'ਅਵਤਾਰ ਸਿੰਘ ਮਿਸ਼ਨਰੀ ਜੀ ਤੋਂ ਕੁੱਝ ਸਵਾਲ'
ਹਰਦੇਵ ਸਿੰਘ,ਜੰਮੂ
ਅਵਤਾਰ ਸਿੰਘ ਮਿਸ਼ਨਰੀ ਜੀਉ,
ਪਿਛਲੇ
ਚਾਰ ਕੁ ਸਾਲਾਂ ਤੋਂ
ਮੈਂ ਕੁੱਝ ਸਵਾਲ ਕੁੱਝ
ਸੱਜਣਾਂ ਨੂੰ ਪੁੱਛਦਾ ਆਇਆ
ਹਾਂ ਪਰ ਜਵਾਬ ਨਹੀਂ
ਮਿਲਿਆ। ਚੰਦ
ਕੁ ਸੱਜਣ ਤਾਂ ਐਸੇ
ਵੀ ਸਨ ਜਿਨ੍ਹਾਂ ਸਿੱਖ
ਪੰਥ ਨੂੰ ਸਿੱਖੀ ਸਿਖਾਆਉਂਣ
ਲਈ ਨਿਯਮ ਵੀ ਫ਼ਿਕਸ
ਕਰ ਦਿੱਤੇ। ਉਹ
ਮੇਰੇ ਨਾਲ ਲਿਖਤੀ ਚਰਚਾ
ਕਰਦੇ ਰਹੇ ਪਰ ਕੁੱਝ
ਸਿੱਧੇ ਜਿਹੇ ਸਵਾਲਾਂ ਦਾ
ਜਵਾਬ ਦੇਂਣ ਤੋਂ ਕੰਨੀ
ਕਤਰਾਉਂਦੇ ਰਹੇ। ਕਾਰਣ
ਇਹ ਸੀ ਕਿ ਜਵਾਬ
ਦੇਂਣ ਵਿਚ ਉਨ੍ਹਾਂ ਵਲੋਂ
ਗੁਰਮਤਿ ਦੀ ਸਮਝ ਬਾਰੇ
ਕੀਤੇ ਜਾ ਰਹੇ ਦਾਵੇ
ਖੋਖਲੇ ਸਾਬਤ ਹੁੰਦੇ ਸੀ
ਅਤੇ ਉਹ ਆਪ ਆਪਣੇ
ਖੜੇ ਕੀਤੇ ਭੰਭਲਭੂਸੇ ਵਿਚ
ਫ਼ੱਸਦੇ ਸੀ।
ਖ਼ੈਰ, ਚੁੰਕਿ ਆਪ ਵੀ ਗੁਰਮਤ ਦੇ ਪ੍ਰਚਾਰਕ ਹੋਂਣ ਦੀ ਗਲ ਕਰਦੇ ਹੋ ਇਸ ਲਈ ਮੈਂ ਉਹੀ ਸਵਾਲ ਆਪ ਜੀ ਤੋਂ ਪੁੱਛਣ ਦੀ ਹਿਮਾਕਤ ਕਰ ਰਿਹਾ ਹਾਂ, ਕਿਉਂਕਿ ਮੈਂ ਸਮਝਦਾ ਹਾਂ ਕਿ ਕਿਸੇ ਬਾ-ਕਾਯਦਾ ਪ੍ਰਚਾਰਕ ਨੂੰ ਇਸ ਗਲ ਦਾ ਗਿਆਨ ਹੋਂਣਾ ਚਾਹੀਦਾ ਹੈ, ਕਿ ਜੋ ਵਿਸ਼ਾ ਉਹ ਪ੍ਰਚਾਰਦਾ ਹੈ, ਉਸ ਵਿਸ਼ੇ ਬਾਰੇ ਉਸ ਦੀ ਆਪਣੀ ਪਕੜ ਕਿਤਨੀ ਕੁ ਮਜ਼ਬੂਤ ਹੈ ? ਆਸ ਹੈ ਕਿ ਹੇਠ ਲਿਖੇ ਮੇਰੇ ਸਵਾਲਾਂ ਨੂੰ ਆਪ ਜੀ ਇਸੇ ਪਰਿਪੇਖ ਵਿਚ ਸਮਝਦੇ ਹੋਏ ਇਸ ਵਿਸ਼ੇ ਬਾਰੇ ਆਪਣਾ ਗਿਆਨ ਸਾਂਝਾ ਕਰੋਗੇ:-

(੨) ਗੁਰਬਾਣੀ ਅਨੁਸਾਰ 'ਕਰਤਾਰ' ਪਰਮਾਤਮਾ ਨੂੰ ਕਿਹਾ ਗਿਆ ਹੈ ਜੋ ਕਿ ਇਕੋ ਹੈ। ਫਿਰ ਗੁਰੂ ਨਾਨਕ ਜੀ ਨੇ ਜ਼ਮੀਨ ਦੇ ਇਕ ਟੁੱਕੜੇ ਨੂੰ 'ਕਰਤਾਰਪੁਰ' ਦਾ ਨਾਮ ਕਿਉਂ ਦਿੱਤਾ ? ਗੁਰੂ ਅਰਜਨ ਦੇਵ ਜੀ ਨੇ ਵੀ ਦੋਆਬ ਖੇਤਰ ਵਿਚ ਹੋਰ ਥਾਂ ਦਾ ਨਾਮ 'ਕਰਤਾਰਪੁਰ' ਕਿਉਂ ਰੱਖਿਆ ?
