹੀ?'
ਇਸ ਬੇਨਤੀ ਉਪਰੰਤ ਕੀਤੀ ਵਿਚਾਰ ਰਾਹੀਂ ਦਾਸ ਨੇ ਵਿਦਵਾਨ ਜੀ ਪਾਸੋਂ ਇਹ ਦੋ ਸਵਾਲ ਪੁੱਛੇ ਸਨ;
(੧) ਵੀਰ ਗੁਰਚਰਨ ਸਿੰਘ ਜੀਉ ਹੁਣ ਇਹ ਦੱਸਣ ਦੀ ਕਿਰਪਾਲਤਾ ਕਰਨੀ ਪਹਿਲਾਂ ਤੋਂ ਚਲ ਰਹੀ ਪੰਜ ਬਾਣੀਆਂ ਦੀ ਰੀਤ ਭਾਈ ਕਾਨ ਸਿੰਘ ਜੀ ਨਾਭਾ ਨੇ ਕੋਮ ਦੇ ਗਲ ਪਾਈ ਸੀ ਜਾਂ ਵੀਰ ਸਿੰਘ ਜੀ ਨੇ ਅੰਗ੍ਰੇਜ਼ਾਂ ਨਾਲ ਮਿਲ ਕੇ ਅਤੇ ਅਸੀਂ ਵੀਰ ਸਿੰਘ ਜੀ ਤੋਂ ਪਹਿਲਾਂ ਇਨਾਂ੍ਹ ਤੋਂ ਕਿਵੇਂ ਮੁਕਤ ਸਾਂ
(੨) "ਇਹ ਦੱਸਣ ਦੀ ਕਿਰਪਾਲਤਾ ਕਰਨ ਕਰੋ ਕਿ ਆਪ ਜੀ ਦੇ ਇਸ ਵਿਚਾਰ ਕਿ "ਬਾਕੀ ਗੁਰੂ ਸਾਹਿਬਾਨ ਤੱਬੂ ਵਿਚ ਆਪ ਇੱਕਲੇ ਬੈਠ ਕੇ ਕਿ ਪੜ ਕੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦੇ ਹਨ ਇਹ ਤਾਂ ਉਹ ਹੀ ਜਾਣਨ" ਦਾ ਕੀ ਮਹੱਤਵ ਹੈ?"
ਦੂਜੇ ਸਵਾਲ ਦੀ ਬਾਬਤ ਇਹ ਜਵਾਬ ਦਿੱਤਾ ਹੈ:
"ਸ. ਹਰਦੇਵ ਸਿੰਘ ਜੰਮੂ ਜੀ ਮੇਰੇ ਵਾਸਤੇ ਇਸਦਾ ਕੀ ਮਹੱਤਵ ਹੋ ਸਕਦਾ ਹੈ? ਜਦੋਂ ਮੈਨੂੰ ਪਤਾ ਹੀ ਨਹੀਂ ਕਿ ਤੰਬੂ ਵਿਚ ਕੀ ਹੋਇਆ ਤਾਂ ਗੁਰੂ ਜੀ ਨੇ ਜੋ ਕੁੱਝ ਵੀ ਕੀਤਾ ਉਹ ਠੀਕ ਹੀ ਹੈ"
ਦਾਸ ਦੀ ਟਿੱਪਣੀ:- ਵੀਰ ਜੀ ਆਪ ਜੀ ਦੇ ਉਤਰ ਤੋਂ ਸਪਸ਼ਟ ਹੈ ਕਿ ਤੰਬੂ ਅੰਦਰ ਕੀ ਹੋਇਆ ਆਪ ਜੀ ਨੂੰ ਬਿਲਕੁਲ ਪਤਾ ਨਹੀਂ।ਪਰ ਇਹ ਅਚਰਜ ਹੈ ਕਿ ਆਪ ਜੀ ਨੇ ਨਾਲ ਹੀ ਕਇਆ ਹੈ ਕਿ ਉਨਾਂ੍ਹ ਜੋ ਕੁੱਝ ਵੀ ਕੀਤਾ ਉਹ ਠੀਕ ਹੈ। ਖ਼ੈਰ ਇਸ ਤੋਂ ਸਿੱਧ ਹੁੰਦਾ ਹੈ ਕਿ ਅਸੀਂ ਉਹ ਵਾਕਯਾ ਦੇ ਆਪ ਚਸ਼ਮਦੀਦ ਨਾ ਹੋਣ ਕਾਰਨ ਇਸ ਬਾਬਤ ਕੁੱਝ ਵੀ ਪੜਨ/ਕਰਨ ਬਾਰੇ ਗੁਰੂ ਦੇ ਅਧਿਕਾਰ, ਇਤਹਾਸ ਅਤੇ ਪਰੰਪਰਾ ਦੀ ਗਵਾਹੀ ਦੇ ਵਿਸ਼ਲੇਸ਼ਣ ਤੇ ਨਿਰਭਰ ਹਾਂ। ਉਹ ਵੀ ਇਸ ਵਿਸ਼ਵਾਸ ਦੇ ਨਾਲ ਕਿ ਜੋ ਗੁਰੂ ਨੇ ਕੀਤਾ ਹੋਂਣਾ ਹੈ ਠੀਕ ਹੀ ਕੀਤਾ ਹੋਣਾ ਹੈ।ਨਹੀਂ ਤਾਂ ਕੋਈ ਕਲ ਨੂੰ ਇਹ ਵੀ ਕਹਿ ਸਕਦਾ ਹੈ ਕਿ ਕੋਈ ਵੀ ਬਾਣੀ ਨਹੀਂ ਪੜ੍ਹੀ ਗਈ।
