'ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਪਾਸ ਬੇਨਤੀ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀਉ,
ਸਤਿ ਸ਼੍ਰੀ ਅਕਾਲ !
ਆਪ ਜੀ ਨਾਲ ਮੁਖ਼ਾਤਬ ਹੁੰਦੇ ਸਭ ਤੋਂ ਪਹਿਲਾਂ ਆਪ ਜੀ ਵਲੋਂ ਲਿਖਿਆਂ ਲਿਖਤਾਂ ਵਿਚ ਦਰਸਾਏ ਗੁਰਮਤਿ ਪੱਖੀ ਵਿਚਾਰਾਂ ਲਈ ਆਪ ਜੀ ਦਾ ਬਹੁਤ ਧਨਵਾਦ!
ਪਿੱਛਲੇ ਸਾਲ ਦਾਸ ਨੇ ਇਨਟਰਨੇਟ ਰਾਹੀਂ ਪਾਠਕ ਸੱਜਣਾਂ ਤੋਂ ਇਕ ਜਾਣਕਾਰੀ ਮੰਗੀ ਸੀ ਜਿਸਦਾ ਸਾਰ ਇਹ ਜਾਣਨਾ ਸੀ ਕਿ ਕੀ ਆਪ ਜੀ ਨੇ ਅਪਣੀਆਂ ਲਿਖਤਾਂ ਵਿਚ ਕੁੱਝ ਥਾਂ ਵਰਤੇ ਉਨਾਂ੍ਹ ਹਵਾਲਿਆਂ ਨੂੰ ਵਾਪਸ ਲਿਆ ਹੈ ਜਿਨਾਂ੍ਹ ਬਾਰੇ ਇਹ ਮੰਨਿਆਂ ਜਾਦਾਂ ਹੈ ਕਿ ਉਹ ਦਸ਼ਮੇਸ਼ ਜੀ ਵਲੋਂ ਕਹੇ ਗਏ ਸੀ ?
ਮਿਸਾਲ ਦੇ ਤੌਰ ਤੇ "ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ" ਪੁਸਤਕ ਵਿਚ ਆਪ ਜੀ ਨੇ ਦਸ਼ਮੇਸ਼ ਜੀ ਦੇ ਨਾਲ ਜੁੜੇ ਹੇਠ ਲਿਖੇ ਹਵਾਲੇ ਨੂੰ ਹੀ ਅਪਣੀ ਪੁਸਤਕ ਦਾ ਅਧਾਰ ਬਣਾਇਆ ਹੈ ਜਿਸ ਦਾ ਇਸਤੇਮਾਲ ਆਪ ਜੀ ਨੇ ਪੁਸਤਕ ਦੀ ਅਰੰਭਕ ਬੇਨਤੀ ਵਿਚ ਇੰਝ ਲਿਖਦੇ ਹੋਏ ਕੀਤਾ:-
"ਦਿਨੋ ਦਿਨ ਪੰਥ ਵਿਚ ਆ ਰਹੇ ਵਿਗਾੜ ਦਾ ਠੀਕ ਠੀਕ ਕਾਰਨ, ਇਸ ਨਿਮਾਣੇ ਦਾਸਰੇ ਨੇ ਲਭਣਾ ਚਾਹਿਆ। ਸਤਿਗੁਰਾਂ ਦੇ ਪਾਵਨ ਮਾਨਣੇ ਨਾਲ ਜੁੜੇ ਇਨਾਂ ਬਚਨਾਂ ਵਲ ਧਿਆਨ ਗਿਆ
ਜਬ ਲਗ ਖ਼ਾਲਸਾ ਰਹੇ ਨਿਆਰਾ।ਤਬ ਲਗ ਤੇਜ ਦੀਆ ਮੈਂ ਸਾਰਾ।
ਜਬ ਇਹ ਗਏ ਬਿਪ੍ਰਨ ਕੀ ਰੀਤ।ਮੈਂ ਨਾ ਕਰੁੰ ਇਨਕੀ ਪਰਤੀਤ।
ਜਬ ਇਹ ਗਏ ਬਿਪ੍ਰਨ ਕੀ ਰੀਤ।ਮੈਂ ਨਾ ਕਰੁੰ ਇਨਕੀ ਪਰਤੀਤ।
