Monday, 21 April 2014



ਜਾਚਕ, ਜਿਊਣ ਵਾਲਾ ਅਤੇ ਰੱਬ (ਭਾਗ-)
ਹਰਦੇਵ ਸਿੰਘ, ਜੰਮੂ


ਜਿਵੇਂ ਕਿ ਆਸ ਸੀ ਜਿਊਣ ਵਾਲਾ ਜੀ, ਜਾਚਕ ਜੀ ਨੂੰ ਜੁਆਬ ਦੇਂਣ ਵੇਲੇ, ਰੱਬ ਦੀ ਹੋਂਦ ਤੋਂ ਮੁਨਕਰ ਨਹੀਂ ਹੋਏ ਅਤੇ ਉਨਾਂ ਗੁਰਬਾਣੀ ਵਿਚ ਦਰਸਾਏ ਗਏ ਰੱਬ ਨੂੰ, ਆਪਣੀ ਸਮਝ ਮੁਤਾਬਕ ਪੇਸ਼ ਕਰਨ ਦਾ ਜਤਨ ਕੀਤਾ ਹੈਦਾਸ ਨੇ ਇਹ ਗਲ ਇਸ ਲੇਖ ਦੇ ਪਹਿਲੇ ਭਾਗ ਵਿਚ ਲਿਖੀ ਸੀ ਕਿ ਉਹ ਐਸਾ ਕਰਨ ਗੇ


ਆਪਣੇ ਇਸ ਜਤਨ ਵਿਚ ਜਿਊਣ ਵਾਲਾ ਜੀ ਨੇ ਲਿਖਿਆ ਹੈ, ਕਿ ਗੁਰਬਾਣੀ ਮੁਤਾਬਕ ਵੇਦ ਬ੍ਰਹਮੈ ਨੇ ਰਚੇ ਸਨ ਇਸ ਦਾ ਸਿੱਧਾ ਅਰਥ ਇਹ ਹੋਇਆ ਕਿ ਜਿਉਣ ਵਾਲੇ ਜੀ ਨੇ ਬ੍ਰਹਮੇ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ ਕਿ ਬ੍ਰਹਮਾ ਕਦੇ ਹੋਇਆ ਸੀ ਨਾਲ ਹੀ ਅੱਗੇ ਜਿਸ ਬਾਣੀ ਦੇ ਹਵਾਲੇ ਦੀ ਜੋ ਟੇਕ (ਪੰਨਾ ੧੧੫੮) ਜਿਊਣ ਵਾਲਾ ਜੀ ਨੇ ਲਈ ਹੈ, ਉਹ ਟੇਕ ਗੁਰਬਾਣੀ ਵਿਚਲੇ ਰੱਬ ਬਾਰੇ, ਜਿਊਣ ਵਾਲਾ ਜੀ ਦੇ ਆਪਣੇ ਗਿਆਨ ਪ੍ਰਤੀ ਵੱਡਾ ਸਵਾਲ ਖੜਾ ਕਰਦੀ ਹੈ.ਅਵਤਾਰ ਸਿੰਘ ਮਿਸ਼ਨਰੀ ਜੀ, ਵੀਰ ਵਰਨਨ  ਅਤੇ ਜਿਉਣ ਵਾਲਾ ਜੀ ਜਿਸ ਕੁਦਰਤ ਨੂੰ ਹੀ ਰੱਬ ਕਹਿ ਰਹੇ ਹਨ ਉਸ ਬਾਰੇ ਗੁਰਬਾਣੀ ਵਿਚ ਇਹ ਗਲ ਵੀ ਉਚਾਰੀ ਗਈ ਹੈ:-


