ਸ਼ੈਤਾਨ ਧਰਮ ਗ੍ਰੰਥ ਦਾ ਹਵਾਲਾ ਦਿੰਦਾ ਹੈ?
(ਹਰਦੇਵ ਸਿੰਘ ਜੰਮੂ)
ਅੰਗ੍ਰੇਜ਼ੀ ਵਿਚ
ਇਕ
ਕਹਾਵਤ
ਹੈ,
“Devil Quotes Scripture” ਅਰਥਾਰਤ,
ਸ਼ੈਤਾਨ
ਵ੍ਰਿਤੀ
ਦਾ
ਮਨੁੱਖ
ਧਾਰਮਕ
ਗ੍ਰੰਥ
ਦੇ
ਹਵਾਲੇ
ਵਰਤਦਾ
ਹੈ!
ਕੋਈ ਹੈਰਾਨ ਹੋ ਸਕਦਾ ਹੈ ਕਿ ਧਾਰਮਕ ਗ੍ਰੰਥ ਵਿਚ ਲਿਖੀ ਕਿਸੇ ਗਲ ਨੂੰ ਕੋਟ (Quote) ਕਰਨਾ, ਅਰਥਾਰਤ ਉਸ ਦਾ ਹਵਾਲਾ ਵਰਤਨਾ, ਸ਼ੈਤਾਨ ਦਾ ਕੰਮ ਵੀ ਹੋ ਸਕਦਾ ਹੈ?ਨਿਰਸੰਦੇਹ: ਹੋ ਸਕਦਾ ਹੈ।ਆਉ ਇਸ ਤੇ ਵਿਚਾਰ ਕਰੀਏ।
“Devil Quotes Scripture!” ਇਕ ਵਿਸ਼ੇਸ਼ ਪਰਿਪੇਖ ਵਿੱਚ ਇਹ ਕਹਾਵਤ ਵਰਤੀ ਜਾਂਦੀ ਹੈ। ਦਸ਼ਮੇਸ਼ ਜੀ ਦੇ ਛੋਟੇ ਸਾਹਿਬਜਾਦੇਆਂ ਨੂੰ ਦਿਵਾਰਾਂ ਵਿੱਚ ਜਿੰਦਾ ਦਫ਼ਨਾਉਂਣ ਦਾ ਹੁਕਮ ਕਿਸੇ ਕਾਜ਼ੀ ਨੇ ਸ਼ਰੀਅਤ (Scripture) ਦੇ ਹਵਾਲੇ ਦੀ ਆੜ ਲੇ ਕੇ ਹੀ ਦਿੱਤਾ ਸੀ। ਇਹ ਸੀ ਸ਼ੈਤਾਨ/ਜ਼ਾਲਮ ਵਲੋਂ ਧਾਰਮਕ ਗ੍ਰੰਥ ਨੂੰ ਗਲਤ ਕੋਟ ਕਰਦੇ ਸ਼ੈਤਾਨੀ ਕਰਨਾ।
ਸਿੱਖ ਇਤਹਾਸ ਵਿਚ ਇਸਦੀ ਪਹਿਲੀ ਵੱਡੀ ਮਿਸਾਲ ਜਹਾਂਗੀਰ ਦਾ ਉਹ ਸ਼ੈਤਾਨੀ ਕੰਮ ਸੀ, ਜਿਸ ਨੂੰ ਉਸਨੇ, ਸ਼ਰੀਅਤ ਦੇ ਨਾਮ ਹੇਠ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਅੰਜਾਮ ਦਿੱਤਾ ਸੀ।ਸ਼ਰੀਅਤ ਪ੍ਰਤੀ ਜਹਾਂਗੀਰ ਦੀ ਸਮਝ ਅਨੁਸਾਰ ਗੁਰੂਘਰ ਇਕ “ਕੂੜ” ਦੀ ਦੂਕਾਨ ਸੀ।
ਸਾਰੇ ਜਾਣਦੇ ਹਨ ਕਿ ‘ਔਰੰਗਜ਼ੇਬ’ ਨੇ ਆਪਣੇ ਭਰਾਵਾਂ ਦਾ ਕਤਲ ਰਾਜਨੀਤਕ ਕਰਣਾਂ ਕਰਕੇ ਕੀਤਾ ਸੀ। ਪਰ ਔਰੰਗਜ਼ੇਬ ਨੇ, ਆਪਣੇ ਵਲੋਂ ਕੀਤੇ ਇਨ੍ਹਾਂ ਰਾਜਨੀਤਕ ਕਤਲਾਂ ਨੂੰ, ਸ਼ਰੀਅਤ ਦਾ ਜਾਮਾ ਪਹਿਨਾਉਂਣ ਲਈ, ਸ਼ਰੀਅਤ ਦਾ ਹੀ ਸਹਾਰਾ ਲੇਂਦੇ ਹੋਏ, ਕਾਜ਼ੀਆਂ ਕਲੋਂ ਫ਼ਤਵਾ ਲਿਆ ਸੀ ਕਿ ਉਸਦੇ ਭਰਾ, ਇਸਲਾਮ ਵਿਰੁੱਧ ਲੜ ਰਹੇ ਸੀ।
