Friday, 19 June 2015



ਪ੍ਰੋ. ਦਰਸ਼ਨ ਸਿੰਘ ਜੀ ਦੇ ਸਵਾਲਾਂ ਦਾ ਸੰਖੇਪ ਜਵਾਬ
 ਹਰਦੇਵ ਸਿੰਘ, ਜੰਮੂ

ਸਾਬਕਾ  ਜੱਥੇਦਾਰ ਦਰਸ਼ਨ ਸਿੰਘ  ਜੀ, ਆਪ ਜੀ ਨੇ "ਸਿੱਖ ਰਹਿਤ ਮਰਿਆਦਾ ਵਿਚ ਸੇਧ ਦੀ ਲੋੜ" (ਖ਼ਾਲਸਾ ਨਿਯੂਜ਼, ੧੬..੨੦੧੫) ਲੇਖ ਰਾਹੀਂ  ਕੁੱਝ ਸਵਾਲ ਪੁੱਛੇ ਹਨ ਜੋ ਕਿ ਇਸ ਪ੍ਰਕਾਰ ਹਨ:-

(
) ਜੇ  ਇੱਕ ਅਕਾਲ ਪੁਰਖ ਹੈ ਤਾਂ ਪ੍ਰਥਮ ਭਗਉਤੀ ਕਿੱਥੋਂ ਆਈ ?ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਥਾਂ ਭੀ ਭਗਉਤੀ ਦਾ ਅਰਥ ਅਕਾਲ ਪੁਰਖ ਹੈ?
() ਕੀ ਗੁਰਬਾਣੀ ਗੁਰਮਤਿ ਵਿਚ ਦਸ ਗੁਰੂਆਂ ਦੀ ਗਿਣਤੀ ਨੂੰ ਮਾਨਤਾ ਹੈ?

ਇਹ ਦੋ ਸਵਾਲ ਪੁੱਛ ਕੇ ਅੱਗੇ ਅਤੇ ਦੀ ਗਿਣਤੀ ਵੀ ਲਿਖੀ ਹੈ ਜਿਸ ਵਿਚ ਸਵਾਲ ਨਾ ਹੋ ਕੇ ਕੇਵਲ ਆਪ ਜੀ ਦੇ ਵਿਚਾਰ ਹਨਖੈਰ, ਆਪ ਵਲੋਂ ਦਿੱਤੇ ਵਿਚਾਰਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਉਪਰੋਕਤ ਦੋ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਹੈ

ਪਹਿਲੇ ਸਵਾਲ ਦਾ ਉੱਤਰ:-
 ਭਗਉਤੀ ਸ਼ਬਦ ਉਨ੍ਹਾਂ ਸਰੋਤਾਂ ਤੋਂ ਹੀ ਆਇਆ ਹੈ ਜਿਨ੍ਹਾਂ ਤੋਂ  ਰਾਮ, ਕ੍ਰਿਸ਼ਨ, ਠਾਕੁਰ,ਸ਼ਿਵ ਆਏ ਹਨ ਅਤੇ ਗੁਰੂਬਾਣੀ ਵਿਚ ਅਕਾਲ ਪੁਰਖ ਲਈ ਉਚਰੇ ਗਏ ਹਨਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਥਾਂ ਭੀਭਗਉਤੀ’ ਸ਼ਬਦ ਦੁਰਗਾ ਲਈ ਨਹੀਂ ਆਇਆ, ਤਾਂ ਵਿਸ਼ੇ ਮੁਤਾਬਕ ਭਗਉਤੀ ਦਾ ਅਰਥ ਦੁਰਗਾ ਕਿਵੇਂ ਹੋ ਗਿਆ? ਜੇ ਕਰ ਗੁਰਬਾਣੀ ਵਿਚ ਭਗਉਤੀ ਸ਼ਬਦ ਅਕਾਲ ਪੁਰਖ ਲਈ ਨਹੀਂ ਤਾਂ ਇਹ ਸ਼ਬਦ ਦੁਰਗਾ ਲਈ ਵੀ ਨਹੀਂ! ਹੁਣ ਗੁਰਬਾਣੀ ਅਨੁਸਾਰ ਇਸਦਾ ਅਰਥ ਦੁਰਗਾ ਕਿਵੇਂ ਕਰੋਗੇ ?

