Saturday, 21 September 2013

'ਪ੍ਰੋ. ਦਰਸ਼ਨ ਸਿੰਘ ਜੀ ਦੇ ਵਿਚਾਰ ਲਈ'


ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਜੀ ਨੇ ਮਿਤੀ ੨੭-੭-੨੦੧੩ ਨੂੰ ਹੇਠ ਦਿੱਤੇ ਵਿਚਾਰ ਲਿਖੇ ਸਨ:-


“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸਲੀ ਨਕਲੀ ਦਾ ਪ੍ਰਚਾਰ ਕਰਕੇ, ਸਿੱਖੀ ਨੂੰ ਹੋਰ ਪੋਥੀਆਂ, ਗ੍ਰੰਥਾਂ ਅਤੇ ਡੇਰਿਆਂ ਨਾਲ ਜੁੜਨ ਦਾ ਰਾਹ ਪਧਰਾ ਕਰਨ ਵਾਲੇ ਭੇਖਧਾਰੀ ਸਿੱਖਾਂ ਨੂੰ ਧ੍ਰਿਕਾਰ ਧ੍ਰਿਕਾਰ ਧ੍ਰਿਕਾਰ

 “……ਕੁੱਝ ਸਾਲਾਂ ਤੋਂ ਲਗਾਤਾਰ ਕੁੱਝ ਕਲਮਾਂ ਦੇ ਸਹਾਰੇ ਇਹ ਪ੍ਰਚਾਰ ਚੱਲ ਰਿਹਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਇਸ ਵਿਚਲੀ ਬਾਣੀ ਨਕਲੀ ਹੈ, ਇਸ ਵਿਚ ਮਿਲਾਵਟ ਹੈ ਅਸਲ ਗੁਰਬਾਣੀ ਦੀ ਪੋਥੀ ਗ੍ਰੰਥ ਗੁਆਚ ਗਿਆ ਹੈ, ਲੱਭਣ ਤੇ ਚਾਰ ਕਰੋੜ ਰੁਪਿਆ ਲੱਗੇਗਾ ਅੱਜ ਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਲਿਫਾਫਾ ਹੀ ਹੈ, ਇਸ ਵਿਚਲੀ ਬਾਣੀ ਅਸਲੀ ਨਹੀਂ ਸਿੱਖ ਤਾਂ ਲਿਫਾਫੇ ਨੂੰ ਹੀ ਸੰਭਾਲ ਰਹੇ ਹਨ, ਸੁਨਿਹਰੀ ਬੀੜਾਂ ਵਾਲੀਆਂ ਗਲਤੀਆਂ ਦਾ ਝਗੜਾ ਫਜ਼ੂਲ ਹੈ, ਇਸ ਨਾਲ ਕਿਤੇ ਕਾਹਬਾ ਨਹੀਂ ਢਹਿ ਗਿਆ ਆਦਿ ਆਦਿ।

ਅੱਜ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਪੱਥਰਾਂ ਤੇ ਤਿੰਨ ਤਿੰਨ ਸੌ ਕਰੋੜ ਖਰਚ ਕਰਕੇ, ਊਚੇ ਦਰ ਬਨਾਉਣ ਵਾਲਿਆਂ ਨੂੰ ਅਸਲ ਬਾਣੀ ਢੂੰਡਣ ਤੇ ਚਾਰ ਕਰੋੜ ਖਰਚ ਕਰਨ ਵੱਲ ਕਿਉਂ ਧਿਆਨ ਨਹੀਂ ਗਿਆ, ਪਰ ਅਸਲ ਕੋਈ ਵੱਖਰੀ ਹੋਵੇ ਤਾਂ ਲੱਭੇ ਸਿੱਖੋ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਹੈ ਇਹਦਾ ਪੱਲਾ ਨਾ ਛੱਡੋ, ਨਹੀਂ ਤਾਂ ਮਰ ਜਾਵੋਗੇ, ਇਹੋ ਹੀ ਸਿੱਖ ਦੁਸ਼ਮਣ ਚਾਹੁੰਦਾ ਹੈ,........ ਗੁਰਬਾਣੀ ਤ੍ਰੈ ਕਾਲ ਸੱਤ ਹੈ, ਅਸਲੀ ਹੈ, ਇਸ ਨੂੰ ਨਕਲੀ ਆਖ ਕੇ ਆਤਮਿਕ ਮੌਤ ਨਾ ਸਹੇੜੋ।

