'ਸਾਬਕਾ ਜੱਥੇਦਾਰ ਜੀ ਵੱਲ ਸੱਦਾ ਪੱਤਰ' ( 4th Reminder)
ਹਰਦੇਵ ਸਿੰਘ, ਜੰਮੂ
ਸ਼੍ਰੀ ਅਕਾਲ ਤਖ਼ਤ ਨਾਲ ਜੁੜੇ ਸ਼ਖ਼ਸੀ ਵਿਵਹਾਰਾਂ ਬਾਰੇ ਆਪ ਜੀ ਦੇ ਵਿਚਾਰਾਂ ਉਤੇ ਕੋਈ ਵੀ ਟਿੱਪਣੀ ਨਾ ਕਰਦੇ ਹੋਏ, ਮੈਂ ਕੇਵਲ ਇਨਤਾ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤੱਖਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਆਪਣੇ ਨਾਲ ਵਿਚਾਰ ਵਟਾਂਦਰੇ ਦਾ ਜ਼ਰਾ ਇਕ ਮੌਕਾ ਮੈਂਨੂੰ ਵੀ ਦਿਉ।
ਸ਼੍ਰੀ ਅਕਾਲ ਤਖ਼ਤ, ਸਿੱਖ ਰਹਿਤ ਮਰਿਆਦਾ ਅਤੇ ਨਿਤਨੇਮ ਬਾਰੇ ਆਪਣੇ ਕੁੱਝ 'ਅਸ਼ੋਭਨੀਯ ਵਿਚਾਰਾਂ' ਦੇ ਪ੍ਰਗਟਾਵੇ ਲਈ 'ਇਕ ਪਾਸੜ' ਐਨਕਰ ਨੂੰ ਬਿਠਾ ਕੇ, ਆਪਣੇ ਵਿਚਾਰ ਹੀ ਪ੍ਰਗਟ ਕਰੀ ਜਾਣਾ ਕਿਸੇ ਦਾ ਹੱਕ ਜ਼ਰੂਰ ਹੋ ਸਕਦਾ ਹੈ, ਪਰ ਇਸ ਨੂੰ ਸੰਵਾਦ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਜੀ ਨੇ ਵਿਚਾਰਕ ਅਸਿਹਮਤੀ ਵਾਲੇ ਜੌਗੀਆਂ ਨਾਲ ਸੰਵਾਦ ਕੀਤਾ ਸੀ। ਗੁਰੂ ਸਾਹਿਬ ਨੇ ਵਿਚਾਰਾਂ ਦੇ ਵਟਾਂਦਰੇ ਲਈ, ਵਿਚਾਰਾਂ ਤੋਂ ਹੀਨ, ਅਸਮਰਥ,ਹਮਖ਼ਿਆਲੀ ਜਾਂ ਜੀ ਹਜੂਰੀ ਕਰਨ ਵਾਲੇ ਬੰਦਿਆਂ ਦੀ ਚੋਣ ਨਹੀਂ ਸੀ ਕੀਤੀ।
ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਜਨਤਕ ਵਿਚਾਰਕ ਗੋਸ਼ਟਿ ਲਈ ਮੈਂ ਆਪ ਜੀ ਨੂੰ ਪਹਿਲਾਂ ਵੀ ਸੱਦਾ ਦੇ ਚੁੱਕਿਆ ਹਾਂ, ਜਿਸ ਨੂੰ ਆਪ ਜੀ ਨੇ ਸਵੀਕਾਰ ਨਹੀਂ ਸੀ ਕੀਤਾ। ਆਸ ਹੈ ਕਿ ਆਪ ਜੀ ਇਸ ਵਾਰ ਇਸ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿ, ਆਪ ਜੀ ਵੱਲੋਂ ਪ੍ਰਗਟਾਏ ਨਵੇਂ ਵਿਚਾਰਾਂ ਨੂੰ ਸਰਵਪੱਖੋਂ ਵਿਚਾਰਨ ਦਾ ਮੌਕਾ ਮਿਲ ਸਕੇ।
ਆਪ ਜੀ ਵਲੋਂ ਸਹਿਮਤੀ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ-21.10.2016
No comments:
Post a Comment