'ਗਿਆਨੀ ਹੋਣ ਦਾ ਪ੍ਰਪੰਚ'
ਹਰਦੇਵ ਸਿੰਘ ਜੰਮੂ
ਹਰਦੇਵ ਸਿੰਘ ਜੰਮੂ
ਜਿਹੜਾ ਬੰਦਾ ਕਿਸੇ ਦੂਜੇ ਪੁਰ ਲਿਖਤੀ ਵਾਰ ਕਰੇ ਪਰ ਉਸ ਨੂੰ ਆਪਣਾ ਪੱਖ ਰੱਖਣ ਦਾ ਹੱਕ ਨਾ ਦੇਵੇ ਉਹ ਕੁੱਝ ਵੀ ਹੋਵੇ ਪਰ ਗਿਆਨੀ ਨਹੀਂ ਹੋ ਸਕਦਾ। ਉਹ ਡਰਪੌਕ ਜਿਹਾ ਹੁੰਦਾ ਹੈ! ਉਸਦਾ ਡਰ ਉਸ ਨੂੰ ਦੂਜੇ ਦੇ ਪੱਖ ਨੂੰ ਛੁਪਾਉਂਣ ਲਈ ਮਜਬੂਰ ਕਰਦਾ ਹੈ ਕਿਉਂਕਿ ਉਸ ਵਿਚ ਉਸਦੇ ਨਾਲਾਯਕ ਗਿਆਨ ਦੇ ਕੁੱਝ ਖੋਖਲੇ ਪੱਖਾਂ ਦੀ ਪੋਲ ਖੁੱਲਦੀ ਹੈ। ਭਲਾ ਝੂਠਾ ਬੰਦਾ ਵੀ ਕਦੇ ਗਿਆਨੀ ਹੋ ਸਕਦਾ ਹੈ ?
ਗਿਆਨ ਜੇ ਕਰ ਸਹੀ ਨਾ ਹੋਵੇ ਤਾਂ ਗਿਆਨੀ ਹੋਣ ਦਾ 'ਭਰਮ' ਹਉਮੇ ਨੂੰ ਜਨਮ ਦਿੰਦਾ ਹੈ ਅਤੇ ਐਸਾ ਗਿਆਨੀ ਫਿਰ ਭਰਮ ਦੇ ਗੋੜ ਵਿਚ ਫੱਸਿਆ ਰਹਿੰਦਾ ਹੈ। ਉਸਦੀ ਦਸ਼ਾ ਆਪਣੇ ਦਾਈਰੇ ਵਿਚ ਕਿਤਨੀ ਕੁ ਵੀ ਸਤਿਕਾਰਤ ਕਿਉਂ ਨਾ ਹੋਵੇ ਪਰ ਵਾਸਤਵ ਵਿਚ ਉਹ ਗਿਆਨੀ ਨਹੀਂ ਹੁੰਦਾ ਬਲਕਿ ਗਿਆਨੀ ਅਖਵਾਉਣ ਅਤੇ ਅਹੁਦੇਦਾਰੀ ਦਾ ਲਾਲਚੀ ਹੁੰਦਾ ਹੈ।
ਐਸੇ ਲਾਲਚੀ ਮਨੁੱਖ ਦੂਜਿਆਂ ਨੂੰ ਵੀ ਲਾਲਚ ਦਿੰਦੇ ਉਨ੍ਹਾਂ ਦਾ ਸਮਰਥਨ ਪ੍ਰਾਪਤ ਕਰਨ ਦਾ ਪ੍ਰਪੰਚ ਰੱਚਦੇ ਹਨ, ਜਿਵੇਂ ਕਿ ਲੇਖ ਛਾਪਣ-ਛਪਵਾਉਣ ਦਾ ਲਾਲਚ ਜਾਂ ਵਿਦੇਸ਼ ਯਾਤਰਾ ਕਰਨ-ਕਰਵਾਉਣ ਆਦਿ ਦਾ ਲਾਲਚ!
ਹਰਦੇਵ ਸਿੰਘ, ਜੰਮੂ
੨੭.੦੩.੨੦੧੫