Monday, 7 October 2013

‘ਦਰਬਾਰ ਸਾਹਿਬ ਜਾਂ ਹਰਮੰਦਰ’? (ਭਾਗ-) 

ਹਰਦੇਵ ਸਿੰਘ,ਜੰਮੂ

ਵਿੱਦਵਤਾ ਸਿਆਣਪ ਰੂਪ ਹੁੰਦੀ ਹੈ ਅਤੇ ਵੱਡਮੁੱਲੀ ਵੀ।ਪਰ ਗੁਰ ਨਾਨਕ ਸਾਹਿਬ ਜੀ ਨੇ ਜਪੁ ਵਿਚ ਸਿਆਣਪ ਨੂੰ ਵੀ ਸ਼ੀਸ਼ਾ ਵਿਖਾਇਆ। ਕਿਉਂ ? ਕਿਉਂਕਿ ਸਮਾਜ ਨੂੰ ਕੁਰਾਹੇ ਪਾਉਂਣ ਵਾਲੇ ਵੀ ਸਿਆਣੇ ਹੀ ਸਨ।ਭਲਾ ਕਿਸੇ ਆਮ ਬੰਦੇ ਨੇ ਵੀ ਸਮਾਜ ਨੂੰ ਕੁਰਾਹੇ ਪਾਇਆ ਹੈ ? ਨਹੀਂ! ਕਿਸੇ ਸਮਾਜ ਨੂੰ ਕੁਰਾਹੇ ਪਾਉਂਣ ਵਾਲੇ ਵੀ ਸਿਆਣੇ ਹੀ ਹੁੰਦੇ ਹਨ।

ਮਸਲਨ ਵਿਚਾਰ ਲਈ ਇਹ ਸਵਾਲ ਕਿ; ਦਰਬਾਰ ਸਾਹਿਬ ਜਾਂ ਹਰਮੰਦਰ ?

ਸਵਾਲ ਨੂੰ ਸੰਖੇਪ ਵਿਚਾਰਨ ਤੋਂ ਪਹਿਲਾਂ  ਜ਼ਰਾ ਗੁਰੂ ਸਾਹਿਬਾਨ ਵਲੋਂ ਵਿਸ਼ੇਸ਼ ਨਾਮਕਰਨ ਦੇ ਮਹੱਤਵ ਨੂੰ ਵਿਚਾਰ ਲਈਏ।ਇੱਥੇ ਮਿਸਾਲ ਗੁਰੂ ਸਾਹਿਬਾਨ ਦੇ ਕੀਤੇ ਕਾਰਜਾਂ ਦੀ ਹੀ ਲਾਹੇਵੰਧ ਹੋ ਸਕਦੀ ਹੈ।ਮਿਸਾਲਾਂ ਪੰਜ ਹਨ!

ਪਹਿਲੀ:- ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦਾ ਨਾਮ ਬਦਲ ਕੇ ਅੰਗਦ ਕੀਤਾ।ਨਾਮ ਅਗਰ ਲਹਿਣਾ ਹੀ ਰਹਿੰਦਾ ਤਾਂ ਕੀ ਸੀ ?

ਦੂਜੀ:- ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਕੀਤਾ।ਨਾਮ ਅਗਰ ਜੇਠਾ ਹੀ ਰਹਿੰਦਾ ਤਾਂ ਕੀ ਸੀ ?

ਤੀਜੀ:- ਕਰਤਾਰ ਪੁਰ ਦੀ ਜੰਗ ਵਿਚ ਤਲਵਾਰ ਦਾ ਜੋਹਰ ਵਖਾਉਂਣ ਤੇ ੬ਵੇਂ ਗੁਰੂ ਸਾਹਿਬ ਜੀ ਨੇ ਤਿਆਗ ਮਲ ਜੀ ਨੂੰ ਤੇਗ ਬਹਾਦੁਰ ਜੀ ਦਾ ਨਾਮ ਦਿੱਤਾ। ਨਾਮ ਅਗਰ ਤਿਆਗ ਮਲ ਹੀ ਰਹਿੰਦਾ ਤਾਂ ਕੀ ਸੀ? ਆਖ਼ਰ ਜੋਹਰ ਤਾਂ ਤਿਆਗ ਮਲ ਦਾ ਨਾਮ ਹੁੰਦੇ ਹੀ ਵਿਆਇਆ ਸੀ। ਨਹੀਂ ?

