ਫ਼ਾਸ਼ ਹੁੰਦੇ ਪਰਦੇ-੨
ਹਰਦੇਵ ਸਿੰਘ, ਜੰਮੂ
ਇਸ ਵਿਚ ਸ਼ੱਕ ਨਹੀਂ ਕਿ ਸਿੱਖ ਰਹਿਤ ਮਰਿਆਦਾ ਵਿਚ 'ਧਾਰਮਕ ਸਲਾਹਕਾਰ ਕਮੇਟੀ' ਵਲੋਂ ੧੯੪੫ ਵਿਚ ਕੁੱਝ ਵਾਧੇ ਕਰਨ ਦੀ ਗਲ ਸਪਸ਼ਟ ਲਿਖੀ ਹੈ।ਪਰ ਸਿੱਖ ਰਹਿਤ ਮਰਿਆਦਾ ਵਿਚ ਲਿਖੀ ਹੋਈ ਇਸ ਗਲ ਨੂੰ ਲੇ ਕੇ ਸਿੱਖ ਰਹਿਤ ਮਰਿਆਦਾ ਬਨਾਉਂਣ ਵਾਲਿਆਂ ਤੇ ਕਿਰਦਾਰ ਅਤੇ ਕਾਰਜਸ਼ੈਲੀ ਤੇ ਸ਼ੱਕ ਦੇ ਪਰਦੇ ਉਸਾਰਨਾ ਇਕ ਨੀਵੇਂ ਕਿਸਮ ਦਾ ਚਿੰਤਨ/ਪ੍ਰਚਾਰ ਹੀ ਕਿਹਾ ਜਾ ਸਕਦਾ ਹੈ। ਵਿਸ਼ੇਸ਼ ਰੂਪ ਵਿਚ ਉਸ ਵੇਲੇ ਕਿ ਜਿਸ ਵੇਲੇ ੧੯੪੫ ਵਿਚ ਕੀਤੇ ਗਏ ਵਾਧੇ-ਘਾਟਿਆਂ ਦੀ ਤਫ਼ਸੀਲ ਸਾਡੇ ਸਾ੍ਹਮਣੇ ਹੋਏ।ਮੈਂ ਧਾਰਮਕ ਸਲਾਹਕਾਰ ਕਮੇਟੀ ਵਲੋਂ ਮਿਤੀ ੦੭-੦੧-੧੯੪੫ ਵਿਚ ਕੀਤੇ ਗਏ ਵਾਧੇ-ਘਾਟਿਆਂ ਦੀ ਤਫ਼ਸੀਲ ਪਾਠਕਾਂ ਦੇ ਨਾਲ ਸਾਂਝੀ ਕਰ ਚੁੱਕਿਆ ਹਾਂ ਜੋ ਕਿ ਮੇਰੇ ਬਲਾਗ ਤੇ 'ਫ਼ਾਸ਼ ਹੁੰਦੇ ਪਰਦੇ' ਨਾਮਕ ਲੇਖ ਵਿਚ ਪੜੀ ਜਾ ਸਕਦੀ ਹੈ।
ਇਸੇ ਕੜੀ ਵਿਚ ਮੈਂ ਪਾਠਕਾਂ ਨਾਲ ਇਹ ਜਾਣਕਾਰੀ ਵੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ੧੯੪੫ ਤੋਂ ਪਹਿਲਾਂ ਮਿਤੀ ੨੮.੦੭.੧੯੪੪ ਨੂੰ ਆਪਣੀ ਬਾਰਵੀਂ ਇੱਕਤਰਤਾ ਵਿਚ ਵੀ ਕੁੱਝ ਤਬਦੀਲਿਆਂ ਸੁਝਾਈਆਂ ਗਈਆਂ ਸਨ ਜਿਨਾਂ੍ਹ ਤੋਂ ਲਗਭਗ ੬ ਮੀਹਨੇ ਬਾਦ ਮਿਤੀ ੦੭.੦੧.੧੯੪੫ ਵਾਲੀ ਤੇਰ੍ਹਵੀਂ ਇੱਕਤਰਤਾ ਵਿਚ ਉਹ ਤਬਦੀਲਿਆਂ ਹੋਇਆਂ ਜਿਨਾਂ੍ਹ ਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਵਿਚ 'ਵਾਧੇ-ਘਾਟੇ' ਕਰਕੇ ਦਰਜ਼ ਹੈ।
