' ਪਾਠਕਾਂ ਤੋਂ ਛੁਪਾਇਆ ਗਿਆ ਮੇਰਾ ਪੱਤਰ '
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਇੰਦਰਜੀਤ ਸਿੰਘ ਕਾਨਪੁਰ ਜੀ,
ਫ਼ਤਿਹ ਪਰਵਾਨ ਕਰਨੀ!
ਮਿਤੀ ੧੬.੩.੨੦੧੩, ਰਾਤ ਦੇ ਵਜੇ ਤੋਂ ਬਾਦ ਮੈਂ ਆਪ ਜੀ ਦੇ ਬਲਾਗ ਤੇ ਵੀਡੀਯੂ ਦੇਖਣ ਉਪਰੰਤ ਆਪ ਜੀ ਨੂੰ ਪੱਤਰ ਲਿਖਿਆ! ਜਿਸ ਨੂੰ ਆਪ ਜੀ ਨੇ ੧੭ ਤਾਰੀਖ ਨੂੰ ਨਹੀਂ ਛਾਪਿਆ।ਇਸ ਲਈ ਮੈਂ ਆਪ ਜੀ ਨੂੰ ਫਿਰ ੧੭ ਤਾਰੀਖ ਇਕ ਹੋਰ ਰੀਮਾਇੰਡਰ ਮੇਲ ਭੇਜ ਛਾਪਣ ਦੀ ਬੇਨਤੀ ਕੀਤੀ।ਹੁਣ ਉਸ ਨੂੰ ਦੋ ਦਿਨ ਬਾਦ ਛਾਪ ਕੇ ਆਪ ਜੀ ਹੈਰਾਨ ਵੀ ਹੋ ਰਹੇ ਹੋ? ਵੀਰ ਜੀ ਬੇਨਤੀ ਹੈ ਕਿ ਆਪਣੇ ਕ੍ਰੋਧ ਨੂੰ ਥੋੜਾ ਸ਼ਾਤ ਕਰੋ ਜਿਸ ਦਾ ਕਾਰਨ ਕੁੱਝ ਹੋਰ ਹੈ!
ਦਰਅਸਲ ਆਪ ਜੀ ਨੂੰ ਆਸ ਨਹੀਂ ਸੀ ਕਿ ਮੈਂ ਪੁਸਤਕ ਵਿਚ ਛੱਪੀ ਭੱਦੀ ਸ਼ਬਦਾਵਲੀ ਬਾਰੇ, ਕਮੇਟੀ ਦੀ ਨਿੰਦਾ ਕਰਦੇ ਹੋਏ ਕਰੜੀ ਕਾਰਵਾਈ ਦੀ ਮੰਗ ਕਰਾਂਗਾ।ਇਸ ਲਈ ਆਪ ਜੀ ਨੇ ਮੇਰਾ ਪੱਤਰ ਨਹੀਂ ਛਾਪਿਆ।ਮੱਕੜ ਜੀ ਦੇ ਬਿਆਨ (ਜੋ ਤੁਸੀ ਕੋਟ ਕੀਤਾ ਹੈ, ਮੈਂ ਤਾਂ ਸੁਣਿਆ ਨਹੀਂ) ਉਪਰੰਤ ਆਪ ਜੀ ਨੇ ਸੋਚਿਆ ਕਿ ਹੁਣ ਮੇਰੇ ਪੱਤਰ ਨੂੰ ਮੱਕੜ ਜੀ ਦੇ ਬਿਆਨ ਨਾਲ ਰੱਲਗਡ ਕਰ ਕੇ ਸ਼ੰਕਾ ਉੱਤਪੰਨ ਕਰਨ ਲਈ ਹੈਰਾਨੀ ਪ੍ਰਗਟ ਕੀਤੀ ਜਾਏ।ਆਪ ਜੀ ਵਲੋਂ ਲਿਖੇ ਸ਼ਬਦਾਂ ਅਨੁਸਾਰ ਮੱਕੜ ਜੀ ਦਾ ਕਹਿਣਾ ਸੀ ਕਿ:-
" ਉਹ ਕੀ ਕਰ ਸਕਦੇ ਹਨ ਇਹ ਕਤਾਬ ੧੯੯੮ ਵਿਚ ਛੱਪੀ ਸੀ ਉਸ ਵੇਲੇ ਦੇ ਤਤਕਾਲੀਨ ਪ੍ਰਧਾਨ ਇਸ ਲਈ ਜੱਿਮੇਵਾਰ ਹਨ। ਉਨਾਂ ਕੋਲੋਂ ਪੁਛੋ, ਮੈਂ ਇਸ ਵਿਚ ਕੀ ਕਰ ਸਕਦਾ ਹਾਂ ?"
