Monday, 6 February 2017

ਜੰਮੂ ਬੈਠੇਕਲਮ ਘਿਸਾਈ” ਕਰਨ ਵਾਲਿਆਂ ਨੂੰ ਦਿੱਤਾ ਗਿਆ ਗਲਬਾਤ ਦਾ ਸੁਨਹਰੀ ਮੌਕਾ


ਹਰਦੇਵ ਸਿੰਘ,ਜੰਮੂ

ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜੰਮੂ ਫ਼ੇਰੀ ਦੋਰਾਨ, ਜੰਮੂ ਦੇ ਇਕ ਵੀਰ . ਜਗਜੀਤ ਸਿੰਘ ਜੀ ਨੇ  04.02.2017 ਨੂੰ  ਉਪਰਾਲਾ ਕਰਕੇ, ਵੀਰ ਪੂਨੀਤ ਸਿੰਘ ਜੀ ਦੇ ਮਾਰਫ਼ਤ ਜੱਥੇਦਾਰ ਜੀ ਨਾਲ ਮੇਰੀ ਮੁਲਾਕਾਤ ਦਾ ਸਮਾਂ (05.02.2017 ਸਵੇਰ 11 ਵਜੇ) ਤੈਅ ਕਰਵਾ ਦਿੱਤਾਮੈਂ 11 ਵਜੇ ਪਹੁੰਚ ਗਿਆ ਤਾਂ ਸੂਚਨਾ ਮਿਲੀ ਕਿ ਜੱਥੇਦਾਰ ਜੀ ਹੁਣ 11 ਨਹੀਂ ਬਲਕਿ 12 ਵਜੇ ਆਉਣ ਗੇ, ਇਸ ਲਈ ਗਲਬਾਤ ਕੀਰਤਨ ਸਮਾਪਤ ਹੋਣ ਉਪਰੰਤ, ਵਜੋ ਤੋਂ ਬਾਦ ਹੋਵੇਗੀ


ਕੈਮਰਾਮੈਨ ਮੇਰੇ ਨਾਲ ਸੀ ਤਾਂ ਕਿ ਗਲਬਾਤ ਨੂੰ ਰਿਕਾਰਡ ਵੀ ਕੀਤਾ ਜਾ ਸਕੇ ਖ਼ੈਰ, ਉਨ੍ਹਾਂ ਲੰਗਰ ਛੱਕਣਾ ਸੀ ਇਸ ਲਈ ਮੈਨੂੰ ਹੋਰ ਇੰਤਜ਼ਾਰ ਕਰਨ ਲਈ ਕਹਿਆ ਗਿਆ ਲੱਗਭਗ ਇਕ ਘੰਟੇ ਬਾਦ ਸਾਬਕਾ ਜੱਥੇਦਾਰ ਜੀ ਲੰਗਰ ਛੱਕ ਬਿਨ੍ਹਾਂ ਗਲ ਕੀਤੇ  ਕਮਰੇ ਤੋਂ ਨਿਕਲ ਪਏ ਤਾਂ ਮੌਕੇ ਤੇ ਮੌਜੂਦ ਐਨ. ਪੀ. ਸਿੰਘ ਅਤੇ ਜਗਤੀਤ ਸਿੰਘ ਜੀ ਵੀ ਹੈਰਾਨ ਜਿਹੇ ਰਹਿ ਗਏਮੈਨੂੰ ਇੰਤਜ਼ਾਰ ਕਰਦੇ ਕੁਲ ਤਿੰਨ ਕੁ ਘੰਟੇ ਹੋ ਚੁੱਕੇ ਸੀ

ਐਨ. ਪੀ. ਸਿੰਘ ਜੀ ਦੇ ਸੁਝਾਅ ਤੇ ਮੈਂ ਫੌਰਨ ਸਾਬਕਾ ਜੱਥੇਦਾਰ ਜੀ ਦੀ ਗੱਡੀ ਪਾਸ ਜਾ ਕੇ  . ਮੱਖਣ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਚੁੰਕਿ ਮੈਂ ਘੰਟੇਆਂ ਬੱਧੀ ਇੰਤਜ਼ਾਰ ਕਰ ਰਿਹਾ ਹਾਂ ਇਸ ਲਈ ਤੈਅ ਸ਼ੁਦਾ ਪ੍ਰੋਗ੍ਰਾਮ ਅਨੁਸਾਰ ਗਲਬਾਤ ਕਰਵਾਈ ਜਾਏ ਮੱਖਣ ਸਿੰਘ ਜੀ ਕਹਿਣ ਲੱਗੇ ਕਿ  ਜੱਥੇਦਾਰ  ਜੀ ਦਾ ਕਹਿਣਾ ਹੈ ਕਿ ਉਹ ਥੱਕ ਗਏ ਹਨ ਇਸ ਲਈ ਇਸ ਵੇਲੇ ਗਲ ਨਹੀਂ ਹੋ ਸਕਦੀ ਮੈ ਕਿਹਾ ਕਿ ਕੋਈ ਗਲ ਨਹੀਂ ਉਹ ਪਹਿਲਾਂ ਆਪ ਜੀ ਦੇ ਘਰ ਆਰਾਮ ਕਰ ਲੇਣ ਤੇ ਮੈਂ ਸ਼ਾਮ ਨੂੰ ਗਲਬਾਤ ਲਈ ਪਹੁੰਚ ਜਾਵਾਂਗਾਪਰ ਮੱਖਣ ਸਿੰਘ ਜੀ ਨਾ ਮੰਨੇ ਕਿਉਂਕਿ  ਜੱਥੇਦਾਰ  ਜੀ ਗਲਬਾਤ ਲਈ ਤਿਆਰ ਨਹੀਂ ਸੀ

