ਉਸ ਨੂੰ ਵੀ ਅਪਣੀ ਮਤ ਦਿਉਂ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਉਸ ਨੇ ਜੋ ਸਾਲਾਂ ਪਹਿਲਾਂ ਕੀਤਾ ਉਸ ਤੇ ਟਿੱਪਣੀ ਨਹੀਂ ਕਰਾਂ ਗਾ।ਪਰ ਹੁਣੇ ਇੱਕ ਖ਼ਬਰ ਪੜੀ ਹੈ:-
"ਭਾਈ ਰਾਜੋਆਣਾ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਸਿਰਫ਼ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਹੋਏ ਹਨ, ਇਸ ਕਰਕੇ ਉਹ ਸਿਰਫ਼ ਅਕਾਲ ਤਖ਼ਤ ਦੇ 'ਜੱਥੇਦਾਰ' ਨੂੰ ਹੀ ਮਿਲਣਗੇ" ( ਮੁੱਖ ਪੰਨਾ ਰੋਜ਼ਾਨਾ ਸਪੋਕਸਮੈਨ ਮਿਤੀ,੧੫.੦੩.੨੦੧੨)
ਕੁੱਝ ਜਾਗਰੂਕ ਅਤੇ ਸਵੈ ਘੌਸ਼ਤ ਨਵੇਕਲੀ ਧਾਰਨਾਵਾਂ ਦੇ "ਕ੍ਰਾਂਤੀਕਾਰੀ ਖੋਜੀ", ਭਾਈ ਰਾਜੋਆਣਾ ਨੂੰ ਫ਼ਾਂਸੀ ਤੇ ਚੜਨ ਤੋਂ ਪਹਿਲਾਂ ਅਕਾਲ ਤਖ਼ਤ ਦੇ ਝੁਲੇ ਤੋਂ ਬਾਹਰ ਨਿਕਲਣ ਦਾ ਹਲੂਣਾਂ ਦੇਂਣਾ ਪਸੰਦ ਨਹੀਂ ਕਰਨ ਗੇ ? ਧੁੰਧਾ ਸਾਹਿਬ ਵਲੋਂ ਜੱਥੇਦਾਰ ਨੂੰ ਮਾਨਤਾ ਦੇਂਣ ਵਰਗਾ ਆਰੋਪ ਰਾਜੋਆਣਾ ਤੇ ਵੀ ਨਹੀਂ ਲਗਾਇਆ ਜਾਏਗਾ ?
ਖਵਾਇਸ਼ਾਂ ਬਾਰੇ ਇਕ ਸੂਚਨਾ ਹੋਰ ਵੀ ਸੀ:-
"..ਸਿੱਖ ਕੋਮ ਨੂੰ ਭਾਈ ਰਾਜੋਆਣਾ ਦੀ ੧੭ ਜੁਨ ੨੦੦੮ ਨੂੰ ਘੋਸ਼ਿਤ ਉਹ ਵਸੀਅਤ ਆਦ ਆ ਰਹੀ ਹੈ ਜਿਸ ਵਿਚ ਉਨਾ੍ਹ ਕਿਹਾ ਕਿ ਮੇਰੀ ਮੋਤ ਤੋਂ ਬਾਦ ਉਨਾਂ੍ਹ ਦੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੁਸ਼ਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ 'ਸ਼੍ਰੀ ਅਕਾਲ ਤਖ਼ਤ ਸਾਹਿਬ' ਨੂੰ ਸਮਰਪਿਤ ਹੋਣਗੇ" ( ਪੰਨਾ ੧੧, ਰੋਜ਼ਾਨਾ ਸਪੋਕਸਮੈਨ ਮਿਤੀ,੧੪.੦੩.੨੦੧੨)
ਕਿਸੇ ਵੀ ਅਦਾਲਤ ਵਿਚ ਜਾਨ ਬਖ਼ਸ਼ੀ ਲਈ ਅਪੀਲ ਨਾ ਕਰਨ ਵਾਲੇ ਇਸ ਵਿਯਕਤੀ ਵਲੋਂ ਗੁਰਮਤਿ ਅਤੇ ਇਤਹਾਸ ਅਨੁਸਾਰ 'ਸ਼੍ਰੀ ਅਕਾਲ ਤਖ਼ਤ ਨੂੰ ਸਿੱਖਾਂ ਦੀ ਸਰਵ ਉਚ ਅਦਾਲਤ' ਮੰਨਣ ਤੇ ਕੁੱਝ ਜਾਗਰੂਕ ਉਸ ਵਿਅਕਤੀ ਨੂੰ ਪੁਜਾਰੀਵਾਦ ਤੋਂ ਗ੍ਰਸਤ ਘੋਸ਼ਤ ਕਰਦੇ ਆਲੋਚਨਾਤਮਕ ਲੇਖ ਨਹੀਂ ਲਿੱਖਣ ਗੇ ?