ਦੂਜੇ ਸਵਾਲ ਦਾ ਉੱਤਰ:-
ਜਦੋਂ ਦਸ ਗੁਰੂ ਸਾਹਿਬਾਨ ਦੀ ਬਾਣੀ ਕਿਹਾ ਜਾਂਦਾ ਹੈ , ਤਾਂ ਇਸ ਵਿਚਲਾ ਨਿਸ਼ਚਾ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸ ਗੁਰੂ ਸਾਹਿਬਾਨ ਦੀ ਹੀ ਹੈ, ਕਿਉਂਕਿ ਉਹ ਸਭ ਗੁਰੂ ਨਾਨਕ ਦੇ ਸਰੂਪ ਹੀ ਸਨ ਬਾਣੀ ਲਿਖਣਾ ਜਾਂ ਨਾ ਲਿਖਣਾ ਗੁਰੂ ਹੋਣ ਦੀ ਸ਼ਰਤ ਨਹੀਂ ਸੀ ਸਿੱਖੀ ਵਿਚ ਗੁਰਤਾ ਇਕ ਸਰਵੋੱਚ ਅਹੂਦਾ ਹੈ, ਜਿਸ ਪੁਰ ਦਸ ਗੁਰੂ ਸਾਹਿਬਾਨ ਆਪਣੇ  ਗੁਰਜੀਵਨ ਅਤੇ ਵਿਚਾਰਧਾਰਕ ‘ਆਤਮਕ  ਜੋਤ’ (ਗੁਰਬਾਣੀ) ਸਮੇਤ ਵਿਰਾਜਮਾਨ ਰਹੇ, ਅਤੇ ਅੰਤ ਵਿਚ ਦਸ਼ਮੇਸ਼ ਜੀ ਨੇ ਉਸ ਜੋਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰਤਾ ਅਹੂਦੇ ਪੁਰ ਵਿਰਾਜਮਾਨ ਕਰ, ਸਿੱਖਾਂ ਨੂੰ ਉਸਦੀ ਤਾਬਿਆ ਕੀਤਾ ਆਪ ਜੀ ਨੂੰ ਹੁਣ ਇਤਨਾ ਵੀ ਗਿਆਨ ਨਹੀਂ ਰਿਹਾ ?

ਪ੍ਰੋ. ਜੀ, ਗੁਰੂ ਸਾਹਿਬਾਨ ਕਦੇ ਵੀ ਮਾਤਰ ਦੇਹ (Body)  ਗੁਰੂ ਨਹੀਂ ਰਹੇ ਉਹ ਆਪਣੀ ਸ਼ਖ਼ਸੀਅਤ ( Divine Personality)  ਸਮੇਤ ਗੁਰੂ ਸਨ! ਸ਼ਖ਼ਸੀਅਤ ਦੀ ਪਰਿਭਾਸ਼ਾ ਨੂੰ ਪੜੇ ਤਾਂ ਆਪ ਜੀ ਨੂੰ ਪਤਾ ਚਲੇਗਾ ਕੀ 'ਦੇਹ' ਕੁਲ ਸ਼ਖ਼ਸੀਅਤ ਦਾ ਇਕ ਛੋਟਾ ਜਿਹਾ ਹਿੱਸਾ ਹੁੰਦਾ ਹੈਆਪ ਜੀ ਨੂੰ ਸ਼ਖ਼ਸੀਅਤ ਦੀ ਪਰਿਭਾਸ਼ਾ ਦਾ ਇਲਮ ਨਹੀਂ ਤਾਂ ਗੁਰੂ ਸਾਹਿਬਾਨ ਬਾਰੇ ਇਲਮ ਕਿੱਥੋਂ ਹੋਵੇਗਾ ? ਆਪ ਜੀ ਨੂੰ ਗੁਰੂ ਸਾਹਿਬਾਨ ਦੀ ਕਥਨੀ (ਗੁਰਬਾਣੀ) ਅਤੇ ਕਰਨੀ (ਜੀਵਨ ਕੋਤਕ) ਦੇ ਸੁਮੇਲ ਦਾ ਪਤਾ ਨਹੀਂ ? ਸ਼ਖ਼ਸੀਅਤ ਦਾ ਅਰਥ ਵਿਅਕਤਿੱਤਵ ਦੇ ਕੁਲ ਗੁਣ, ਚਰਿਤ੍ਰ , ਸੁਭਾਅ , ਵਿਚਾਰਾਂ ਦੀ ਬਣਤਰ ਅਤੇ ਪਹਿਚਾਣ ਹੁੰਦਾ ਹੈ, ਨਾ ਕਿ ਮਾਤਰ ਦੇਹ! ਆਪ ਜੀ ਨੂੰ ਬੋਡੀ (Body) ਅਤੇ ਪਰਸਨੈਲਟੀ (Personality) ਵਿਚਲੇ ਸਬੰਧ ਅਤੇ ਅੰਤਰ ਦਾ ਗਿਆਨ ਨਹੀਂ

ਉਮਰ ਭਰ ਦਸਮ ਪਾਤਿਸ਼ਾਹ/ਗੁਰੂ, ੬ਵੇਂ ਪਾਤਿਸ਼ਾਹ/ਗੁਰੂ, ਪੰਜਵੇਂ ਪਾਤਿਸ਼ਾਹ/ਗੁਰੂ ਬੋਲਣ-ਲਿਖਣ ਵੇਲੇ ਆਪ ਜੀ ਨੂੰ ਗਿਣਤੀ ਯਾਦ  ਸੀ, ਪਰ ਹੁਣ ਸਵਾਲ ਪੁੱਛਦੇ ਹੋ ਕਿਕੀ ਗੁਰਬਾਣੀ ਗੁਰੂ ਸਾਹਿਬਾਨ ਦੀ ਗਿਣਤੀ ਨੂੰ ਮਾਨਤਾ ਦਿੰਦੀ ਹੈ ? ਆਪ ਜੀ ਨੇ ਤਾਂ ਆਪਣੇ ਪੰਥ ਦੀ ਜਾਣਕਾਰੀ ਵਿਚ ਲਿਖਿਆ ਹੈ "ਇਹ ਹੈ ਖ਼ਾਲਸਾ ਪੰਥ ਜਿਸਨੂੰ ਦਸਮ ਪਾਤਿਸ਼ਾਹ ਵਲੋਂ ਸਾਜਿਆ ਗਿਆ.." ਇਸ 'ਦਸਮ' ਦੀ ਗਿਣਤੀ ਹੁਣ ਤੁਹਾਨੂੰ ਭੁੱਲ ਗਈ ਹੈ ? ੧੧ ਜੂਨ ਨੂੰ ਆਪ ਜੀ "ਦਸਮ ਪਾਤਿਸ਼ਾਹ" ਲਿਖਦੇ ਹੋ ੧੬ ਜੂਨ ਨੂੰ ਗਿਣਤੀ ਪੁੱਛਦੇ ਹੋ ? ੧੦ ਜੂਨ ਨੂੰ "ਗੁਰੂ ਜਾਮੇ" ਲਿਖਦੇ ਹੋ ਅਤੇ ੧੬ ਜੂਨ ਨੂੰ ਪੁੱਛਦੇ ਹੋ ਕੀ ਗੁਰੂ ਸਾਹਿਬਾਨ ਦੀ ਗਿਣਤੀ ਨੂੰ ਮਾਨਤਾ ਹੈ ?