ਇਸ ਅਸਲੀ ਨਕਲੀ ਦੇ ਪ੍ਰਚਾਰ ਨਾਲ ਦੁਸ਼ਮਣ ਚਾਹੁੰਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ ਵਿਦਵਾਨਾਂ ਦੀ ਸੋਧ ਦੇ ਕਟਿਹਰੇ ਵਿੱਚ ਖੜਾ ਕਰਕੇ, ਇਸ ਦੀ ਅਭੁਲ ਗੁਰੂ ਕਰਤਾਰ ਵਾਲੀ ਗੁਰਿਆਈ, ਵਡਿਆਈ ਖਤਮ ਕੀਤੀ ਜਾਵੇ, ਸਿੱਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਤੋਂ ਡੋਲ ਜਾਵੇ,….. ਸਿੰਘੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸ਼ੱਕੀ ਬਨਾਉਣਾ ਸਿੱਖੀ ਲਈ ਕਬਰ ਖੋਦਣ ਦੇ ਤੁਲ ਹੈ, ਇਸ ਲਈ ਜਾਗੋ ਤੇ ਕਬੀਰ ਜੀ ਦਾ ਇਹ ਸੱਦਾ ਸੁਣੋ।
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ 127

ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ........"
(ਪ੍ਰੋ. ਦਰਸ਼ਨ ਸਿੰਘ,ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ੨੭.੭.੨੦੧੧)

 
ਉਨਾਂਹ ਵਲੋਂ ਦਿੱਤੇ ਉਪਰੋਕਤ ਬਿਆਨ ਵਿਚ ਕੁੱਝ ਗਲਾਂ ਸਪਸ਼ਟ ਸਨ:-


(੧) ਉਨਾਂਹ ਦਾ ਇਹ ਬਿਆਨ,ਮੁੱਖ ਰੂਪ ਵਿਚ, ਚੰਡੀਗੜ ਤੋਂ ਛੱਪਦੇ ਅਖਬਾਰ ਸਪੋਕਸਮੈਨ ਦੇ ਸੰਪਾਦਕ ਦੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਨੀਤੀ ਬਾਰੇ ਸੀ।


(੨) ਉਨਾਂਹ ਜੀ ਦਾ ਕਹਿਣਾ ਸੀ ਕਿ ਦੁਸ਼ਮਣ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੱਕੀ/ਨਕਲੀ ਬਣਾ, ਉਸ ਨੂੰ ਸੇਧਾਂ ਕਰਨ ਦੇ ਕਟਘਰੇ ਵਿਚ ਖੜਾ ਕਰਕੇ ਕੇ ਉਸ ਦੀ ਗੁਰਆਈ ਨੂੰ ਖ਼ਤਮ ਕੀਤਾ ਜਾਏ।


(੩) ਐਸਾ ਕਰਨ ਵਾਲਿਆਂ ਨੂੰ ਉਨਾਂਹ ਨੇ ਧ੍ਰਿਕਾਰ ਤੇ ਧ੍ਰਿਕਾਰਾਂ ਪਾਈਆਂ ਸਨ।


ਪਰ
ਗੁਰੂ ਗ੍ਰੰਥ ਸਾਹਿਬ ਜੀ  ਪ੍ਰਤੀ ਵਖਾਈ ਉਪਰੋਕਤ ਪ੍ਰਤਿਬੱਧਤਾ ਦੇ ਬਿਲਕੁਲ ਉਲਟ ਜਾਉਂਦੇ ਹੋਏ, ਪ੍ਰੋ. ਜੀ ਨੇ  ਉਸੇ ਸੰਪਾਦਕ ਦੇ ਘਰ ਜਾ ਕੇ, ਨਿਜੀ ਸਹਾਇਤਾ ਲਈ, ਨਾ ਕੇਵਲ ਮਿਲਣੀ ਕੀਤੀ, ਬਲਕਿ ਇਹ ਬਿਆਨ ਵੀ ਜਾਰੀ ਕੀਤਾ, ਕਿ 'ਸਹੀ ਸੋਚ ਵਾਲਿਆਂ' ਵਿਚਕਾਰ ਏਕਤਾ ਹੋਂਣੀ ਚਾਹੀਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੌਧੀ ਧਿਰਾਂ ਨੂੰ 'ਸਹੀ ਸੋਚ ਵਾਲੇ' ਐਲਾਨਦੇ, ਸਮਝੋਤਾ ਕਰਨ ਵਾਲੇ ਕਿਸੇ ਸੱਜਣ ਜੀ ਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਬੱਚਦਾ, ਕਿ ਉਹ ਆਪਣੀ ਨਿਜੀ ਲੜਾਈ ਨੂੰ ਆਪਣਾ 'ਗੁਰੂ ਪ੍ਰੋਮ' ਅਤੇ 'ਪੰਥਕ ਮਸਲਾ' ਕਰਕੇ ਪੇਸ਼ ਕਰੇ।ਇਸ ਵਿਚ ਉਸਦੀ ਹਉਮੇ ਹੀ ਨਜ਼ਰ ਆਏਗੀ।