ਦਰਬਾਰ ਸਾਹਿਬ ਨੂੰ 'ਵਪਾਰਕ ਕੇਂਦਰ' ਕਹਿਣ ਵਾਲੇ ਧਿਰ ਹੁਣ ਭਾਈ ਰਾਜੋਆਣਾ ਦੀ ਨੇਤਰਦਾਨ ਬਾਰੇ ਇਕ ਹੋਰ ਆਖਰੀ ਖਵਾਈਸ਼, ਕਿ ਉਸ ਦਿਆਂ ਅੱਖਾ ਕਿਸੇ ਨੇਤਰਹੀਨ ਰਾਗੀ ਭਾਈ ਲਖਵਿੰਦਰ ਸਿੰਘ ਦੀ ਦ੍ਰਿਸ਼ਟੀ ਸਹਾਰਾ ਬਣ, ਦਰਬਾਰ ਸਾਹਿਬ ਦੇ ਮੰਜ਼ਰ ਨੂੰ ਦੇਖਣ ਵਿਚ ਸਮਰਥ ਰਹਣ, ਬਾਰੇ ਇਹ ਟਿੱਪਣੀ ਕਰਨਾ ਪਸੰਦ ਨਹੀਂ ਕਰਨਗੀਆਂ ਕਿ ਭਾਈ ਸਾਹਿਬ ਦਰਬਾਰ ਸਾਹਿਬ ਤਾਂ ਵਪਾਰ ਦਾ ਕੇਂਦਰ ਹੈ ?
ਹੁਣ ਇਹ ਸਾਲਾਹਾਂ/ਅਪੀਲਾਂ ਨਹੀਂ ਕੀਤੀਆਂ/ਦਿੱਤੀਆਂ ਜਾਣਗੀਆਂ ਕਿ; ਭਾਈ ਰਾਜੋਆਣਾ ਜੀ ਅਕਾਲ ਤਖ਼ਤ ਦੇ ਜੱਥੇਦਾਰ ਨਾਲ ਮੁਲਾਕਾਤ ਦੇ ਮਾਰਫ਼ਤ ਅਕਾਲ ਤਖ਼ਤ ਪ੍ਰਤੀ ਅਪਣੀ ਨਿਸ਼ਠਾ ਅਤੇ ਸਰਵੋੱਚਤਾ ਦਾ ਪ੍ਰਗਟਾਵਾ ਕਰਕੇ ਜੱਥੇਦਾਰ ਦੇ ਅੱਗੇ ਗੋਡੇ ਨਾ ਟੇਕੋ।ਉਸ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਸਵੀਕਾਰ ਕਰਕੇ ਨਹੀਂ ਮਿਲਣਾ ਚਾਹੀਦਾ।
ਖ਼ਬਰ ਅਨੁਸਾਰ ਤਾਂ ਭਾਈ ਜੀ ਨੇ ਮੁਲਾਕਾਤ ਕਰਨ ਆਏ ਬੰਦਿਆਂ ਵਿਚੋਂ ਸ਼ਾਯਦ ਪੰਜ ਨਾਲ ਮੁਲਾਕਾਤ ਕੀਤੀ।ਇਸ ਦੇ ਪਿੱਛੇ ਜੇਲ ਪ੍ਰਸ਼ਾਸਨ ਦਾ ਸੁਰਖਿਆ ਕਾਰਨ ਵੀ ਹੋ ਸਕਦਾ ਹੈ। ਖੈਰ! ਖ਼ਬਰ ਅਨੁਸਾਰ ਭਾਈ ਜੀ ਨੇ ਜਿੱਥੇ ਇਕ ਪਾਸੇ ਗਿਲਾ ਕੀਤਾ ਕਿ ਪਹਿਲਾਂ ਕਿਸੇ ਨੂੰ ਉਨਾ੍ਹ ਦੀ ਯਾਦ ਕਿਉਂ ਨਾ ਆਈ ਉੱਥੇ ਹੀ ਸ਼੍ਰੀ ਅਕਾਲ ਤਖ਼ਤ ਬਾਰੇ ਸਿੱਖਾਂ ਦੇ ਅਕੀਦੇ ਨੂੰ ਦੂਹਰਾ ਕੇ ਸ਼੍ਰੀ ਅਕਾਲ ਤਖ਼ਤ ਦਾ ਉਹ ਸ਼ੀਸ਼ਾ ਵਖਾਇਆ ਹੈ ਜਿਸ ਵਿਚ ਕੁੱਝ ਸੱਜਣ ਅਤੇ "ਖੋਜੀ ਅਪਣਾ ਮੁੰਹ ਵੇਖਣ ਦੇ ਕਾਬਲ ਨਹੀਂ ਹਨ।
ਲਿਖ ਦੇਉ ਕਿ ਭਾਈ ਜੀ ਇਹ ਕੰਮ ਨਾ ਕਰੋ ਕਿਉਂਕੀ ਅਕਾਲ ਤਖ਼ਤ ਦਾ ਨਾਮ ਤਾਂ ਅਕਾਲ ਬੁੰਗਾ ਸੀ ਅਕਾਲ ਤਖ਼ਤ ਨਹੀਂ।ਤਖ਼ਤ ਤਾਂ ਅਲੋਪ ਹੋ ਗਿਆ ਸੀ!
