ਕਸਵਟੀ ਦੀ ਹੱਟੀ
ਹਰਦੇਵ ਸਿੰਘ, ਜੰਮੂ
ਕਲ ਮੈਂ ਵੇਖੀ ਇੱਕ ਕਸਵਟੀ ਦੀ ਹੱਟੀ
ਕੱਚੀ ਕਲਮ ਕਿੱਚੜ ਦੇ ਪੋਚੇ ਵੇਚਣ ਆਪਣੀ ਪੱਟੀ
ਆਪੇ ਲਿਖਦੇ ਪਾਸੇ ਪਲਟਣ ਲਿਖ-ਲਿਖ ਲੇਖ ਮਿਟਾਉਣ
ਇਹ ਹੈ ਸਹੀ ਨਾ ਉਹ ਸੀ ਪਤਾ ਕਿੱਤੇ ਨਾ ਟਿੱਕੇ ਟਿੱਕਾਉਣ
ਬੁਰਛਾਗਰਦੀ ਦੇ ਜੁਮਲੇ ਵਰਤਣ ਗੁਰਮਤਿ ਦੀ ਦੁਹਾਈ
ਹਰ ਸ਼ੈਅ ਤੇ ਪਰਛਾਵੇਂ ਸੁੱਟਣ ਹਰ ਸ਼ੈਅ ਕਰਨ ਪਰਾਈ
ਇਕ ਪਾਸੇ ਹੈ ਸਾਧ ਬੈਠਿਆ ਹੱਥ ਜੇਬਾਂ ਵਿਚ ਪਾਏ
ਉਹ ਵੀ ਲੁੱਟੇ ਇਹ ਵੀ ਲੁੱਟਣ ਡੱਬੇ ਪਰਚੀ ਲਾਏ
ਮਨ ਵੀ ਲੁੱਟਿਆ ਜਾਂਦਾ ਇੱਥੇ ਪਾ ਕਿੰਤੂ ਦੇ ਰੋਲੇ
ਚਮਚਾਂ ਵਿੱਚ ਤੂਫ਼ਾਨ ਉਠਾਉਣ ਪਾਣੀ ਦੇ ਵਿਚ ਸ਼ੋਲੇ
ਭੇਖੀ ਡੇਰੇਦਾਰ ਵੀ ਇੱਥੇ ਅਕਲੀਂ ਭਸਮ ਚੜਾਏ
ਕੜਛੀ ਟਿੱਪੀ ਕਾਮੇ ਬਿੰਦੀ ਚਿੱਤ ਰਾਮਰਾਏ ਜੀ ਆਏ
ਕੱਚੀ ਕਲਮ ਕਿੱਚੜ ਦੇ ਪੋਚੇ ਵੇਚਣ ਆਪਣੀ ਪੱਟੀ
ਆਪੇ ਲਿਖਦੇ ਪਾਸੇ ਪਲਟਣ ਲਿਖ-ਲਿਖ ਲੇਖ ਮਿਟਾਉਣ
ਇਹ ਹੈ ਸਹੀ ਨਾ ਉਹ ਸੀ ਪਤਾ ਕਿੱਤੇ ਨਾ ਟਿੱਕੇ ਟਿੱਕਾਉਣ
ਬੁਰਛਾਗਰਦੀ ਦੇ ਜੁਮਲੇ ਵਰਤਣ ਗੁਰਮਤਿ ਦੀ ਦੁਹਾਈ
ਹਰ ਸ਼ੈਅ ਤੇ ਪਰਛਾਵੇਂ ਸੁੱਟਣ ਹਰ ਸ਼ੈਅ ਕਰਨ ਪਰਾਈ
ਇਕ ਪਾਸੇ ਹੈ ਸਾਧ ਬੈਠਿਆ ਹੱਥ ਜੇਬਾਂ ਵਿਚ ਪਾਏ
ਉਹ ਵੀ ਲੁੱਟੇ ਇਹ ਵੀ ਲੁੱਟਣ ਡੱਬੇ ਪਰਚੀ ਲਾਏ
ਮਨ ਵੀ ਲੁੱਟਿਆ ਜਾਂਦਾ ਇੱਥੇ ਪਾ ਕਿੰਤੂ ਦੇ ਰੋਲੇ
ਚਮਚਾਂ ਵਿੱਚ ਤੂਫ਼ਾਨ ਉਠਾਉਣ ਪਾਣੀ ਦੇ ਵਿਚ ਸ਼ੋਲੇ
ਭੇਖੀ ਡੇਰੇਦਾਰ ਵੀ ਇੱਥੇ ਅਕਲੀਂ ਭਸਮ ਚੜਾਏ
ਕੜਛੀ ਟਿੱਪੀ ਕਾਮੇ ਬਿੰਦੀ ਚਿੱਤ ਰਾਮਰਾਏ ਜੀ ਆਏ
ਬਿਨ ਸੇਵਾ ਦੇ ਸੇਵਾਦਾਰ ਬਿਨ੍ਹਾਂ ਧਿਆਨ ਦੇ ਧਿਆਨੀ
ਉਲਟੇ ਚੋਰ ਕੋਤਵਾਲੀ ਲੁੱਟਣ ਬਿਨ੍ਹਾਂ ਗਿਆਨ ਦੇ ਗਿਆਨੀ
ਗੁਰਬਾਣੀ ਵਿਚ ਗਲਤਿਆ ਲੱਭਣ ਕੁੱਝ ਅਕਲ ਤੇਂ ਹੀਣੇ
ਕੈਸੀ ਗੁਰਮਤਿ ਭੇਖੀ ਪਹਿਰਾ ਵਾਪਸ ਮਤ ਦੇ ਮੀਣੇ
ਸੋਚੋਂ ਸਮਝੋ ਠਿੱਠਕੋ ਠਹਿਰੋ ਵੇਖੋ ਚੁੱਕ ਕੇ ਬੁਰਕੇ
ਨਵਾਂ ਜ਼ਮਾਨਾ ਪੁਰਾਤਨ ਸ਼ਕਲਾਂ ਮੀਣਿਆਂ ਦੇ ਗੁਰਗੇ।
ਹਰਦੇਵ ਸਿੰਘ, ਜੰਮੂ-06.05.2016
No comments:
Post a Comment