ਹੁਣ ਪਹਿਲੇ ਸਵਾਲ ਤੇ ਆਪ ਜੀ ਦੇ ਜਵਾਬ ਨੂੰ ਵਿਚਾਰਿਏ । ਇਹ ਬਹੁਤ ਲੰਭਾ ਹੈ ! ਪਰ ਪੁਛੇ ਗਏ ਵਾਸਤਵਕ ਸਵਾਲ ਦੇ ਸੰਧਰਭ ਵਿਚ ਬਿਲਕੁਲ ਅਪ੍ਰਸੰਗਿਕ।ਆਪ ਜੀ ਨੇ ਸਵਾਲ ਨੂੰ ਬਿਲਕੁਲ ਦਰਕਿਨਾਰ ਕਰਦੇ ਬਾਣੀਆਂ ਬਾਰੇ ਵਿਚਾਰ ਦੇ ਦਿੱਤੀ ਜੋ ਕਿ ਦਾਸ ਦਾ ਸਵਾਲ ਹੀ ਨਹੀਂ ਸੀ।
ਆਪ ਜੀ ਨੇ ਇਕ ਸਬੂਤ ਇਨਾਂ੍ਹ ਸ਼ਬਦਾਂ ਵਿਚ ਮੰਗਿਆ ਸੀ:
"ਵੀਰੋ-ਭਰਾਵੋ ਕੋਈ ਸਬੂਤ ਪੇਸ਼ ਕਰੋ ਜਿਹੜਾ ੧੦੦-੧੫੦ ਸਾਲ ਪੁਰਾਣਾ ਹੋਵੇ ਤੇ ਇਹ ਸਾਬਤ ਕਰਦਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਅੱਜ ਵਾਲੀਆਂ ਬਾਣੀਆਂ ਪੜ੍ਹੀਆਂ ਸਨ?"
ਜਾਹਰ ਸੀ ਕਿ ਆਪ ਜੀ ਨੇ ੧੦੦-੧੫੦ ਸਾਲ ਪੁਰਾਣਾ ਸਬੂਤ ਮੰਗਿਆਂ ਸੀ ਅਤੇ ਦਾਸ ਨੇ ਉਹ ਸਬੂਤ ਆਪ ਜੀ ਨੂੰ ਦੇ ਦਿੱਤਾ।ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਆਪ ਜੀ ਨੇ ਇਸ ਸਮੇਂ ਸੀਮਾਂ ਦਾ ਸਬੂਤ ਇਸ ਲਈ ਮੰਗਿਆ ਸੀ ਕਿ ਆਪ ਜੀ ਪੰਜ ਬਾਣੀਆਂ/ਰਚਨਾਵਾਂ ਦੇ ਪੜਨ ਦੇ ਰਿਵਾਜ ਨੂੰ ਭਾਈ ਵੀਰ ਸਿੰਘ ਜੀ ਦੇ ਗਲ ਪਾ ਕੇ ਇਹ ਮੰਨ ਕੇ ਤੁਰ ਰਹੇ ਸੀ ਕਿ ਇਹ ਪ੍ਰਚਲਤ ਪੰਜ ਬਾਣੀਆਂ/ਰਚਨਾਵਾਂ ਪੜਨ ਦਾ ਇਤਹਾਸ ੧੯੪੫ ਵਿਚ ਬਣੀ ਰਹਿਤ ਮਰਿਆਦਾ ਦੇ ਕਾਰਣ ਨਾਲ ਹੀ ਸ਼ੂਰੁ ਹੋਇਆ ਸੀ ਜਿਸ ਪਿੱਛੇ ਅੰਗ੍ਰਜਾਂ ਅਤੇ ਵੀਰ ਸਿੰਘ ਦੀ ਮਿਲੀ ਭਗਤ ਸੀ। ਅਤੇ ਉਸ ਤੋਂ ਪਹਿਲਾਂ ਕੋਮ ਇਨਾਂ੍ਹ ਤੋਂ ਮੁਕਤ ਸੀ।
ਕੀ ਆਪ ਜੀ ਇਸ ਆਪਣੀ ਹੀ ਨਿਯਤ ਸਮੇਂ ਸੀਮਾਂ ਵਿਚ ਦਾਸ ਵਲੋਂ ਦਿੱਤੇ ੧੧੫ ਸਾਲਾ ਪੁਰਾਣੇ ਪੁੱਖ਼ਤਾ ਸਬੂਤ ਤੋਂ ਮੁੱਤਮਈਨ ਨਹੀਂ ਹੋਏ? ਖੈਰ ਦਾਸ ਦੇ ਸਵਾਲਾਂ ਅਤੇ ਵਿਚਾਰ ਦਾ ਵਿਸ਼ਾ, ਜਿਵੇਂ ਕਿ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹਾਂ , ਨਿਤਨੇਮ ਦਿਆਂ ਲਿਖਤਾਂ ਦੇ ਗੁਰੂ ਕ੍ਰਿਤ ਹੋਂਣ ਜਾਂ ਨਾ ਹੋਂਣ ਬਾਰੇ ਚਰਚਾ ਕਰਨਾ ਨਹੀਂ ਹੈ।