ਲਿਖ ਦੇਉ ਕਿ ਅਕਾਲ ਤਖ਼ਤ ਤਾਂ ਹੈ ਹੀ ਨਹੀਂ! ਤਾਂ ਭਾਈ "ਇਕ ਅੱਡੇ" ਲਈ ਜਾਨ ਕਿਉਂ ਦੇਣ ਲੱਗਾ ਵਂੇ? ਕਿਉਂ ਲਗਾ ਵੇਂ ਸਿੱਖ ਸਿਧਾਤਾਂ ਨੂੰ ਢਾਹ ਲਾਣ ?
ਲਿਖ ਦਿਉ ਕਿ ਅਕਾਲ ਤਖ਼ਤ ਨੂੰ ਗੁਰਮਤਿ ਅਨੁਸਾਰ ਪੰਥਕ ਮਸਲਿਆਂ ਦੀ ਸਰਵੋਚ ਅਦਾਲਤ ਮੰਨ ਜੀਵਨ ਮੁੱਕਤੀ ਆਸ ਨਾ ਕਰ ਬਲਕਿ ਕਿਸੇ ਅਦਾਲਤ ਵਿਚ ਜਾਨ ਬਖਸ਼ੀ ਦੀ ਅਪੀਲ ਕਰ ਲੇ!
ਲਿਖ ਦੇਉ ਕਿ ਭਾਈ ਤੇਰੇ ਵਿਚਾਰਾਂ ਨਾਲ ਤਾਂ ਜਾਗਰੂਕ ਲਹਿਰ ਨੂੰ ਪੁੱਠਾ ਗੇੜ ਪੈ ਜਾਏਗਾ! ੀਫ਼ਰ ਸੂਚੇਤ ਪੰਥ ਦਾ ਕੀ ਬਣੇਗਾ?
ਲਿਖ ਦੇਉ ਕਿ ਅਕਾਲ ਤਖ਼ਤ ਬਾਰੇ ਪੰਥ ਪ੍ਰਵਾਣਿਕਤਾ ਦੇ ਨਾਮ ਤੇ ਗੁਰਮਤਿ ਸਿਧਾਤਾਂ ਦੀ ਬਲੀ ਦੇ ਸ਼ਹੀਦ ਬਣਨ ਦੀ ਮਨਮਤਿ ਨਾ ਕਰ!
ਲਿਖ ਦਿਉ ਕਿ ਅਕਾਲ ਤਖ਼ਤ ਦਾ ਜੱਥੇਦਾਰ ਤਾਂ ਹੁੰਦਾ ਹੀ ਨਹੀਂ ਸੀ।ਤੂ ਉਸ ਨੂੰ ਜੱਥੇਦਾਰ ਕਹਿ ਕੇ ਸਿਧਾਂਤ ਕਿਵੇਂ ਭੰਗ ਕਰ ਰਿਹਾ ਵੇਂ ?
