‘ਵਿਚਾਰਕ ਹਮਾਮ ਦੀ ਨਗਨਤਾ’
ਹਰਦੇਵ ਸਿੰਘ,ਜੰਮੂ
ਲਗਭਗ ਤਿੰਨ ਕੁ ਸਾਲ ਪਹਿਲਾਂ ਇਸ ਗਲ ਦੀ ਭਨਕ ਪਈ ਸੀ ਕਿ ਕੁੱਝ ਸੱਜਣ ਆਪਣੇ-ਆਪਣੇ ਢੰਗ ਨਾਲ ਸਿੱਖ ਰਹਿਤ ਮਰਿਆਦਾ ਨੂੰ ਨਿਸ਼ਾਨਾ ਬਨਾਉਂਣ ਦੀ ਜੁਗਤ ਵਿਚ ਹਨ।ਇਸ ਦਾ ਮੁੱਖ ਕਾਰਨ ਨਿਜੀ ਰਾਜਨੀਤੀ ਨਾਲ ਪ੍ਰੇਰਤ ਸੀ, ਜਿਸ ਨੂੰ ਪਰਵਾਨ ਚੜਾਉਂਣ ਲਈ ਹੇਠ ਲਿਖੇ ਨੁਕਤੇ ਵਰਤੇ ਗਏ
(1) ਕੁੱਝ ਸੱਜਣਾਂ ਨੂੰ ਸਿੱਖੀ ਦੇ ਨਾਮ ਤੇ ਜਜ਼ਬਾਤੀ ਕੀਤਾ ਗਿਆ।ਇਸ ਲਈ ਤਰਾਂ-ਤਰਾਂ ਦੇ ਇਤਹਾਸਕ ਝੂਠ ਅਤੇ ਫ਼ਰੇਬ ਵੀ ਪ੍ਰਚਲਤ ਕੀਤੇ ਗਏ!
(2) ਸਾਥੀ ਉਸਾਰਨ ਲਈ ਤਾਰੀਫ਼ਾਂ ਦੇ ਪੁੱਲ ਵੀ ਬੰਨੇ ਗਏ।ਤਾਂ ਕਿ ਥੋੜਾ ਲਿਖਣ ਵਾਲਾ ਵੀ ਹਉਮੇ ਵਿਚ ਖੁਦ ਨੂੰ ਵੱਡਾ ਵਿਦਵਾਨ ਸਮਝ ਕੇ ਝੂਠ ਅਤੇ ਫਰੇਬ ਅਧਾਰਤ ਰਾਜਨੀਤੀ ਦਾ ਸਹਿਯੋਗੀ ਬਣਾ ਲਿਆ ਜਾਏ!
(3) ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਝਗੜੇ ਦਾ ਧੁਰਾ
ਬਨਾਇਆ ਜਾਏ!
(4) ਪਹਿਲਾਂ ਗਲ ਦਸ਼ਮ ਗ੍ਰੰਥ ਤੋਂ ਸ਼ੁਰੂ ਕੀਤੀ ਜਾਏ ਅਤੇ ਫ਼ਿਰ ਪੜਾਅ ਵਰ ਤਰੀਕੇ ਨਾਲ ਬਾਕੀ ਮੁੱਢਲੇ
ਅਧਾਰਾਂ ਨੂੰ ਛੇੜੇਆ ਜਾਏ ਤਾਂ ਕਿ ਪੰਥ ਵਿਚ ਖਾਨਾ ਜੰਗੀ ਪੈਦਾ ਕਰ ਨਿਜੀ ਮੁਫਾਦ ਪ੍ਰਾਪਤ ਕੀਤਾ ਜਾਏ!
(5) ਚਰਚਿਤ ਹੋਂਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਗੁਰੂ ਸ਼ਬਦ ਹਟਾਇਆ ਜਾਏ ਅਤੇ ਗੁਰੂ ਗ੍ਰੰਥ
ਸਾਹਿਬ ਜੀ ਨੂੰ ਅਨਕੰਪਲੀਟ (ਅਪੁਰਣ) ਗੁਰੂ ਕਰਾਰ ਦਿੰਦੇ ਹੋਏ ਰਾਜਨੀਤਕ ਝਗੜੇ ਨੂੰ ਤੋਰਿਆ ਜਾਏ!
(6) ਕੁੱਝ ਐਸੇ ਟੋਟਕੇ ਵਰਤੇ ਜਾਣ ਕਿ ਅਕਾਲ ਤਖ਼ਤ ਤੇ ਤਲਬੀ ਦਾ ਸੱਦਾ ਆਏ, ਅਤੇ ਨਾ ਜਾਕੇ ਇਸ ਪੱਖੋਂ ਜਜ਼ਬਾਤੀ ਹੋਏ ਸੱਜਣਾ ਤੋਂ ਮੁਫਾਦ ਬਟੋਰਿਆ ਜਾਏ!