ਚੌਥੀ:- ਗੁਰੂ ਗੋਬਿੰਦ ਰਾਏ ਜੀ ਦਾ ਨਾਮ ੧੬੯੯ ਦੀ ਵਿਸਾਖ ਬਦਲ ਕੇ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ।ਨਾਮ ਗੋਬਿੰਦ ਰਾਏ ਹੀ ਰਹਿੰਦਾ ਤਾਂ ਕੀ ਸੀ? ਕੀ ਉਸ ਤੋਂ ਪਹਿਲਾਂ ਗੁਰੂ ਸਾਹਿਬ ਵਿਚ ਵੀਰਤਾ ਦੇ ਉਹ ਗੁਣ ਨਜ਼ਰ ਨਹੀਂ ਸਨ ਆਉਂਦੇ
ਕਿ ਸਿੰਘ ਲਾਗਾਉਂਣ ਦੀ ਲੋੜ ਪਈ?

ਪੰਜਵੀ :- ਪੰਜ ਪਿਆਰੇਆਂ ਨੇ ਤਾਂ ਸਿਰ ਦੇਂਣ ਲਈ ਉੱਠ ਕੇ ਵੀਰਤਾ ਤਾਂ ਸਾਬਤ ਕਰ ਹੀ ਦਿੱਤੀ ਸੀ ਫਿਰ ਉਨਾਂ ਦੇ ਨਾਮ ਨਾ
 ਸਿੰਘ ਲਗਾਉਂਣ ਦੀ ਕੀ ਲੋੜ ਸੀ?

ਜਾਹਰ ਹੈ ਕਿ ਗੁਰੂ ਸਾਹਿਬਾਨ ਵਲੋਂ ਕਿਸੇ ਵਿਸ਼ੇਸ਼ ਨਾਮ ਦੀ ਵਰਤੋਂ ਦਾ ਅਰਥ 
ਡੂੰਗਾ ਹੁੰਦਾ ਸੀ। ਉਸਦਾ ਵਿਸ਼ੇਸ਼ ਮਕਸਦ ਵਿਸ਼ੇਸ਼ ਸੰਦੇਸ਼ ਹੁੰਦਾ ਸੀ।ਉਦੋਂ ਜੇ ਕਰ ਅੱਜ ਵਾਲਾ ਸਿਰ ਭੂਤ ਚੜਿਆ ਕੋਈ ਵਿਦਵਾਨ ਹੁੰਦਾ ਤਾਂ ਗੁਰੂ  ਲਈ ਲਿਖਦਾ- ਭਾਈ ਪੁੱਤਰ ਦਾ ਨਾਮ ਹਰਿ+ ਕ੍ਰਿਸ਼ਨ? ਇਸ ਵਿਚ ਤਾਂ ਬ੍ਰਾਹਮਣ ਦੀ ਚਾਲ ਹੈ! ਉਹ ਲਿਖਦਾ ਕਿ ਭਾਈ ਇਕ ਪਿੰਡ ਦਾ ਨਾਮ ਉਚੇਚਾ ਕਰਤਾਰਪੁਰ ? ਇਕ ਪਿੰਡ ਦਾ ਨਾਮ ਉਚੇਚਾ ਆਨੰਦਪੁਰ ? ਇਸ ਵਿਚ ਤਾਂ ਬ੍ਰਾਹਮਣ ਦੀ ਚਾਲ ਹੈ ਕਿਉਂਕਿ ਗੁਰੂ ਪਿੰਡ ਦਾ ਨਾਮ ਉਚੇਚੇ ਪਰਮਾਤਮਾ ਦੇ ਨਾਮ ਤੇ ਕਿਵੇਂ ਰੱਖ ਸਕਦਾ ਹੈ? ਆਨੰਦ ਤਾਂ ਬਾਣੀ ਵਿਚ ਹੈ ਫਿਰ ਗੁਰੂ ਨੇ ਪਿੰਡ ਦਾ ਨਾਮ ਆਨੰਦ ਕਿਵੇਂ ਰੱਖ ਦਿੱਤਾ ਭਾਈ ? ਉਹ ਲਿਖਦਾ।ਨਹੀਂ ?

ਉਦੋਂ ਵਿਦਵਾਨ ਤਾਂ ਸਨ ਨਹੀਂ ਅਤੇ ਨਾ ਹੀ ਅੱਜ ਵਾਲੇ "ਪੱਕੇ ਸਿੱਖ"ਇਸ ਲਈ ਵਿਚਾਰੇ ਨਾ ਹੀ ਗੁਰਮਤਿ ਦੀ ਕਸਵਟੀ ਵਰਤ ਸਕੇ ਅਤੇ ਨਾ ਹੀ ਸਵਾਲ ਕਰ ਸਕੇ।
ਨਹੀਂ ? ਖੈਰ