ਵੀਰ ਜੀ ਮੈਂ ਵੀ ਪਿੱਛਲੇ ਦੋ ਕੁ ਸਾਲਾਂ ਤੋਂ ਐਸੀਆਂ ਗਲਾਂ ਸੁਣਦਾ/ਪੜਦਾ ਆ ਰਿਹਾ ਹਾਂਆਪ ਜੀ ਦਾ ਲੇਖ ਤਾਂ ਮੈਂ ਚੰਦ ਦਿਨ ਪਹਿਲਾਂ ਹੀ ਪੜੀਆ ਹੈ।
ਆਸ ਹੈ ਕਿ ਜਿਸ ਦਿਨ ਆਪ ਜੀ ਸਵਾਲ ਨੂੰ ਦੁਬਾਰਾ ਵਿਚਾਰ ਕੇ ਜਵਾਬ ਦੇਂਣ ਦੀ ਕਿਰਪਾਲਤਾ ਕਰੋਗੇ ਤਾਂ ਇਸ ਬਾਬਤ ਉਨਾਂ੍ਹ ਨਾਲ ਚਰਚਾ ਅੱਗੇ ਤੁਰੇਗੀ ਕਿਉਂਕਿ ਆਪ ਜੀ ਆਪਣੇ ਇਸ ਕਥਨ ਕਿ; "ਅੱਜ ਵਾਲੀਆਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸਿੰਘ ਅੰਗਰੇਜ਼ਾਂ ਦੇ ਕਹੇ ਅਨੁਸਾਰ ਸਾਡੇ ਗਲ ਮੜ੍ਹ ਗਿਆ ਨਹੀਂ ਤਾਂ ਅਸੀਂ ਇਨਾਂ੍ਹ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ" ਦੀ ਸੱਤਯਤਾ ਬਾਰੇ ਕੋਈ ਜਵਾਬ/ਸਬੂਤ ਨਹੀਂ ਦੇ ਪਾਏ।ਦਾਸ ਇਸ ਬਾਬਤ ਤੱਥ ਨੂੰ ਵਿਚਾਰਨਾ ਜਾਰੀ ਰੱਖੇਗਾ ਤਾਂ ਕਿ ਸਹੀ ਤਸਵੀਰ ਸਮਝ ਆ ਸਕੇ।
ਆਪ ਜੀ ਜ਼ਰੂਰ ਵਿਚਾਰ ਕਰਨਾ ਕਿ ਆਪ ਜੀ ਨੇ ਉਪਰੋਕਤ ਟਿੱਪਣੀ ਕਰਕੇ ਇਹ ਵੀ ਕਹਿਣ ਦਾ ਜਤਨ ਕੀਤਾ ਹੈ ਕਿ ਖੰਡੇ ਦੇ ਅੰਮ੍ਰਿਤ ਦੀ ਰਸਮ ਵਿਚ ਪੰਜ ਦੀਆਂ ਪੰਜ ਬਾਣੀਆਂ ਵੀਰ ਸਿੰਘ ਨੇ ਅੰਗਰੇਜ਼ਾਂ ਦੇ ਕਹੇ ਅਨੁਸਾਰ ਪੰਥ ਦੇ ਗਲ ਪਾ ਦਿੱਤੀਆਂ ਗਈਆਂ ਸਨ।ਇਹ ਇਕ ਵਚਿੱਤਰ ਵਿਚਾਰ ਹੈ! ਆਪਣੇ ਇਸ ਕਥਨ ਨੂੰ ਸੰਜੀਦਗੀ ਨਾਲ ਵਿਚਾਰਣ ਦੀ ਕਿਰਪਾਲਤਾ ਕਰਨੀ ਜੀ!ਦਾਸ ਨੂੰ ਇਸ ਵਿਸ਼ੇ ਬਾਰੇ ਐਸਾ ਵਿਚਾਰ ਪਹਿਲੀ ਵਾਰ ਪੜਨ ਨੂੰ ਮਿਲਿਆ ਹੈ।
ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ ਜੰਮੂ
No comments:
Post a Comment