‘1900 ਦੀ ਪੁਨਰਜਾਗਰਨ ਲਹਿਰ’
ਹਰਦੇਵ ਸਿੰਘ, ਜੰਮੂ
ਸਮੇਂ ਦਾ ਚੱਕਰ ਵਚਿੱਤਰ ਹੁੰਦਾ ਹੈ। ਮਜ਼ਬੂਤ ਵਿਵਸਥਾਵਾਂ ਕਾਲ ਦੇ ਨਾਲ ਉਸਰਦਿਆਂ ਬਿਖਰ ਵੀ ਜਾਂਦਿਆਂ ਹਨ। ਆਖਰ ਕਾਲ ਦੀ ਕਲਮ ਹੁਕਮ ਦੇ ਹੱਥ ਵਿੱਚ ਹੀ ਹੁੰਦੀ ਹੈ! ਸੋਚਣ ਨੂੰ ਸਮਾਂ ਪਿੱਛੇ ਤੋਂ ਅੱਗੇ ਦੀ ਤੁਰਦਾ ਨਜ਼ਰ ਆਉਂਦਾ ਹੈ ਪਰ ਇਸ ਦੇ ਅੰਦਰ ਦਾ ਘੱਟਨਾਕ੍ਰਮ ਕਈ ਵਾਰ ਇੱਕ ਚੱਕਰ ਵਿੱਚ ਘੁੱਮਦਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਅਸੀਂ ਇਤਹਾਸ ਦਾ ਦੁਹਰਾਵ ਵੀ ਕਹਿੰਦੇ ਹਾਂ। ਚੰਗਾ ਅਤੇ ਮਾੜਾ ( Positivity & Negativity) ਇੱਕਠੇ ਤੁਰਦੇ ਹਨ ਆਪਣੇ ਆਪ ਨੂੰ ਦੁਹਰਾਉਂਦੇ ਹੋਏ। ਆਦਰਸ਼ ਵਿਵਸਥਾ ਵਿਵਹਾਰ ਵਿੱਚ ਇੱਕ ਸੱਚਾਈ ਦਾ ਰੂਪ ਧਾਰਨ ਨਹੀਂ ਕਰ ਪਾਉਂਦੀ। ਇਹੀ ਮਨੁੱਖਤਾ ਦੇ ਭਲੇ ਦਾ ਸੰਘਰਸ਼ ਹੈ ਜਿਸ ਲਈ ‘ਸਰਵਕਾਲਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ` ਸਹਾਈ ਹਨ!
ਗੁਰੂ ਨਾਨਕ ਤੋਂ ਗੁਰੂ ਹੋਬਿਂਦ ਸਿੰਘ ਜੀ ਤਕ ਇੱਕ ਮਜ਼ਬੂਤ ਕੋਮੀ ਵਿਵਸਥਾ ਵੇਖਣ ਨੂੰ ਮਿਲਦੀ ਹੈ। ਕਾਲ ਦੀ ਕਲਮ ਹੁਕਮ ਦੇ ਹੱਥਾਂ ਵਿੱਚ ਹੈ ਨਾ ਕਿ ਕਿਸੇ ਛੁਮੰਤਰ ਦੇ ਹੱਥ ਕਿ ਸਮਾਂ ਹਮੇਸ਼ਾ ਲਈ ਇੱਕ ਜੈਸਾ ਹੀ ਹੋ ਕੇ ਰੁੱਕ ਜਾਏ। ਸਮਾਂ ਵਾਪਰਦਾ ਹੈ, ਚਿਹਰੇ ਬਦਲਦੇ ਹਨ, ਵਿਵਸਥਾਵਾਂ ਵਿੱਚ ਕੋਤਾਹੀਆਂ ਵੀ ਹੁੰਦੀਆਂ ਹਨ ਅਤੇ ਪੁਨਰਸਥਾਪਨਾ ਲਈ ਯਤਨ ਵੀ ਕੀਤੇ ਜਾਂਦੇ ਹਨ। 