ਡਾ. ਦਿਲਗੀਰ ਜੀ ਵੱਲ ਇਕ ਪੱਤਰ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਹਰਜਿੰਦਰ ਸਿੰਘ ਦਿਲਗੀਰ ਜੀਉ,
ਸਤਿ ਸ਼੍ਰੀ ਅਕਾਲ !
ਆਪ ਜੀ ਵਲੋਂ 'ਸਰਬਤ ਖ਼ਾਲਸਾ' ਬਾਰੇ ਲਿਖੇ ਵਿਚਾਰ ਪੜਨ ਦਾ ਮੌਕਾ ਮਿਲਿਆ ਹੈ ਜਿਸ ਵਿਚ ਆਪ ਜੀ ਨੇ ਸ਼੍ਰੀ ਅਕਾਲ ਤਖ਼ਤ ਪ੍ਰਤੀ ਅਪਣੀ ਪ੍ਰਤੀਬੱਧਤਾ ਜਤਾਉਂਦੇ ਸਰਬਤ ਖ਼ਾਲਸਾ ਦੇ ਇਤਹਾਸਕ ਮਹੱਤਵ ਅਤੇ ਉਸਦੀ ਲੋੜ ਬਾਰੇ ਅਪਣੇ ਵਿਚਾਰ ਦਿੱਤੇ ਹਨ ਅਤੇ ਇਹ ਵੀ ਲਿਖਿਆ ਹੈ ਕਿ 'ਪੰਥ ਦੇ ਮਸਲਿਆਂ ਦਾ ਹੱਲ ਅਕਾਲ ਤਖ਼ਤ ਸਾਹਿਬ ਤੇ ਹੀ ਹੋ ਸਕਦਾ ਹੈ'।
ਆਪ ਜੀ ਨੇ ਇਹ ਸਵਾਲ ਖੜਾ ਕਰਦੇ ਕਿ "ਹੁਣ ਸਵਾਲ ਉੱਠਦਾ ਕਿ ਸਰਬਤ ਖ਼ਾਲਸਾ ਇੱਕਠ ਕਿਵੇਂ ਕੀਤੇ ਜਾਣ?" ਜਵਾਬ ਵਿਚ ਇਸ ਬਾਬਤ ਅਪਣੇ ਸੁਜਾਅ ਤਫ਼ਸੀਲ ਵਿਚ ਦਿੱਤੇ ਹਨ ਪਰ ਇਹ ਨਹੀਂ ਦੱਸਿਆ ਕਿ ਅਚਾਨਕ ਅਤਿ ਵਿਸ਼ੇਸ ਸਥਿਤੀ ਉਤਪੰਨ ਹੋ ਜਾਣ ਤੇ ਸਰਬਤ ਖ਼ਾਲਸਾ ਬੁਲਾਉਂਣ ਦਾ ਅਧਿਕਾਰ ਕਿਸ ਨੂੰ ਹੈ ?
ਇਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਕਿ ਘੱਟ ਸੰਜੀਦਾ ਪੰਥਕ ਮਸਲਿਆਂ ਦੇ ਹੱਲ ਲਈ ਵੀ ਹਰ ਗਲ ਤੇ ਸਰਬਤ ਖ਼ਾਲਸਾ ਹੀ ਕੀਤਾ ਜਾਣਾ ਚਾਹੀਦਾ ਹੈ ?
ਆਪ ਜੀ ਨੇ 'ਸਰਬਤ ਖ਼ਾਲਸਾ' ਲਈ ਇਕ ਨਵੀਂ ਟਰਮ ਇਸਤੇਮਾਲ ਕੀਤੀ ਹੈ 'ਵਰਲਡ ਸਿੱਖ ਪਾਰਲਿਆਮੇਂਟ'! ਕਿਰਪਾ ਕਰਕੇ ਸਪਸ਼ਟ ਕਰਨਾ ਕਿ ਕੀ ਇਸ ਟਰਮ ਦਾ ਇਸਤੇਮਾਲ ਇਤਹਾਸ ਵਿਚ ਕਿੱਧਰੇ ਮਿਲਦਾ ਹੈ ? ਜੇਕਰ 'ਜੱਥੇਦਾਰ' ਟਰਮ ਨੂੰ ਆਪ ਜੀ ਇਸ ਲਈ ਨਹੀਂ ਸਵੀਕਾਰਦੇ ਕਿ ਉਸ ਦਾ ਜ਼ਿਕਰ ਇਤਹਾਸ ਵਿਚ ਨਹੀਂ ਮਿਲਦਾ ਤਾਂ ਸਰਬਤ ਖ਼ਾਲਸਾ ਲਈ 'ਵਰਲਡ ਸਿੱਖ ਪਾਰਲਿਆਮੇਂਟ' ਵਰਗੀ ਨਵੀਂ ਟਰਮ ਦੇ ਇਸਤੇਮਾਲ ਨੂੰ ਆਪ ਜੀ ਕਿਵੇਂ ਸਹੀ ਠਹਰਾਉਂਦੇ ਹੋ ?
ਇਨਾਂ੍ਹ ਸਵਾਲਾਂ ਬਾਰੇ ਅਪਣੇ ਵਿਚਾਰ ਦੱਸਣ ਦੀ ਕਿਰਪਾਲਤਾ ਕਰਨੀ ਜੀ!
ਹਰਦੇਵ ਸਿੰਘ, ਜੰਮੂ
੦੧.੦੨.੨੦੧੨
No comments:
Post a Comment