Friday, 16 January 2015



'ਜੀਵਨ ਅਤੇ ਵਿਆਕਰਣ ਭਾਗ-'
ਹਰਦੇਵ ਸਿੰਘ, ਜੰਮੂ

'ਦਾ ਖਾਲਸਾ' ਵੈਬਸਾਈਟ ਤੇ ਮਿਤੀ ੧੫.੦੧.੧੫ ਨੂੰ ਛੱਪੇ ਮੇਰੇ ਲੇਖ "ਜੀਵਨ ਅਤੇ ਵਿਆਕਰਣ" ਬਾਰੇ ਸਨਮਾਨ ਯੋਗ ਜਸਬੀਰ ਸਿੰਘ ਵਿਰਦੀ ਜੀ ਵਲੋਂ ਇਕ ਟਿੱਪਣੀ ਲੇਖ ਦੇ ਹੇਠ ਕੀਤੀ ਗਈ ਹੈ, ਜਿਸ ਲਈ ਮੈਂ ਵਿਰਦੀ ਜੀ ਦਾ ਧਨਵਾਦੀ ਹਾਂ ਉਨ੍ਹਾਂ ਵਲੋਂ ਪ੍ਰਗਟਾਏ ਸਾਰੋਕਾਰ ਕਾਬਿਲੇ ਗ਼ੌਰ ਹਨ ਇਸ ਲਈ ਕੁੱਝ ਵਿਚਾਰ ਸਪਸ਼ਟ ਕਰਨ ਦੀ ਲੋੜ ਹੈ
 
ਮੇਰੇ ਵਿਚਾਰ ਅਨੁਸਾਰ ਵਿਆਕਰਣ ਗਿਆਨ ਗਲਤ ਨਹੀਂ ਪਰ ਗੁਰਬਾਣੀ ਉਪਦੇਸ਼ ਸਨਮੁੱਖ ਉਸਦੀ ਵੀ ਇਕ ਹੱਦ ਹੈ, ਨਹੀਂ ਤਾਂ ਲਿਖਣ-ਪੜਨ ਤੋਂ ਅਣਜਾਣ ਪੁਰਾਤਨ ਸਿੱਖ ਗੁਰ ਉਪਦੇਸ਼ ਕਦੇ ਨਾ ਸਮਝ ਪਾਉਂਦੇਅਨਪੜ ਨੂੰ ਵਿਆਕਰਣ ਦੇ ਲਿਖਤੀ ਮਾਣਕਾਂ ਦਾ ਕੀ ਪਤਾ ? ਇਸ ਪ੍ਰਸ਼ਨ ਦੇ ਉੱਤਰ ਲਈ ਗੁਰੂ ਸਨਮੁੱਖ ਵਿਆਕਰਣ ਦੀ ਯੋਗਤਾ ਨੂੰ ਵਿਚਾਰਨ ਦੀ ਲੋੜ ਸੀ, ਇਸ ਲਈ ਲੇਖ ਵਿਚ ਮੇਰਾ ਮੰਤਵ ਵਿਆਕਰਨ ਗਿਆਨ ਦੀ ਲੋੜ ਨੂੰ ਨਿੰਦਣਾ ਨਹੀਂ ਬਲਕਿ ਉਸਦੀ ਹੱਦਬੰਧੀ ਨੂੰ ਵਿਚਾਰਨਾ ਸੀਇਹ ਹੈ ਪਹਿਲਾ ਨੁੱਕਤਾ!
 