ਅਜਿਹੀ ਟਾਲਮਟੋਲ ਵੇਖ ਕੇ ਮੈਂ ਘਰ ਵਾਪਸ ਪਰਤ ਆਇਆ ਧਿਆਨ ਦੇਣ ਵਾਲੀ ਗਲ ਹੈ ਕਿ ਸਾਬਕਾ ਜੱਥੇਦਾਰ ਜੀ ਵਲੋਂ ਸੰਯੋਜਤ ਵੈਬਸਾਈਟ ਤੇ ਇਕ ਦਿਨ ਪਹਿਲਾਂ, ਉਨ੍ਹਾਂ ਦੀ ਜੰਮੂ ਫੇਰੀ ਸਬੰਧੀ ਦਿੱਤੇ ਗਏ ਇਸ਼ਤਿਹਾਰ ਦੇ ਠੀਕ ਉਪੱਰ, ਇਕ ਉਚੇਚਾ ਸੰਪਾਦਕੀ ਸੁਨੇਹਾ ਇਸ ਪ੍ਰਕਾਰ ਛਾਪਿਆ ਗਿਆ ਸੀ

"ਜਿਹੜੇ ਕਈ ਵਿਦਵਾਨ ਜੰਮੂ ਬੈਠੇ ਕਲਮ ਘਿਸਾਈ ਕਰਦੇ ਹਨ, ਉਨ੍ਹਾਂ ਲਈ ਸੁਨਿਹਰੀ ਮੌਕਾ ਹੈ ਆਹਮਣੇ ਸਾਹਮਣੇ ਹੋਕੇ ਗੱਲ ਕਰਣ ਦਾਬਾਅਦ ਵਿੱਚ ਮਿਹਣੇ ਮਾਰਨ ਨਾਲੋਂ ਬੈਠ ਕੇ ਵਿਚਾਰ ਕਰ ਲੈਣਧੰਨਵਾਦ-ਸੰਪਾਦਕ ਖ਼ਾਲਸਾ ਨਿਯੂਜ਼" (ਮਿਤੀ-੦੪.੦੨.੨੦੧੭)

ਕਮਾਲ ਹੈ ਗਲਬਾਤ ਲਈ ਦਿੱਤੇ ਗਏ ਅਜਿਹੇ ਸੁਨਿਹਰੀ ਮੋਕੇ ਦਾ, ਜੋ  ਲਿਖਣ-ਪੜਨ ਨੂੰ ਤਾਂ ਸੁਨਿਹਰੀ ਸੀ, ਪਰ ਹੈ ਸੀ ਅਸਲ ਵਿਚ ਸ਼ੁੱਧ ਪਿੱਤਲ’ ਦਾ!

ਹਰਦੇਵ ਸਿੰਘ, ਜੰਮੂ-੦੬.੦੨.੨੦੧੭



1 comment:

  1. ਦੋਹਰਾ ॥ ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ ॥ ਕੋ ਰੋਗੀ ਰਾਗੀ ਕਵਨ ਕਹੋ ਤੱਤ ਮੁਹਿ ਤਵਨ ॥੬॥੨੦੬॥ (ਸ੍ਰੀ ਅਕਾਲ ਉਸਤਤ)

    --------------------

    ਹੰਕਾਰ ਨਾਲ ਭਰਿਯਾ ਰਾਗੀ ਰੋਗੀ ਹੋ ਕੇ ਫਿਰ ਰਿਹਾ ਹੈ, ਇਸੇ ਲਈ ਇਹ ਕਿਸੇ ਜਾਣਕਾਰ ਸੱਜਣ ਨਾਲ ਵਿਚਾਰ ਕਰਨ ਤੋ ਹਮੇਸ਼ਾ ਕਤਰਾਂਦੇ ਹਨ !!

    ReplyDelete