'ਯਾਦਾਸ਼ਤ ਪੱਤਰ' ਅਤੇ ਕੁੱਝ ਸਵਾਲ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਤ.ਗੁ.ਪਰਿਵਾਰ ਦੇ ਸੱਜਣੋਂ,
ਸਤਿ ਸ਼੍ਰੀ ਅਕਾਲ !
ਆਪ ਜੀ ਨੇ ਨਿਜੀ ਇਸਤੇਮਾਲ ਲਈ 'ਗੁਰਮਤਿ ਜੀਵਨ ਜਾਚ' ਦਾ ਖਰੜਾ ਪੇਸ਼ ਕਰਨ ਉਪਰੰਤ ਉਸ ਨੂੰ ਗ਼ੈਰਬਾਜਬ ਅਤੇ ਅਨਅਧਿਕਾਰਕ ਢੰਗ ਨਾਲ 'ਸਿੱਖ ਰਹਿਤ ਮਰਿਆਦਾ' ਸੁਧਾਰ ਦਾ ਨਾਮ ਦਿੰਦੇ ਹੋਏ ਤੀਜੇ ਪੜਾਅ ਬਾਰੇ ਲੇਖ ਲਿਖਿਆ ਸੀ। ਜਿਸ ਬਾਰੇ ਮਿਤੀ ੧੬.੦੨.੨੦੧੨ ਨੂੰ ਦਾਸ ਨੇ ਆਪ ਜੀ ਤੋਂ ਸਿੱਖ ਮਾਰਗ.ਕਾਮ ਤੇ ਕੁੱਝ ਸਵਾਲ ਪੁੱਛੇ ਸੀ।ਜਿਨਾਂ੍ਹ ਦਾ ਜਵਾਬ ਆਪ ਜੀ ਨੇ ਅੱਜੇ ਤਕ ਨਹੀਂ ਦਿੱਤਾ।ਇਸ ਲਈ ਦੂਬਾਰਾ ਬੇਨਤੀ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਮੱਧੇਨਜ਼ਰ ਚੁੱਕੇ ਗਏ ਨੁੱਕਤਿਆਂ ਬਾਰੇ ਅਪਣਾ ਪੱਖ/ਸਟੇਂਡ ਜਨਤਕ ਕਰਨ ਦੀ ਕਿਰਪਾਲਤਾ ਕਰੋ।ਇਹ ਵੀ ਸਪਸ਼ਟ ਕਰ ਦੇਂਣਾ ਕਿ ਆਪ ਜੀ ਦਾ ਖਰੜਾ ਦਾ ਸਿਰਲੇਖ 'ਗੁਰਮਤਿ ਜੀਵਨ ਜਾਚ' ਹੈ ਜਾਂ 'ਸਿੱਖ ਰਹਿਤ ਮਰਿਆਦਾ'?
ਹਰਦੇਵ ਸਿੰਘ, ਜੰਮੂ
੦੭.੦੩.੨੦੧੨
ਸਤਿਕਾਰ ਯੋਗ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ,ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਜੀਉ
ਸਤਿ ਸ਼੍ਰੀ ਅਕਾਲ ਪਰਵਾਨ ਕਰਨੀ!
