Monday, 9 September 2013



ਸੰਗਤ ਵਿਚ ਅਸ਼ਲੀਲ ਕਥਾ ?
 
ਹਰਦੇਵ ਸਿੰਘ, ਜੰਮੂ

ਕਹਿੰਦੇ ਹਨ ਕਿ ਚਰਿਤ੍ਰੋ ਪਾਖਿਆਨ ਦੀ ਕਥਾ ਸੰਗਤ ਵਿਚ ਨਹੀਂ ਹੋ ਸਕਦੀ ! ਸੱਚ ਵੀ ਹੈਕੋਂਣ ਸੱਜਣ ਹੈ ਜੋ ਸੰਗਤ ਵਿਚ ਉਹ ਗਲਾਂ ਕਰ ਸਕੇ ਜੋ ਪਾਖਿਆਨਾਂ ਵਿਚ ਵਰਨਿਤ ਹਨ ? ਚੁਨੌਤੀ ਦਿੱਤੀ ਜਾਂਦੀ ਹੈ ਕਿ ਭਾਈ ਜ਼ਰਾ ਪਾਖਿਆਨਾਂ ਦੀ ਕਥਾ ਆਪਣੀਆਂ ਧੀਆਂ-ਭੇਣਾਂ ਦੇ ਸਾ੍ਹਮਣੇ ਕਰਕੇ ਵਖਾਉ !!! ਪਰ ਵਚਿੱਤਰ ਗਲ ਹੈ ਕਿ ਇਸ ਚੁਨੌਤੀ ਦੀ ਦੁਹਾਈ ਪਾਉਣ ਵਾਲੇ ਸੱਜਣ, ਆਪ ਧੀਆਂ-ਭੇਣਾਂ ਦੇ ਸਾਹਮਣੇ ਆਏ ਦਿਨ ਪਾਖਿਆਨ ਦੀ ਕਥਾ ਕਰਦੇ ਰਹਿੰਦੇ ਹਨਅੱਜ ਧੀਆਂ-ਭੇਣਾਂ ਇੰਟਰਨੇਟ ਤੇ ਪੜਦੀਆਂ ਹਨ ਨਹੀਂ ?


ਜ਼ਰਾ ਕੋਈ ਪੁੱਛੇ ਕਿ ਭਾਈ ਜੇ ਕਰ ਪਾਖਿਆਨ ਦੀ ਕਥਾ ਧੀਆਂ ਭੇਣਾਂ ਜਾਂ ਸੰਗਤ ਵਿਚ ਨਹੀਂ ਕੀਤੀ ਜਾ ਸਕਦੀ ਤਾਂ ਆਏ ਦਿਨ ਤੁਹਾਡੇ  ਵਲੋਂ ਐਸੀ ਕਥਾ ਦਾ ਮਤਲਬ ? ਜਵਾਬ ਮਿਲੇਗਾ ਕਿ ਭਾਈ ਸੰਗਤ ਨੂੰ ਸੁਚੇਤ ਕਰਨ ਲਈ ਐਸੀ ਕਥਾ ਜ਼ਰੂਰੀ ਹੈ ! ਵੈਸੇ ਸੰਸਾਰ ਦੇ ੯੯.੯੯% ਤੋ ਵੀ ਵੱਧ ਨਸ਼ੇੜੀ ਅਤੇ ਕਾਮ ਕਰਨ ਵਾਲੇ ਬੰਦੇਆਂ ਨੇ ਆਪਣੇ ਜੀਵਨ ਵਿਚ ਕਦੇ ਵੀ ਪਾਖਿਆਨ ਨਹੀਂ ਪੜੇ ਫਿਰ ਉਹ ਨਸ਼ੇੜੀ ਅਤੇ ਕਾਮੁਕ ਕਿਵੇਂ ਹੋ ਗਏ ? ਚਲੋ ਖ਼ੈਰ ਇਸਦਾ ਮਤਲਬ ਇਹ ਹੋਇਆ ਕਿ ਸੰਗਤ ਵਿਚ ਐਸੀ ਕਥਾ ਜ਼ਰੂਰੀ ਹੈ ਤਾਂ ਕਿ ਸੰਗਤ ਅਸ਼ਲੀਲਤਾ ਤੋਂ ਬਚ ਸਕੇ ?
  ਪਰ ਜੇ ਕਰ ਕਲ ਨੂੰ  ਕੋਈ ਸੁਚੇਤ ਕਰਨ ਦੇ ਬਹਾਨੇ ਚਸਕਾ ਪੁਰਾ ਕਰਨ ਲਗ ਜਾਏ ਤਾਂ ਕੀ ਕਹਾਂਗੇ ? ਕੁੱਝ ਸੱਜਣ ਇੱਕਲੇ ਬੈਠ ਕੇ ਪਾਖਿਆਨ ਪੜਦੇ  ਰਹਿੰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਪਾਖਿਆਨ ਪੜਨ ਨਾਲ ਬੰਦਾ ਅਸ਼ਲੀਲ ਅਤੇ ਕਾਮੁਕ ਹੁੰਦਾ ਗਲਤ  ਗੱਲਾਂ  ਸਿੱਖਦਾ ਹੈ ਸਵਾਲ ਇਹ ਹੈ ਕਿ ਨਿਤ ਪਾਖਿਆਨ ਪੜਨ ਵਾਲੇ ਆਪਣੇ ਹੀ ਕਹੇ ਅਨੁਸਾਰ ਖ਼ੁਦ ਅਸ਼ਲੀਲ ਜਾਂ ਕਾਮੁਕ ਕਿਉਂ ਨਾ ਸਮਝੇ ਜਾਣ ? ਹੁਣ ਉਹ ਕਹਿੰਣ ਗੇ ਕਿ ਅਸੀਂ ਤਾਂ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਪਾਖਿਆਨ ਪੜਦੇ ਹਾਂ ਅਤੇ ਇਸ ਲਈ ਵੀ ਕਿ ਸੰਗਤ ਨੂੰ ਇਸ ਬਾਰੇ ਸੁਚੇਤ ਕੀਤਾ ਜਾਏ!