1900 ਦੇ ਆਸਪਾਸ ਦੇ ਦਹਾਕਿਆਂ ਵਿੱਚ ਆਰੰਭ ਹੋਇਆ ਪੁਨਰਜਾਗਰਨ ਦਾ ਸੰਘਰਸ਼ ਵਿਲੱਖਣ ਸੀ।
ਸੁਧਾਰਾਂ ਦੀ ਗੱਲ ਹੋਈ ਅਤੇ ਸੁਧਾਰ ਹੋਏ! ਲੇਕਿਨ ਫ਼ਿਰ ਵੀ ਆਦਰਸ਼ ਵਿਵਸਥਾ ਦੀ ਸਥਾਪਨਾ ਨਹੀਂ ਹੋਈ। ਕਾਲ ਦੇ ਚੱਕਰ ਵਿੱਚ ਸੰਘਰਸ਼ ਕਰਨ ਵਾਲੇ ਵੀ ਅਧਾਰ ਛੱਡ ਚਲੇ ਗਏ। ਵੈਸੇ ਵੀ ਕਿਸੇ ਆਦਰਸ਼ ਦੀ 100% ਸਥਾਪਨਾ ਹੁੰਦੀ ਵੀ ਨਹੀਂ ਇਸ ਲਈ ਕਿਸੇ ਥਾਂ ਕਿਸੇ ਚੀਜ਼ ਦੇ ਲਾਗੂ ਨਾ ਹੋ ਪਾਉਂਣ ਦਾ ਠੀਕਰਾ ਉਨ੍ਹਾਂ ਦੇ ਸਿਰ ਤੋੜਨਾ ਵਾਜਬ ਨਹੀਂ। ਫ਼ਿਰ ਜੇ ਕੋਈ ਸਹੀ ਚੀਜ਼ ਨੂੰ ਵੀ ਗਲਤ ਢੰਗ ਨਾਲ ਸਮਝ ਲੇਵੇ ਤਾਂ ਕਿਸੇ ਦਾ ਕੀ ਜੋਰ? ਖ਼ੈਰ ਚੁਂਕਿ ਸੰਘਰਸ਼ ਗਤੀਸ਼ੀਲ ਰਹਿੰਦਾ ਹੈ ਇਸ ਲਈ ਅੱਜ ਵੀ ‘ਕੀ ਹੋਣਾ ਚਾਹੀਦਾ ਹੈ` ਵਰਗੇ ਸੁਭਾਵਕ ਸਵਾਲ ਚਿੱਤਨ ਵਿੱਚ ਉਭਰਦੇ ਰਹਿੰਦੇ ਹਨ।
ਅੱਜ ਗੱਲ ਕਰਨੀ ਸੋਖੀ ਹੈ। ‘ਕੀ ਬੋਰਡ` ਦੇ ਇੱਕ ਬਟਨ ਨੂੰ ਦਬਾਉਂਦੇ ਗੱਲ ਮੁਹੱਲੇ ਤੋਂ ਪਹਿਲਾਂ ਵਿਸ਼ਵ ਭਰ ਵਿੱਚ ਪਹੁੰਚ ਜਾਂਦੀ ਹੈ। ਇਵੇਂ ਹੀ ਮੀਲਾਂ ਦੀ ਯਾਤਰਾ ਕਰਨ ਬਗ਼ੈਰ ਹੀ ਬਹੁਤ ਕੁੱਝ ਇੱਕ ਟੇਬਲ ਤੇ ਹੀ ਉੱਪਲੱਬਦ ਹੈ। ਨਾ ਕਲਮ ਦੀ ਲੋੜ, ਨਾ ਦਵਾਤ ਦੀ ਅਤੇ ਨਾ ਕਾਗ਼ਜ਼ ਦੀ! ਪਰ ਧਿਆਨ ਦੇਂਣ ਵਾਲੀ ਗੱਲ ਹੈ ਕਿ ਉਸ ਪੁਨਰਜਾਗਰਨ ਦੇ ਸਾਥੀਆਂ ਨੇ ਕਿਵੇਂ ਅਤੇ ਕਿਸ ਭਾਵਨਾ ਹੇਠ ਗੁਰਮਤਿ ਦੀ ਗੱਲਾਂ ਕੀਤੀਆਂ ਸਨ? ਕਿੰਝ ਪੜਿਆ ਸੀ, ਕਿੰਝ ਲਿਖਿਆ ਸੀ ਕਿੰਝ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਸੀ ? ਉਹ ਕਿਹੜੇ ਆਮ ਲੋਗ ਸਨ ਜੋ ਗੁਰਮਤਿ ਦੀ ਗੱਲਾਂ ਸੁਣ ਕੇ ਲਹਿਰਾਂ ਬਣੇ ਸੀ ? ਅਪਵਾਦ ਤਾਂ ਹੁੰਦੇ ਹੀ ਹਨ ਪਰ ਨਿਰਸੰਦੇਹ ਉਹ ਸੁਹਿਰਦਤਾ ਨਾਲ ਗੁਰਮਤਿ ਪ੍ਰਤੀ ਪ੍ਰਤੀਬੱਧ ਲੋਗ ਸਨ ਅਤੇ ਕਈ ਪੱਖੋਂ ਕਾਮਯਾਬ ਵੀ। ਮਿਲ ਬੈਠਣ ਦਾ ਸਲੀਕਾ ਸੀ। ਪੱਲੇ ਬੰਨਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਗੁਰੂਆਂ ਪ੍ਰਤੀ ਲੋਗਾਂ ਦੇ ਵਿਸ਼ਵਾਸ/ਸਤਿਕਾਰ ਵਿੱਚੋਂ ਦੀ ਪੁਨਰਜਾਗਰਣ ਦਾ ਮਾਰਗ ਲੱਭਿਆ ਸੀ ਨਾ ਕਿ ਉਸ ਵਿਸ਼ਵਾਸ/ਸਤਿਕਾਰ ਨੂੰ ਤੋੜ ਕੇ। ਇਸੇ ਕਾਰਨ ਲੋਗ ਉਸ ਲਹਿਰ ਨਾਲ ਜੁੜੇ ਸੀ। ਇਹੀ ਪੁਨਰਜਾਗਰਣ ਦੀ ਸਫ਼ਲਤਾ ਦਾ ਮੁੱਖ ਕਾਰਨ ਸੀ। ਉਨ੍ਹਾਂ ਉਹ ਮੁੱਧੇ ਨਹੀਂ ਸੀ ਚੁੱਕੇ ਜਿਹੜੇ ਸਿੱਖਾਂ ਵਾਸਤੇ ਮੁੱਧੇ ਹੈ ਹੀ ਨਹੀਂ ਸੀ।
ਪਰ ਉਨ੍ਹਾਂ ਦੀ ਵੱਡਮੁੱਲੀ ਘਾਲਣਾ ਪ੍ਰਤੀ ਕੁੱਝ ਜਾਗਰੂਕ, ਉੱਚੀ ਆਵਾਜ਼ ਵਿੱਚ ਉਨ੍ਹਾਂ ਲਈ ਸਾਜਸ਼ਕਰਤਾ, ਸਮਝੋਤਾਵਾਦੀ ਅਗਿਆਨੀ, ਵਿਕਾਉ ਅਦਿ ਪ੍ਰਚਾਰ ਦੇ ਪੁੱਲ ਬੰਨਦੇ ਹਨ। ਅਗਰ ਸਾਰੇ ਵਿਸ਼ਵਾਸ ਕਰ ਲੇਣ ਕਿ ਉਹ ਤਮਾਮ ਲੋਗ ਐਸੇ ਹੀ ਸਨ ਤਾਂ ਕਿਸੇ ਨੂੰ ਇਹ ਵਿਸ਼ਵਾਸ ਕਿੱਥੋਂ ਆਏਗਾ ਕਿ ਅਸੀਂ ਵੈਸੇ ਨਹੀਂ ਹਾਂ ? ਭਾਵਨਾ ਦੀ ਸੁਹਿਰਦਤਾ ਵੱਡਮੁੱਲੀ ਹੁੰਦੀ ਹੈ ਪਰ ਉਸਦਾ ਪ੍ਰਗਟਾਵਾ ਵੀ ਕੋਈ ਫ਼ਿਜੂਲ ਗੱਲ ਨਹੀਂ ਹੁੰਦਾ। ਸਿੱਖ ਗੁਰੂਆਂ (ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤਕ) ਨੂੰ ਅਤੇ ਉਨ੍ਹਾਂ ਵਲੋਂ ਉਸਾਰੇ ਸੰਸਥਾਨਾਂ ਨੂੰ ਸਤਿਕਾਰ ਨਾਲ ਵੇਖਦੇ ਹਨ। ਅਸੀਂ ਉਸ ਸਤਿਕਾਰ ਨੂੰ ਤੋੜ, ਉਸ ਤੇ ਕਿੰਤੂ ਕਰਦੇ ਹੋਏ, ਲੋਕਾਂ ਦੇ ਸਮਰਥਨ ਦੀ ਆਸ ਕਿਵੇਂ ਕਰ ਸਕਦੇ ਹਾਂ? 1900 ਦੀ ਪੁਨਰਲਹਿਰ ਨੂੰ ਸਿਰਜਣ ਵਾਲਿਆਂ ਨੇ ਐਸਾ ਨਹੀਂ ਸੀ ਕੀਤਾ।
ਕਿੱਧਰੇ ਦੱਬੀ ਜ਼ੁਬਾਨ ਵਿੱਚ, ਬੇਦਿਲ ਜਿਹੀ ਤਾਰੀਫ਼ ਕੀਤੀ ਜਾਂਦੀ ਹੈ ਤਾਂ ਸਿਰਫ਼ ਆਪਣੇ ਚਿੱਤਨ ਦੀ ਇੱਜ਼ਤ ਬਚਾਉਂਣ ਲਈ। ਇਹ ਗੱਲ ਇੱਕ ਖਾਨਾਪੁਰਤੀ ਪ੍ਰਤੀਤ ਹੁੰਦੀ ਹੈ। ਜਿਹੜੇ ਆਪਣੇ ਉਸ ਸ਼ਾਨਦਾਰ ਵਿਰਸੇ ਦਾ ਲੋੜੀਂਦਾ ਸਤਿਕਾਰ ਨਹੀਂ ਕਰ ਸਕਦੇ ਉਹ ਨਵ-ਜਾਗਰੂਕਤਾ ਦੇ ਮੂਲ ਤੇ ਹੀ ਪ੍ਰਸ਼ਨ ਚਿੱਨ ਖੜਾ ਕਰਦੇ ਆਪ ਵੀ ਉਸ ਪ੍ਰਸ਼ਨ ਚਿੰਨ ਦੇ ਸ਼ਿਕਾਰ ਹੋ ਰਹੇ ਹਨ। ਜੇ ਉਹ ਸਾਰੇ ਗੁਰਮਤਿ ਅਨੁਸਾਰੀ ਠੀਕ ਨਹੀਂ ਸੀ ਤਾਂ ਕੋਈ ਅੱਜ ਕਿਵੇਂ ਠੀਕ ਸਮਝਿਆ ਜਾਏ ? ਇਸ ਤੇ ਵਿਚਾਰ ਦੀ ਲੋੜ ਹੈ।