(4) ਪਹਿਲਾਂ ਗਲ ਦਸ਼ਮ ਗ੍ਰੰਥ ਤੋਂ ਸ਼ੁਰੂ ਕੀਤੀ ਜਾਏ ਅਤੇ ਫ਼ਿਰ ਪੜਾਅ ਵਰ ਤਰੀਕੇ ਨਾਲ ਬਾਕੀ ਮੁੱਢਲੇ
ਅਧਾਰਾਂ ਨੂੰ ਛੇੜੇਆ ਜਾਏ ਤਾਂ ਕਿ ਪੰਥ ਵਿਚ ਖਾਨਾ ਜੰਗੀ ਪੈਦਾ ਕਰ ਨਿਜੀ ਮੁਫਾਦ ਪ੍ਰਾਪਤ ਕੀਤਾ ਜਾਏ!
(5) ਚਰਚਿਤ ਹੋਂਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਗੁਰੂ ਸ਼ਬਦ ਹਟਾਇਆ ਜਾਏ ਅਤੇ ਗੁਰੂ ਗ੍ਰੰਥ
ਸਾਹਿਬ ਜੀ ਨੂੰ ਅਨਕੰਪਲੀਟ (ਅਪੁਰਣ) ਗੁਰੂ ਕਰਾਰ ਦਿੰਦੇ ਹੋਏ ਰਾਜਨੀਤਕ ਝਗੜੇ ਨੂੰ ਤੋਰਿਆ ਜਾਏ!
(6) ਕੁੱਝ ਐਸੇ ਟੋਟਕੇ ਵਰਤੇ ਜਾਣ ਕਿ ਅਕਾਲ ਤਖ਼ਤ ਤੇ ਤਲਬੀ ਦਾ ਸੱਦਾ ਆਏ, ਅਤੇ ਨਾ ਜਾਕੇ ਇਸ ਪੱਖੋਂ ਜਜ਼ਬਾਤੀ ਹੋਏ ਸੱਜਣਾ ਤੋਂ ਮੁਫਾਦ ਬਟੋਰਿਆ ਜਾਏ!
ਇਸ ਤੋਂ ਛੁੱਟ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਦੇ ਯਤਨ ਵਿਚ ਲਗੇ ਇੱਕਾ-ਦੁੱਕਾ ਸੱਜਣਾਂ ਨੇ ਤਾਂ
ਗੁਰੂਆਂ ਨੂੰ ਭੁਲਣਹਾਰ ਕਹਿਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਅਪੁਰਣ ਗੁਰੂ ਦਰਸਾਉਂਣ ਦੇ ਯਤਨ ਵਿਚ
ਇੱਥੋਂ ਤਕ ਲਿਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਪੁਰਨ ਗੁਰੂ ਕਹਿਣ ਦਾ ਦਾਵਾ ਹਕੀਕਤ ਨਹੀਂ ਹੈ।
ਕਹਿੰਦੇ ਹਨ ਕਿ ਹਮਾਮ ਵਿਚ ਨੰਗੇ ਇਕ ਦੂਜੇ ਤੇ ਨੰਗੇ ਹੋਣ ਦਾ ਤਾਨਾ ਨਹੀਂ ਕੱਸ ਸਕਦੇ। ਇਸ ਲਈ ਇਸ ਸਾਰੀ ਖੇਡ ਵਿਚ ਹਰ ਕਿਸੇ ਨੂੰ, ਕਿਸੇ ਨਾ ਕਿਸੇ ਰੂਪ ਵਿਚ, ਵਿਚਾਰਕ ਤੋਰ ਤੇ ਨਗਨ ਕਰਨ ਦਾ ਯਤਨ ਕੀਤਾ ਗਿਆ, ਤਾਂ ਕਿ ਇਸ ਰੂਪ ਵਿਚ ਜੇ ਕੋਈ ਨੰਗਾ, ਕਿਸੇ ਨੁਕਤੇ ਤੇ ਕਲ ਨੂੰ ਸਹਿਮਤ ਨਾ ਹੋਏ, ਤਾਂ ਝੱਟ ਉਸ ਨੂੰ ਪਕੜ ਲਿਆ ਜਾਏ ਕਿ; ਭਾਈ ਤੂ ਵੀ ਤਾਂ ਫਲਾਂ ਦਿਨ, ਫਲਾਂ ਗੱਲ ਕਹਿੰਦਾ ਸੀ! ਹੁਣ ਇਹੀ ਤਮਾਸ਼ਾ ਹੋ ਰਿਹਾ ਹੈ ਤੇ ਇਕ ਦੂਜੇ ਦੇ ਗਲਮੇ ਫ਼ੜ ਲਏ ਗਏ ਹਨ!
