Thursday, 20 March 2014



' ਖੁਸ਼ਵੰਤ ਸਿੰਘ ਜੀ ਦਾ ਅਕਾਲ ਚਲਾਣਾ'
ਹਰਦੇਵ ਸਿੰਘ, ਜਮੂੰ


 ਲਿਖਤਾਂ ਦੇ ਲਫ਼ਜ਼ ਲੱਗਭਗ ਸਮਾਨ ਹੁੰਦੇ ਹਨ, ਪਰ ਕਿਸੇ ਦੀ ਨਕਲ ਅਤੇ  ਮੌਲਿਕਤਾ  ਦਾ ਫਰਕ ਖੁਸ਼ਵੰਤ ਸਿੰਘ ਜੀ ਦੀਆਂ ਲਿਖਤਾਂ ਵਿਚ ਮਹਸੂਸ ਹੋ ਸਕਦਾ ਹੈ ਮੈਂ ਉਨਾਂ ਦਾ ਧਨਵਾਦੀ ਰਹਾਂਗਾ ! ਇਸ ਲਈ ਨਹੀਂ ਕਿ ਉਨਾਂ ਮੇਰੇ ਲਿਖੇ ਨਾਲ  ਸਹਮਤੀ ਜਤਾਈ, ਬਲਕਿ ਇਸ ਲਈ ਇਕ ਮਸ਼ਹੂਰ ਅਤੇ ਵਿਯਸਤ ਲੇਖਕ ਹੋਂਣ ਦੇ ਬਾਵਜੂਦ, ਉਨਾਂ ਮੇਰੇ ਵਲੋਂ ਭੇਜਿਆਂ ਲਿਖਤਾਂ ਬਾਰੇ, ਮੈਂਨੂੰ ਹੱਥੀ ਲਿਖੇ  ਪੱਤਰਾਂ ਰਾਹੀਂ ਜਵਾਬ ਦਿੱਤਾ


ਸਨ ੨੦੦੪ ਵਿਚ ਮੈਂ ਆਪਣੀ ਪੁਸਤਕ ਖੁਸ਼ਵੰਤ ਸਿੰਘ ਜੀ ਨੂੰ ਭੇਜੀ ਤਾਂ ੦੬.੦੬.੨੦੦੪ ਵਿਚ ਮੈਂਨੂੰ ਉਨਾਂ ਵਲੋਂ ਪਹਿਲਾ ਪੱਤਰ ਪ੍ਰਾਪਤ ਹੋਇਆਜਿਸ ਵਿਚ ਹਿੰਦੀ ਲਿਪੀ ਨਾ ਪੜ ਸਕਣ ਦੇ ਅਫਸੋਸ ਦਾ ਪ੍ਰਗਟਾਵਾ ਸੀ ਉਸ ਉਪਰੰਤ ਮੈਂ ਆਪਣੇ ਲੇਖਾਂ ਦੇ ਅੰਗ੍ਰਜ਼ੀ ਵਿਚ ਕੀਤੇ ਤਰਜਮੇ ਭੇਜੇ, ਤਾਂ ਉਨਾਂ ਵਲੋਂ  ਮੈਂਨੂੰ  ੨੫ ਫਰਵਰੀ ੨੦੦੫ ਅਤੇ ਮਾਰਚ ੨੦੦੬ ਵਿਚ ਜਵਾਬੀ ਪੱਤਰ ਪ੍ਰਾਪਤ ਹੋਏ


ਸਨ ੨੦੧੦ ਦੇ ਆਖੀਰ ਵਿਚ ਵਿਗਿਆਨੀ 'ਸਟੀਫਨ ਹਾਕਿੰਸ' ਦੀ ਪੁਸਤਕ 'ਗ੍ਰੇਂਡ ਡਿਜਾਈਨ' ਬਾਰੇ,  ਅੰਗ੍ਰੇਜ਼ੀ ਵਿਚ ਲਿਖੇ ਮੇਰੇ ਪ੍ਰਤੀਕਰਨ (God, Nothingness and Stephen Hawkins) ਤੇ, ਮੈਂਨੂੰ ਖੁਸ਼ਵੰਤ ਸਿੰਘ ਜੀ ਵਲੋਂ ਆਖਰੀ ਪੱਤਰ ਮਿਲਿਆ, ਜਿਸ ਨੂੰ ਪੜਨ ਵਿਚ ਮੈਂਨੂੰ ਖਾਸੀ ਮਸ਼ੱਕਤ ਕਰਨੀ ਪਈਹੁਣ ਉਨਾਂ ਦੇ ਲਿਖੇ ਲਫ਼ਜ਼ਾ ਵਿਚ ਵੱਧ ਚੁੱਕੀ ਉਮਰ ਦਾ ਭਾਰੀ ਕੰਪਨ ਸੀਪਰ ਇਸ ਲਿਖਤ ਦੀ ਭਾਰੀ ਮਜ਼ਬੂਤੀ ਇਹ ਸੀ ਕਿ ੯੫ ਸਾਲ ਦੇ ਉਸ ਲੇਖਕ ਵਿਚ ਜਵਾਬੀ ਪੱਤਰ ਲਿਖਣ ਦੀ ਜਿੰਮੇਵਾਰੀ ਬਰਕਰਾਰ ਸੀਮੇਰਾ ਉਨਾਂ ਨਾਲ ਦੋ ਵਾਰ ਫੋਨ ਤੇ ਵੀ ਸੰਪਰਕ ਹੋਇਆ

ਅੱਜ ਉਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣੀ ਤਾਂ ਅੱਖਾਂ ਸਾਹਮਣੇ ਲਰਜ਼ਦੇ ਹਰਫਾਂ ਅਤੇ ਕੰਨਾਂ ਵਿਚ ਇਕ ਕੰਮਦੀ ਅਵਾਜ਼ ਦਾ ਅਹਿਸਾਸ ਜਿਹਾ ਹੋਇਆਨਾਲ ਹੀ ਕੁੱਝ ਉਹ ਆਗੂ ਵੀ ਯਾਦ ਆਏ ਜੋ ਨਿਜੀ ਪੱਤਰਾਂ ਤਕ ਦਾ ਜਵਾਬ ਨਹੀਂ ਦਿੰਦੇ


ਇਸ ਮੌਕੇ ਤੇ ਜੇ ਕਰ ਅਵਗੁਣ ਛੱਡਦੇ ਹੋਏ ਖੂਸ਼ਵੰਤ ਸਿੰਘ ਜੀ ਦੇ ਕਿਸੇ
ਇਕ ਹੀ ਗੁਣ ਦੀ ਵਿਚਾਰ ਕਰਾਂ, ਤਾਂ ਇਹ ਕਹਿ ਸਕਦਾ ਹਾਂ ਕਿ ਉਨਾਂ ਅੰਦਰ ਆਪਣੇ-ਆਪ ਨੂੰ ਸਿੱਖ ਭਾਈਚਾਰੇ ਦਾ ਅੰਸ਼ ਸਮਝਣ ਦੀ ਭਾਵਨਾ ਵੀ ਸੀ

ਹਰਦੇਵ ਸਿੰਘ, ਜੰਮੂ-੨੦.੦੩.੨੦੧੪

No comments:

Post a Comment