(੩) ਗੁਰਬਾਣੀ ਅਨੁਸਾਰ 'ਤਰਨਤਾਰਨ' ਪਰਮਾਤਮਾ ਹੈ। ਫਿਰ ਗੁਰੂ ਸਾਹਿਬ ਜੀ ਨੇ ਇਕ ਸਥਾਨ ਦਾ ਨਾਮ 'ਤਰਨਤਾਰਨ' ਕਿਉਂ ਰੱਖਿਆ ?
(੪) ਗੁਰਬਾਣੀ ਅਨੁਸਾਰ 'ਆਨੰਦ' ਕੀ ਹੈ ਇਸ ਨੂੰ ਆਪ ਜੀ ਜਾਣਦੇ ਹੋ। ਫ਼ਿਰ ਗੁਰੂ ਸਾਹਿਬ ਨੇ ਇਕ ਸਥਾਨ ਨੂੰ 'ਆਨੰਦਪੁਰ' ਕਿਉਂ ਕਹਿਆ ?
(੫) ਬਾਣੀ ਵਿਚ
ਦਰਸਾਏ 'ਸੰਤੋਖ' ਨੂੰ ਅਸੀਂ
ਜਾਣਦੇ ਹਾਂ।ਫਿਰ
ਗੁਰੂ ਸਾਹਿਬ ਨੇ ਇਕ
ਸਰੋਵਰ ਦਾ ਨਾਮ 'ਸੰਤੋਖਸਰ' ਕਿਉਂ ਰੱਖਿਆ ?
(੬) ਗੁਰਬਾਣੀ ਅੰਦਰ ਦਰਸਾਏ 'ਬਿਬੇਕ' ਦੇ ਭਾਵ ਨੂੰ ਅਸੀਂ ਜਾਣਦੇ ਹਾਂ।ਫਿਰ ਗੁਰੂ ਸਾਹਿਬ ਨੇ ਇਕ ਸਰੋਵਰ ਦਾ ਨਾਮ 'ਬਿਬੇਕਸਰ' ਕਿਉਂ ਰੱਖਿਆ ?
(੭) ਬਾਣੀ ਅੰਦਰ ਦਰਸਾਏ 'ਕੀਰਤ' ਦੇ ਸਿਧਾਂਤ ਨੂੰ ਅਸੀਂ ਜਾਣਦੇ ਹਾਂ।ਫਿਰ ਗੁਰੂ ਸਾਹਿਬ ਨੇ ਇਕ ਸਥਾਨ ਦਾ ਨਾਮ 'ਕੀਰਤਪੁਰ' ਕਿਉਂ ਰੱਖਿਆ ?
(੮) ਇਸ ਪ੍ਰਸ਼ਨ ਸ਼੍ਰੰਖਲਾ ਦਾ ਆਖਰੀ ਸਵਾਲ! ਜੇ ਕਰ 'ਅਵਤਾਰਵਾਦ' ਦੀ ਵਿਚਾਰਧਾਰਾ ਬ੍ਰਾਹਮਣੀ ਵਿਚਾਰ ਹੈ ਤਾਂ ਆਪ ਜੀ ਦੇ ਆਪਣੇ ਨਾਮ ਵਿਚ ਇਸ ਦਾ ਪ੍ਰਭਾਵ ਕਿਉਂ ਹੈ ?

ਆਪ
ਜੀ ਵਲੋਂ ਉੱਤਰ ਦੀ
ਉਡੀਕ ਵਿਚ,
ਹਰਦੇਵ ਸਿੰਘ,ਜੰਮੂ-੧੯.੦੫.੨੦੧੪
ਹਰਦੇਵ ਸਿੰਘ,ਜੰਮੂ-੧੯.੦੫.੨੦੧੪
No comments:
Post a Comment