Friday, 29 April 2016

'ਬੱਚਿਆਂ ਲਈ ਲਿਖੀ ਕਹਾਣੀ ਵਿਚ ਸਿਆਣੇਆਂ ਲਈ ਸਿੱਖਿਆ'
ਹਰਦੇਵ ਸਿੰਘ, ਜੰਮੂ



ਪੀਟਰ ਬਇਸਲ ਛੋਟੀਆਂ ਕਹਾਣਿਆਂ ਲਿਖਣ ਵਿਚ ਉਸਤਾਦ ਕਹੇ ਜਾਂਦੇ ਸੱਜਣ ਹਨਇਕ ਕਹਾਣੀ ਜੋ ਕਦੇ ਉਨਾਂ ਨੇ ਬੱਚੇਆਂ ਲਈ ਲਿਖੀ ਸੀ, ਅੱਜ ਸਾਡੇ ਕੁੱਝ "ਸਿਆਣੇਆਂ" ਲਈ ਲਾਹੇਵੰਦ ਹੋ ਸਕਦੀ ਹੈ, ਬਾ-ਸ਼ਰਤੇ ਕਿ ਉਹ ਉਸ ਕਹਾਣੀ ਨੂੰ, ਆਪਣੀ ਸਿਆਣਪ ਦੇ ਗਰੂਰ ਨੂੰ ਤਿਆਗਦੇ ਹੋਏ, ਬੱਚੇਆਂ ਵਾਂਗ ਪੜਨ


ਜਿੱਥੋਂ ਤਕ ਮੈਂਨੂੰ ਯਾਦ ਹੈ ਕਿ ਉਸ ਕਹਾਣੀ
ਵਿਚ, ਇਕਾਕੀ ਜਿਹਾ ਜੀਵਨ ਬਤੀਤ ਕਰਦਾ ਮੁੱਖ ਪਾਤਰ (ਇਕ ਬੁੱਡਾ ਜਿਹਾ ਬੰਦਾ) ਚਾਹੁੰਦਾ ਹੈ ਕਿ ਸਮਾਜ ਵਿਚ ਕੁੱਝ ਬਦਲਾਉ ਆਏਪਰ ਜਿਸ ਵੇਲੇ ਉਸ ਨੂੰ ਆਪਣੀ ਸਮਝ ਅਨੁਸਾਰ ਕੁੱਝ ਵੀ ਬਦਲਦਾ ਨਹੀਂ ਲੱਗਦਾ, ਤਾਂ ਉਹ ਆਪਣੇ ਨਾਲ ਜੁੜੀਆਂ ਆਲੇ ਦੁਆਲੇ ਦਿਆਂ ਵਸਤਾਂ ਦੇ ਨਾਮ ਬਦਲਣ ਲੱਗ ਪੈਂਦਾ ਹੈਮਸਲਨ ਉਹ ਮੇਜ਼ ਦਾ ਅਰਥ ਆਪਣਾ ਬੇਡ, ਬੇਡ ਦਾ ਅਰਥ ਘੜੀ ਅਤੇ ਘੜੀ ਦਾ ਅਰਥ ਕੁਰਸੀ ਆਦਿ ਕਰਕੇ ਮੇਜ਼ ਨੂੰ ਬੇਡ, ਬੇਡ ਨੂੰ ਘੜੀ ਅਤੇ ਘੜੀ ਨੂੰ ਕੁਰਸੀ ਕਰਕੇ ਪੁਕਾਰਨ ਲਗ ਜਾਂਦਾ ਹੈ


ਐਸੀਆਂ ਹੋਰ ਗਲਾਂ ਵਿਚ ਉਸ ਨੂੰ ਕੁੱਝ ਦੇਰ ਕੁੱਝ ਮਜ਼ਾ ਤਾਂ ਆਉਂਦਾ ਹੈ, ਪਰ ਸਮਾਂ ਬੀਤਣ ਤੇ ਉਦਾਸੀਨਤਾ ਤੋਂ ਉਪਜ
ਕੇ,ਕਾਲਿਕ ਆਨੰਦ ਤੋ ਅੱਗੇ ਤੁਰਦੀ ਇਸ ਛੋਟੀ ਕਹਾਣੀ ਦਾ ਅੰਤ ਵੀ ਉਦਾਸ ਹੁੰਦਾ ਜਾਂਦਾ ਹੈਇਕ ਸਮਾਂ ਐਸਾ ਆਉਂਦਾ ਹੈ ਕਿ ਉਹ ਬੰਦਾ ਨਾ ਤਾਂ ਲੋਕਾਂ ਨੂੰ ਸਮਝ ਪਾਉਂਦਾ ਹੈ, ਅਤੇ ਨਾ ਹੀ ਲੋਕਾਂ ਨੂੰ ਆਪਣੀ ਗਲ ਸਮਝਾਉਂਣ ਜੋਗ ਰਹਿੰਦਾ ਹੈਉਹ ਹੁਣ ਚੁਪ ਜਿਹਾ ਹੁੰਦਾ ਜਾਂਦਾ ਹੈ ਚੁੰਕਿ ਉਸ ਪਾਸ  ਸਮਝਣ-ਸਮਝਾਉਂਣ ਦੀ ਸਮਰਥਾ ਗੁਆਚਦੀ ਜਾਂਦੀ ਹੈ


ਨਕਲ ਅਤੇ ਅਗਿਆਨਤਾ ਦੀ ਕੁੱਖ ਵਿਚ ਪਲਦੀ ਸਿਆਪਣ ਲਈ ਨਾਨਕ ਗੁਰੂ ਨਹੀਂ ਕੇਵਲ ਬਾਬਾ ਹੈ ਜੋ ਭੁਲਣਹਾਰ ਵੀ ਹੈ, ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਮਹਜ਼ ਪੁਸਤਕ ਹੈ, ਅਤੇ ਖੰਡੇ ਦੇ ਅੰਮ੍ਰਿਤ ਲਈ ਅੰਮ੍ਰਿਤ ਸ਼ਬਦ ਵਰਤਣਾ ਗਲਤ ਹੈ, ਸ਼੍ਰੀ ਅਕਾਲ ਤਖ਼ਤ ਅਕਾਲ ਤਖ਼ਤ ਨਹੀਂ, ਸਿੱਖ ਧਰਮ ਕੋਈ ਧਰਮ ਨਹੀਂ, ਖ਼ਾਲਸਾ ਪੰਥ ਹੈ ਹੀ ਨਹੀਂ,  ਦਾ ਉਚਾਰਣ ਬਦਲਣਾ ਹੈ ਆਦਿ ਕੁੱਝ ਤਾਂ ਦਿਨਾਂ ਅਤੇ ਮਹੀਨੇਆਂ ਦੇ ਨਾਮ ਬਦਲਣ ਬੈਠੇ ਹਨਗੁਰੂ ਭਲੀ ਕਰੇ!!!   

 ਹਰਦੇਵ ਸਿੰਘ, ਜੰਮੂ-੦੧.੦੩.੨੦੧੪