ਪ੍ਰੋ.ਦਰਸ਼ਨ ਸਿੰਘ ਜੀ ਵੱਲ ਚਿੱਠੀ
ਸ਼੍ਰੀ ਅਕਾਲ ਤਖ਼ਤ ਦੇ
ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ
ਸਿੰਘ ਜੀ।
੨੮ ਅਪ੍ਰੇਲ ੨੦੧੬ ਨੂੰ 'ਖ਼ਾਲਸਾ ਨਿਯੂਜ਼' ਪੁਰ ਛੱਪੇ ਆਪਣੇ ਲੇਖ ਵਿਚ ਇਕ ਥਾਂ ਆਪ ਜੀ ਨੇ ਲਿਖਿਆ ਹੈ:-
"ਆਖਰ ੧੯੨੫ ਵਿਚ ਬਕਾਇਦਾ ਜੱਖੇਬੰਦ ਹੋਈ ਆਰ.ਐਸ ਐਸ ਅਤੇ ੧੯੨੫ ਵਿੱਚ ਹੀ ਗੁਰਦੁਆਰਾ ਐਕਟ ਦੇ ਸੰਗਲਾਂ ਨਾਲ ਜਕੜ ਕੇ ਸ਼੍ਰੋਮਣੀ ਕਮੇਟੀ ਦੇ ਮੋਢੇ 'ਤੇ ਧਰਕੇ ੧੯੩੨ ਤੋਂ ੧੯੪੫ ਦੇ ਲੰਬੇ ਸੰਘਰਸ਼ ਵਿਚੋਂ ਸਮਝੋਤੇ ਦੀ ਆੜ ਵਿੱਚ ਬਣੀ ਰਹਿਤ ਮਰੀਆਦਾ ਵਿੱਚ ਛੁਪਾ ਕੇ ਸਿੱਖੀ ਦਾ ਘਾਣ ਕਰਨ ਲਈ, ਸਿੱਖੀ ਦੀ ਜਿੰਦ ਜਾਣ ਅੰਮ੍ਰਿਤ, ਅਰਦਾਸ ਅਤੇ ਨਿਤਨੇਮ ਵਿੱਚ ਇਸ ਗ੍ਰੰਥ ਨੂੰ ਵਾੜ ਦਿੱਤਾ ਗਿਆ"
ਸਾਬਕਾ ਜੱਥੇਦਾਰ ਜੀ, 1925 ਤੋਂ ਪਹਿਲਾਂ 1898 ਵਿਚ ਛੱਪੀ 'ਗੁਰਮਤ ਸੁਧਾਕਰ' ਵਿਚ ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਰੀਤ ਦੱਸਦੇ ਉਹੀ ਬਾਣੀਆਂ ਦਰਜ ਕੀਤੀਆਂ ਸਨ ਜੋ ਕਿ 1945 ਵਿਚ ਛੱਪੀ ਸਿੱਖ ਰਹਿਤ ਮਰਿਆਦਾ ਵਿਚ ਆਈਆਂ ਅਤੇ 'ਗੁਰਮਤ ਸੁਧਾਕਰ' ਵਿਚ ਅਰਦਾਸ ਦਾ ਅਰੰਭਕ ਸਰੂਪ ਵੀ 'ਪ੍ਰਿਥਮ ਭਗੌਤੀ' ਵਾਲਾ ਹੀ ਸੀ।ਭਾਈ ਕਾ੍ਹਨ ਸਿੰਘ ਜੀ ਨਾਭਾ ਦੀ ਇਹ ਲਿਖਤ ਤਾਂ ਆਰ. ਐਸ . ਐਸ ਅਤੇ ਗੁਰਦੁਆਰਾ ਐਕਟ ਦੇ ਜਨਮ ਤੋਂ ਦਹਾਕਿਆਂ ਪਹਿਲਾਂ ਦੀ ਹੈ।ਕੀ ਭਾਈ ਕਾ੍ਹਨ ਸਿੰਘ ਜੀ ਨਾਭਾ ਵੀ ਆਰ. ਐਸ .ਐਸ ਦਾ ਅਜੇਂਟ ਸਨ ?