ਉਸ ਨੂੰ ਫ਼ੌਰਨ ਅਪਣੇ-ਅਪਣੇ ਖਰੜੇ ਦਿਉ ਤਾਂ ਕਿ ਗੁਰਸਿੱਖ ਹੋ ਕੇ ਸੰਸਾਰ ਤੋਂ ਜਾਏ ਨਾ ਕਿ ਪੁਜਾਰੀਵਾਦੀ ਹੋ ਕੇ।
ਉਸ ਨੂੰ ਸੁਚਨਾ ਦਿਉ ਕਿ ਭਾਈ ਤੂ ਅੰਮ੍ਰਿਤ ਛੱਕ ਤਾਂ ਲਿਆਂ ਹੈ ਪਰ ਸਿਰ ਅਤੇ ਅੱਖਾਂ ਵਿਚ ਛੱਟੇ ਪਾ ਕੇ। ਤੂ ਤਾਂ ਪਾਹੂਲ ਨੂੰ ਅੰਮ੍ਰਿਤ ਕਹਿੰਦਾ ਵੇਂ।ਤੂ ਤਾਂ ਕੇਸਾਧਾਰੀ ਬ੍ਰਹਾਮਣ ਵਾਂਗ ਵੇਂ!
ਉਸ ਨੂੰ ਕਹੋ ਕਿ ਭਾਈ ਤੂ ਤਾਂ ਜਾਗਰੂਕ ਹੀ ਨਹੀਂ।ਮਰਨ ਤੋਂ ਪਹਿਲਾਂ ਉੱਤਰ ਦੇ ਕਿ ਜਾਪੁ, ਚੌਪਈ ਦਾ ਲਿਆਰੀ ਕੋਂਣ ਸੀ ? ਨਹੀਂ ਤਾਂ "ਇਕ ਦਸ਼ਮ ਗ੍ਰੰਥੀਆ" ਹੀ ਹੋ ਅਕਾਲ ਚਲਾਣਾ ਕਰੇਂਗਾ।
ਲਿਖ ਦਿਉ ਕਿ ਭਾਈ ਮਰਨ ਤੋਂ ਪਹਿਲਾਂ ਪ੍ਰਿਥਮ ਭਗਉਤੀ ਨਾ ਬੋਲੀਂ ਅਤੇ ਨਾ ਹੀ ਪ੍ਰਚਲਤ ਅਰਦਾਸ ਕਰੀਂ। ਨਹੀਂ ਤਾਂ ਸਿੱਖ ਨਹੀਂ ਦੁਰਗਾ ਦਾ ਪੁਜਾਰੀ ਸਾਬਤ ਹੋਵੇਂਗਾ।
ਕੁੱਝ ਜਾਗਰੂਕ ਸੱਜਣੋਂ! ਇਸ ਤੋਂ ਪਹਿਲਾਂ ਕਿ ਭਾਈ ਜੀ ਅਪਣੀ ਅੱਖਾਂ ਨੂੰ ਕਿਸੇ ਨੇਤਰਹੀਨ ਦੀ ਦ੍ਰਿਸ਼ਟੀ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਦਾ ਵਸੀਲਾ ਬਨਾਉਂਣ ਅਤੇ ਅਕਾਲ ਤਖ਼ਤ ਦੀ ਸਰਵੋਚਤਾ ਪ੍ਰਤੀ ਨਿਸ਼ਠਾ ਰੱਖਦੇ ਉਸਦੇ ਜੱਥੇਦਾਰ ਨੂੰ ਮਿਲ ਕੇ, ਫ਼ਾਹੇ ਲੱਗ ਜਾਣ, ਤੁਸੀ ਸੁਚੇਤ ਪੰਥ ਨੂੰ ਪੁੱਠੇ ਗੌੜ ਤੋਂ ਬਚਾਉਂਣ ਲਈ ਭਾਈ ਸਾਹਿਬ ਦੀ "ਮਨਮਤੀ" ਸੋਚ ਬਾਰੇ ਲਿਖ-ਲਿਖ ਕੇ ਸਾਲਹਾਂ ਦੇ ਦੇ ਕੇ, ਉਨਾ੍ਹ ਨੂੰ ਮਨਾ ਲੋਵੇ! ਨਹੀ ਤਾਂ ਉੱਧਰ ਰੱਸੀ ਕੱਸੀ, ਪੈਰਾ ਹੋਠੋਂ ਫੱਟਾ ਖਿੱਸਕਿਆਂ ਤਾਂ ਇੱਧਰ ਆਪ ਜੀ ਦਿਆਂ ਆਲੋਚਨਾਤਨਮਕ ਕਲਮਾਂ ਟੁੱਟ ਜਾਣਗੀਆਂ।ਇਹ ਹੋਵੇਗੀ 'ਸੋ ਸੁਨਾਰ ਦੀ ਤੇ ਇੱਕ ਲੌਹਾਰ' ਦੀ।
ਹਰਦੇਵ ਸਿੰਘ, ਜੰਮੂ
੧੫.੦੩.੨੦੧੨.
No comments:
Post a Comment