Tuesday, 24 September 2013



ਉਚਿੱਤ ਫੈਸਲੇ ਦਾ ਅਨੁਚਿਤ ਵਿਰੋਧ ?

 ਹਰਦੇਵ ਸਿੰਘ,ਜੰਮੂ


ਮਿਤੀ ੧੭ ਸਤੰਬਰ ੨੦੧੩ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪਾਸ ਹੋਏ ਮਤਾ ਨੰਬਰ ਵਿਚ ਇਕ ਫ਼ੈਸਲਾ ਲਿਆ ਗਿਆ ਜਿਸ ਦਾ ਮੂਲ ਪਾਠ ਇਹ ਪ੍ਰਕਾਰ ਹੈ:-

  " ਅੱਸੁ ਸੰਮਤ ਨਾਨਕਸ਼ਾਹੀ ੫੪੫ ਮੁਤਾਬਿਕ ੧੭ ਸਤੰਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪ੍ਰਵਾਨ ਹੋਇਆ
                                                               ਮਤਾ ਨੰਬਰ

ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿਚ ਦੀਘਰ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਜਿਨਾਂ ਘਰਾਂ ਵਿਚ ਸ਼ਰਾਬ ਦੀ ਬਾਰ ਆਦਿ ਅਤੇ ਗੁਰਮਤਿ ਵਿਰੋਧੀ ਵਸਤਾਂ ਦਾ ਸੇਵਨ ਹੁੰਦਾ ਹੈ ਉਨਾਂ ਘਰਾਂ ਵਿਚ ਪੱਕੇ ਤੋਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਨਹੀਂ ਹੋ ਸਕਦਾ "
ਦਸਤਖ਼ਤ ਪੰਜ ਸਿੰਘ ਸਾਹਿਬਾਨ


ਇਸ
ਫੈਸਲੇ ਤੋਂ ਭਾਵ ਸਪਸ਼ਟ ਹੈ ਕਿ ਇਹ ਫ਼ੈਸਲਾ ਕੇਵਲ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਸਬੰਧਤ ਹੈ ਅਤੇ ਬਾ-ਰੂਹੇ ਇਸ ਫ਼ੈਸਲੇ ਦੇ, ਐਸੇ ਘਰਾਂ ਵਿਚ ਕਿਸੇ ਜੀਅ ਦੇ ਅਕਾਲ ਚਲਾਣੇ ਆਦਿ ਦੇ ਸਮੇਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਠ ਲਈ ਪ੍ਰਕਾਸ਼ ਤਾਂ ਕੀਤਾ ਜਾ ਸਕਦਾ ਹੈ, ਪਰ ਸਥਾਈ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ, ਐਸੇ ਘਰ ਵਿਚ ਨਹੀਂ ਹੋ ਸਕਦਾ, ਜਿਸ ਅੰਦਰ ਸ਼ਰਾਬ ਦੀ ਬਾਰ ਜਾਂ ਗੁਰਮਤਿ ਵਿਰੋਧੀ ਵਸਤਾਂ (ਤਮਾਕੂ ਆਦਿ) ਦਾ ਸੇਵਨ ਹੁੰਦਾ ਹੋਵੇਅਸੀਂ ਵੇਖਦੇ ਹਾਂ ਕਿ ਭਾਰਤ ਅਤੇ ਭਾਰਤ ਤੋਂ ਬਾਹਰ ਵੱਸਦੇ ਕੁੱਝ ਰਈਸ ਸੱਜਣਾਂ ਨੇ, ਆਪਣੇ ਕਮਰਿਆਂ ਆਦਿ ਵਿਚ, ਸ਼ਰਾਬ ਦਿਆਂ ਨਿਜੀ ਬਾਰਾਂ ਬਨਾਇਆਂ ਹੋਇਆਂ ਹਨ ਅਤੇ ਅਪਵਾਦ ਰੂਪ ਸਿਗਟਰ-ਤਮਾਕੂ ਆਦਿ ਦੀ ਨੋਸ਼ੀ ਵੀ ਹੁੰਦੀ
ਹੋ  ਸਕਦੀ ਹੈਐਸੀ ਹਾਲਤ ਵਿਚ ਉਪਰੋਕਤ ਫੈਸਲੇ ਦਾ ਭਾਵ ਉਚਿੱਤ ਨਜ਼ਰ ਆਉਂਦਾ ਹੈ, ਜਿਸ ਦੀ ਬੇਲੋੜੀ ਨਿੰਦਾ ਅਨੁਚਿਤ ਪ੍ਰਤੀਤ ਹੁੰਦੀ ਹੈ
  ਕਿਸੇ ਧਿਰ ਨਾਲ ਅਸਿਹਮਤੀ ਹੋਣ ਕਾਰਨ ਉਸਦਾ ਵਿਰੋਧ ਹੁੰਦਾ ਰਹਿੰਦਾ ਹੈਵਿਰੋਧ ਜੇ ਕਰ ਵਾਜਬ ਢੰਗ ਨਾਲ, ਵਾਜਬ ਨੁੱਕਤਿਆਂ ਤੇ ਹੁੰਦਾ ਹੋਵੇ ਤਾਂ ਉਸਦਾ ਮੁੱਲ ਵੀ ਹੁੰਦਾ ਹੈਪਰ ਜੇ ਕਰ ਵਿਰੋਧ ਕੇਵਲ ਅਤੇ ਕੇਵਲ ਦਵੇਸ਼ ਭਾਵਨਾ ਜਾਂ ਅਗਿਆਨਤਾ ਅਧਾਰਤ  ਹੋਵੇ, ਫਿਰ ਨਾ ਤਾਂ ਐਸੇ ਵਿਰੋਧ ਦਾ ਕੋਈ ਅਧਾਰ ਹੁੰਦਾ ਹੈ, ਅਤੇ ਨਾ ਹੀ ਕੋਈ ਮੁੱਲ ! ਇਹ ਸਿਰਫ 'ਅਫਵਾਹਾਂ ਆਦਿ ਫੈਲਾਉਂਣ ਦਾ ਟੋਟਕਾ' ਹੋ ਨਿੱਬੜਦਾ ਹੈ
  ਹਾਂ ਜੇਕਰ ਮਾਤਰ ਵਿਚਾਰ ਸ਼ਕਤੀ ਦੀ ਘਾਟ ਕਾਰਨ, ਕਿਸੇ ਉਚਿੱਤ ਫੈਸਲੇ ਦਾ ਅਨੁਚਿੱਤ ਵਿਰੋਧ ਹੋ ਗਿਆ ਹੋਵੇ, ਤਾਂ ਵਿਰੋਧ ਕਰਨ ਵਾਲੇ ਨੂੰ, ਉਸ ਤੋਂ ਸਬਕ ਲੇਂਦੇ ਹੋਏ, ਵਿਰੋਧ ਕਰਨ ਤੋਂ ਪਹਿਲਾਂ, ਫੈਸਲੇ ਦੇ ਮੂਲ ਭਾਵ ਨੂੰ ਸਰਵਪੱਖੀ ਢੰਗ ਨਾਲ ਵਿਚਾਰਨਾ ਚਾਹੀਦਾ ਹੈ  

ਹਰਦੇਵ ਸਿੰਘ,ਜੰਮੂ-੨੪..੨੦੧੩

No comments:

Post a Comment