Thursday, 28 March 2013

'ਹੋਲੀ ਦੇ ਰੰਗ'
 IMPORTANT QUTATIONS

(1) 
  " ਸਪੋਕਸਮੈਨ ਦੇ ਅੰਨ੍ਹੇ ਸਮਰਥਕਾਂ ਨੂੰ ਕੁੱਝ ਜ਼ਰੂਰੀ ਸਵਾਲ
ਭੱਠ ਪਏ ਉਹ ਸੋਨਾ ਜਿਹੜਾ ਕੰਨਾ ਨੂੰ ਖਾਵੇ
 
     ਜਾਗਰੂਕ ਸ਼ਖਸੀਅਤਾਂ ਵਲੋਂ ਸਵਾਰਥ ਅਤੇ ਨਾਸਮਝੀ ਅਧੀਨ ਕੀਤਾ ਜਾ ਰਿਹਾ ਸਮਰਥਨ ਘਾਤਕ ਅਤੇ ਅਫਸੋਸਜਨਕ ਹੈ
.....ਪਰ ਸਮੇਂ ਨਾਲ ਨੇੜਲੇ ਲੋਕਾਂ ਨੂੰ ਇਹ ਸਪਸ਼ਟ ਹੁੰਦਾ ਗਿਆ ਜੋਗਿੰਦਰ ਸਿੰਘ ਜੀ ਇਹਨਾਂ ਮੁੱਦਿਆਂ (ਦਸਮ ਗ੍ਰੰਥ `ਤੇ ਹੋਰ) ਨੂੰ ਵਰਤ ਕੇ ਜਾਗਰੂਕ ਸਿੱਖਾਂ ਦਾ ਸਮਰਥਨ ਲੈ ਰਹੇ ਹਨ, ਪਰ ਉਹਨਾਂ ਦਾ ਅਸਲ ਮਕਸਦ ਗੁਰਮਤਿ ਦੇ ਆਧਾਰ (ਗੁਰੂ ਗ੍ਰੰਥ ਸਾਹਿਬ ਜੀ, ਰਾਗਮਾਲਾ ਤੋਂ ਬਗੈਰ) `ਤੇ ਹੀ ਚੋਟ ਕਰਨਾ ਹੈ।....
.....ਉਹਨਾਂ ਦੀ ਪਹੁੰਚ ਅਤੇ ਮੁੱਦੇ ਬੜੇ ਗਲਤ, ਗੈਰਜਿੰਮੇਵਾਰਾਨਾ ਅਤੇ ਗੈਰ-ਸਿਧਾਂਤਕ ਹਨ ਬੇਸ਼ਕ ਕੁੱਝ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਅਤੇ ਧਿਰਾਂ ਵਲੋਂ, ਨਿੱਜੀ ਅਤੇ ਸੌੜੇ ਸਵਾਰਥਾਂ ਅਧੀਨ, ਸਪੋਕਸਮੈਨ ਦਾ ਗਲਤ ਸਮਰਥਨ ਕੀਤਾ ਜਾ ਰਿਹਾ ਹੈ.....
ਸਪੋਕਸਮੈਨ (ਜੋਗਿੰਦਰ ਸਿੰਘ ਜੀ) ਨੇ ਉਹ ਸੰਪਾਦਕੀ ਵਾਪਿਸ ਲੈ ਲਿਆ ਅਤੇ ਲੋਕਾਂ ਦੇ ਮਨ ਨੂੰ ਪਹੁੰਚੀ ਠੇਸਦੇ ਨਾਂ ਤੇ ਮਾਫੀ ਮੰਗ ਲਈ। ਪਰ ਉਸ ਦੀ ਇਹ ਪਹੁੰਚ ਨਾ ਤਾਂ ਸਿਧਾਂਤਕ ਹੈ ਅਤੇ ਨਾ ਹੀ ਸੁਹਿਰਦ....
 … …. ਪਰ ਜੇ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਵਿੱਚ ਥੋੜੀ ਵੀ ਸੁਹਿਰਦਤਾ, ਪੰਥਦਰਦ ਅਤੇ ਇਮਾਨਦਾਰੀ ਬਾਕੀ ਹੈ ਤਾਂ ਉਹਨਾਂ ਨੂੰ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਸੰਬੰਧੀ ਕੀਤੀਆਂ ਐਸੀ ਸਾਰੀਆਂ ਟਿਪਣੀਆਂ ਲਈ ਬਿਨਾ ਸ਼ਰਤ (ਅਹਿਸਾਨ ਜਤਾ ਕੇ ਨਹੀਂ) ਮਾਫੀ ਮੰਗਨੀ ਚਾਹੀਦੀ ਹੈ। ਨਾਲ ਹੀ ਭਵਿੱਖ ਵਿੱਚ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲ ਤੋਂ ਬਗੈਰ) ਵਿਚਲੀ ਬਾਣੀਆਂ ਦੀ ਪ੍ਰਮਾਨਿਕਤਾ ਸੰਬੰਧੀ ਅਪਣਾ ਪੱਖ ਸਪਸ਼ਟ ਕਰਦੇ ਹੋਏ, ਇਹਨਾਂ ਦੀ ਪ੍ਰਮਾਨਿਕਤਾ ਉਪਰ ਜਨਤਕ ਤੌਰ ਤੇ, ਕੋਈ ਵੀ ਟਿੱਪਣੀ ਨਾ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ। ਇਸ ਤੋਂ ਘੱਟ ਕੁੱਝ ਵੀ ਸੁਹਿਰਦਤਾ ਨਹੀਂ ਮੰਨੀ ਜਾ ਸਕਦੀ
ਪਰ ਉਸ ਦੀ ਹੁਣ ਤੱਕ ਇਸ ਸੰਬੰਧੀ ਪਹੁੰਚ ਨਾ ਤਾਂ ਸੁਹਿਰਦ ਹੈ ਅਤੇ ਨਾ ਹੀ ਇਮਾਨਦਾਰਾਨਾ। ਬਲਕਿ ਉਸਨੇ ਅਪਣਾ ਗਲਤ ਪ੍ਰਭਾਵ ਵਰਤ ਕੇ ਉਪਰੋਕਤ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਨੂੰ ਅਪਣਾ ਮੋਹਰਾ ਬਣਾ ਲਿਆ ਹੈ। ਨਾਲ ਹੀ ਉਹਨਾਂ ਵਲੋਂ ਅਪਣੇ ਆਲੋਚਕਾਂ ਪ੍ਰਤੀ ਵਰਤੀ ਜਾ ਰਹੀ ਅਤਿ ਨੀਂਵੀ, ਗੁੰਮਰਾਹਕੁੰਨ, ਬਾਜ਼ਾਰੂ ਸ਼ਬਦਾਵਲੀ ਵੀ ਉਹਨਾਂ ਦੀ ਸੁਹਿਰਦਤਾ ਤੇ ਪ੍ਰਸ਼ਨ-ਚਿੰਨ੍ਹ ਲਾਇਆ ਹੋਇਆ ਹੈ