ਵਾਹ ਭਈ ਵਾਹ ਗਲ ਤਾਂ ਧਰਤੀ ਵਾਂਗ ਗੋਲ ਹੋ ਗਈ ਪਹਿਲਾਂ ਚੁਨੋਤੀ ਦਿੰਦੇ ਕਹਿੰਦੇ ਹਨ ਕਿ ਜ਼ਰਾ ਧੀਆਂ-ਭੇਣਾਂ ਸਾਹਮਣੇ ਪਾਖਿਆਨ ਦੀ ਕਥਾ ਕਰਕੇ ਵਖਾਉ ਫਿਰ ਆਪ ਹੀ ਧੀਆਂ-ਭੇਣਾਂ ਸਾਹਮਣੇ ਉਸਦੀ  ਵਿਸਤਾਰ ਨਾਲ ਕਥਾ ਕਰਦੇ ਹਨ ਪਹਿਲਾਂ ਕਹਿੰਦੇ ਹਨ ਕਿ ਪਾਖਿਆਨ ਪੜੇ ਬੰਦਾ ਕਿਰਦਾਰ ਤੋਂ ਹੀਨ ਹੁੰਦਾ ਹੈ ਪਰ ਆਪ ਪਾਖਿਆਨ ਪੜ-ਪੜ ਕੇ ਲੋਕ ਭਲਾਈ ਦੇ ਝੰਡਾ ਬਰਦਾਰ ਅਤੇ ਉੱਚੇ ਕਿਰਦਾਰ ਵਾਲੇ ਹੋ ਗਏ? ਕਿਵੇਂ ?


ਇਕ ਸੱਜਣ ਜੀ ਕਹਿਣ ਲਗੇ ਕਿ ਪਾਖਿਆਨ ਪੜਨ ਨਾਲ ਬੰਦਾ ਕਾਮ ਸਿੱਖਦਾ ਹੈਮੈਂ ਪੁੱਛਿਆ ਕਿ ਰੋਜ਼ ਪਾਖਿਆਨ ਪੜਾਉਂਣ ਨਾਲ ਬੰਦੇ ਕਾਮ ਨਹੀਂ ਸਿੱਖਣ ਗੇ? ਆਪ ਜੀ ਨੇ ਤਾਂ ਪਾਖਿਆਨ ਪੜਾਉਣ ਦੀਆਂ ਕਲਾਸਾਂ ਲਗਾ ਲਈਆਂ ਹਨ ਅਤੇ ਉਸ ਨੂੰ ਲਾਹੇਵੰਦ ਉਪਰਾਲਾ ਕਹਿੰਦੇ ਹੋ ? 