ਪਾਠਕਾਂ ਪਾਸ ਬੇਨਤੀ ਹੈ ਕਿ ਉਹ ਇਸ ਲੇਖ, ਨੂੰ ਪਹਿਲੇ ਛੱਪੇ ਲੇਖ 'ਫ਼ਾਸ਼ ਹੁੰਦੇ ਪਰਦੇ' ਦੀ ਰਵਾਨਗੀ ਨੂੰ ਸਮਝਣ ਲਈ ਪਹਿਲਾਂ ਪੜਨ ਦਾ ਜਤਨ ਕਰਨ।ਇਨਾਂ੍ਹ ਦੋਹਾਂ ਲੇਖਾਂ ਨੂੰ ੧੯੪੪ ਅਤੇ ੧੯੪੫ ਦੀ ਰਵਾਨਗੀ ਵਿਚ ਪੜਨ ਦੇ ਨਾਲ ੧੯੪੫ ਵਿਚ ਹੋਏ ਵਾਧੇ-ਘਾਟਿਆਂ ਬਾਰੇ ਕੀਤੇ ਜਾ ਰਹੇ ਇਸ ਕੁੜ ਪ੍ਰਚਾਰ ਦੇ ਪਰਦੇ ਫ਼ਾਸ਼ ਹੁੰਦੇ ਹਨ ਕਿ ੧੯੪੫ ਵਿਚ ਧਾਰਮਕ ਸਲਾਹਕਾਰ ਕਮੇਟੀ ਵਲੋਂ ਕੀਤੇ ਵਾਧੇ-ਘਾਟੇ ਬਹੁਤ ਵੱਡੇ ਸਿਧਾਂਤਕ ਸਮਝੋਤਾ ਰੂਪੀ ਵਾਧੇ-ਘਾਟੇ ਸਨ ਜਿਨਾਂ੍ਹ ਰਾਹੀਂ ਕੁੱਝ ਰਵਨਾਵਾਂ ਵੀ ਕੋਮ ਦੇ ਗਲ ਪਾ ਦਿੱਤੀਆਂ ਗਈਆਂ ਸਨ।
ਖ਼ੈਰ! ੧੯੪੫ ਤੋਂ ਪਹਿਲਾਂ ਸਨ ੧੯੪੪ ਵਿਚ ਸੁਝਾਏ ਗਈਆਂ ਤਬਦੀਲਿਆਂ ਇਸ ਪ੍ਰਕਾਰ ਸਨ:-
"ਧਾਰਮਕ ਸਲਾਹਕਾਰ ਕਮੇਟੀ ਮਿਤੀ ੨੮ ਜੁਲਾਈ ੧੯੪੪ ਦੀ ਬਾਰਵੀਂ ਇੱਕਤਰਾ ਦੀ ਕਾਰਵਾਈ
(੧) ਨਾਮ ਬਾਣੀ ਅਭਿਆਸ ਹੇਠ ਸੋਦਰ ਰਹਿਰਾਸ ਦੇ ਹੈਡਿੰਗ ਹੇਠ ਲਫ਼ਜ਼ "ਦੁਸਟ ਦੋਖ ਤੇ ਲੇਹੁ ਬਚਾਈ" ਤਕ ਲਫ਼ਜ਼ 'ਅਨੰਦ ਦੀਆਂ ਪਹਿਲਿਆਂ ਪੰਜ ਪਾਉੜੀਆਂ ਵਿਚਾਲੇ ਲਫ਼ਜ਼ "ਸਵੈਯਾ ਪਾਇ ਗਹੇ ਜਬ ਤੇ ਤੁਮਰੇ" ਅਤੇ "ਦੋਹਰਾ ਸਗਲ ਦੁਆਰ ਕੋ ਛਾਡ ਕੇ" ਵਧਾਏ ਜਾਣ ਅਤੇ ਲਫ਼ਜ਼'ਅਨੰਦ ਦੀਆਂ ਪਹਿਲਿਆਂ ਪੰਜ ਪਾਉੜੀਆਂ ਤੇ ਅੰਤਲੀ ਇਕ ਪਾਉੜੀ ਦੇ ਅਗੇ ਮੁੰਗਾਵਣੀ ਤੇ ਦੋਵੇਂ ਸਲੋਕ ਵਧਾਏ ਜਾਣ"
(੨) ਹੈਡਿੰਗ ਗੁਰਦੁਆਰੇ ਦੇ ਅੰਕ (e) ਵਿਚ ਲਫ਼ਜ਼ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ" ਵਿਚੋਂ ਲਫ਼ਜ਼ "ਦੀ ਦੇਹ" ਕਟ ਦਿੱਤੇ ਜਾਣ।
