'ਸਿੱਖ ਰਹਿਤ ਮਰਿਆਦਾ ਤੇ ਹਮਲੇ ਦੀ ਤਿਆਰੀ'
ਹਰਦੇਵ ਸਿੰਘ, ਜੰਮੂ
ਸ਼੍ਰੀ ਅਕਾਲ ਤਖ਼ਤ ਦੇ ਇਕ ਸਾਬਕਾ ਜੱਥੇਦਾਰ ਜੀ ਦਾ ਸਵਾਲ ਹੈ ਕਿ 'ਸਾਡੀ ਅਰਦਾਸ, ਰਹਿਰਾਸ, ਅੰਮ੍ਰਿਤ ਸੰਸਕਾਰ, ਨਿਤਨੇਮ ਦੂਸਰੇ ਗ੍ਰੰਥ ਤੋਂ ਬਿਨਾ ਪੁਰਾ ਨਹੀਂ ਹੁੰਦਾ, ਫਿਰ ਅਸੀਂ ਕਿਸ ਮੂੰਹ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ' ? ਭਾਵ ਇਹ ਹੋਇਆ ਕਿ ਜਿਸ ਵੇਲੇ ਉਹ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਨ ਉਸ ਵੇਲੇ ਉਹ ਆਪ ਪੁਰੇ ਗੁਰੂ ਵਾਲੇ ਨਹੀਂ ਸਨ ਬਸ ਲੈਕਚਰ ਵਿਚ ਹੀ ਗੁਰੂ ਗ੍ਰੰਥ ਸਾਹਿਬ ਨੂੰ ਪੁਰਾ ਕਹਿੰਦੇ ਸਨ।ਅਤੇ ਨਾ ਹੀ ਇਤਹਾਸ ਵਿਚ ਸ਼੍ਰੀ ਅਕਾਲ ਤਖ਼ਤ ਦੀ ਅਜ਼ਮਤ ਤੇ ਕੁਰਬਾਨ ਹੋਂਣ ਵਾਲੇ ਸ਼ਹੀਦ ਪੁਰੇ ਗੁਰੂ ਵਾਲੇ ਸਨ, ਕਿਉਂਕਿ ਉਹ ਸ਼ਹੀਦ, ਮਰਿਆਦਤ ਨਿਤਨੇਮ ਅਤੇ ਅਰਦਾਸ ਕਰਦੇ ਸੀ। ਕੀ ਅੱਜ ਕੇਵਲ ਉਹ ਸੱਜਣ ਹੀ ਪੁਰੇ ਗੁਰੂ ਵਾਲੇ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਕਲੀ, ਬਦਲੀ ਹੋਈ ਆਦਿ ਕਹਿਣ ਵਾਲਿਆਂ ਦੇ ਦਰ ਤੇ ਜਾ ਕੇ, ਉਨਾਂਹ ਨੂੰ "ਸਹੀ ਸੋਚ" ਵਾਲੇ ਹੋਂਣ ਦੀ ਪਦਵੀ ਦਿੰਦੇ ਹਨ ?
ਬੜੀ ਹੈਰਾਨਗੀ ਦੀ ਗਲ ਹੈ ਕਿ ਉਪਰੋਕਤ ਸਵਾਲ ਕਰਨ ਵਾਲੇ ਸੱਜਣ ਆਪ ੫੦ ਸਾਲ ਤੋਂ ਪ੍ਰਚਾਰਕ ਰਹਿ ਕੇ ਉਪਰੋਕਤ ਸਵਾਲ ਸਿੱਖਾਂ ਤੋਂ ਕਰ ਰਹੇ ਹਨ ! ਉਹ ਵਿਚਾਰ ਕਰਨ ਕਿ, ਕੀ ਦਸ ਗੁਰੂ ਸਾਹਿਬਾਨ, ਪੰਜ ਪਿਆਰੇਆਂ, ਚਾਰ ਸਾਹਿਬਜਾਦੇ, ਚਾਲੀ ਮੁਕਤਿਆਂ ਦੀ ਗਲ ਅਤੇ 'ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ' ਦਾ ਆਦੇਸ਼ ਤਕ ਵੀ ਦੁਸਰੇ ਗ੍ਰੰਥਾਂ/ਪੁਸਤਕਾਂ ਬਿਨਾ ਪੁਰਾ ਹੁੰਦਾ ਹੈ ? ਜੇਕਰ ਨਹੀਂ ਤਾਂ ਅਸੀਂ ਕਿਸ ਮੁੰਹ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪੁਰਾ ਗੁਰੂ ਕਹਿੰਦੇ ਹਾਂ ? ਨਿਤਨੇਮ ਤਾਂ ਬਾਦ ਦੀ ਗਲ ਹੈ, ਕੀ ਉਹ ਨਹੀਂ ਜਾਣਦੇ ਕਿ ਦੱਸ ਗੁਰੂ ਸਾਹਿਬਾਨ ਦੇ ਨਾਮ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਾਰ ਤੇ ਪੁਰੇ ਨਹੀਂ ਹੁੰਦੇ ? ਗੁਰੂ ਗ੍ਰੰਥ ਸਾਹਿਬ ਵਿਚ ਤਾਂ ਕੇਵਲ ੬ ਗੁਰੂ ਸਾਹਿਬਾਨ ਦਾ ਜ਼ਿਕਰ ਹੈ ਦੱਸਾਂ ਦਾ ਨਹੀਂ! ਨਹੀਂ ?