ਬੜੀ ਪੁੱਛ ਪੜਤਾਲ ਕੀਤੀ ਕਿ ਕੀ ਵਾਕਿਆ ਹੀ ਦਸਮ ਸਤਿਗੁਰਾਂ ਦਾ ਇਨਾਂ੍ਹ ਬਚਨਾਂ ਨਾਲ ਨਿੱਜੀ ਸਬੰਧ ਹੈ। ਸ਼੍ਰੀ ਅਕਾਲ ਤਖ਼ਤ ਤਕ ਵੀ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਇਨਾਂ੍ਹ ਬਚਨਾਂ ਨਾਲ ਦਸ਼ਮੇਸ਼ ਜੀ ਦਾ ਕਈ ਸਬੰਧ ਨਹੀਂ।ਤਾਂ ਫਿਰ ਸਤਿਗੁਰਾਂ ਦਾ ਅੱਟਲ ਬਚਨ ਹੈ ਕਿ ਜਦੇਂ ਤਕ ਵੀ ਖ਼ਾਲਸਾ ਨਿਆਰਾ ਰਹੇਗਾ, ਤੇਜ ਪ੍ਰਤਾਪ ਕਾਇਮ ਰਹੇਗਾ।੧੬੯੯ ਵਿਚ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ੧੭੯੯ ਵਿਚ ਸਤਿਗੁਰਾਂ ਨੇ ਲਾਹੋਰ ਫ਼ਤਿਹ ਕਰਵਾ ਦਿੱਤਾ"
ਉਪਰੋਕਤ ਹਵਾਲੇ ਬਾਰੇ ਆਪ ਜੀ ਦਾ ਇਹ ਵੀ ਕਹਿਣਾ ਹੈ:-
" ਸੋ ਬਿਨਾ ਕਿਸੇ ਕਿੰਤੂ ਪ੍ਰੰਤੂ ਦੇ, ਸਾਰੇ ਪੰਥ ਵਿਚ ਮੰਨੇ ਜਾ ਚੁੱਕੇ ਦਸ਼ਮੇਸ਼ ਜੀ ਦੇ ਇਨਾਂ੍ਹ ਬਚਨਾ ਤੋਂ, ਇਹ ਗਲ ਸਪਸ਼ਟ ਹੈ ਕਿ ਖ਼ਾਲਸਾ ਜੀ ਦਾ ਤੇਜ ਪ੍ਰਤਾਪ ਕੇਵਲ ਉਸ ਦੇ ਨਿਆਰੇ ਰਹਿਣ ਨਾਲ ਹੀ ਜੁੜਿਆ ਹੋਇਆ ਸੀ"
ਦਿਲਚਸਪ ਗਲ ਇਹ ਹੈ ਕਿ ਆਪ ਜੀ ਦੀਆਂ ੧੦ ਪੁਸਤਕਾਂ ਦਾ ਸਿਰਲੇਖ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ' ਦਸ਼ਮੇਸ਼ ਜੀ ਦੇ ਇਨਾਂ੍ਹ ਬਚਨਾ ਤੋਂ ਹੀ 'ਅਧਾਰਤ/ਪ੍ਰੇਰਤ' ਹੈ।ਇਸ ਤੋਂ ਸਾਰੇ ਪਾਠਕ ਵਾਕਿਫ ਹੀ ਹਨ।
ਦਾਸ ਨੇ ਕਲ ਹੀ ਇਨਟਰਨੇਟ ਤੇ ਇਕ ਵੀਰ ਦੀ ਚਿੱਠੀ (ਜੋ ਕਿ ਉਸ ਵੀਰ ਨੇ ਦਾਸ ਵਲੋਂ ਪਾਠਕਾਂ ਨੂੰ ਇਸ ਬਾਰੇ ਕੀਤੀ ਬੇਨਤੀ ਬਾਦ ਦਾਸ ਵਲ ਲਿਖੀ ਸੀ ਪਰ ਦਾਸ ਪਿੱਛਲੇ ਸਾਲ ਜੰਮੂ ਤੋਂ ਬਾਹਰ ਹੋਣ ਕਾਰਨ ਪੜ ਨਹੀਂ ਸਕਿਆ ਸੀ) ਪੜਨ ਨੂੰ ਮਿਲੀ ਜਿਸ ਵਿਚ ਉਸ ਵੀਰ ਨੇ ਦਾਸ ਨੂੰ ਆਪ ਜੀ ਤੋਂ ਹੀ ਸਿੱਦਾ ਪੁੱਛਣ ਦਾ ਸੁਝਾਅ ਦਿੱਤਾ ਸੀ। ਉਸ ਚਿੱਠੀ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਆਪ ਜੀ ਵਿਚਾਰ ਦੇਂਣ ਲਈ ਸ਼ਰੀਰਕ ਰੂਪ ਵਿਚ ਤੰਦਰੁਸਤ ਹੋ।ਇਸ ਲਈ ਆਪ ਜੀ ਅਗੇ ਬੇਨਤੀ ਹੈ ਕਿ ਆਪ ਜੀ ਦਾਸ ਅਤੇ ਪਾਠਕਾਂ ਦੀ ਜਾਣਕਾਰੀ ਲਈ ਹੇਠ ਲਿਖੇ ਸਵਾਲਾਂ ਬਾਰੇ ਅਪਣੇ ਵਿਚਾਰ ਦੇਂਣ ਦੀ ਕਿਰਪਾਲਤਾ ਕਰੋ:-
(੧) ਕੀ ਆਪ ਜੀ ਆਪਣੀ ਲਿਖਤਾਂ ਦੇ ਸਿਰਲੇਖ ਦੇ 'ਪ੍ਰੇਰਨਾ ਸਰੋਤ' ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੇ ਅਤੇ ਅਪਣੇ ਵਲੋਂ ਵਰਤੇ ਉਪਰੋਕਤ ਹਵਾਲੇ ਤੋਂ ਹੁਣ ਇਨਕਾਰੀ ਹੋ ?
(੨) ਆਪ ਜੀ ਨੇ ਅਪਣੀ ਪੁਸਤਕ "ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ" ਦੀ ਜੋਦੜੀ ਵਿਚ ਆਪ ਜੀ ਨੇ ਕਥਿਤ ਦਸ਼ਮ ਗ੍ਰੰਥ ਦੇ ਕੇਵਲ ਕੁੱਝ ਹਿਸਿੱਆ ਨੂੰ ਗੁਰਬਾਣੀ ਦੀ ਕਸਵਟੀ ਤੇ ਪਰਖਿਆ ਲਿਖਿਆ ਹੈ।ਇਸ ਲਈ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਕੀ ਆਪ ਜੀ ਦੇ ਵਿਚਾਰ ਅਨੁਸਾਰ ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੀ ਹਰ ਲਿਖਤ ਦਸ਼ਮੇਸ਼ ਜੀ ਵਲੋਂ ਲਿਖੀ-ਲਿਖਵਾਈ ਜਾਂ ਪਰਵਾਣੀ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ ?
(੩) ਕੀ ਦਸ਼ਮ ਗ੍ਰੰਥ ਵਿਚ ਸੰਕਲਤ ਕਰ ਦਿੱਤੀਆਂ ਲਿਖਤਾਂ ਵਿਚ ਕੋਈ ਵੀ ਗਲ ਗੁਰਬਾਣੀ ਅਨੁਸਾਰੀ ਨਹੀਂ ਹੈ ?