(੩) ਹੈਡਿੰਗ ਗੁਰਦੁਆਰੇ ਦੇ ਹੀ ਅੰਕ (ਖ) ਵਿਚ ਜਿਥੇ ੨ ਲਫ਼ਜ਼ ਅਸਵਾਰਾ ਸਾਹਿਬ ਆਉਂਦੇ ਹਨ, ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਦਿੱਤਾ ਜਾਵੇ।
(੪) ਹੈਡਿੰਗ ਗੁਰਦੁਆਰੇ ਦੇ ਅਖੀਰ ਵਿਚ ਹੇਠ ਲਿਖਿਆ ਅੰਕ (ਣ) ਵਧਾ ਦਿੱਤਾ ਜਾਵੇ।
(ਣ) ਯਤਨ ਕੀਤਾ ਜਾਏ ਕਿ ਗੁਰਦੁਆਰੇ ਵਿਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ।
(੫) ਹੈਡਿੰਗ ਗੁਰਦੁਆਰੇ ਦੇ ਹੀ ਅੰਕ (ਚ) ਵਿਚ ਆਖਰੀ ਲਾਈਨ ਵਿਚ ਲਫ਼ਜ਼ "ਲੋਹਦਾ" ਅਤੇ ਲਫ਼ਜ਼ "ਖੰਡਾ" ਹੋਵੇ ਵਿਚਾਲੇ ਸ਼ਬਦ 'ਭਾਲਾ ਜਾ' ਵਧਾ ਦਿੱਤੇ ਜਾਣ।
(੬) ਹੈਡਿੰਗ ਅਖੰਡ ਪਾਠ ਦੇ ਅੰਕ (e) ਵਿਚ ਲਫ਼ਜ਼ "ਜੋਤ" ਤੇ ਲਫ਼ਜ਼ "ਆਦਿ" ਵਿਚ ਲਫ਼ਜ਼ "ਨਲੀਹੇਰ" ਵਧਾ ਦਿੱਤਾ ਜਾਵੇ।
(੭) ਹੈਡਿੰਗ ਕੜਾਹ ਪ੍ਰਸ਼ਾਦਿ ਦੇ ਅੰਤ (e) ਵਿਚ ਲਫ਼ਜ਼ "ਪੰਜਾਂ ਪਿਆਰਿਆਂ ਦਾ ਗਫਾ" ਤੋਂ ਅਗੇ ਲਫ਼ਜ਼ "ਕਢਿਆ ਜਾਵੇ" ਤੋਂ ਲੈ ਕੇ "ਸਾਰੀ ਸੰਗਤ ਵਿਚ ਵਰਤਾ ਦੇਵੇ" ਤਕ ਕਟ ਦਿਤੇ ਜਾਣ ਤੇ ਉਨਾਂ੍ਹ ਦੀ ਥਾਂ ਲਿਖੇ ਲਫ਼ਜ਼ ਕਰ ਦਿਤੇ ਜਾਣ।"ਕਢ ਕੇ ਵਰਤਾਇਆ ਜਾਵੇ।" ਉਪਰੰਤ।
(੮) ਹੈਡਿੰਗ ਕੜਾਹ ਪ੍ਰਸ਼ਾਦਿ ਦਾ ਅੰਕ (ਸ) ਸਾਰਾ ਕਟ ਦਿੱਤਾ ਜਾਵੇ।
(੯) ਹੈਡਿੰਗ ਅਨੰਦ ਸੰਸਕਾਰ ਦਾ ਅੰਕ (੨) ਸਾਰਾ ਕਟ ਦਿਤਾ ਜਾਵੇ।
