Tuesday, 20 May 2014



'ਅਵਤਾਰ ਸਿੰਘ ਮਿਸ਼ਨਰੀ ਜੀ ਤੋਂ ਕੁੱਝ ਸਵਾਲ'
ਹਰਦੇਵ ਸਿੰਘ,ਜੰਮੂ 
ਅਵਤਾਰ ਸਿੰਘ ਮਿਸ਼ਨਰੀ ਜੀਉ,
ਗੁਰੂ ਜੀ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ ਜੀ !


ਪਿਛਲੇ ਚਾਰ ਕੁ ਸਾਲਾਂ ਤੋਂ ਮੈਂ ਕੁੱਝ ਸਵਾਲ ਕੁੱਝ ਸੱਜਣਾਂ ਨੂੰ ਪੁੱਛਦਾ ਆਇਆ ਹਾਂ ਪਰ ਜਵਾਬ ਨਹੀਂ ਮਿਲਿਆਚੰਦ ਕੁ ਸੱਜਣ ਤਾਂ ਐਸੇ ਵੀ ਸਨ ਜਿਨ੍ਹਾਂ ਸਿੱਖ ਪੰਥ ਨੂੰ ਸਿੱਖੀ ਸਿਖਾਆਉਂਣ ਲਈ ਨਿਯਮ ਵੀ ਫ਼ਿਕਸ ਕਰ ਦਿੱਤੇਉਹ ਮੇਰੇ ਨਾਲ ਲਿਖਤੀ ਚਰਚਾ ਕਰਦੇ ਰਹੇ ਪਰ ਕੁੱਝ ਸਿੱਧੇ ਜਿਹੇ ਸਵਾਲਾਂ ਦਾ ਜਵਾਬ ਦੇਂਣ ਤੋਂ ਕੰਨੀ ਕਤਰਾਉਂਦੇ ਰਹੇਕਾਰਣ ਇਹ ਸੀ ਕਿ ਜਵਾਬ ਦੇਂਣ ਵਿਚ ਉਨ੍ਹਾਂ ਵਲੋਂ ਗੁਰਮਤਿ ਦੀ ਸਮਝ ਬਾਰੇ ਕੀਤੇ ਜਾ ਰਹੇ ਦਾਵੇ ਖੋਖਲੇ ਸਾਬਤ ਹੁੰਦੇ ਸੀ ਅਤੇ ਉਹ ਆਪ ਆਪਣੇ ਖੜੇ ਕੀਤੇ ਭੰਭਲਭੂਸੇ ਵਿਚ ਫ਼ੱਸਦੇ ਸੀ
 ਖ਼ੈਰ, ਚੁੰਕਿ ਆਪ ਵੀ ਗੁਰਮਤ ਦੇ ਪ੍ਰਚਾਰਕ ਹੋਂਣ ਦੀ ਗਲ ਕਰਦੇ ਹੋ ਇਸ ਲਈ ਮੈਂ ਉਹੀ ਸਵਾਲ ਆਪ ਜੀ ਤੋਂ ਪੁੱਛਣ ਦੀ ਹਿਮਾਕਤ ਕਰ ਰਿਹਾ ਹਾਂ, ਕਿਉਂਕਿ ਮੈਂ ਸਮਝਦਾ ਹਾਂ ਕਿ ਕਿਸੇ ਬਾ-ਕਾਯਦਾ ਪ੍ਰਚਾਰਕ ਨੂੰ ਇਸ ਗਲ ਦਾ ਗਿਆਨ ਹੋਂਣਾ ਚਾਹੀਦਾ ਹੈ, ਕਿ ਜੋ ਵਿਸ਼ਾ ਉਹ ਪ੍ਰਚਾਰਦਾ ਹੈ, ਉਸ ਵਿਸ਼ੇ ਬਾਰੇ ਉਸ ਦੀ ਆਪਣੀ ਪਕੜ ਕਿਤਨੀ ਕੁ ਮਜ਼ਬੂਤ ਹੈ ? ਆਸ ਹੈ ਕਿ ਹੇਠ ਲਿਖੇ ਮੇਰੇ ਸਵਾਲਾਂ ਨੂੰ ਆਪ ਜੀ ਇਸੇ ਪਰਿਪੇਖ ਵਿਚ ਸਮਝਦੇ ਹੋਏ ਇਸ ਵਿਸ਼ੇ ਬਾਰੇ ਆਪਣਾ ਗਿਆਨ ਸਾਂਝਾ ਕਰੋਗੇ:-

