ਛਾਂ ਦਾ ਪਤਾ
ਪੱਤਿਆਂ ਦੇ ਪਤੇ ਹੇਠਾਂ ਇਕ ਠੰਡੀ ਛਾਂ ਨੂੰ ਲੱਭਦਾ ਹਾਂ
ਜੋ ਮੇਰੀ ਖ਼ਲਿਸ਼ ਤੇ ਹੱਥ ਫੇਰੇ ਕੁੱਝ ਦੂਰ ਤਾਂ ਮੇਰੇ ਨਾਲ ਚਲੇ
ਮੈਂ ਕਈਂ ਪਤੇ ਬਦਲੇ ਹਨ ਪਰ ਉਹ ਅਹਿਸਾਸ ਨਹੀਂ ਬਦਲੇ
ਦਰਦੋ ਗ਼ਮ ਦੀਆਂ ਘੜਿਆਂ ਵਿਚ ਹੁਣ ਕੋਈ ਵੀ ਛਾਂ ਨਾ ਨਾਲ ਚਲੇ
ਤੂੰ ਮਿਲੇਂ ਤਾਂ ਤੈਨੂੰ ਸੁਣਾਵਾਂ ਪੱਤਿਆਂ ਦੀਆਂ ਹਨ ਇਹ ਛਾਂਵਾਂ
ਸੋਹਣਿਆਂ ਚੰਗਿਆਂ ਠੰਡਿਆਂ ਪਰ ਕਦੀ ਨਾ ਬਣਿਆਂ ਮਾਂਵਾਂ
ਹਰਦੇਵ ਸਿੰਘ, ਜੰਮੂ-੧੪.੦੫.੨੦੧੬
No comments:
Post a Comment