ਵੀਰ ਜੀਉ, ਮੈਂ ਇਤਨਾ ਤਾਂ ਸਵੀਕਾਰ ਕਰਦਾ ਹਾਂ ਕਿ ਮੱਕੜ ਜੀ ੧੯੯੮ ਵਿਚ ਪ੍ਰਧਾਨ ਨਹੀਂ ਸਨ ਪਰ ਮੈਂ ਉਨਾਂ੍ਹ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਕਿ "ਇਸ ਵਿਚ ਮੈਂ ਕੀ ਕਰ ਸਕਦਾ ਹਾਂ?"
ਉਨਾਂ੍ਹ ਦਾ ਇਹ ਬਿਆਨ (ਜੇ ਕਰ ਆਪ ਜੀ ਮੁਤਾਬਕ ਸਿਰਫ਼ ਇਤਨਾ ਅਤੇ ਇਹੀ ਹੈ) ਗ਼ੈਰਜਿੰਮੇਦਾਰਾਨਾ ਹੈ। ਬਿਆਨ ਮੁਤਾਬਕ ਉਹ ਇਸ ਗਲ ਨੂੰ ਸਵੀਕਾਰ ਕਰਦੇ ਪ੍ਰਤੀਤ ਹੁੰਦੇ ਹਨ ਕਿ ਇਹ ਕਿਤਾਬ ਕਮੇਟੀ ਵਲੋਂ ਹੀ ੧੯੯੮ ਵਿਚ ਛੱਪੀ ਸੀ।ਮੇਰੇ ਵਿਚਾਰ ਅਨੁਸਾਰ, ਜੇ ਕਰ ਇਹ ਮਾਮਲਾ ਹੁਣ ਸਾ੍ਹਮਣੇ ਆਇਆ ਹੈ, ਤਾਂ ਉਨਾਂ੍ਹ ਨੂੰ ੧੯੯੮ ਵਿਚ ਇਸ ਕਿਤਾਬ ਨਾਲ ਸਬੰਧਤ ਰਹੇ ਹਰ ਜਿੰਮੇਦਾਰ ਵਿੱਯਕਤੀ/ਵਿਅਕਤਿਆਂ ਦੇ ਨਾਮ ਜਨਤਕ ਕਰਦੇ ਉਨਾਂ੍ਹ ਖਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।
ਜੇ ਕਰ ਉਹ ਵਿੱਯਕਤੀ ਹੁਣ ਕਮੇਟੀ ਵਿਚ ਨਹੀਂ ਹਨ, ਤਾਂ ਵੀਂ ਐਸਾ ਦੁਸ਼ਟ ਕ੍ਰਿਤ ਕਰਨ ਵਾਲੇਆਂ ਨੂੰ ਬੇਨਕਾਬ ਕਰਦੇ ਕਮੇਟੀ ਨੂੰ ਪੰਥਕ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਉਹ ਫੌਰਨ ਸਪਸ਼ਟ ਕਰਨ ਕਿ ਇਹ ਕਿਤਾਬ ਨੂੰ ਲਿਖਣ ਦਾ ਪ੍ਰੌਜੇਕਟ ਕਿਸ ਅਹੁਦੇਦਾਰ/ਵਿਦਵਾਨ ਦੀ ਦੇਖ ਰੇਖ ਵਿਚ ਹੋਇਆ ਸੀ? ਉਹ ਇਹ ਵੀ ਦੱਸਣ ਕਿ ਇਸਦਾ ਲੇਖਨ ਕਿਸ ਨੇ, ਅਤੇ ਕਿਸ ਦੀ ਦੇਖ-ਰੇਖ ਵਿਚ ਕੀਤਾ? ਇਸਦੀ ਭੂਮਿਕਾ ਕਿਸ ਨੇ ਲਿਖੀ? ਸ਼੍ਰੋਮਣੀ ਕਮੇਟੀ ਨਾਲ ਜੁੜੇਆ ਐਸਾ ਸੰਗੀਨ ਮਾਮਲਾ ਹੈ ਜਿਸ ਦੇ ਪਰਦੇ ਫ਼ਾਸ਼ ਹੋਂਣੇ ਚਾਹੀਦੇ ਹਨ।
ਸਿਰਫ਼ ਇਤਨਾ ਕਹਿਣ ਵਿਚ ਕਿ "ਮੈਂ ਕੀ ਕਰ ਸਕਦਾ ਹਾਂ", ਉਸ ਸੋਚ ਦਾ ਪ੍ਰਤੀਨਿਧੱਤਵ ਨਹੀਂ ਜਿਸ ਸੋਚ ਨਾਲ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ!