ਗਲ ਤੋਰੀ ਗਈ ਸੀ ਕਿ ਸਿੱਖ ਨੇ ਜੀਵਨ ਸੇਧ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੇਂਣੀ ਹੈ ਪਰ ਐਸਾ ਦਾਵਾ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਕ ਹੋਰ ਗੁਰਮਤਿ ਸੇਧ ਤਿਆਰ ਕਰ ਲਈ ? ਕੋਈ ਪੁੱਛੇ ਕਿ ਜੇ ਕਰ, ਤੁਹਾਡੇ ਆਪਣੇ ਕਹੇ ਮੁਤਾਬਕ, ਤੁਸੀ ਪੁਰੀ ਤਰਾਂ ਸਹੀ ਨਹੀਂ ਹੋ ਸਕਦੇ ਤਾਂ ਤੁਹਾਡੀ ਲਿਖਤ ਗੁਰਮਤਿ ਸੇਧ ਬਰਾਬਰ ਕਿਵੇਂ ਐਲਾਨੀ ਗਈ ? ਜੇ ਕਰ ਨਹੀਂ ਹੈ ਤਾਂ ਉਸ ਦਾ ਨਾਮ ਗੁਰਮਤਿ ਸੇਧ ਕਿਉਂ ਹੈ ? ਭਲਾ ਇਹ ਕਦੇ ਹੋ ਸਕਦਾ ਹੈ ਕਿ ਕੋਈ ਲਿਖਤ ਅਧੂਰੀ ਅਤੇ ਦੋਸ਼ ਯੁਕਤ ਸਵੀਕਾਰ ਵੀ ਕੀਤੀ ਜਾਏ ਅਤੇ ਉਸੇ ਲਿਖਤ ਨੂੰ ਗੁਰਮਤਿ ਜੀਵਨ ਸੇਧ ਵੀ ਕਿਹਾ ਜਾਏ? ਗੁਰਮਤਿ ਸੇਧ ਤਾਂ ਬਦਲ ਨਹੀਂ ਸਕਦੀ ਨਾ ਹੀ ਦੋਸ਼ ਯੁਕਤ ਕਹੀ ਜਾ ਸਕਦੀ ਹੈ।
ਮੈ ਆਪ ਵੇਖਿਆ ਹੈ ਕਿ ਤਿੰਨ ਸਾਲ ਪਹਿਲਾਂ ਆਪਣੇ ਲਿਖੇ ਨੂੰ ਹੀ ਨਿਰੋਲ ਗੁਰਮਤਿ ਕਹਿਣ ਵਾਲੇ ਦੋ ਲਿਖਾਰੀਆਂ ਨੇ ਆਪਣੇ ਸਟੇਂਡ ਕਈਂ ਵਾਰ ਬਦਲੇ ਹਨ।ਪਹਿਲਾਂ ਇਕ ਗਲ ਗੁਰਮਤਿ ਅਨੁਸਾਰੀ ਸੀ ਫਿਰ ਉਹ ਹੱਟ ਕੇ ਦੂਜੀ, ਤੀਜੀ ਆਦਿ ਗੁਰਮਤਿ ਅਨੁਸਾਰੀ ਹੋ ਗਈ।
ਦਰਅਸਲ ਇਸ ਵਰਤਾਰੇ ਵਿਚ ਲਗੇ ਸੱਜਣਾਂ ਦੀ ਮਾਨਸਕ ਪੱਧਰ ਇਸ ਪੱਖੋਂ ਨੀਵੇਂ ਸਤਰ ਦੀ ਹੈ ਜਿਸ ਵਿਚ ਵਿਦਵਾਨ ਹੋਂਣ ਦਾ ਭਰਮ ਹੈ।ਜਦ ਕਿ ਵਾਸਤਵਿਕਤਾ ਵਿਚ ਇਹ ਸੱਜਣ ਵਿਦਵਾਨ ਹੋਏ ਸੱਜਣਾਂ ਦੇ ਮਿਆਰ ਸ੍ਹਾਮਣੇ ਕਿੱਧਰੇ ਵੀ ਨਹੀਂ ਟਿੱਕਦੇ।
ਗੁਰਮਤਿ ਦੀ ਸੇਧ ਤੇ ਚਲਣ ਦੇ ਦਾਵੇਦਾਰ ਦੂਜੇ ਨੂੰ ਕੁੱਤਾ ਕਹਿ ਕੇ ਸੰਬੋਧਨ ਕਰਦੇ ਹਨ।ਐਸੀ ਵਿਚਾਰਕ ਨਗਨਤਾ ਵਿਚ ਕੋਈ ਸ਼ਾਲੀਨਤਾ ਨਹੀਂ ਬੱਚੀ? ਐਸੀ ਵਿਚਾਰਕ ਨਗਨਤਾ ਵਿਚ ਭਾਗੀਦਾਰ ਰਹੇ ਕੁੱਝ ਜ਼ਮੀਰਦਾਰ ਸੱਜਣਾ ਨੂੰ ਇਕ ਦਿਨ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ!
No comments:
Post a Comment