ਤਿੰਨ ਕੁ ਸਾਲ ਪਹਿਲਾਂ ਚੰਡੀਗੜ ਦੇ ਇਕ ਵਿਦਵਾਨ ਸੱਜਣ ਜੀ ਨੇ ਮੈਂਨੂੰ ਦੱਸਿਆ ਸੀ ਕਿ ਦਰਬਾਰ ਸਾਹਿਬ ਦਾ ਨਾਮ ਉਨਾਂ ਦੇ ਬਚਪਨ ਤੋਂ  ਦੇਖਦੇ-ਦੇਖਦੇ ਹੀ ਬਦਲ ਗਿਆ ਅਤੇ ਹਰਮੰਦਰ ਹੋ ਗਿਆ।ਮੈਂ ਵੀ ਸੋਚੇ ਪੈ ਗਿਆ।ਪਰ ਸਵੀਕਾਰ ਕਰਨ ਤੋਂ ਪਹਿਲਾਂ ਪੜਚੋਲ
ਣਾ ਆਪਣਾ ਫ਼ਰਜ਼ ਸਮਝਿਆ।ਪੜਚੋਲ ਕੀਤੀ ਤਾਂ ਚਿੰਤਾ ਹੋਈ ਕਿ ਜੇ ਕਰ ਵਿਦਨਾਨ ਸੱਜਣਾਂ ਦਾ ਇਹ ਹਾਲ ਹੈ ਤਾਂ ਆਉਂਣ ਵਾਲਾ ਸਮਾਂ ਠੀਕ ਨਹੀਂ।

ਫਿਰ ਇਕ ਸੱਜਣ ਜੀ ਨੂੰ ਪੜਿਆ ਤਾਂ ਪਤਾ ਚਲਿਆ ਕਿ ਦਰਬਾਰ ਸਾਹਿਬ ਦਾ ਨਾਮ ਹਰਮੰਦਰ ੧੯੪੭ ਤੋਂ ਬਾਦ ਹੋਇਆ।ਪੜ ਕੇ ਅਚਰਜ ਹੋਇਆ ਜਿਹੜੇ ਸੱਜਣ ਜੀ ਦੀ ਇਹ ਖੋਜ ਹੈ ਉਹੀ ਅਜਕਲ ਸਿੱਖਾਂ ਨੂੰ ਸਿੱਖੀ ਸਿਖਾ ਰਹੇ ਹਨ।ਖੈਰ, ਤਿੰਨ ਕੁ ਸਾਲ ਪਹਿਲਾਂ ਚੰਡੀਗੜ ਵਾਲੇ ਵਿਦਵਾਨ ਜੀ ਦੇ ਕਥਨ ਉਪਰੰਤ ਕੀਤੇ ਸੰਖੇਪ ਜਿਹੇ ਵਿਸ਼ਲੇਸ਼ਨ ਤੇ ਜੋ ਤੱਥ ਸਾਹਮਣੇ ਆਏ ਸੀ, ਉਹ ਅੱਜ ਪਾਠਕਾਂ ਨਾਲ ਸਾਂਝੇ ਕਰਦਾ ਹਾਂ ਤਾਂ ਕਿ "ਦਰਬਾਰ ਸਾਹਿਬ ਦਾ ਨਾਮ ੧੯੪੭ ਤੋਂ ਬਾਦ ਹਰਮੰਦਰ ਹੋ ਗਿਆ"  ਵਾਲੀ ਥਿਯੂਰੀ ਪਿੱਛਲੀ ਸੱਚਾਈ ਨੂੰ ਪਰਖਿਆ ਜਾ ਸਕੇ।ਇਹ ਸੁਚਨਾਵਾਂ ਇਸ ਪ੍ਰਕਾਰ ਹਨ:-

(
) ਸੰਨ ੧੯੦੮ ਵਿਚ ਭਾਈ ਬੂਟਾ ਸਿੰਘ ਗੁਰਮੁਖੀ ਬੂਕ' ਪ੍ਰਕਾਸ਼ਨ ਵਲੋਂ ਛੱਪੀ ਪੁਸਤਕ ' ਹੀਸਟਰੀ ਆਫ ਗੋਲਡਨ ਟੇਂਪਲ ਅੰਮ੍ਰਿਤਸਰ ਐਡ ਸ਼ਰਾਈਨਸ ਐਰਾਉਂਡ' ਵਿਚ ਦਰਬਾਰ ਸਾਹਿਬ ਲਈ ਹਰਮੰਦਰ ਵਿਸ਼ੇਸ਼ਣ ਦੀ ਸਪਸ਼ਟ ਵਰਤੋਂ ਹੋਈ ਸੀ।ਇਸ ਪੁਸਤਕ ਦੇ ਲੇਖਕ . ਸੁੰਦਰ ਸਿੰਘ ਅਕਾਲ ਬੁੰਗਾ ਜੀ ਸਨ। 

