' ਇਕ ਸੱਚੀ ਘੱਟਨਾ'
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ,ਜੰਮੂ
ਗਲ ਕੁੱਝ ਮਹੀਨੇ ਪਹਿਲਾਂ ਦੀ! ਇਕ ਜਾਣੇ-ਪਛਾਣੇ ਵਿਦਵਾਨ (ਸੱਜਣ) ਜੀ ਨੇ ਪੰਥ ਤੋਂ ਕੁੱਝ ਸਵਾਲ ਪੁੱਛ ਲਏ।ਸਵਾਲ ਪੁੱਛਣ ਦਾ ਢੰਗ ਕੁੱਝ ਅਜੀਬ ਜਿਹਾ ਸੀ।ਇਸ ਲਈ ਮੈਂ ਉਨਾਂਹ ਨੂੰ ਨਿਜੀ ਪੱਤਰਾਂ ਰਾਹੀਂ ਕੁੱਝ ਵਿਚਾਰ ਕੀਤੀ ਅਤੇ ਵਿਚਾਰ ਪੁੱਛ ਲਏ।ਜਵਾਬ ਨਹੀਂ ਮਿਲਿਆ।
ਕੁੱਝ ਸਮੇਂ ਬਾਦ ਉਹ ਵਿਦਵਾਨ ਜੰਮੂ ਆਏ ਤਾਂ ਕੁੱਝ ਵੀਰਾਂ ਦੀ ਮੌਜੂਦਗੀ ਵਿਚ ਮਿਲਣ ਦਾ ਸਬਬ ਬਣਿਆ।ਕੁੱਝ ਵਿਚਾਰਾਂ ਹੋਇਆਂ ਤਾਂ ਉਨਾਂਹ ਗਿਲਾ ਕੀਤਾ ਕਿ ;ਮੈਂ ਸਵਾਲ ਪੰਥ ਤੋਂ ਪੁੱਛੇ ਸਨ ਪਰ ਜਵਾਬ ਦੇਂਣ ਵਾਲੇ ਤੁਸੀ ਕੋਂਣ ਹੁੰਦੇ ਸੀ ? ਸਵਾਲ ਪੁੱਛਣ ਵਾਲੇ ਤੁਸੀ ਕੋਂਣ ਹੁੰਦੇ ਸੀ ? ਕਹਿੰਦੇ; ਮੈਂ ਸੋਚਿਆ ਕਿ ਤੁਹਾਨੂੰ ਜਵਾਬ ਦੇ ਕੇ ਮੈਂ ਆਪਣੀ ਐਨਰਜੀ ਕਿਉਂ ਵੇਸਟ ਕਰਾਂ ? ਉਨਾਂਹ ਕਿਹਾ ਕੀ ਮੈਂ ਆਪਣੇ ਕਿਸੇ ਸ਼ੰਕੇ ਦੀ ਨਿਰਵਿਰਤੀ ਲਈ ਪੰਥ ਤੋਂ ਸਵਾਲ ਵੀ ਨਹੀਂ ਪੁੱਛ ਸਕਦਾ ? ਪੁੱਛਣ ਲਗੇ ਕਿ ਕੀ 'ਸਿੱਖ ਰਹਿਤ ਮਰਿਆਦਾ' ਗੁਰਬਾਣੀ ਹੈ ? ਇਸਦੇ ਜਵਾਬ ਵਿਚ ਮੈਂ ਪੁੱਛਿਆ ਕਿ ਕੀ ਸਾਡੇ ਆਪਣੇ ਵਿਆਖਿਆਨ ਜਾਂ ਨਿਰਨੇ ਬਾਣੀ ਹਨ ?
ਖ਼ੈਰ! ਅਦਬ ਦੇ ਕੁੱਝ ਤਕਾਜ਼ਿਆਂ ਕਾਰਨ ਮੈਂ ਜ਼ਿਆਦਾ ਬੋਲਣਾ ਮੁਨਾਸਬ ਨਾ ਸਮਝਿਆ ਸੀ ਪਰ ਅੰਦਰੋਂ ਮੈਂ ਉਨਾਂਹ ਦੀਆਂ ਗੱਲਾਂ ਤੇ ਅਚੰਬਤ ਸੀ।ਮੇਰੇ ਮਨ ਵਿਚ ਇਸ ਦੇ ਮੁੱਖ ਦੋ ਕਾਰਨ ਸਨ
(੧) 'ਕੋਈ ਸ਼ੰਕਾ' ਹੋਂਣ ਜਾ ਨਾ ਹੋਂਣ ਦੀ ਸਥਿਤੀ ਦਾ ਸੂਚਕ ਹੁੰਦਾ ਹੈ 'ਨਿਰਨਾ' ਨਹੀਂ।ਉਨਾਂਹ ਸ਼ੰਕਾ ਨਹੀਂ ਬਲਕਿ ਆਪਣਾ ਨਿਰਨਾ ਪੇਸ਼ ਕੀਤਾ ਸੀ।
(੨) ਜੇ ਕਰ ਵਿਦਵਾਨ ਜੀ ਸਿੱਖ ਪੰਥ ਤੋਂ ਸਵਾਲ ਪੁੱਛਣਾ ਆਪਣਾ ਹੱਕ ਸਮਝਦੇ ਹਨ ਅਤੇ ਪੰਥ ਨੂੰ ਆਪਣੇ ਸਾਹਮਣੇ ਜਵਾਬਦੇਹ ਮੰਨਦੇ ਹਨ ਤਾਂ ਕੀ ਕਾਰਨ ਹੈ ਕਿ ਉਹ ਆਪ ਜਵਾਬ ਦੇਂਣ ਨੂੰ ਐਨਰਜੀ ਵੇਸਟ ਕਰਨਾ ਕਹਿੰਦੇ ਹਨ ? ਜੇ ਕਰ ਉਹ ਆਪਣੇ ਸ਼ੰਕੇ ਦੀ ਨਿਰਵਿਰਤੀ ਲਈ ਪੰਥ ਨੂੰ ਸਵਾਲ ਪੁੱਛ ਸਕਦੇ ਹਨ ਤਾਂ ਕੀ ਆਪਣੇ ਸ਼ੰਕੇ ਦੀ ਨਿਰਵਿਰਤੀ ਲਈ ਮੈਂ ਉਨਾਂਹ ਨੂੰ ਸਵਾਲ ਨਹੀਂ ਸੀ ਪੁੱਛ ਸਕਦਾ ?
ਹਰਦੇਵ ਸਿੰਘ,ਜੰਮੂ-੮.੬.੨੦੧੩
ਨੋਟ:- ਇਹ ਸੱਜਣ ਜੀ ਕਿਸੇ ਸਮੇਂ ਆਪ ਅਕਾਲ ਤਖ਼ਤ ਦੇ ਜੱਥੇਦਾਰ ਰਹੇ ਸਨ!
No comments:
Post a Comment