ਸਿੱਖ ਪੰਥ ਇੱਕ ਪੰਥ ਹੈ। ਗੁਰੂ ਦਾ ਸਿਰਜਿਆ! ਇਸ ਵਿਚ ਸਿਆਣੇ/ਜਾਗਰੂਕ ਬੰਦਿਆਂ ਨੂੰ ਸੁਚੇਤ ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਸੁਚੇਤ ਵਰਗ/ਧਿਰ ਤਾਂ ਕਹਿ ਸਕਦੇ ਹਾਂ।ਕਦੇ ਪੜੀਆ ਨਹੀਂ ਕਿ ਗੁਰੂ ਸਾਹਿਬਾਨ ਨੇ 'ਇਕ ਪੰਥ' ਵਿਚ ਕਿਸੇ ਵੱਖਰੇ "ਸੁਚੇਤ ਪੰਥ" ਦੀ ਸਿਰਜਨਾ ਕੀਤੀ ਸੀ।ਖ਼ੈਰ, ਇਸ ਟਰਮ ਦੀ ਵਰਤਨ ਨਵੇਂ ਕਾਰਨਾਂ ਕਰਕੇ ਵੀ ਹੋ ਰਹੀ ਹੈ।ਕੁੱਝ ਦੇਰ ਇਸ ਚਰਚਾ ਲਈ ਸੁਚੇਤ ਪੰਥ ਟਰਮ ਨੂੰ ਵਰਤ ਲੇਂਦਾ ਹਾਂ।
ਸਿੱਖ ਮਾਰਗ.ਕਾਮ ਤੇ ਛੱਪੇ ਇਕ ਪੱਤਰ ਰਾਹੀਂ ਇਹ ਸੂਚਨਾ ਮਿਲੀ ਹੈ:-
"ਸੋ ਇਸ ਉਪਰਾਲੇ ਨੂੰ 'ਸਾਂਝਾ-ਰੂਪ' ਦੇਣ ਦੇ ਮੰਸ਼ੇ ਨਾਲ ਪਰਿਵਾਰ ਨੇ ਤੀਜੇ ਪੜਾਅ ਦੀ ਕਾਰਵਾਈ ਪਰਿਵਾਰ ਦੇ ਨਾਮ ਹੇਠ ਕਰਵਾਉਣ ਦੀ ਥਾਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦਿਆਂ ਨੂੰ ਬੇਨਤੀ ਕਰਕੇ 'ਸੁਧਾਰ ਇੱਕਤਰਤਾ ਪ੍ਰਬੰਧਕ ਕਮੇਟੀ' ਦਾ ਗਠਨ ਕਰ ਦਿਤਾ।ਇਸ ਕਮੇਟੀ ਵਿੱਚ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ,ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਸ਼ਾਮਿਲ ਹਨ।ਜਿਨਾਂ੍ਹ ਕੁੱਝ ਕੁ ਸੱਜਣਾਂ ਨੂੰ 'ਸੱਦਾ ਪੱਤਰ' ਪਹੁੰਚ ਚੁੱਕੇ ਹਨ, ਉਨਾਂ੍ਹ ਨੂੰ ਤਾਂ ਇਸ ਦਾ ਗਿਆਨ ਹੋ ਚੁੱਕਾ ਹੋਵੇਗਾ।ਤੀਜੇ ਪੜਾਅ ਦੀ ਸਾਰੀ ਕਾਰਵਾਈ ਸੁਚੇਤ ਪੰਥ ਦੀ ਨੁਮਾਇੰਦਗੀ ਕਰਦੀ ਇਸ 'ਸਾਂਝੀ ਕਮੇਟੀ' ਦੀ ਦੇਖ ਰੇਖ ਹੇਠ ਸਿਰੇ ਚੜਾਈ ਜਾਵੇਗੀ" (ਤ.ਗੁ.ਪਰਿਵਾਰ ਮਿਤੀ ੦੬.੦੩.੨੦੧੨, ਸਿੱਖ ਮਾਰਗ.ਕਾਮ)
