ਵਾਹਿਗੁਰੂ ਜੀ ਕੀ ਫ਼ਤਿਹ !!
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਫਤਿਹ ਵਿਚਲਾ ਭਾਵ ਵਿਲੱਖਣ ਹੈ। ਕੁੱਝ ਸੱਜਣ ਸ਼ੰਕਾਗ੍ਰਸਤ ਹੋ ਪ੍ਰਸ਼ਨ ਕਰਦੇ ਹਨ ਕਿ ਭਲਾ ਪਰਮਾਤਮਾ (ਵਾਹਿਗੁਰੂ) ਦੀ ਫਤਿਹ ਕਿਵੇਂ ਬੁਲਾਈ ਜਾ ਸਕਦੀ ਹੈ ? ਭਾਈ ਕਾ੍ਹਨ ਸਿੰਘ ਨਾਭਾ ਜੀ ਨੇ 'ਵਾਹਿਗੁਰੂ ਜੀ ਕੀ ਫਤਿਹ' ਦੇ ਸਬੰਧਤ ਅਰਥ ਇਸ ਪ੍ਰਕਾਰ ਕੀਤੇ ਹਨ:-
ਜਯ ਕਰਤਾਰ ਦੀ.
ਇਸ ਅਰਥ ਦੇ ਭਾਵ ਤੋਂ ਸਪਸ਼ਟ ਹੁੰਦਾ ਹੈ ਕਿ 'ਵਾਹਿਗੁਰੂ ਜੀ ਕੀ ਫਤਿਹ' ਵਿਚ ਪਰਮਾਤਮਾ ਦੀ ਜਯਕਾਰ ਦਾ ਭਾਵ ਹੈ। ਇਸ ਭਾਵ ਅਨੁਸਾਰ ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕਹਿੰਦੇ ਹਨ:-
ਵਾਹਿਗੁਰੂ ਜੀ ਦੇ ਖ਼ਾਲਸਾ ਜੀਉ ਵਾਹਿਗੁਰੂ ਜੀ ਦੀ ਜਯਕਾਰ ਹੈ !
ਇਸ ਅਰਥ ਦੇ ਭਾਵ ਤੋਂ ਸਪਸ਼ਟ ਹੁੰਦਾ ਹੈ ਕਿ 'ਵਾਹਿਗੁਰੂ ਜੀ ਕੀ ਫਤਿਹ' ਵਿਚ ਪਰਮਾਤਮਾ ਦੀ ਜਯਕਾਰ ਦਾ ਭਾਵ ਹੈ। ਇਸ ਭਾਵ ਅਨੁਸਾਰ ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕਹਿੰਦੇ ਹਨ:-
ਵਾਹਿਗੁਰੂ ਜੀ ਦੇ ਖ਼ਾਲਸਾ ਜੀਉ ਵਾਹਿਗੁਰੂ ਜੀ ਦੀ ਜਯਕਾਰ ਹੈ !
ਹੁਣ ਪਰਤਦੇ ਹਾਂ ਇਨ੍ਹਾਂ
ਸ਼ੰਕਾ ਨੁਮਾਂ ਸਵਾਲਾਂ ਵੱਲ
ਕਿ, ਕੀ ਪਰਮਾਤਮਾ (ਵਾਹਿਗੁਰੂ) ਦਾ
ਕੋਈ ਵਿਰੋਧੀ ਹੈ ਜਿਸ
ਪੁਰ ਪਰਮਾਤਮਾ ਨੂੰ ਫਤਿਹ
ਹੁੰਦੀ ਹੈ ?
ਜਾਂ ਪ੍ਰਭੂ ਕਿਸ ਉਤੇ
ਫਤਿਹ ਪ੍ਰਾਪਤ ਕਰਦੇ ਹਨ
? ਅਜਿਹੇ
ਪ੍ਰਸ਼ਨਾਂ ਦੇ ਉੱਤਰ ਨੂੰ
ਭਾਲਣ ਲਈ ਗੁਰੂਬਾਣੀ ਵਿਚਲੇ
ਇਨ੍ਹਾਂ ਪ੍ਰਮਾਣਾਂ ਨੂੰ ਵਿਚਾਰਨ ਦੀ
ਲੋੜ ਹੈ:-
ਪ੍ਰਗਟ ਪ੍ਰਤਾਪ ਵਰਤਾਇਉ ਸਭੁ ਲੋਕੁ ਕਰੈ ਜੈਕਾਰੁ ਜੀਉ॥ (ਪੰਨਾ 72)
ਦੇਵਣਹਾਰੇ ਕਉ ਜੈਕਾਰੁ॥ (ਪੰਨਾ 841)
ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ॥(ਪੰਨਾ 1251)
ਮਹਾਨ ਕੋਸ਼ ਵਿਚ ਜੈਕਾਰ ਦੇ ਸਬੰਧਤ ਅਰਥ ਇਸ ਪ੍ਰਕਾਰ ਹਨ:-
ਜੈਕਾਰੁ:- ਵਾਹਿਗੁਰੂ ਜੀ ਕੀ ਫਤਹ.
ਹੁਣ ਗੁਰੂ ਸਾਹਿਬ ਜੀ
ਦੇ ਉਪਰੋਕਤ ਬਚਨਾਂ ਤੋਂ
ਸਪਸ਼ਟ ਹੁੰਦਾ ਹੈ ਕਿ
ਉਨ੍ਹਾਂ ਦੀ ਬਾਣੀ ਵਿਚ
ਪ੍ਰਭੂ ਦੀ ਜਯਕਾਰ ਗਜਾਈ
ਗਈ ਹੈ ਜੋ ਕਿ
ਕਿਸੇ ਲੜਾਈ ਝੱਗੜੇ ਵਿਚ
ਪ੍ਰਭੂ ਦੀ ਹੋਣ ਵਾਲੀ
ਫਤਿਹ ਵੱਜੋਂ ਨਹੀਂ ਗਜਾਈ
ਗਈ। ਅਜਿਹੀ
ਜਯਕਾਰ ਕਰਨ ਵਿਚ, ਪਰਮਾਤਮਾ
ਦੀ ਸਿਫਤ ਸਲਾਹ ਅਤੇ
ਉਸਦੀ ਅਜਿੱਤ ਸੱਤਾ ਦੀ,
ਸਦਾ ਸਥਾਈ ਜਿੱਤ ਨੂੰ
ਪ੍ਰਸ਼ੰਸਾ ਪੁਰਣ ਗਜਾਉਣ ਦਾ
ਭਾਵ ਹੈ। ਕਾਯਨਾਤ
ਅੰਦਰ ਵਾਹਿਗੁਰੂ ਦੀ ਜਯਕਾਰ ਗੁੰਜ
ਰਹੀ ਹੈ ਅਤੇ ਖ਼ਾਲਸੇ
ਵਲੋਂ ਬੁਲਾਏ ਜਾਂਦੇ ਫਤਿਹ
ਨਾਦ ਵਿਚ, ਪ੍ਰਭੂ ਦੇ
ਸਥਾਈ ਜਯਨਾਦ ਦੀ ਸਵਕ੍ਰਿਤੀ, ਪ੍ਰਸ਼ੰਸਾ ਅਤੇ ਉਸਦੀ ਪ੍ਰਤਿਧਵਨੀ (Echo) ਪ੍ਰਗਟ ਹੁੰਦੀ
ਹੈ ਜੋ ਗੁਰਮਤਿ ਅਨੁਸਾਰੀ ਹੈ।
ਹਰਦੇਵ ਸਿੰਘ,ਜੰਮੂ-੧੬.੦੫.੨੦੧੬
No comments:
Post a Comment