ਆਪ ਅਕਾਲ ਤਖ਼ਤ ਦੇ ਜੱਥੇਦਾਰ ਰਹੇ ਸੱਜਣ ਜੀ ਲੋੜ ਅਨੁਸਾਰ ਆਪਣੇ ਅਤੀਤ ਤੋਂ ਮਿਲੀ ਸ਼ੋਹਰਤ ਦਾ ਲਾਭ ਵੀ ਉਠਾਉਂਦੇ ਹਨ ਅਤੇ ਨੀਤੀ ਅਨੁਸਾਰ ਸਿੱਖ ਰਹਿਤ ਮਰਿਆਦਾ ਤੇ ਹਮਲਾ ਵੀ ਬੋਲਦੇ ਹਨ।ਯਾਨੀ ਚਿੱਤ ਵੀ ਉਨਾਂਹ ਦੀ ਅਤੇ ਪੱਟ ਵੀ ? ਉਹ ਕੈਸਾ ਗੌਰਵਸ਼ਾਲੀ ਅਤੀਤ ਸੀ ਜਿਸ ਵਿਚ ਉਨਾਂਹ ਨੂੰ ਨਾ ਤਾਂ ਅਰਦਾਸ ਦਾ ਪਤਾ ਸੀ, ਨਾ ਨਿਤਨੇਮ ਦਾ ਨਾ ਖ਼ਾਲਸਾ ਪੰਥ ਦਾ, ਨਾ ਹੀ ਗੁਰੂ ਪੰਥ ਦੇ ਸਿਧਾਂਤ, ਅਤੇ ਨਾ ਹੀ ਸ਼੍ਰੀ ਅਕਾਲ ਤਖ਼ਤ ਦਾ! ਕੀ ਕਾਰਣ ਹੈ ਕਿ ਅੱਜ ਹੀ ਉਨਾਂਹ ਨੂੰ ਸਿੱਖੀ ਦਾ ਪਤਾ ਚਲਿਆ ਹੈ ?
ਉਹ ਸਿੱਖ ਰਹਿਤ ਮਰਿਆਦਾ ਤੇ ਹਮਲੇ ਦੀ ਭੂਮਿਕਾ ਬੰਨ ਰਹੇ ਹਨ।ਗਿਲਾ ਉਨਾਂਹ ਨੂੰ ਕਿਸੇ ਹੋਰ ਨਾਲ ਹੈ ਪਰ ਨਿਜੀ ਗਿਲਾ ਕੱਡਣ ਲਈ ਉਹ ਸਿੱਖ ਰਹਿਤ ਮਰਿਆਦਾ ਅਤੇ ਹੋਰ ਸਿੱਖੀ ਸਿਧਾਂਤਾਂ ਤੇ ਨਿਸ਼ਾਨਾ ਸਾਧ ਰਹੇ ਹਨ।
ਉਹ ਹੋਰਨਾ ਨੂੰ ਸੰਵਾਦ ਲਈ ਕਹਿੰਦੇ ਹਨ ਪਰ ਆਪ ਸੰਵਾਦ ਤੋਂ ਪਿੱਛੇ ਹੱਟਦੇ ਹਨ।ਉਹ ਹੋਰਨਾਂ ਤੋਂ ਸਵਾਲ ਕਰਦੇ ਹਨ ਪਰ ਆਪਣੇ ਵੱਲ ਪੁੱਛੇ ਸਵਾਲ ਦਾ ਜਵਾਬ ਦੋਂਣ ਨੂੰ ਐਨਰਜੀ ਵੈਸਟ ਕਰਨਾ ਕਹਿੰਦੇ ਹਨ।ਕੀ ਇਹ ਸੰਵਾਦ ਦੇ ਧਰਮ ਦੀ ਨਿਸ਼ਾਨੀ ਹੈ ?
ਉਹ ਇਕ ਨਿਮਾਣੇ ਸਿੱਖ ਕਹਾਉਂਦੇ ਹਨ ਪਰ ਸਮੁੱਚੇ ਖਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਕਟਘਰੇ ਵਿਚ ਖੜਾ ਕਰਦੇ ਹਨ ? ਇਹ ਨਿਮਾਣੇ ਸਿੱਖ ਹੋਣ ਦੀ ਨਿਸ਼ਾਨੀ ਹੈ ਜਾਂ ਖ਼ੁਦ ਨੂੰ ਪੰਥ ਤੋਂ ਉੱਪਰ ਸਮਝਣ ਦੀ ? ਚਾਹੀਦਾ ਤਾਂ ਇਹ ਸੀ ਕਿ ਉਹ ਪੰਥਕ ਵਿਦਵਾਨਾਂ ਤੋਂ ਸਵਾਲ ਪੁੱਛਦੇ।
ਜੇਕਰ ਉਨਾਂਹ ਨੇ ਨਿਜ ਨੀਤੀ ਕਾਰਣ ਸਿੱਖ ਰਹਿਤ ਮਰਿਆਦਾ ਤੇ ਹਮਲੇ ਦਾ ਮਨ ਬਣਾ ਹੀ ਲਿਆ ਹੈ ਤਾਂ ਉਹ ਇਸ ਬਾਰੇ ਕਿਸੇ ਮੰਚ ਤੇ ਜਨਤਕ ਵਿਚਾਰ ਵਟਾਂਦਰੇ ਦਾ ਸੱਦਾ ਸਵੀਕਾਰ ਕਰਨ।
ਹਰਦੇਵ ਸਿੰਘ,ਜੰਮੂ-੧੫.੭.੧੩
No comments:
Post a Comment