ਇਸ ਸੂਚਨਾ ਅਨੁਸਾਰ ਆਪ ਜੀ "ਸੁਚੇਤ ਪੰਥ" ਵਲੋਂ ਸਾਂਝੇ ਨੁਮਾਂਇੰਦਾ ਕਮੇਟੀ ਬਣੇ ਹੋ।ਨਾਲ ਹੀ ਇਹ ਸੁਚਨਾ ਵੀ ਮਿਲੀ ਹੈ:-
"ਜੇ ਕੋਈ ਸੱਜਣ ਇਸ ਉਪਰਾਲੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਪਰ ਉਸ ਦਾ ਨਾਮ ੧੬ ਜਨਵਰੀ ਵਾਲੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਤਾਂ ਉਹ ਵੀ ਉਪਰੋਕਤ ਫੋਨ ਨੰਬਰ ਤੇ 'ਸੱਦਾ ਪੱਤਰ' ਲਈ ਸੰਪਰਕ ਕਰ ਸਕਦਾ ਹੈ।ਸੱਦਾ ਪੱਤਰ ਮੰਗਵਾਉਣ ਲਈ ਆਖਿਰੀ ਤਾਰੀਖ ੧੫ ਮਾਰਚ ਹੈ। ਇਸ ਇੱਕਤਰਤਾ ਵਿਚ ਦਾਖਲਾ ਸਿਰਫ਼ 'ਸੱਦਾ ਪੱਤਰ ਰਾਹੀਂ ਹੀ ਹੋ ਸਕੇਗਾ।ਇੱਕਤਰਤਾ ਦੀ ਰੂਪ ਰੇਖਾ ਸਿਰਫ ਸੱਦਾ ਪੱਤਰ ਰਾਹੀਂ ਹੀ ਦੱਸੀ ਜਾਵੇਗੀ" (ਤ.ਗੁ.ਪਰਿਵਾਰ ਮਿਤੀ ੦੬.੦੩.੨੦੧੨, ਸਿੱਖ ਮਾਰਗ.ਕਾਮ)
ਵਿਦਵਾਨ ਸੱਜਣੋਂ, ਪੜੋ ਜ਼ਰਾ ਇਨਾਂ੍ਹ ਸ਼ਬਦਾ ਨੂੰ! ਸ਼ਿਸ਼ਟਾਚਾਰ ਦੀ ਇਹ ਪਹਿਲੀ ਮਿਸਾਲ ਜਾਪਦੀ ਹੈ ਜਿਸ ਵਿਚ ਸੁਚੇਤ ਪੰਥ ਹੋਂਣ ਅਤੇ ਪੰਥਕ ਕੰਮ ਕਰਨ ਦਾ ਦਾਵਾ ਕਰਨ ਵਾਲੇ ਕੁੱਝ ਬੰਦਿਆਂ ਨੇ ਸੱਦਾ ਪੱਤਰ ਕੇਵਲ 'ਮੰਗਣ ਵਾਲੇ' ਨੂੰ ਹੀ ਦੇਂਣ ਦਾ ਢੰਗ ਵਰਤਿਆ ਹੈ।ਯਾਨੀ ਕਿ ਸੱਦਾ ਪੱਤਰ ਮੰਗਵਾਉਂਣ ਵਾਲੇ ਨੂੰ ਪਹਿਲਾਂ ਪਰਿਵਾਰ ਪਾਸ ਦਰਖ਼ਾਸਤ ਕਰਨੀ ਪਵੇਗੀ ਕਿ ਸਾਨੂੰ ਵੀ ਸੱਦਾ ਦੇਵੋ।ਮਿਲ ਬੈਠਣ ਦੀ ਇਹ ਮਿਸਾਲ ਸੱਚਮੁਚ ਬੇਮਿਸਾਲ ਹੈ।ਜਿਸ ਵਿਚ ਕੇਵਲ ਮੰਗਤੇ ਹੀ ਅੰਦਰ ਦਾਖਲ ਹੋ ਸਕਣ ਗੇ।ਯਾਨੀ ਕਿ ਵਿਦਵਾਨ ਪਹਿਲਾਂ ਸੱਦੇ ਪੱਤਰ ਦਾ ਮੰਗਤਾ ਬਣਨ ਬਾਦ ਹੀ 'ਕਥਿਤ ਸੁਚੇਤ ਪੰਥ' ਦੀ ਮਹਫ਼ਿਲ ਵਿਚ ਬੈਠਣ ਯੋਗ ਵਿਦਵਾਨ ਬਣੇਗਾ।ਇਹ ਗੁਰਮਤਿ ਦਾ ਨਹੀਂ ਬਲਕਿ ਕਿਸੇ ਧੜੇ ਦਾ ਸਿਧਾਂਤ ਹੀ ਹੋ ਸਕਦਾ ਹੈ।ਇਸ ਕਿਰਪਾ ਕਰਕੇ ਸਪਸ਼ਟ ਕਰੋ ਕਿ:-
