ਜੋਧੇ ਦੀ ਯਾਦ
ਜੇਹਲਮ ਲੰਗ ਰੋਹਤਾਸ ਮਿਲੀ ਖ਼ਬਰ
ਜੋਧਾ ਬੋਲ ਸਤਿਨਾਮ ਜੱਗੋਂ ਚਲ ਪਿਆ ਸੀ
ਸਿਆਲਕੋਟ ਮੁਲਤਾਨ ਕਸ਼ਮੀਰ ਹਜ਼ਾਰਾ
ਮੰਜਰ ਹਰ ਫਤਿਹ ਦਾ ਨਜ਼ਰੀਂ ਘੁੰਮ ਗਿਆ ਸੀ
ਡੂੰਗੀ ਪਰੀਤ ਅਖੀਂ ਹੁੰਝੂ ਭਰਣ ਲੱਗੀ
ਕਾਲਜਾ ਹੋ ਬੇਤਾਬ ਜਿਵੇਂ ਫੱਟ ਰਿਹਾ ਸੀ
ਯਾਦ ਵਿਚ ਹਰੀ ਸਿੰਘ ਦੀ ਸ਼ੇਰੇ ਪੰਜਾਬ
ਧਾਹਾਂ ਮਾਰ ਮਾਰ ਉੱਚੀਂ ਰੋ ਪਿਆ ਸੀ
ਹਰਦੇਵ ਸਿੰਘ, ਜੰਮੂ-੨੦.੦੫.੨੦੧੬
No comments:
Post a Comment