ਇਹ ਗੱਲ ਵੱਖਰੀ ਹੈ ਕਿ ਕੋਈ ਕੌਮ ਕਾਲਾਂਤਰ ਚੰਗੇ ਸੰਸਥਾਨਾਂ/ਪ੍ਰਾਪਤੀਆਂ ਅਤੇ ਉਨ੍ਹਾਂ ਪ੍ਰਤੀ ਆਪਣੀ ਜਿੰਮੇਵਾਰੀ ਵਿੱਚ ਕਿੰਨੀ ਸੁਚੇਤ-ਅਚੇਤ ਰਹਿੰਦੀ ਹੈ। ਸੰਪੁਰਣਤਾ ਤਾ ਗੁਰੂ/ਪਰਮਾਤਮਾ ਦੀ ਗੱਲ ਹੈ ਪਰ ਨਿਰਸੰਦੇਹ ੧੯੦੦ ਦੇ ਆਰੰਬਕ ਦਹਾਕਿਆਂ ਦੇ ਜਾਗਰੂਕਾਂ ਨੇ ਕਈ ਮਹੱਤਵਪੁਰਣ ਉੱਪਲੱਬਦਿਆਂ ਪ੍ਰਾਪਤ ਕੀਤੀਆਂ ਸਨ। ਘੱਟ ਵਿਸੀਲੇ ਹੋਂਣ ਦੇ ਬਾ-ਵਜੂਦ ਨਿਰਸੰਦੇਹ ਉਹ ਸਾਡੇ ਕੋਲੋਂ ਕਈ ਪੱਖੋਂ ਜ਼ਿਆਦਾ ਪ੍ਰਤੀਬੱਧ, ਸਿਆਣੇ ਅਤੇ ਦੂਰਅੰਦੇਸ਼ ਵੀ ਸੀ।
ਸਾਨੂੰ ਮਾੜੇ ਰਸਤੇ ਬਨਾਉਂਣ ਦੇ ਬਜਾਏ ਚੰਗੇ ਰਸਤਿਆਂ ਤੇ ਚਲਣ ਦਾ ਢੰਗ ਸਿੱਖਣ ਬਾਰੇ ਸੋਚਣਾ ਚਾਹੀਦਾ ਹੈ। 1900 ਦੇ ਆਸਪਾਸ ਦੀ ਪੁਨਰਜਾਗਰਣ ਲਹਿਰ ਅਜੇ ਸਮਾਪਤ ਨਹੀਂ ਹੋਈ ਸਮਝੀ ਜਾਣੀ ਚਾਹੀਦੀ। ਅੱਜੇ ਉਸ ਦਿਆਂ ਪ੍ਰਾਪਤੀਆਂ ਦੇ ਚੰਗੇ ਪੱਖਾਂ ਦੀ ਸਥਾਪਨਾ ਦਾ ਉਪਰਾਲਾ ਬਾਕੀ ਹੈ। ਉਸ ਲਹਿਰ ਦਾ ਸਤਿਕਾਰ ਵੀ ਭਵਿੱਖ ਦੇ ਉਪਰਾਲਿਆਂ ਦਾ ਭਵਿੱਖ ਤੈਅ ਕਰੇਗਾ।
ਅੱਜ ਲੋੜ ਹੈ ਕਿ ਪੁਨਰਜਾਗਰਣ ਦੀ ਉਸ ਸਫ਼ਲ ਲਹਿਰ ਨੂੰ ਅੱਗੇ ਤੋਰਨ ਬਾਰੇ ਵੀ ਸੋਚਿਆ ਜਾਏ ਜੋ ਵਿਲੱਖਣ ਹੈ ਅਤੇ ਜਿਸ ਦਾ ਸਤਿਕਾਰ ਆਮ ਜਾਣਕਾਰ ਬੰਦਾ ਕਰਦਾ ਹੈ। ਉਸ ਲਹਿਰ ਦਿਆਂ ਪ੍ਰਾਪਤੀਆਂ ਦੇ ਚੰਗੇ ਪੱਖਾਂ ਦੀ ਸਥਾਪਨਾ ਦੀ ਜੁਗਤ ਨਾਲ ਉਸ ਵਿਸ਼ਵਾਸ ਅਤੇ ਟਿਕਾਵ ਦੇ ਮਾਹੋਲ ਦੀ ਸਿਰਜਨਾ ਹੋ ਸਕਦੀ ਹੈ ਜਿਸ ਰਾਹੀਂ ਅਸੀਂ ਹੋਰ ਵਾਜਬ ਸੁਧਾਰਾਂ ਬਾਰੇ ਗੱਲ ਕਰ ਸਕਦੇ ਹਾਂ। ਇਹ ਵੱਡੀ ਕਮੀ ਹੈ ਕਿ ਅਸੀਂ ਉਸ ਲਹਿਰ ਦਾ ਮੁੱਲਾਂਕਨ ਅੱਜ ਕੁੱਝ ਬੰਦਿਆਂ ਦੇ ਵਿਵਹਾਰ ਤੋਂ ਹੱਟ ਕੇ ਨਹੀਂ ਕਰ ਪਾ ਰਹੇ।
ਜੇਕਰ ਕਿਸੇ ਥਾਂ ਉਗਰ ਭਾਵਨਾਵਾਂ ਦੇ ਪ੍ਰਗਟਾਵੇ ਨੂੰ ਬੇਬਸੀ ਮੰਨ ਵੀ ਲਿਆ ਜਾਏ ਤਾਂ ਕੀ ਇਸਦਾ ਅਰਥ ਇਹ ਹੈ ਕਿ ਕਿੱਧਰੇ ਇਕਾਗਰਤਾ ਹੋਣੀ ਹੀ ਨਹੀਂ ਚਾਹੀਦੀ? ਜੇਕਰ ਕਿੱਧਰੇ ਕਾਹਲੀ ਨੂੰ ਜ਼ਰੂਰੀ ਮੰਨ ਵੀ ਲਿਆ ਜਾਏ ਤਾਂ ਕੀ ਇਸਦਾ ਅਰਥ ਇਹ ਹੈ ਕਿ ਕਿੱਧਰੇ ਸਬਰ ਹੋਣਾ ਹੀ ਨਹੀਂ ਚਾਹੀਦਾ?
ਅਸੀਂ ਵਾਜਬ ਵਿਸ਼ਵਾਸ ਨੂੰ ਕਾਈਮ ਰਹਿਣ ਦੇਣ ਬਾਰੇ ਵੀ ਸੋਚੀਏ। ਜੇਕਰ ਹਰ ਥਾਂ ਵਿਸ਼ਵਾਸ ਨੂੰ ਤੋੜ ਦਿਆਂਗੇ ਤਾਂ ਬਹਾਲ ਕਿਸ ਨੂੰ ਕਰਾਂਗੇ? ਹਰ ਥਾਂ ਅਵਿਸ਼ਵਾਸ ਖੜਾ ਕਰਨ ਨਾਲ ਅਸੀਂ ਆਪਣੇ ਆਲੇ ਦੂਆਲੇ ਵੀ ਸ਼ੱਕ ਦਾ ਦਾਈਰਾ ਖਿੱਚਦੇ ਜਾ ਰਹੇ ਹਾਂ। ਨਿਤ ਨਵੇਂ ਭੁੱਲੇਖਿਆਂ ਦੇ ਬੀਜ ਬੋਏ ਜਾ ਰਹੇ ਹਨ। ਚਿੱਤਨ ਦੀ ਇਸ ‘ਅਤਿ` ਕਾਰਨ ਵਾਜਬ ਗੱਲਾ ਵੀ ਪ੍ਰਭਾਵ ਗੁਆ ਰਹਿਆਂ ਹਨ। ਆਮ ਬੰਦੇ ਦੀ ਗੱਲ ਤਾਂ ਬਾਦ ਵਿੱਚ ਇਸ ਕਾਰਨ ਕਈ ਜਾਗਰੂਕ ਧਿਰਾਂ ਵੀ ਮਾਯੂਸ ਹਨ। ਕੇਵਲ ‘ਗੁਰੂ ਦੀ ਗੱਲ ਕਰਦੇ ਹਾਂ ਦਾ ਦਾਵਾ` ਮਾਨੋ ਇੱਕ ਲਾਈਸੇਂਸ ਬਣ ਗਿਆ ਹੈ ਹਰ ਭਰੋਸੇ ਨੂੰ ਤੋਣਨ ਦਾ। ਕਿੱਧਰੇ ਕਿਸੇ ਕਮੀ-ਪੇਸ਼ੀ ਦੇ ਤਰਕ ਨਾਲ ਕਿਸੇ ਸਹੀ ਭਰੋਸੇ/ਸਤਿਕਾਰ ਦਾ ਵੀ ਲਿਹਾਜ ਨਹੀ।