ਇਸ ਸਮੇਂ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਵਲੋਂ ਸਹੀ ਅਤੇ ਈਮਾਨਦਾਰਾਨਾ ਪਹੁੰਚ ਅਪਨਾਉਣ ਦੀ ਉਮੀਦ ਬਹੁਤ ਘੱਟ ਹੈ। ਜੇ ਉਹ ਜਲਦੀ ਹੀ ਉਪਰੋਕਤ ਠੀਕ ਪਹੁੰਚ ਅਪਣਾ ਲੈਣ ਦਾ ਜਨਤਕ ਐਲਾਣ ਕਰ ਦੇਂਦਾ ਹੈ ਤਾਂ ਸੁਆਗਤ ਕਰਨਾ ਬਣਦਾ ਹੈ। ਵਰਨਾ ਸਾਰੀ ਜਾਗਰੂਕ ਧਿਰਾਂ (ਸਮੇਤ ਉਸ ਦੀ ਗਲਤ ਹਿਮਾਇਤ ਵਿੱਚ ਉਤਰੀਆਂ ਉਪਰੋਕਤ ਸ਼ਖਸੀਅਤਾਂ) ਨੂੰ ਭੱਠ ਪਵੇ ਉਹ ਸੋਨਾ ਜਿਹੜਾ ਕੰਨਾਂ ਨੂੰ ਖਾਏਅਨੁਸਾਰ ਉਸ ਤੋਂ ਕਿਨਾਰਾ ਕਰਨ ਦਾ ਸਪਸ਼ਟ ਐਲਾਣ ਕਰ ਦੇਣਾ ਚਾਹੀਦਾ ਹੈ ਅਤੇ ਮਜ਼ਬੂਤ ਪੰਥਕ ਮੀਡੀਆ ਲਈ ਕਿਸੇ ਹੋਰ ਬੱਦਲ ਲਈ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਪੰਥਦਰਦ ਦਾ ਹੋਕਾ ਦੇ ਕੇ ਖੜੇ ਕੀਤੇ ਇਸ ਮੀਡੀਏ ਨੂੰ ਜੋਗਿੰਦਰ ਸਿੰਘ ਜੀ ਦੇ ਗਲਤ ਪ੍ਰਭਾਵ ਤੋਂ ਆਜ਼ਾਦ ਕਰਵਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਪਰੋਕਤ ਬਿਆਨੀਆਂ ਸ਼ਖਸੀਅਤਾਂ ਸਮੇਤ ਜੋ ਵੀ, ਸਪੋਕਸਮੈਨ ਵਲੋਂ ਬਿਨਾ ਉਪਰੋਕਤ ਐਲਾਣ ਕੀਤੇ, ਸਪੋਕਸਮੈਨ ਦੀ ਹਿਮਾਇਤ ਕਰੇਗਾ ਉਹ ਜਾਗ੍ਰਿਤੀ ਲਹਿਰ ਦਾ ਨੂੰ ਰਾਹ ਤੋਂ ਭਟਕਾਉਣ ਦਾ ਦੋਸ਼ੀ ਮੰਨਿਆ ਹਾਣਾ ਚਾਹੀਦਾ ਹੈ...... ( ਤੱਤ ਪਰਿਵਾਰ)
 