ਪ੍ਰੋ. ਜੀ, ਅੱਜ ਦੇ ਵਿਦਵਾਨ ਅਖਾਉਂਦੇ ਸੱਜਣਾਂ ਦੀ ਤੁਲਨਾ ਜੇ ਕਰ ਭਾਈ ਕਾ੍ਹਨ ਸਿੰਘ ਜੀ ਨਾਭਾ ਨਾਲ ਕੀਤੀ ਜਾਏ, ਤਾਂ ਉਹ ਦੂਰ-ਦੂਰ ਤਕ ਖੜੇ ਨਜ਼ਰ ਨਹੀਂ ਆਉਂਦੇ।ਕੀ ਗਿਆਨੀ ਦਿੱਤ ਸਿੰਘ,ਪ੍ਰਫ਼ੇਸਰ ਗੁਰਮੁਖ ਸਿੰਘ, ਪ੍ਰੋ. ਸਾਹਿਬ ਸਿੰਘ,ਪ੍ਰਿ.ਤੇਜਾ ਸਿੰਘ, ਪ੍ਰਿ. ਸਤਬੀਰ ਸਿੰਘ ਜੀ ਆਦਿ ਵੀ ਆਰ.ਐਸ.ਐਸ ਦੇ ਅਜੇਂਟ ਸਨ ?
ਮੇਰੇ ਵਿਚਾਰ ਅਨੁਸਾਰ ਅਜਿਹੀਆਂ ਕੱਚਿਆਂ ਗਲਾਂ ਆਪ ਜੀ ਦੇ ਕਦਾਵਰ ਪਿੱਛੋਕੜ ਮੁਕਾਬਲ ਅਤਿ ਨੀਵੇਂ ਪੱਧਰ ਦੀਆਂ ਹਨ।ਨੀਵੇਂ ਪੱਧਰ ਦੀਆਂ ਅਜਿਹੀਆਂ ਫ਼ੇਸਬੁੱਕੀ ਗਲਾਂ ਪੁਰ ਯਕੀਨ ਕਰਨ ਤੋਂ ਪਹਿਲਾਂ, ਆਪ ਜੀ ਨੂੰ ਉਨ੍ਹਾਂ ਦੀ ਸੱਚਾਈ ਜਾਂਚ ਲੇਣੀ ਚਾਹੀਦੀ ਹੈ, ਤਾਂ ਕਿ ਆਪ ਜੀ ਦੇ ਅਕਸ ਤੇ ਹੋਰ ਬੁਰਾ ਅਸਰ ਨਾ ਪੈ ਸਕੇ।ਆਪ ਜੀ ਮੇਰੇ ਇਸ ਸੁਝਾਅ ਨਾਲ ਸਹਿਮਤ ਨਾ ਹੋਵੇਗੇ ਪਰ ਗੁਰੂ ਸਾਹਿਬ ਜੀ ਦੇ ਇਸ ਫ਼ੁਰਮਾਨ ਨੂੰ ਜ਼ਰੂਰ ਵਿਚਾਰੋ।
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੭੨)
ਇਹ ਤ੍ਰਾਸਦੀ ਹੀ ਹੈ
ਕਿ ਜਿਹੜੇ ਸੱਜਣ ਕਦੇ
ਸੰਗਤ ਵਿਚ ਬੈਠ ਆਪ
ਜੀ ਨੂੰ ਸੁਣਦੇ ਸੀ
ਅੱਜ ਉਹ "ਵਿਦਵਾਨ" ਬਣ
ਆਪ ਜੀ ਨੂੰ ਝੂਠ
ਤੇ ਏਤਬਾਰ ਕਰਨਾ ਸਿਖਾ ਰਹੇ
ਹਨ!
ਹਰਦੇਵ ਸਿੰਘ,ਜੰਮੂ-੦੧.੦੫.੨੦੧੬
No comments:
Post a Comment