ਇੱਥੇ ਹੀ ਬੱਸ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਅਤੇ ਵਿਵਾਦਤ ਸਾਬਤ ਕਰਨ ਵਿਚ ਲੱਗੇ ਹੋਏ ਹੋਰ ਸੱਜਣਾਂ ਨਾਲ ਸਟੇਜਾਂ ਸਾਂਝੀਆਂ ਕਰਨ ਤੋਂ ਵੀ ਪਰਹੇਜ਼ ਨਾ ਕਰਨਾ, ਇਸ ਗਲ ਦੀ ਪੁਸ਼ਟੀ ਕਰਦਾ ਹੈ ਕਿ ਨਿਜੀ ਲੜਾਈ ਵਿਚ ਸਾਥ ਲੱਭਣ ਲਈ ਹੁਣ "ਸਭ ਚਲੇਗਾ" ਵਾਲਾ ਸਿਧਾਂਤ ਕੰਮ ਕਰ ਰਿਹਾ ਹੈ, ਭਾਵੇਂ ਉਸ ਸਾਥ ਦੀ ਕੀਮਤ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲਿਆਂ ਨੂੰ, 'ਸਹੀ ਸੋਚ ਵਾਲੇ' ਦਾ ਸਰਟੀਫਿਕੇਟ ਹੀ ਕਿਉਂ ਨਾ ਦੇਂਣਾ ਪਵੇ।


ਵਿਚਾਰਨ ਵਾਲੀ ਗਲ ਹੈ ਕਿ 'ਇਕ ਗੁਰੂ' ਦੇ ਰੰਗ ਵਿਚ ਰੰਗੇ ਹੋਂਣ ਦਾ ਦਾਵਾ ਕਰਨ ਵਾਲੇ ਸੱਜਣ, ਵੱਖ-ਵੱਖ ਰੰਗ ਬਦਲਦੇ, ਕਿਸ ਕਿਸਮ ਦੀ ਹੋਲੀ ਖੇਡ ਰਹੇ ਹਨ ?,
ਕੇਂਦਰੀ ਵਿਵਸਥਾ ਦੀਆਂ
ਮਨੁੱਖੀ ਕਮਜੋਰੀਆਂ ਅਤੇ ਅਖੌਤੀ ਜਾਗਰੂਕਤਾ ਦੀ ਚੱਕੀ ਵਿਚ ਮੂਲ ਸਿੱਖ ਸਾਰੋਕਾਰ ਪਿੱਸ ਰਹੇ ਹਨ।ਇਸ ਵਸਤੂ ਸਥਿਤੀ ਵਿਚ ਅਖੌਤੀ ਜਾਗਰੂਕਤਾ ਨੇ ਤਾਂ ਹੱਦ ਹੀ ਟੱਪ ਦਿੱਤੀ ਹੈ ਉਹ ਦਸ਼ਮ ਗ੍ਰੰਥ ਦੀ ਹਾਮੀ ਨਾ ਹੁੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਵਿਰੋਧੀ ਹੋ ਗਈ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਜੀ ਇਸ ਤੇ ਵਿਚਾਰ ਕਰਦੇ ਆਪਣੇ ਵਲੋਂ ਹੋ ਰਹਿਆਂ ਕੋਤਾਹੀਆਂ ਦਾ ਤਿਆਗ ਕਰਨ ਤਾਂ ਕਿ ਵਰਤਮਾਨ ਉਨਾਂਹ ਨੂੰ ਇਤਹਾਸ ਵਿਚ ਇਕ ਸੁਖਾਵਾਂ ਸਥਾਨ ਉਪਲੱਭਦ ਕਰਵਾ ਸਕੇ। ਇਕ ਆਗੂ ਵਜੋਂ ਜੰਗ (Struggle) ਤਾਂ ਉਨਾਂਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲਿਆਂ ਤਾਕਤਾਂ ਵਿਰੂੱਧ ਛੇੜਨੀ ਚਾਹੀਦੀ ਸੀ, ਪਰ ਉਨਾਂਹ ਨੇ ਇਕ ਪੁਸਤਕ ਦੇ ਬੇਲੋੜੇ 'ਵਾਧੂ ਪ੍ਰਾਪੋਗੰਡੇ' ਵਿਚ ਲਗ ਗੁਰੂ ਗ੍ਰੰਥ ਸਾਹਿਬ ਵਿਰੌਧੀ ਤਾਕਤਾਂ ਨਾਲ ਹੱਥ ਮਿਲਾ ਲਿਆ।ਕਿਉਂ ? 


ਜੇ ਕਰ 
ਉਹ ਇਸ ਸਵਾਲ ਤੇ ਵਿਚਾਰ, ਚਾਪਲੂਸਾਂ,ਚਾਟੂਕਾਰਾਂ ਅਤੇ ਮੌਕਾ ਪਰਸਤਾਂ ਦੀ ਸੰਗਤ ਤੋਂ ਪਰੇ ਹੋ ਕੇ ਕਰਨ, ਤਾਂ ਐਸਾ ਆਤਮਚਿੰਤਨ ਲਾਵੇਵੰਧ ਹੋ ਸਕਦਾ ਹੈ।

ਹਰਦੇਵ ਸਿੰਘ,ਜੰਮੂ-21.9.2013

No comments:

Post a Comment