(2)
 
" ਜੋਗਿੰਦਰ ਸਿੰਘ ਦੀਆਂ ਯੱਬਲੀਆਂ, ਕੌਮ ਨੂੰ ਖੂਹ ਵਿਚ ਧਕੇਲਣ ਦਾ ਕੋਝਾ ਯਤਨ
 
“…..ਅਖੌਤੀ ਵਿਦਵਾਨਾਂ ਵਿਚੋਂ ਅਜ 20.07.2011 ਦੀ, ਅਪਣੀ ਸੰਪਾਦਕੀ ਵਿਚ ਬੇ ਸਿਰ ਪੈਰ ਦੀਆਂ ਯਬਲੀਆਂ ਮਾਰਕੇ  ਜੋਗਿੰਦਰ ਸਿੰਘ  , ਇਨਾਂ ਸਿਰ ਫਿਰੇ ਵਿਦਵਾਨਾਂ  ਦੀ ਕਤਾਰ ਵਿਚ ਸਭਤੋਂ ਅਗੇ ਕੇ ਖੜਾ ਹੋ ਗਇਆ ਹੈ।…….. ਇਹ ਅਖੋਤੀ ਵਿਦਵਾਨ ਸ਼ਾਇਦ ਅਪਣੇ ਆਪ ਨੂੰ "ਸਿੱਖ ਅਧਿਆਤਮ" ਦਾ ਇਕ "ਵਿਗਿਆਨਿਕ ਜਾਂ ਖੋਜੀ" ਹੋਣ ਦਾ ਭੁਲੇਖਾ ਅਪਣੇ ਮੰਨ ਵਿਚ ਪਾਲੀ ਬੈਠਾਂ ਹੈ।ਉਸਨੂੰ ਇਹ ਵੀ ਅਹਿਸਾਸ ਨਹੀ ਰਿਹਾ ਕੇ ਉਹ ਉਸ "ਗੁਰੂ ਦੀ ਗਲ ਕਰ ਰਿਹਾ ਹੈ, ਜੋ ਸਿੱਖ ਦਾ ਗੁਰੂ ਹੀ ਨਹੀ ਸਭ ਕੁਝ ਹੈ " …… ਜੋਗਿੰਦਰ ਸਿੰਘ ਦੀ ਸੜੀ ਹੋਈ ਮਾਨਸਿਕਤਾ ਇਸ ਸੰਪਾਦਕੀ ਨੂੰ ਪੜ੍ਹ ਕੇ ਸਹਿਜ ਹੀ ਲਗਾਈ ਜਾ ਸਕਦੀ ਹੈ, ਕੇ ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਇਕ "ਲਿਫਾਫਾ" ਕਹਿ ਕੇ ਸੰਬੋਧਿਤ ਕਰ ਰਿਹਾ ਹੈ। ਇਸ ਸਿਰ ਫਿਰੇ ਸੰਪਾਦਕ ਦੀ ਇਹ ਸੰਪਾਦਕੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਅਪਣੇ ਜੀਵਨ ਦਾ ਅਧਾਰ ਸਮਝਣ ਵਾਲੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਇਆ ਹੈ।

ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹੀ ਸੋਧਨ ਦੀ ਵਕਾਲਤ ਕਰ ਰਿਹਾ ਹੈ, ਤੇ ਉਸ ਨੂੰ "ਲਿਫਾਫਾ" ਕਹਿ ਕੇ ਅਪਣੇ "ਅਸਿੱਖ" ਹੋਣ ਦਾ ਸਬੂਤ ਦੇ ਰਿਹਾ ਹੈ।ਜੋ ਬੰਦਾ ਅਪਣੇ ਗੁਰੂ ਨੂੰ ਕਟਘਰੇ ਵਿਚ ਖੜਾ ਕਰ ਰਿਹਾਂ ਹੈ ਉਹ ਨਾਂ ਤੇ ਇਕ "ਸਿੱਖ " ਅਖਵਾਉਣ ਦੇ ਕਾਬਿਲ ਹੈ ਤੇ ਨਾਂ ਹੀ ਉਹ "ਬਾਬੇ ਨਾਨਕ ਦੇ ਉਚੇ ਦਰ" ਵਿਚ ਰਹਿਨ ਕਾਬਿਲ ਹੈ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਾ ਤੇ ਉਸ ਤੇ ਸਵਾਲੀਆ ਨਿਸ਼ਾਨ ਕਾਉਣ ਵਾਲਾ ਤੇ ਗੁਰੂ ਨਾਨਕ ਦਾ ਨਾਮ ਵੀ ਅਪਣੀ ਜੁਬਾਨ ਤੇ ਲਿਆਏ ,ਇਹ ਵੀ ਕਿਸੇ ਸਿੱਖ ਨੂੰ ਮੰਜੂਰ ਨਹੀ ਹੈ।।ਇਹੋ ਜਹੇ ਲੋਕ ਤੇ ਉਹ ਕੰਮ ਕਰ ਰਹੇ ਨੇ ਜਿਵੇਂ ਕੇ ਕੋਈ ਅਪਣੀ "ਮਾਂਨੂੰ ਸਰੇ ਬਾਜਾਰ  ਖੜਾ ਕਰਕੇ ਭੀੜ ਇਕੱਠੀ ਕਰਕੇ ਇਹ ਪੁਛੈ ਕੇ "ਹੁਣ ਦਸ, ਮੇਰਾ ਅਸਲ ਪਿਉ ਕੌਣ  ਹੈ? ਤੇ ਕਿਥੇ ਹੈ"?....." ਖਾਲਸਾ ਜੀ ਜਾਗੋ ! ਇਨਾਂ ਪੈਸੇ ਦੇ ਪੁਤਰਾਂ ਨੇ ਹੁਣ ਅਪਣੀ ਮਾਂ (ਗੁਰੂ ਗ੍ਰੰਥ ਸਾਹਿਬਨੂੰ ਚੌਰਾਹੇ ਤੇ ਖੜਾ ਕਰ ਦਿਤਾ ਹੈ ਤੇ ਇਹ ਉਹ ਹੀ ਸਵਾਲ ਉਸ "ਸ਼ਬਦ ਗੁਰੂ " ਕੋਲੋਂ ਪੁਛ ਰਹੇ ਨੇ……..” ( 20.7.2011, A Writer From Kanpur)
 
(3) 
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸਲੀ ਨਕਲੀ ਦਾ ਪ੍ਰਚਾਰ ਕਰਕੇ, ਸਿੱਖੀ ਨੂੰ ਹੋਰ ਪੋਥੀਆਂ, ਗ੍ਰੰਥਾਂ ਅਤੇ ਡੇਰਿਆਂ ਨਾਲ ਜੁੜਨ ਦਾ ਰਾਹ ਪਧਰਾ ਕਰਨ ਵਾਲੇ ਭੇਖਧਾਰੀ ਸਿੱਖਾਂ ਨੂੰ ਧ੍ਰਿਕਾਰ ਧ੍ਰਿਕਾਰ ਧ੍ਰਿਕਾਰ
 