ਮੈਲਾ ਬ੍ਰਹਮਾ ਮੈਲਾ ਇੰਦੁਰਵਿ ਮੈਲਾ ਮੈਲਾ ਹੈ ਚੰਦੁ ਮੈਲਾ ਮਲਤਾ ਇਹੁ ਸੰਸਾਰਇਕੁ ਹਰਿ ਨਿਰਮਲ ਜਾ ਕਾ ਅੰਤੁ ਪਾਰੁ ਰਹਾਉ ਮੈਲੇ ਬ੍ਰਹਮੰਡਾਇ ਕੈ ਈਸ ਮੈਲੇ ਨਿਸਿ ਬਾਸੁਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰੁਮੈਲਾ ਪਉਨ ਪਾਵਕੁ ਅਰੁ ਨੀਰੁ ਮੈਲੇ ਸਿਵ ਸੰਕਰਾ ਮਹੇਸਮੈਲੇ ਸਿਧ ਸਾਧਿਕ ਅਰੁ ਭੇਖ ਮੈਲੇ ਜੋਗੀ ਜੰਗਮ ਜਟਾ ਸਹੇਤਿ ਮੈਲੀ ਕਾਇਆ ਹੰਸ ਸਮੇਤਿ ਕਹਿ ਕਬੀਰ ਤੇ ਜਨ ਪਰਵਾਨਨਿਰਮਲ ਤੇ ਜੋ ਰਾਮਹਿ ਕਾਨ(ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੧੧੫੮)


ਇਹ
ਪ੍ਰਮਾਣ ਜਿਉਨ ਵਾਲਾ ਜੀ ਨੇ ਵਰਤਿਆ ਹੈਗੁਰੂ ਗ੍ਰੰਥ ਸਾਹਿਬ ਦੇ ਇਸੇ ਫੁਰਮਾਨ ਵਿਚ, ਜਿਉਣ ਵਾਲਾ ਜੀ ਨੂੰ 'ਨਿਰਮਲ ਜਾ ਕਾ ਅੰਤ ਪਾਰੁ' ਪਰਮਾਤਮਾ ਦੇ ਅੱਗੇ, ਸਮਸਤ ਸੰਸਾਰ (ਕੁਦਰਤ) ਯਾਨੀ ਸੂਰਜ, ਚੰਨ, ਦਿਨ, ਰਾਤ, ਪਾਣੀ, ਪਵਨ, ਅੱਗ ਆਦਿ (ਉਹ ਕੁਦਰਤ ਜਿਸ ਨੂੰ ਅਵਤਾਰ ਸਿੰਘ, ਵੀਰ ਵਰਨਨ ਅਤੇ ਜਿਉਣ ਵਾਲਾ ਜੀ ਰੱਬ ਕਹਿੰਦੇ ਹਨ) ਮੈਲੇ ਕਹੇ ਗਏ ਸਮਝ ਕਿਉਂ ਨਹੀਂ ਆਏ ? ਗੁਰਬਾਣੀ ਵਿਚ ਕੁੱਝ ਥਾਂ ਸੰਸਾਰ ਨੂੰ 'ਕੁੜ' ਅਤੇ ਕੁੱਝ ਥਾਂ 'ਸੱਚੇ ਦੀ ਕੋਠੜੀ' ਕਿਹਾ ਗਿਆ ਹੈਗੁਰਬਾਣੀ ਵਿਚ ਸਾਰੇ ਜਗਤ ਦੀ ਰਚਨਾ ਨੂੰ ਸੱਚਾ ਕਿਹਾ ਗਿਆ ਹੈ ਅਤੇ ਕੁੱਝ ਥਾਂ ਝੂਠਾ ਅਤੇ ਮੈਲਾ ਵੀਨਹੀਂ ?
ਇਹ ਗੁਰਬਾਣੀ ਵਿਚ ਸੰਸਾਰ ਅਤੇ ਬ੍ਰਹਮੰਡ (ਕੁਦਰਤ) ਦੇ ਵਿਖਾਏ ਗਏ ਵੱਖੋ-ਵੱਖ ਪੱਖ ਹਨ, ਜਿਸ ਵਿਚ ਕੁੱਝ ਥਾਂ ਕਾਦਰ ਦੀ ਕੁਦਰਤ ਨੂੰ ਸੱਚਾ ਅਤੇ ਕਈ ਥਾਂ ਮੈਲਾ ਜਾਂ ਝੂਠਾ (ਕਾਲਮਯੀ ) ਕਰਕੇ ਉਚਾਰਿਆ ਗਿਆ ਹੈਪਰ ਇਸ ਦੇ ਵਿਪਰੀਤ ਪੁਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਇਕ ਥਾਂ ਵੀ, ਰੱਬ’ ਨੂੰ ਮੈਲਾ ਜਾਂ ਝੂਠਾ (ਕਾਲਮਯੀ) ਨਹੀਂ ਕਿਹਾ ਗਿਆ ਬਲਕਿ ਉਸ ਨੂੰ ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖ ਕਿਹਾ ਗਿਆ ਹੈਕੇਵਲਉਹੀ’ ਨਿਰਮਲ (ਮੈਲਾ ਨਹੀਂ) ਅਨੰਤ, ਅਤੁਲ-ਅਤੋਲ,ਅਪਾਰ ਆਦਿ ਹੈ !


ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਜਾਈ (ਗੁਰੂ ਨਾਨਕ ਦੇਵ ਜੀ)


ਭਾਵਅਰਥ ਕਿ ਜਿਸ ਰੱਬ ਨੇ ਸਾਰੀ ਕੁਦਰਤ ਸਾਜੀ ਹੈ ਉਸ ਪ੍ਰਭੂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ! ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਵਿਚ ਪਰਮਾਤਮਾ ਦੀ ਰੱਚੀ ਕੁਦਰਤ ਦੀ ਵੱਡੀ ਸਿਫਤ ਸਲਾਹ ਹੈਪਰ ਉਹ ਸਿਫਤ ਸਲਾਹ ਐਸੀ ਵੀ ਨਹੀਂ ਕਿ ਕੇਵਲ ਰੱਚਨਾ ਨੂੰ ਹੀ ਪਰਮਾਤਮਾ ਮੰਨ, ਉਸਦੇ 'ਕਰਤੇ' ਨੂੰ ਰੱਧ ਕਰ ਦਿੱਤਾ ਜਾਏਮਨੁੱਖ ਮਤਲਬੀ ਜਾਂ ਨਾ ਸਮਝ ਹੋ ਜਾਏ, ਤਾਂ ਉਸ ਨੂੰ ਅੰਭ ਖਾਂਣ ਨਾਲ ਹੀ ਮਤਲਬ ਰਹਿੰਦਾ ਹੈ, ਅਤੇ ਉਹ ਅੰਭ ਦੇ ਬੂਟੇ ਅਤੇ ਧਰਤੀ ਦੇ ਮਹੱਤਵ ਪ੍ਰਤੀ ਅਵੇਸਲਾ ਹੋ ਜਾਂਦਾ ਹੈ


ਜੇ ਕਰ ਵੀਰ ਅਵਤਾਰ ਸਿੰਘ, ਵਰਨਨ ਅਤੇ ਜਿਉਣ ਵਾਲਾ ਜੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਇਕ ਥਾਂ ਵੀ ਇਹ ਲਿਖਿਆ ਦੱਸ ਦੇਂਣ, ਕਿ ਰੱਬ ਮੈਲਾ ਜਾਂ ਝੂਠਾ ਹੈ, ਤਾਂ ਮੈਂ ਗੁਰਬਾਣੀ ਵਿਚ ਦਰਸਾਏ ਗਏ ਰੱਬ ਬਾਰੇ ਉਨਾਂ ਦੀ ਥਿਯੂਰੀ (ਕਿ ਕੁਦਰਤ ਹੀ ਰੱਬ ਹੈ)  ਅੱਗੇ ਨਤਮਸਤਕ ਹੋਂਣ ਨੂੰ ਤਿਆਰ ਹਾਂ ਹੈ ਕੋਈ ਇਕ ਵੀ ਐਸਾ ਪ੍ਰਮਾਣ ? ਜਦ ਕਿ ਮੈਂ ਗੁਰਬਾਣੀ ਦੇ ਐਸੇ ਪ੍ਰਮਾਣ ਦੇ ਸਕਦਾ ਹਾਂ ਜਿਨਾਂ ਵਿਚ ਸੰਸਾਰ,ਖੰਡਾਂ ਬ੍ਰਹਮੰਡਾਂ (ਜਗ ਰਚਨਾ) ਨੂੰ ਮੈਲਾ ਅਤੇ ਝੂਠਾ ਵੀ ਕਿਹਾ ਗਿਆ ਹੈਇਕ ਪ੍ਰਮਾਣ ਤਾਂ ਜਿਉਣ ਵਾਲਾ ਜੀ ਨੇ ਆਪ ਹੀ ਦੇ ਦਿੱਤਾ ਹੈ ਜਿਹੜਾ
ਕਿ ਬ੍ਰਹਮੇ ਤੋਂ ਹੁੰਦਾ, ਸਾਰੀ ਕੁਦਰਤ ਦੀ ਇਹ ਅੰਤਿਮ ਸੱਚਾਈ ਬਿਆਨ ਕਰਦਾ ਹੈ, ਕਿ ਸੱਚੇ (ਪਰਮਾਤਮਾ) ਦੀ ਬਣਾਈ ਸੱਚੀ (ਪ੍ਰਤਖ ਦਿਸਦੀ) ਕੁਦਰਤ, ਅਨੰਤ ਕਾਦਰ ਦੀ ਅਨੰਤਤਾ ਸਨਮੁਖ, ਝੂਠੀ (ਕਾਲਿਕ) ਹੈਅਕਾਲ ਨਹੀਂ ! ਬ੍ਰਹਮੰਡ (ਕੁਦਰਤ) ਦਾ ਜੇ ਕਰ ਆਰੰਭ ਹੈ ਤਾਂ ਇਸਦਾ ਇਕ ਨਿਸ਼ਚਤ ਅੰਤ ਵੀ ਹੈ ! ਅਕਾਲ ਕੇਵਲ ਪਰਮਾਤਮਾ ਆਪ ਹੈਐਸਾ ਨਿਰਮਲ ਜਿਸ ਦਾ ਨਾ ਤਾਂ ਅੰਤ ਹੈ, ਨਾ ਆਰ-ਪਾਰ ਹੈ