ਇਹ ਹੁੰਦਾ ਹੈ “Devil Quotes Scripture!” ਦਾ ਭਾਵ ਜਿਸ ਵਿੱਚ ਗਲਤ ਕੰਮ ਕਰਨ ਲਈ ਧਾਰਮਕ ਹਵਾਲੇ ਦੀ ਗਲਤ ਆੜ ਲਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਆਦਿ ਨੂੰ ਰੱਦ ਕਰਨ ਦਾ ਵਿਚਾਰ ਦੇਂਣ ਵਾਲੇ ਸੱਜਣ ਵੀ ਬਾਣੀ ਦੇ ਹੀ ਕੁੱਝ ਹਵਾਲੇ ਅਪਣੇ ਸ਼ੈਤਾਨੀ (ਮਨਮਤੀ) ਮਨਸੂਬੇ ਮੁਤਾਬਕ ਵਰਤਦੇ ਹੋਂਣ ਗੇ।ਇਹੀ ਢੰਗ ਸਿੱਖ ਰਹਿਤ ਮਰਿਆਦਾ ਵਿਚ ਦਿੱਤੇ ਹੋਰ ਸਿੱਖੀ ਦੇ ਮੁੱਡਲੇ ਅਸੂਲਾਂ ਨੂੰ ਰੱਧ ਕਰਨ ਬਾਰੇ ਵੀ ਵਰਤਿਆ ਜਾ ਰਿਹਾ ਹੈ।
ਕੁੱਝ ਸੱਜਣਾਂ ਦਾ ਗਿਲਾ/ਬਹਾਨਾ ਹੈ ਕਿ ਮੈਂ ਗੁਰਬਾਣੀ ਹਵਾਲੇ ਘੱਟ ਵਰਤਦਾ ਹਾਂ। ਪਰ ਪਾਠਕ ਆਪ ਮੇਰੀਆਂ ਲਿਖਤਾਂ ਪੜ ਸਕਦੇ ਹਨ। ਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਂ, ਬਾਣੀ ਦੇ ਹਵਾਲੇ ਨੂੰ ਗਲਤ ਢੰਗ ਨਾਲ ਵਰਤ ਕੇ, ਕਿਸੇ ਸ਼ੈਤਾਨੀ ਮਨਮਤਿ ਨੂੰ ਸਿੱਧ ਕਰਨ ਦਾ ਜਤਨ ਨਹੀਂ ਕਰਦਾ। ਗੁਰਬਾਣੀ ਦੇ ਹਵਾਲੇ ਨੂੰ ਗਲਤ ਢੰਗ ਨਾਲ ਵਰਤਨ ਨਾਲੋਂ ਤਾਂ ਬਾਣੀ ਹਵਾਲਾ ਨਾ ਵਰਤ ਕੇ ਸਹੀ ਗਲ ਕਰਨ ਦਾ ਯਤਨ ਚੰਗਾ ਹੈ।
ਅਣਜਾਣੇ ਜਾਂ ਅਗਿਆਨਤਾਵਸ਼, ਗੁਰਬਾਣੀ ਦੇ ਹਵਾਲੇ ਦੀ ਗਲਤ ਵਰਤਨ ਮਨਮਤਿ ਕਹੀ ਜਾ ਸਕਦੀ ਹੈ, ਪਰ ਜਾਣਬੂਝ ਕੇ ਬਾਣੀ ਦਾ ਹਵਾਲਾ ਗਲਤ ਢੰਗ ਨਾਲ ਵਰਤਨਾ, ਵੱਡੀ ਸ਼ੈਤਾਨੀ ਮਨਮਤਿ ਹੈ। ਐਸੀ ਵਰਤੋਂ ਤੇ “ਡੇਵਿਲ ਕੋਟਸ ਸਕ੍ਰਿੱਪਚਰ” ਦੀ ਕਹਾਵਤ ਲਾਗੂ ਹੁੰਦੀ ਹੈ।
-ਹਰਦੇਵ ਸਿੰਘ,ਜੰਮੂ