“……ਕੁੱਝ ਸਾਲਾਂ ਤੋਂ ਲਗਾਤਾਰ ਕੁੱਝ ਕਲਮਾਂ ਦੇ ਸਹਾਰੇ ਇਹ ਪ੍ਰਚਾਰ ਚੱਲ ਰਿਹਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਇਸ ਵਿਚਲੀ ਬਾਣੀ ਨਕਲੀ ਹੈ, ਇਸ ਵਿਚ ਮਿਲਾਵਟ ਹੈ ਅਸਲ ਗੁਰਬਾਣੀ ਦੀ ਪੋਥੀ ਗ੍ਰੰਥ ਗੁਆਚ ਗਿਆ ਹੈ, ਲੱਭਣ ਤੇ ਚਾਰ ਕਰੋੜ ਰੁਪਿਆ ਲੱਗੇਗਾ ਅੱਜ ਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਲਿਫਾਫਾ ਹੀ ਹੈ, ਇਸ ਵਿਚਲੀ ਬਾਣੀ ਅਸਲੀ ਨਹੀਂ ਸਿੱਖ ਤਾਂ ਲਿਫਾਫੇ ਨੂੰ ਹੀ ਸੰਭਾਲ ਰਹੇ ਹਨ, ਸੁਨਿਹਰੀ ਬੀੜਾਂ ਵਾਲੀਆਂ ਗਲਤੀਆਂ ਦਾ ਝਗੜਾ ਫਜ਼ੂਲ ਹੈ, ਇਸ ਨਾਲ ਕਿਤੇ ਕਾਹਬਾ ਨਹੀਂ ਢਹਿ ਗਿਆ ਆਦਿ ਆਦਿ।

ਅੱਜ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਪੱਥਰਾਂ ਤੇ ਤਿੰਨ ਤਿੰਨ ਸੌ ਕਰੋੜ ਖਰਚ ਕਰਕੇ, ਊਚੇ ਦਰ ਬਨਾਉਣ ਵਾਲਿਆਂ ਨੂੰ ਅਸਲ ਬਾਣੀ ਢੂੰਡਣ ਤੇ ਚਾਰ ਕਰੋੜ ਖਰਚ ਕਰਨ ਵੱਲ ਕਿਉਂ ਧਿਆਨ ਨਹੀਂ ਗਿਆ, ਪਰ ਅਸਲ ਕੋਈ ਵੱਖਰੀ ਹੋਵੇ ਤਾਂ ਲੱਭੇ ਸਿੱਖੋ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਹੈ ਇਹਦਾ ਪੱਲਾ ਨਾ ਛੱਡੋ, ਨਹੀਂ ਤਾਂ ਮਰ ਜਾਵੋਗੇ, ਇਹੋ ਹੀ ਸਿੱਖ ਦੁਸ਼ਮਣ ਚਾਹੁੰਦਾ ਹੈ,........ ਗੁਰਬਾਣੀ ਤ੍ਰੈ ਕਾਲ ਸੱਤ ਹੈ, ਅਸਲੀ ਹੈ, ਇਸ ਨੂੰ ਨਕਲੀ ਆਖ ਕੇ ਆਤਮਿਕ ਮੌਤ ਨਾ ਸਹੇੜੋ।

ਇਸ ਅਸਲੀ ਨਕਲੀ ਦੇ ਪ੍ਰਚਾਰ ਨਾਲ ਦੁਸ਼ਮਣ ਚਾਹੁੰਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ ਵਿਦਵਾਨਾਂ ਦੀ ਸੋਧ ਦੇ ਕਟਿਹਰੇ ਵਿੱਚ ਖੜਾ ਕਰਕੇ, ਇਸ ਦੀ ਅਭੁਲ ਗੁਰੂ ਕਰਤਾਰ ਵਾਲੀ ਗੁਰਿਆਈ, ਵਡਿਆਈ ਖਤਮ ਕੀਤੀ ਜਾਵੇ, ਸਿੱਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਤੋਂ ਡੋਲ ਜਾਵੇ,….. ਸਿੰਘੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸ਼ੱਕੀ ਬਨਾਉਣਾ ਸਿੱਖੀ ਲਈ ਕਬਰ ਖੋਦਣ ਦੇ ਤੁਲ ਹੈ, ਇਸ ਲਈ ਜਾਗੋ ਤੇ ਕਬੀਰ ਜੀ ਦਾ ਇਹ ਸੱਦਾ ਸੁਣੋ।
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ 127

ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ........"
 ( Ex. Jathedar , 21.7.2011)
 

No comments:

Post a Comment