(੪) ਆਪ ਜੀ ਨੇ ਆਰੰਭਕ ਬੇਨਤੀ ਵਿਚ ਪਾਠਕਾਂ ਲਈ ਇਹ ਸੁਚਨਾ ਵੀ ਦਰਜ ਕੀਤੀ ਹੈ ਕਿ
" ਦਸ਼ਮ ਗ੍ਰੰਥ ਬਾਰੇ ਪੰਥ ਵਿਚ ਵਿਵਾਦ ਦੇਰ ਦਾ ਹੈ ਅਤੇ ਇਸ ਅਦਭੁਤ ਗ੍ਰੰਥ ਦੀ ਅਸਲੀਅਤ ਸਮਝ ਕੇ ਉਸ ਤੋਂ ਪੰਥ ਨੂੰ ਸੁਚੇਤ ਕਰਨ ਦੀ ਦਲੇਰੀ ਜਿਸ ਨੇ ਵੀ ਕੀਤੀ, ਉਸ ਨੂੰ ਪੰਥ ਵਿਚੋਂ ਖ਼ਾਰਜ ਕਰਕੇ, ਪੰਥ ਦੇ ਸੱਚੇ ਹਿਤੈਸ਼ੀਆਂ ਨੂੰ ਨਮੋਸ਼ੀ ਦੇ ਖੂਹ ਵਿਚ ਧੱਕ ਦਿੱਤਾ ਜਾਦਾਂ ਰਿਹਾ ਸੀ"
ਨਾਲ ਹੀ ਆਪ ਜੀ ਨੇ ਲਿਖਿਆ ਹੈ
"ਰਤਨ ਸਿੰਘ ਜੱਗੀ ਨੇ, ਹਰਿੰਦਰ ਸਿੰਘ ਮਹਿਬੂਬ ਨੇ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਵਰਗਵਾਸੀ ਗੁਰਮੁਖ ਪਿਆਰੇ ਹਰਭਜਨ ਸਿੰਘ ਜੀ ਨੇ ਵੀ ਇਸ ਗ੍ਰੰਥ ਬਾਰੇ ਵਿਰੋਧੀ ਵਿਚਾਰ ਲਿਖੇ ਹਨ"
ਹੁਣ ਕਿਰਪਾਲਤਾ ਕਰਕੇ ਇਹ ਦੱਸੋ ਕਿ ਕੀ ਆਪ ਜੀ ਵਲੋਂ ਲਿਖੇ ਉਪਰੋਕਤ ਤਿੰਨਾਂ੍ਹ ਵਿਦਵਾਨਾਂ ਨੂੰ ਵੀ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ ?
ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦੀ ਪੁਸਤਕ ਤੋਂ ਕਈ ਦਹਾਕਿਆਂ ਪਹਿਲਾਂ ਸਨ ੧੯੩੬ ਵਿਚ ਬਣੇ ਰਹਿਤ ਮਰਿਆਦਾ ਦੇ ਪਹਿਲੇ ਖਰੜੇ ਵਿਚ ਹੀ ਦਸ਼ਮ ਗ੍ਰੰਥ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਸਪਸ਼ਟ ਕਰ ਦਿੱਤਾ ਗਿਆ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਪੁਸਤਕ ਦੀ ਨਸ਼ੀਨੀ ਨਹੀਂ ਹੋ ਸਕਦੀ ਜਦ ਕਿ ਉਸ ਤੋਂ ਪਹਿਲਾਂ ਇਸ ਗ੍ਰੰਥ ਨੂੰ ਬਹੁਤੀ ਜਗਾ੍ਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਿਸ਼ੀਨ ਕੀਤਾ ਜਾਂਦਾ ਸੀ। ੧੯੪੧-੪੨ ਵਿਚ ਪ੍ਰਸਿੱਧ ਵਿਦਵਾਨ ਸ. ਸ਼ਮਸ਼ੇਰ ਸਿੰਘ 'ਅਸ਼ੋਕ'੧੯੫੬ ਨੇ ਰੱਜ ਕੇ ਦਸ਼ਮ ਗ੍ਰੰਥ ਦੀ ਅਸਲੀਅਤ ਬਾਰੇ ਲਿਖਦੇ ਹੋਏ ਇਸਦੀਆਂ ਕਈ ਲਿਖਤਾਂ ਨੂੰ ਨੱਕਾਰਿਆ ਸੀ।