ਆਪ ਜੀ ਨੂੰ ਸੁਚੇਤ ਵਰਗ ਦੀ ਨੁਮਾਇੰਦਗੀ ਕਿਹੜੇ ਸੁਚੇਤ ਪੰਥ ਨੇ ਸੋਂਪੀ ਹੈ? ਅਪਣੀ ਨੁਮਾਇੰਦਗੀ ਆਪ ਜੀ ਦੇ ਹਵਾਲੇ ਕਰਨ ਬਾਰੇ ਫ਼ੈਸਲਾ ਲੇਂਣ ਲਈ 'ਸੁਚੇਤ ਪੰਥ' ਦੀ ਇੱਕਤਰਤਾ ਕਦੇਂ ,ਕਿਵੇਂ ਅਤੇ ਕਿੱਥੇ ਹੋਈ ਸੀ? ਜੇਕਰ ਆਪ ਜੀ ਨੂੰ ਇਹ ਨੁਮਾਇੰਦਗੀ ਪਰਿਵਾਰ ਨੇ ਸੋਂਪੀ ਹੈ ਤਾਂ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਸਪਸ਼ਟ ਕਰੋ ਕਿ ਕੀ ਆਪ ਜੀ ਸਚਮੁੱਚ ਸੁਚੇਤ ਪੰਥ ਵਲੋਂ ਚੁਣੇ ਸਾਂਝੇ ਨੁਮਾਇੰਦੇ ਕਹਾਉਂਣ ਦੇ ਹੱਕਦਾਰ ਹੋ ਜਾਂ ਨਹੀਂ ?
ਅਤੇ
ਦਾਵਾ ਗੁਰਮਤਿ ਦਾ ਹੈ ਤਾਂ ਸੱਦਾ ਪੱਤਰ ਦੇਂਣ ਲਈ ਸਿੱਖ ਵਲੋਂ ਦਰਖ਼ਾਸਤ ਮੰਗਣੀ ਗੁਰਮਤਿ ਦਾ ਕਿਹੜਾ ਅਸੂਲ ਹੈ ? ਇਸ ਢੰਗ ਨੂੰ ਵਰਤਨ ਦਾ ਅਸਲ ਕਾਰਨ ਕੀ ਹੈ?ਅਤੇ
ਮਨਮਤ ਦੇ ਆਰੋਪੀ ਕਹੇ ਜਾਂਦੇ ਵਿਦਵਾਨ ,ਡੇਰੇਦਾਰ ਅਤੇ ਸ਼੍ਰੋਮਣੀ ਕਮੇਟੀ, ਸਿੱਦੇ 'ਸੱਦਾ ਪੱਤਰ' ਦੇ ਕਾਬਲ ਨਹੀਂ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਤੇ ਗੰਭੀਰ ਕਿੰਤੂ, ਗੁਰੂ ਨਾਨਕ ਤੋਂ ਬਾਦ ਚਲੀ ਗੁਰੂ ਪਰੰਪਰਾ ਤੋਂ ਅਸਹਿਮਤ, ਅਤੇ ਸ਼੍ਰੀ ਅਕਾਲ ਤਖ਼ਤ ਦੇ ਸਿਧਾਂਤਕ ਇਦਾਰੇ ਨੂੰ ਖ਼ਤਮ ਕਰਨ ਦੇ ਵਿਚਾਰ ਰੱਖਣ ਵਾਲਿਆਂ ਨੂੰ ਸਿੱਦਾ ਸੱਦਾ ਪੱਤਰ ਕਿਉਂ ? 'ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਚੇਤਨਾ ਲਹਿਰ' ਦੇ ਇਤਰਾਜ਼ ਉਠਾਉਂਣ ਬਾਰੇ ਪਰਿਵਾਰ ਨੇ ਤਰਕ ਦਿੱਤਾ ਕਿ "ਕਸੇ ਨੂੰ 'ਅਛੂਤ ਐਲਾਣ' ਦੇਣ ਦੀ ਪਹੁੰਚ ਪੁਜਾਰੀਵਾਦ ਹੈ, ਗੁਰਮਤ ਦੀ ਸੇਧ ਨਹੀਂ" ਜੇ ਕਰ ਗੁਰਮਤਿ ਵਿਚ ਕੋਈ ਅਛੂਤ ਨਹੀਂ ਤਾਂ ਸ਼੍ਰੋਮਣੀ ਕਮੇਟੀ ਅਤੇ ਡਰੇਦਾਰ ਅਛੂਤ ਕਿਵੇਂ ਹੋ ਗਏ? ਕੀ ਆਪ ਜੀ ਨੂੰ ਪੁਰੇ ਸੁਚੇਤ ਪੰਥ ਦਾ ਨੁਮਾਇੰਦਾ ਘੋਸ਼ਤ ਕਰਨ ਵਾਲੇ ਸੱਜਣ ਆਪ ਪੁਜਾਰੀਵਾਦੀ ਨਹੀਂ?
ਅਤੇ
ਪੰਥਕ 'ਸਿੱਖ ਰਹਿਤ ਮਰਿਆਦਾ' ਦੇ ਨਾਮ ਤੇ ਇਕ ਭੂੱਲੇਖਾ ਪਾਉ, 'ਪੰਥਕ ਸਿਧਾਂਤ' ਵਹੀਣ ਕੰਮ ਵਿਚ ਆਪ ਜੀ ਕਿਵੇਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦੇ ਬਣ ਗਏ ਹੋ?ਮਾਮਲਾ ਕਿਸੇ ਧਿਰ ਦਾ ਹੁੰਦਾ ਤਾਂ ਅਲਗ ਗਲ ਸੀ ਪਰ ਚੁੰਕਿ 'ਅਨਅਧਿਕਾਰਕ'ਢੰਗ ਨਾਲ ਸਿੱਖ ਰਹਿਤ ਮਰਿਆਦਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਲਈ ਪੱਤਰ ਲਿਖਣਾ ਪੈ ਰਿਹਾ ਹੈ।ਇਸ ਭੁੱਲੇਖਾ ਪਾਉ ਕੰਮ ਵਿਚ ਪਾਰਦਸ਼ਤਾ ਅਤੇ ਨੈਤਿਕਤਾ ਦੀ ਘਾਟ ਹੈ।
ਦਾਸ ਦੀ ਪੁਰਜ਼ੋਰ ਅਪੀਲ ਅਤੇ ਬੇਨਤੀ ਹੈ "ਸੁਚੇਤ ਪੰਥ" ਦੇ ਨੁਮਾਇੰਦੇ ਐਲਾਨੇ ਗਏ ਆਪ 'ਅੱਠੇ ਵਿਦਵਾਨ' ਸੱਜਣ ਸੁਚੇਤ ਵਰਗ ਦੀ ਜਾਣਕਾਰੀ ਲਈ ਇਨਾਂ੍ਹ ਸਵਾਲਾਂ ਦਾ ਜਵਾਬ, ਜਵਾਬਦੇਹੀ ਦੀ ਜਿੰਮੇਵਾਰੀ ਤੋਂ ਮੁਨਕਰ ਹੋਏ ਬਿਨਾ, ੧੫ ਮਾਰਚ ਤੋਂ ਪਹਿਲਾਂ ਦੇਂਣ ਦੀ ਕਿਰਪਾਲਤਾ ਕਰੋ।
ਕਿਸੇ ਭੂੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ
੦੭.੦੩.੨੦੧੨
No comments:
Post a Comment