ਹੁਣ ਦੂਜਾ ਨੁੱਕਤਾ!ਵਿਆਕਰਣ ਦੇ ਮੱਹਤਵ ਨੂੰ ਨਜ਼ਰ ਅੰਦਾਜ਼ ਕਰਨਾ ਸਹੀ ਨਹੀਂ, ਪਰ ਵਿਆਕਰਣ ਵਿੱਦਵਤਾ ਦਰਸਾਉਣ ਲਈ ਬਾਣੀ ਲੇਖਨ ਨਾਲ ਛੋੜਖਾਨੀ ਕਰਨਾ, ਉਸ ਨੂੰ ਆਪਣੇ ਲੇਖਾਂ ਵਿਚ ਬਦਲ ਕੇ ਲਿਖਣਾ ਜਾਂ ਉਸ ਪ੍ਰਤੀ ਸ਼ੰਕਾ ਦਾ ਭਾਵ ਉੱਤਪੰਨ ਕਰਨਾ ਵੀ ਉੱਚਿਤ ਨਹੀਂਜੇ ਕਰ ਪੜ-ਲਿੱਖ ਕੇ ਇਹ ਤਿੰਨ ਕੰਮ ਕਰਨੇ ਹਨ, ਤਾਂ ਐਸੇ ਵਿਆਕਰਣ ਲਿੱਪਤ ਗਿਆਨ ਨੂੰ ਗਲਤ ਕਹਿਣਾ ਗਲਤ ਨਹੀਂਜੇ ਕਰ ਕੋਈ ਬਿਨ੍ਹਾਂ ਅੰਹਕਾਰ ਦੇ ਨਾਸਮਝੀ ਵਿਚ ਇਹ ਕੰਮ ਕਰਦਾ ਹੈ ਤਾਂ ਵੀ ਵਿਆਕਰਣ ਸਬੰਧੀ ਉਸਦੀ ਵਿੱਦਵਤਾ ਨੂੰ ਇਸ ਪੱਖੋਂ ਸਵੀਕਾਰ ਨਹੀਂ ਕੀਤਾ ਜਾ ਸਕਦਾਕੀ ਬਿਨ੍ਹਾਂ ਇਹੋ ਜਿਹੀ ਵਿਆਕਰਣਕ ਕਸਤਰ ਦੇ ਬਾਣੀ ਸਮਝ ਨਹੀਂ ਆਉਂਦੀ ?

ਚਾਕੂ ਸਬਜ਼ੀ ਕੱਟਣ ਦੇ ਕੰਮ ਆਉਂਦਾ ਹੈ ਲੇਕਿਨ ਉਸ ਨਾਲ ਕਿਸੇ ਨਿਰਦੋਸ਼ ਦਾ ਕਤਲ ਹੋਵੇ, ਤਾਂ ਸਬਜ਼ੀ ਕੱਟਣ ਲਈ ਚਾਕੂ ਦੀ ਲੋੜ ਦੇ ਤਰਕ ਨਾਲ, ਕਤਲ ਨੂੰ ਵਾਜਬ ਨਹੀਂ ਠਹਰਾਇਆ ਜਾ ਸਕਦਾਇਸ ਲਈ ਕਿਸੇ ਚੀਜ਼ ਦੀ ਵਰਤੋਂ, ਦੁਰਵਰਤੋਂ ਜਾਂ ਯੋਗਤਾ (Capacity) ਆਪਣੀ-ਆਪਣੀ ਥਾਂ ਕਰਕੇ ਵਿਚਾਰੀ ਜਾਂਦੀ ਹੈ
 
ਵਿਆਕਰਣ ਗਿਆਨ ਨੇ ਬਾਣੀ ਵਿਚਾਰਨ ਵਿਚ ਸਾਡੀ ਮਦਦ ਕਰਨੀ ਹੈ ਤਾਂ ਉਸਦਾ ਸਵਾਗਤ ਹੈ, ਪਰ ਜੇ ਕਰ ਇਸਦੇ ਜਾਣਕਾਰਾਂ ਨੇ ਇਸ ਗਿਆਨ ਦਾ ਇਸਤੇਮਾਲ, ਜਾਣੇ-ਅਣਜਾਣੇ, ਉਪਰੋਕਤ ਦਰਸਾਈਆਂ ਤਿੰਨ ਸਥਿਤੀਆਂ ਜਾਂ ਉਨ੍ਹਾਂ ਵਿਚੋਂ ਕਿਸੇ ਇਕ ਸਥਿਤੀ  ਨੂੰ ਉੱਤਪੰਨ ਕਰਨ ਲਈ ਕਰਨਾ ਹੈ, ਤਾਂ ਇਸ ਨਾਲ ਅਸਹਿਮਤੀ ਜ਼ਰੂਰੀ ਹੈ
 