ਮੈਂ ਬਲਦੇਵ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਇਹ ਸੂਚਨਾ ਜਨਤਕ ਕਰਨ ਕਿ ਇਸ ਕਿਤਾਬ ਦੀ ਭੁਮਿਕਾ ਕਿਸ ਨੇ ਲਿਖੀ? ਉਹ ਟ੍ਰਿਬੁਨਲ ਵਲੋਂ ਆਏ ਪੁਰੇ ਫ਼ੈਸਲੇ ਨੂੰ ਵੈਬਸਾਈਟਾਂ ਦੇ ਪਾਉਂਣ।ਉਹ ਦੂਜੇ ਧਿਰ ਵਲੋਂ ਆਏ ਜਵਾਬ ਦਾਵੇ ਨੂੰ ਵੀ ਵੈਬਸਾਈਟਾਂ ਤੇ ਪਾਉਂਣ।ਉਨਾਂ੍ਹ ਪਾਸ ਇਹ ਸਾਰੇ ਕਾਗ਼ਜ਼ਾਤ ਹੋਂਣ ਗੇ ਹੀ।
ਵੀਰ ਜੀ ਆਪ ਜੀ ਵੀ ਸ. ਬਲਦੇਵ ਸਿੰਘ ਜੀ ਨੂੰ ਸਬੰਧਤ ਕਾਗ਼ਜਾਤ ਜਨਤਕ ਕਰਨ ਲਈ ਕਹੋ ਤਾਂ ਕਿਰਪਾ ਹੋਵੇਗੀ।ਤਦ ਤਕ ਹੋਰ ਵਿਚਾਰ ਨਾ ਕਰ ਪਾਉਂਣ ਲਈ ਛਿਮਾ ਦਾ ਜਾਚਕ ਸਮਝਣਾ।
ਬੇਨਤੀ ਹੈ ਇਸ ਪੱਤਰ ਨੂੰ ਜ਼ਰੂਰ ਛਾਪ ਦੇਂਣਾ!
ਹਰਦੇਵ ਸਿੰਘ,ਜੰਮੂ-੧੮.੩.੨੦੧੩
ਨੋਟ:-ਇਹ ਖ਼ਤ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਨੇ ਨਾ ਛਾਪਿਆ।ਮੈਂ 4-5 ਵਾਰ ਮੇਲ ਭੇਜ ਬੇਨਤੀ ਕੀਤੀ ਕਿ ਉਹ, ਗੁਰਸਿੱਖ ਹੋਂਣ ਦਾ ਫ਼ਰਜ਼ ਨਿਭਾਉਂਦੇ, ਮੇਰੇ ਪੱਖ ਨੂੰ ਵੀ ਛਾਪ ਦੇਂਣ।ਪਰ ਉਨਾਂ੍ਹ ਮੇਰੇ ਪੱਖ ਨੂੰ ਪਾਠਕਾਂ ਸਾ੍ਹਮਣੇ ਨਾ ਲਿਆਂਦਾ ਜੋ ਕਿ ਉਨਾਂ੍ਹ ਦੇ ਬਲਾਗ ਤੇ ਛੱਪੇ ਲੇਖ ੧੭.੩.੨੦੧੩ ਦੇ ਜਵਾਬ ਵਿਚ ਸੀ।
Note:- Veer ji started misbehaving me, through his writings because I presented some historical facts in the article 'Swaal Dar Swaal' given below, and in another letter dated:05.03.2013 on Sikh marg.com on this link:- http://www.sikhmarg.com/your-view94.html

No comments:
Post a Comment