(੧੦) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਸ) ਦੀ ਤੀਜੀ ਲਾਈਨ ਵਿਚ ਲਫ਼ਜ਼ "ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲ ਉਪਰ ਚਲਣ ਦਾ ਚਾਹਵਾਨ ਹੋਵੇ" ਦੀ ਥਾਂ "ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲ ਉਪਰ ਚੱਲਣ ਦਾ ਪ੍ਰਣ ਕਰੋ" ਕਰ ਦਿੱਤਾ ਜਾਵੇ।ਇਸ ਅੰਕ ਵਿਚ ਲਫ਼ਜ਼ ਕਿਰਪਾਨ ਗਾਤਰੇ ਵਾਲੀ ਵਿਚੋਂ ਗਾਤਰੇ ਵਾਲੀ ਕਟ ਦਿਤਾ ਜਾਵੇ।
(੧੧) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਜ) ਦੇ ਆਖਰੀ ਫਿਕਰੇ ਵਿਚੋਂ ਲਫ਼ਜ਼ "ਉਸੇ ਇਕ ਬਾਟੇ ਵਿਚੋਂ" ਕਟ ਦਿਤੇ ਜਾਣ।
(੧੨) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (੨) ਵਿਚ ਲਫ਼ਜ਼ "ਵਾਹਿਗੁਰੂ ਦਾ ਸਰੂਪ ਦਸਣ ਲਈ" ਦੀ ਥਾਂ ਵਾਹਿਗੁਰੂ ਦਾ ਨਾਲ ਦਸਕੇ ਕਰ ਦਿਤੇ ਜਾਣ।
(੧੩) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਡ) ਦੇ ਲਘੂ ਅੰਕ (੩) ਵਿਚੋਂ ਲਫ਼ਜ਼ 'ਚਿਟੇ ਚੁਗਣ ਵਾਲਾ'ਕਟ ਦਿਤੇ ਜਾਣ"
ਸਹੀ ਰਵੇਲ ਸਿੰਘ,
ਮੀਤ ਸਕੱਤਰ।"
ਉਪਰੋਕਤ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਕੁੱਝ ਸੱਜਣ ਆਪਣੇ ਕਿਆਸਾਂ ਨੂੰ ਉਚਿਤ ਠਹਰਾਉਂਣ ਲਈ ਸਿੰਘ ਸਭਾ ਲਹਿਰ ਦਿਆਂ ਪ੍ਰਾਪਤੀਆਂ, ਉਸਦੇ ਆਗੂਆਂ ਦੇ ਕਿਰਦਾਰ ਅਤੇ ਕਾਰਜਸ਼ੈਲੀ ਤੇ ਕੁੜ ਭਰੇ ਕਿੰਤੂ ਖੜੇ ਕਰਨ ਵਿਚ ਮਸਰੂਫ਼ ਹਨ।
ਇਕੱਤਰਤਾ ਦੀ ਕਾਰਵਾਈ ਦੇ ਨੁੱਕਤੇ ਟਾਈਪ ਕਰਨ ਵਿਚ ਹੋਈ ਕਿਸੇ ਗਲਾਤੀ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-
No comments:
Post a Comment