ਸਨ 1956 ਵਿਚ ਗੁਰਮੁਖ ਸਿੰਘ ਜੀ, ਸਨ ੧੯੬੦ਗਿਆਨੀ ਹਰਨਾਮ ਸਿੰਘ 'ਬੱਲਭ' ਨੇ 'ਕ੍ਰਿਸ਼ਨਾਵਤਾਰ' ਅਤੇ 'ਚਰਿਤ੍ਰੋਪਾਖਿਆਨ' ਦੀ ਅਸਲੀਅਤ ਪ੍ਰਕਟ ਕਰਦੇ ਇਨਾਂ੍ਹ ਨੂੰ ਰੱਧ ਕੀਤਾ। ੧੯੬੩ਡਾ. ਰਤਨ ਸਿੰਘ ਜੱਗੀ ਵਿਚ ਜੀ ਦੇ ਦਸ਼ਮ ਗ੍ਰੰਥ ਵਿਰੋਧੀ ਕੰਮ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ੧੯੬੬ ਵਿੱਚ ਸਰਵਉੱਤਮ ਅਲੋਚਨਾਤਮਕ ਪੁਸਤਕ ਦਾ ਐਵਾਰਡ ਅਤੇ ੧੦੦੦ ਰੁਪੇ ਦਾ ਇਨਾਮ ਦਿੱਤਾ। ਇਸ ਤੋਂ ਇਲਾਵਾ ਭਾਈ ਅਰਦਮਨ ਸਿੰਘ ਜੀ ਬਾਗੜਿਆਂ, ਸ. ਮਨੋਹਰ ਸਿੰਘ ਅਦਿ ਕਈ ਵਿਦਵਾਨਾਂ ਨੇ ਪੁਰੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਿਆਂ ਅਤੇ ਲਿਖਤਾਂ ਲਿਖਿਆਂ।
(੫) ਆਪ ਜੀ ਇਹ ਵੀ ਦੱਸਣ ਦੀ ਕਿਰਪਾਲਤਾ ਕਰੋ ਕਿ ਉਪਰੋਕਤ ਨਾਮਾਂ ਵਿਚੋਂ ਕਿਸ ਨੂੰ ਦਸ਼ਮ ਗ੍ਰੰਥ ਦੇ ਵਿਰੋਧ ਵਿਚ ਲਿਖਣ ਲਈ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ ?
ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦਾ ਉਪਰੋਕਤ ਕਥਨ ਸਹੀ ਨਹੀਂ ਹੈ ਕਿ ਜਿਸ ਨੇ ਵੀ ਦਸ਼ਮ ਗ੍ਰੰਥ ਦੇ ਵਿਰੋਧ ਵਿਚ ਲਿਖਿਆ ਉਸ ਨੂੰ ਪੰਥ ਵਿਚੋਂ ਖ਼ਾਰਜ ਕਰ ਦਿੱਤਾ ਗਿਆ।ਲਗੱਦਾ ਹੈ ਕਿ ਅਸਲੀਅਤ ਸਮੁੱਚੇ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਂਣ ਨਾਲ ਨਹੀਂ ਬਲਕਿ ਕਿਸੇ ਹੋਰ ਪ੍ਰਕਾਰ ਦੇ ਮਸਲਿਆਂ ਨਾਲ ਜੁੜੀ ਸੀ।
ਦਾਸ ਆਪ ਜੀ ਵਲੋਂ ਗੁਰਮਤਿ ਪੱਖੀ ਕੀਤੇ ਕੰਮ ਦਾ ਤਹੇ-ਦਿਲੋਂ ਸਤਿਕਾਰ ਕਰਦਾ ਹੈ ਭਾਵੇਂ ਦਾਸ ਨੂੰ ਅੱਜੇ ਆਪ ਜੀ ਦੀਆਂ ਲਿਖਤਾਂ ਦੇ ਕੇਵਲ ਕੁੱਝ ਅੰਸ਼ਾ ਨੂੰ ਹੀ ਪੜਨ ਦਾ ਮੌਕਾ ਮਿਲਿਆ ਹੈ।
ਆਸ ਹੈ ਕਿ ਆਪ ਜੀ ਉਪਰੋਕਤ ਸਵਾਲਾਂ ਬਾਰੇ ਵਿਚਾਰ ਦਿੰਦੇ ਹੋਏ ਇਨਾਂ੍ਹ ਪੱਖਾਂ ਤੇ ਰੋਸ਼ਨੀ ਪਾਵੇਗੇ।
ਆਪ ਜੀ ਵਲੋਂ ਵਿਚਾਰਾਂ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ
੦੮.੦੨.੨੦੧੨