ਆਪ ਜੀ ਨੇ ਦਸ ਗੁਰੂ ਸਾਹਿਬਾਨ ਨੂੰ ਨੱਕਾਰ ਕੇ  'ਜੋਤ' ਦੀ ਗਲ ਕੀਤੀ ਹੈ ਤਾਂ ਇਹ ਦੱਸੋ ਕਿ ਗੁਰਬਾਣੀ ਦੀ ਕਿਹੜੀ ਪੰਗਤੀ ਆਪ ਜੀ ਵਲੋਂ ਦਰਸਾਈ 'ਜੋਤ' ਦੇ ੬ਵੇਂ, ੭ਵੇਂ, ੮ਵੇਂ ਅਤੇ ਫਿਰ ੧੦ ਰੂਪ ਵਿਚ ਆਉਣ ਦੀ ਤਸਦੀਕ ਕਰਦੀ ਹੈ ? ਆਪ ਜੀ ਦੀ ਗਲ ਤੇ ਤੁਰੀਏ ਤਾਂ ਗੁਰਬਾਣੀ ਅਨੁਸਾਰ ਜੋਤ ਦੇ ਵੀ ਸਿਰਫ ਰੂਪ ਬਣਦੇ ਹਨ ੧੦ ਨਹੀਂ ! ਹੁਣ ਆਪ ਜੀ ਗੁਰਬਾਣੀ ਦੀ ਕਿਸ ਪੰਗਤੀ ਦੇ ਅਧਾਰ ਤੇ ਜੋਤ ਦੇ ਦਸ 'ਜਾਮੇ' ਕਹੇਗੇ ? ਗੁਰਬਾਣੀ ਦੀ ਕਿਸ ਪੰਗਤੀ ਦੇ ਅਧਾਰ ਤੇ ਦੀ ਥਾਂ ਦਸ ਜਾਮੇਆਂ ਦੀ ਗਿਣਤੀ ਸਿੱਦ ਕਰੋਗੇ ? ਨਿਰਸੰਦੇਹ: ਇਸ ਲਈ ਆਪ ਜੀ ਨੂੰ ਗੁਰਬਾਣੀ ਤੋਂ ਬਾਹਰਲੇ ਉਸ ਇਤਹਾਸ ਵੱਲ ਮੁੜਨਾ ਪਵੇਗਾ ਜਿਸ ਨੂੰ ਆਪ ਜੀ ਰੱਧ ਕਰਨ ਲਈ ਜਤਨਸ਼ੀਲ ਹੋ
ਆਪ ਜੀ ਦੇ ਵਚਿੱਤਰ ਤਰਕ ਅਨੁਸਾਰ ਨਾ ਤਾਂ ਦਸ ਗੁਰੂ  ਸਾਹਿਬਾਨ ਦੀ ਗਿਣਤੀ ਸਿੱਦ ਹੁੰਦੀ ਹੈ ਅਤੇ ਨਾ ਹੀ ਜੋਤ ਦੇ ਦੱਸ ਸਰੂਪਾਂ ਦੀ ਕਿਉਂਕਿ ਗੁਰਬਾਣੀ ਵਿਚ , , ਅਤੇ ੧੦ ਗੁਰੂ/ ਪਾਤਿਸ਼ਾਹ/ਜਾਮੇ/ਜੋਤ ਸਰੂਪ ਦਾ ਕੋਈ ਜ਼ਿਕਰ ਨਹੀਂ ਬਣਦਾ! ਹੁਣ ਗਿਣਤੀ ਦਾ ਕੀ ਕਰੋਗੇ ?

ਮੈਂ ਅੱਜ ਵੀ ਇਕ ਅਲਪ ਮਤਿ ਨਿਮਾਣੇ ਸਿੱਖ ਵਜੋਂ ਆਪ ਜੀ ਨੂੰ ਇਸ ਵਿਸ਼ੇ ਤੇ ਜਨਤਕ ਵਿਚਾਰ-ਵਟਾਂਦਰੇ ਦਾ ਨਿਯੋਤਾ ਦਿੰਦਾ ਹਾਂ ! ਆਪ ਜੀ ਸੰਵਾਦ ਵਿਚ ਯਕੀਨ ਕਰਦੇ ਹੋ ਤਾਂ ਇਸ ਨਿਯੋਤੇ ਨੂੰ ਸਵੀਕਾਰ ਕਰੇ !

ਹਰਦੇਵ ਸਿੰਘ, ਜੰਮੂ-੧੮.੦੬.੨੦੧੫


No comments:

Post a Comment