ਸੱਜਣ ਜੀ ਨੂੰ ਇਕ ਸਵਾਲ ਮੈਂ ਹੋਰ ਪੁੱਛਿਆ- ਭਾਈ ਸਾਹਿਬ ਮੈਂ ਤਾਂ ਪਾਖਿਆਨ ਨਹੀਂ ਪੜੇ ਪਰ ਆਪ ਜੀ ਨੇ ਪਾਖਿਆਨ ਕਦੋਂ ਪੜੇ ? ਕਹਿਣ ਲਗੇ- ਚਾਰ-ਪੰਜ ਸਾਲ ਪਹਿਲਾਂ ਪੜੇ ਸੀਮੈਂ ਪੁੱਛਿਆ- ਉਸ ਤੋਂ ਪਹਿਲਾਂ ਆਪ ਜੀ ਨੂੰ ਕਾਮ ਦਾ ਪਤਾ ਨਹੀਂ ਸੀ ਤਾਂ ਆਪ ਜੀ ਦੇ ਘਰ ਅਕਾਲ ਪੁਰਖ ਨੇ ਔਲਾਦ ਕਿਵੇਂ ਬਖ਼ਸ਼ੀ ? ੬੦-੭੦ ਦੇ ਦਸ਼ਕਾਂ ਵਿਚ ਪੱਛਮੀ ਦੇਸ਼ਾਂ ਦੀ ਪੀੜੀ  ਐਲ.ਐਸ.ਡੀ ਵਰਗੇ ਖਤਰਨਾਕ ਨਸ਼ਿਆਂ ਦਾ ਸ਼ਿਕਾਰ ਹੋ ਗਈ ਸੀ ਅਤੇ 'ਹਿੱਪੀ ਕਲਚਰ'  ਪਨਪਣ  ਲਗਾ ਸੀ ਉਸ ਪੀੜੀ ਨੇ ਪਾਖਿਆਨ ਪੜੇ ਸੀ ? ਅਫ਼ਸੋਸ ਦੀ ਗਲ ਹੈ ਕਿ ਆਪ ਰੋਜ਼ ਧੀਆਂ-ਭੇਣਾਂ ਨੂੰ ਪਾਖਿਆਨ  ਪੜਾਉਂਣ  ਵਾਲੇ ਦੁਜਿਆਂ ਨੂੰ ਸੰਗਤ ਵਿਚ ਪਾਖਿਆਨ ਦੀ ਕਥਾ ਕਰਨ ਦੀ ਚੇਨੋਤੀ ਦਿੱਦੇ ਸੱਭਿਯ/ਸ਼ਾਲੀਨ  ਹੋਂਣ ਦਾ ਦਾਵਾ ਕਰਦੇ ਹਨ


ਯਾਨੀ ਕਿ ਕੋਈ ਧੀ ਭੋਣ ਪਾਖਿਆਨ ਆਪ ਪੜੇਗੀ ਤਾਂ ਕਿਰਦਾਰ ਤੋਂ ਡਿੱਗ ਜਾਏਗੀ ਪਰ ਪਾਖਿਆਨਾਂ  ਦੇ ਕਥਾ ਵਾਚਕਾਂ ਵਲੋਂ ਤਫ਼ਸੀਲ ਨਾਲ ਸੁਣ ਕੇ ਕਿਰਦਾਰ ਤੋਂ ਉੱਚੀ ਹੋ ਜਾਏ ਗੀ ? ਇਨਾਂ ਸਵਾਲਾਂ ਤੇ ਆਤਮ ਚਿੰਤਨ ਅਤੇ ਸਵੈ ਪੜਚੋਲ ਦੀ ਲੋੜ ਹੈ ਤਾਂ ਕਿ ਗ਼ੈਰ ਜ਼ਰੂਰੀ ਗਲਾਂ ਦੇ ਗ਼ੈਰ ਜ਼ਰੂਰੀ ਪ੍ਰਾਪੇਗੰਡੇ ਤੋਂ ਪਰਹੇਜ਼ ਕੀਤਾ ਜਾ ਸਕੇ


ਹਰਦੇਵ ਸਿੰਘ,ਜੰਮੂ-੦੯.੦੯.੨੦੧੩

No comments:

Post a Comment