() ਗੁਰੂ ਨਾਨਕ ਜੀ ਨੇ ਆਪਣੀ ਬਾਣੀ ਅੰਦਰ ਧਰਤੀ ਨੂੰ 'ਧਰਮ ਸਾਲ' ਕਿਹਾ ਹੈਫਿਰ ਗੁਰੂ ਸਾਹਿਬਾਨ ਨੇ ਗੁਰਦੁਆਰਿਆਂ ਨੂੰ ਪਹਿਲਾਂ 'ਧਰਮ ਸਾਲ' ਦਾ ਨਾਮ ਕਿਉਂ ਦਿੱਤਾ ?
() ਗੁਰਬਾਣੀ ਅਨੁਸਾਰ 'ਕਰਤਾਰ' ਪਰਮਾਤਮਾ ਨੂੰ ਕਿਹਾ ਗਿਆ ਹੈ ਜੋ ਕਿ ਇਕੋ ਹੈਫਿਰ ਗੁਰੂ ਨਾਨਕ ਜੀ ਨੇ ਜ਼ਮੀਨ ਦੇ ਇਕ ਟੁੱਕੜੇ ਨੂੰ 'ਕਰਤਾਰਪੁਰ' ਦਾ ਨਾਮ ਕਿਉਂ ਦਿੱਤਾ ? ਗੁਰੂ ਅਰਜਨ ਦੇਵ ਜੀ ਨੇ ਵੀ  ਦੋਆਬ ਖੇਤਰ ਵਿਚ ਹੋਰ ਥਾਂ ਦਾ ਨਾਮ 'ਕਰਤਾਰਪੁਰ' ਕਿਉਂ ਰੱਖਿਆ ?
 () ਗੁਰਬਾਣੀ ਅਨੁਸਾਰ 'ਤਰਨਤਾਰਨ' ਪਰਮਾਤਮਾ ਹੈ ਫਿਰ ਗੁਰੂ ਸਾਹਿਬ ਜੀ ਨੇ ਇਕ ਸਥਾਨ ਦਾ ਨਾਮ 'ਤਰਨਤਾਰਨ' ਕਿਉਂ ਰੱਖਿਆ ?
() ਗੁਰਬਾਣੀ ਅਨੁਸਾਰ 'ਆਨੰਦ' ਕੀ ਹੈ ਇਸ ਨੂੰ ਆਪ ਜੀ ਜਾਣਦੇ ਹੋਫ਼ਿਰ ਗੁਰੂ ਸਾਹਿਬ ਨੇ ਇਕ ਸਥਾਨ ਨੂੰ 'ਆਨੰਦਪੁਰ' ਕਿਉਂ ਕਹਿਆ ? 
() ਬਾਣੀ ਵਿਚ ਦਰਸਾਏ 'ਸੰਤੋਖ' ਨੂੰ ਅਸੀਂ ਜਾਣਦੇ ਹਾਂਫਿਰ ਗੁਰੂ ਸਾਹਿਬ ਨੇ ਇਕ ਸਰੋਵਰ ਦਾ ਨਾਮ 'ਸੰਤੋਖਸਰ' ਕਿਉਂ ਰੱਖਿਆ ?
() ਗੁਰਬਾਣੀ ਅੰਦਰ ਦਰਸਾਏ 'ਬਿਬੇਕ' ਦੇ ਭਾਵ ਨੂੰ ਅਸੀਂ ਜਾਣਦੇ ਹਾਂਫਿਰ ਗੁਰੂ ਸਾਹਿਬ ਨੇ ਇਕ ਸਰੋਵਰ ਦਾ ਨਾਮ 'ਬਿਬੇਕਸਰ' ਕਿਉਂ ਰੱਖਿਆ ?
() ਬਾਣੀ ਅੰਦਰ ਦਰਸਾਏ 'ਕੀਰਤ' ਦੇ ਸਿਧਾਂਤ ਨੂੰ ਅਸੀਂ ਜਾਣਦੇ ਹਾਂਫਿਰ ਗੁਰੂ ਸਾਹਿਬ ਨੇ ਇਕ ਸਥਾਨ ਦਾ ਨਾਮ 'ਕੀਰਤਪੁਰ' ਕਿਉਂ ਰੱਖਿਆ ?
() ਇਸ ਪ੍ਰਸ਼ਨ ਸ਼੍ਰੰਖਲਾ ਦਾ ਆਖਰੀ ਸਵਾਲ! ਜੇ ਕਰ 'ਅਵਤਾਰਵਾਦ' ਦੀ ਵਿਚਾਰਧਾਰਾ ਬ੍ਰਾਹਮਣੀ ਵਿਚਾਰ ਹੈ ਤਾਂ ਆਪ ਜੀ ਦੇ   ਆਪਣੇ ਨਾਮ ਵਿਚ ਇਸ ਦਾ ਪ੍ਰਭਾਵ ਕਿਉਂ ਹੈ ?

ਆਪ ਜੀ ਵਲੋਂ ਉੱਤਰ ਦੀ ਉਡੀਕ ਵਿਚ,
 ਹਰਦੇਵ ਸਿੰਘ,ਜੰਮੂ-੧੯.੦੫.੨੦੧੪