(
) ਸੰਨ ੧੯੦੩ ਵਿਚ  ਮੁਫੀਦ ਆਮ ਪ੍ਰੇਸ ਲਾਹੋਰ ਤੋਂ ਛੱਪੀ ਪੁਸਤਕ ਗਾਈਡ ਟੂ ਦਰਬਾਰ ਸਾਹਿਬ ਆਰ ਗੋਲਡਨ ਟੇਂਪਲ ਆਫ ਅੰਮ੍ਰਿਤਸਰ’ ਦੇ ਪੰਨਾ , ੨੩ ਆਦਿ ਤੇ ਦਰਬਾਰ ਸਾਹਿਬ ਅਤੇ ਹਰਮੰਦਰ ਸਾਹਿਬ ਦੋਹਾਂ ਵਿਸ਼ੇਸ਼ਣਾ ਦੀ ਵਰਤੋਂ ਸੀ।ਇਸ ਪੁਸਤਕ ਦੇ ਲੇਖਕ . ਸੁੰਦਰ ਸਿੰਘ ਰਾਮਗੜੀਆ ਸਨ।

() ਸੰਨ ੧੮੧੫ ਅਤੇ ੧੮੩੧ ਤਕ ਅੰਬਾਲਾ ਵਿਚ ਤੈਨਾਤ 'ਕੈਪਟਨ ਵਿਲਿਅਮ ਮੁਰੇ' ਨੇ ਆਪਣੀ ਆਪਣੀ ਲਿਖਤ 'ਹੀਸਟਰੀ ਐਂਡ ਪੋਲਿਟੀਕਲ ਮੀਮੋਰ ਆਫ਼ ਪੰਜਾਬ' ਵਿਚ  ਅਹਿਮਦ ਸ਼ਾਹ ਵਲੋਂ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣ ਵਾਲੇ ਸਾਕੇ ਦਾ ਵਰਨਨ ਕਰਦੇ  'ਹਰਮੰਦਰ' ਸ਼ਬਦ ਦੀ ਵਰਤੋਂ  ਇੰਝ ਕੀਤੀ ਸੀ:-"…Shah on reaching Umrutsar acquired the merit and received the applause of all true Moossulmans by blowing up the ‘Hur Mundar’ and destroying the sacred reservoir…” 

() ਸੰਨ ੧੮੧੧ ਤੋਂ ਮਹਾਰਾਜਾ ਰੰਜੀਤ ਸਿੰਘ ਦੇ ਦਰਬਾਰ ਦੀਆਂ ਰੋਜਾਨਾ ਘਟਨਾਵਾਂ ਨੂੰ ਰੋਜਨਾਮਚੇ ਵਿਚ ਦਰਜ ਕਰਦੇ ਵਿਸਤਾਰਾਂ ਵਿਚ ਦਰਬਾਰ ਸਾਹਿਬ ਲਈ 'ਹਰਮੰਦਰ ਸਾਹਿਬ'ਟਰਮ ਦੀ ਵਰਤੋਂ 
ਵੀ ਕੀਤੀ ਜਾਂਦੀ ਸੀ।

ਮੈਂ ਤਿੰਨ ਸਾਲ ਪਹਿਲਾ ਕੇਵਲ ਇਹੀ ਸਰੋਤ ਪੜਚੋਲੇ ਸੀ ਹਾਲਾਂਕਿ ਹੋਰ ਵੀ ਅਨੇਕਾਂ ਹੋਂਣ ਗੇ।ਉਪਰੋਕਤ ਤੱਥਾਂ ਤੋਂ ਪਤਾ ਚਲਦਾ ਹੈ ਕਿ ਦਰਬਾਰ ਸਾਹਿਬ ਜਾਂ ਹਰਮੰਦਰ  ਦੇ ਨਾਮ ਬਾਰੇ "ਮੇਰੇ ਦੇਖਦੇ-ਦੇਖਦੇ ਹੋਇਆ" ਅਤੇ "੧੯੪੭ ਤੋਂ ਬਾਦ" ਵਾਲਿਆਂ ਥਿਯੂਰੀਆਂ ਅਗਿਆਨੀ ਮਨਘਣੰਤਾਂ ਹਨ।ਦਰਬਾਰ ਸਾਹਿਬ ਲਈ 'ਹਰਮੰਦਰ' ਜਾਂ 'ਅੰਮ੍ਰਿਤਸਰ' ਸ਼ਬਦਾਂ ਦੀ ਵਰਤੋਂ ਵੀ ਪੁਰਾਤਨ ਹੀ ਹੈ।
ਚਲਦਾ


ਹਰਦੇਵ ਸਿੰਘ, ਜੰਮੂ-.੧੦.
੨੦੧੩

No comments:

Post a Comment