ਬਾਕੀ ਜੇਕਰ ਕੋਈ ਪੀਪਲ ਦੇ ਬੂਟੇ ਜਾਂ ਸੁਰਜ ਨੂੰ ਰੱਬ ਮੰਨ ਲਵੇ ਤਾਂ ਉਹ ਵੀ ਆਪਣੀ ਕਿਸਮ ਦਾ ਆਸਤਕ ਹੈ, ਸਿਰਫ਼ ਉਹ ਗੁਰਬਾਣੀ ਅਨੁਸਾਰੀ ਆਸਤਕ ਨਹੀਂ ਕਹਿੰਦੇ ਹਨ ਕਿ ਹਿੰਦੂ ਸਮਾਜ ਨੇ ਤੇਂਤੀ ਕਰੋੜ ਕੁਦਰਤੀ ਵਸਤਾਂ ਨੂੰ ਪਰਮਾਤਮਾ ਮੰਨਿਆਂ ਹੈ ਤਾਂ ਇੱਧਰ ਵੀਰ ਅਵਤਾਰ ਸਿੰਘ ਜੀ ਆਦਿ ਨੂੰ ਪਤਾ ਵੀ ਨਾ ਚਲਿਆ ਕਿ ਉਨਾਂ ਨੇ ਤੇਂਤੀ ਕਰੋੜ ਨੂੰ 'ਇਕ' ਕਰਕੇ ਉਸ ਇਕ ਨੂੰ ਰੱਬ ਮੰਨ ਲਿਆਕੀ ਫ਼ਰਕ ਹੈ ? ਹੈ ਤਾਂ ਦੋਵੇਂ ਆਸਤਕ! ਨਹੀਂ ?


ਖ਼ੈਰ, ਜਿਉਣ ਵਾਲਾ ਜੀ ਨੂੰ ਜੇ ਕਰ ਜਾਚਕ ਜੀ ਦੇ ਵਿਚਾਰ ਸਹੀ ਨਹੀਂ ਲੱਗਦੇ ਤਾਂ ਇਸ ਵਿਚ ਜਾਚਕ ਜੀ ਦੀ ਦਸਤਾਰ ਦਾ ਕੀ ਕਸੂਰ ਜਿਸ ਦਾ ਉਨਾਂ ਮਜ਼ਾਕ ਉਡਾਇਆ ਹੈ ? ਰਹੀ ਗਲ ਡਾਲਰਾਂ ਦੀ ਤਾਂ ਵੈਬਸਾਈਟਾਂ ਤੇ 'ਡੋਨੇਟ ਕਰਨ ਲਈ ਇੱਥੇ ਕਲਿਕ ਕਰੋ' ਜਾਂ 'ਫਲਾਂ ਕੰਮ ਵਾਸਤੇ ਪੈਸੇ ਭੇਜਣ ਲਈ ਸੰਪਰਕ ਕਰੋ' ਦਾ ਕੀ ਮਤਲਭ

ਹਰਦੇਵ ਸਿੰਘ,ਜੰਮੂ-੨੧..੨੦੧੪

No comments:

Post a Comment