ਬਾਣੀ ਦੇ ਅਰਥ ਭਾਵ ਤਾਂ ਵਿਚਾਰੇ ਜਾ ਸਕਦੇ ਹਨ ਕੋਈ ਇਸ ਨੂੰ ਵਿਆਕਰਣ ਦੇ ਅਧਾਰ ਨਾਲ ਵਿਚਾਰਦਾ ਹੈ ਤਾਂ ਕੋਈ ਆਪਣੇ ਢੰਗ ਨਾਲਦੋਹਾਂ ਢੰਗਾਂ ਨਾਲ ਬਾਣੀ ਲਿਖਤ ਨਹੀਂ ਬਦਲਦੀ ਵਿਚਾਰ-ਦਲੀਲ ਵੱਖਰੀ ਗਲ ਹੈ, ਪਰ ਕੋਈ ਵਿਆਕਰਣ ਗਿਆਤਾ ਆਪਣੀ ਦਲੀਲ ਨੂੰ ਪ੍ਰਮੁੱਖਤਾ ਦੇਂਣ ਲਈ, ਬਾਣੀ ਦੀਆਂ ਪੰਗਤਿਆਂ ਬਦਲ ਕੇ ਲਿਖਣ ਦੀ ਹਿਮਾਕਤ ਕਰਦਾ ਹੋਵੇ ਜਾਂ ਐਸੀ ਮੰਸ਼ਾਂ ਰੱਖਦਾ ਹੋਵੇ ਤਾਂ ਉਹ ਬਹੁਤ ਵੱਧ ਮਾੜੀ ਗਲ ਹੈਪੁਰਾਤਨ ਅਨਪੜ ਸਿੱਖ ਇਹੋ ਜਿਹੇ ਉਲਟੇ ਕੰਮਾਂ ਦੇ ਬਿਨ੍ਹਾਂ ਹੀ ਗੁਰੂ ਅਤੇ ਉਸਦੀ ਬਾਣੀ ਨਾਲ ਸਾਂਝ ਪਾ ਲੇਂਦੇ ਸੀ
 
ਰਹੀ ਗਲ ਵਿਆਕਰਣ ਦੀ ਤਾਂ ਉਸ ਦੀ ਸਥਿਤੀ ਇਕ ਸਹਾਇਕ ਵਰਗੀ ਹੋ ਸਕਦੀ ਹੈ, ਨਾਇਕ ਵਰਗੀ ਨਹੀਂ ਕਿ ਉਹ ਬਾਣੀ ਦੀ ਬਣਤਰ ਨੂੰ ਆਪਣੇ ਪਿੱਛੇ ਤੋਰਨ ਲੱਗ ਜਾਏ, ਜਾਂ ਫਿਰ ਉਹ ਇੱਕਲਾ ਹੀ ਇੱਕੋ-ਇੱਕ ਵਸੀਲਾ ਬਣ ਜਾਏ ਗੁਰਬਾਣੀ ਵਿਚਲੇ ਅਧਿਆਤਮ ਨੂੰ ਸਮਝਣ ਦਾ
 
ਸਵਤੰਤ੍ਰ ਗੁਰਬਾਣੀ ਉਪਦੇਸ਼ਾਂ ਸਨਮੁੱਖ ਮੌਜੂਦਾ ਵਿਆਕਰਣ ਗਿਆਨ ਇਕਪਰਤੰਤ੍ਰਤਾ ਦੀ ਸਥਿਤੀ’ ਵਿਚ ਹੀ ਰਹਿਣਾ ਚਾਹੀਦਾ ਹੈਉਸਦਾ ਗਿਆਨ ਗੁਰੂ ਦੇ ਗਿਆਨ ਨਾਲੋਂ ਵੱਧ ਨਹੀਂਇਸ ਲਈ ਫਿਰ ਦੁਹਰਾਉਣ ਦੀ ਲੋੜ ਹੈ ਕਿ ਗੁਰਮਤਿ ਦੇ ਮਹੱਤਵ ਦਾ ਮੁਲਾਂਕਨ ਉਸਦੇ ਉਸ ਵਿਸ਼ਾ ਵਸਤੂ ਵਿਚ ਹੈ, ਜਿਸਦੀ ਇਲਾਹੀ ਰੋਸ਼ਨੀ ਤੇ ਵਿਆਕਰਣਕ ਵਿੱਦਵਤਾ ਦੀ ਧੌਂਸ ਦਾ ਪਰਛਾਵਾਂ ਨਹੀਂ ਪੈ ਸਕਦਾ!
 
ਹਰਦੇਵ ਸਿੰਘ,ਜੰਮੂ-੧੬.੦੧.੨੦੧੫

No comments:

Post a Comment