ਗੁਰੂ ਦੇ ਨਾਮ ਤੇ ਗੁਰੂਘਰ ਪ੍ਰਤੀ ਕਾਯਮ ਵਾਜਬ ਭਰੋਸਿਆਂ ਨੂੰ ਤੋੜਨਾ ਠੀਕ ਨਹੀਂ। ਦਸ ਗੁਰੂ ਸਾਹਿਬਾਨ, ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਪਰਿਸਰ (ਅਕਾਲ ਤਖਤ ਦੀ ਧਾਰਨਾ ਸਮੇਤ) ਦੇ ਸਤਿਕਾਰ ਨੂੰ ਠੇਸ ਪਹੁੰਚਾਉਂਦੀ ਕੋਈ ਵੀ ਮੀਟਿੰਗ ਕਦੇ ਲਹਿਰ ਦਾ ਰੂਪ ਧਾਰਨ ਨਹੀਂ ਕਰ ਸਕਦੀ ਭਾਵੇਂ ਉਸ ਵਿੱਚ ਗੁਰਮਤਿ ਦੀ ਕਿੰਨੀ ਵੀ ਦੁਹਾਈ ਕਿੳਂ ਨਾ ਦਿੱਤੀ ਜਾਏ।
ਇਹ ਠੀਕ ਹੈ ਕਿ ਸਮੇਂ ਦੇ ਚੱਕਰ ਵਿੱਚ 1900 ਦੀ ਪੁਨਰਜਾਗਰਣ ਲਹਿਰ ਨਰਮ ਵੀ ਪਈ ਹੈ ਪਰ ਇਹ ਖਤਮ ਅਤੇ ਅਪ੍ਰਸੰਗਕ (Irrelevant) ਹੋਈ ਨਹੀਂ ਸਮਝੀ ਜਾਣੀ ਚਾਹੀਦੀ। ਇਹ ਸਾਡਾ ਸਾਂਝਾ ਵਿਰਸਾ ਹੈ ਜਿਸ ਵਿੱਚ ਉਸਾਰੂ ਸਾਂਝ ਅਤੇ ਸਫ਼ਲਤਾ ਦਿਆਂ ਸੰਭਾਵਨਾਵਾਂ ਜ਼ਿਆਦਾ ਮਜ਼ਬੂਤ ਨਜ਼ਰ ਆਉਂਦਿਆਂ ਹਨ ਜਿਨ੍ਹਾਂ ਬਾਰੇ ਵਿਚਾਰ ਕਰਨ ਦੀ ਲੋੜ ਹੈ। ਇਸ ਵਿੱਚ ਕਈ ਸਬਕ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਹੋਰ ਹੋਣ ਵਾਲੇ ਉਪਰਾਲਿਆਂ ਲਈ ਵੀ ਲਾਹੇਵੰਦ ਹੈ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
No comments:
Post a Comment