Friday, 11 October 2013



'ਅਚਾਰਿਆ ਜੀ ਦੇ ਅਰਥ'
ਹਰਦੇਵ ਸਿੰਘ, ਜੰਮੂ


ਇਕ ਛੋਟੀ ਜਿਹੀ ਕਾਹਣੀ ਹੈ !ਆਚਾਰਿਆ ਜੀ’ ਨੇ ਕਈਂ ਥਾਂ ਸ਼ਬਦਾਂ ਦੇ ਅਰਥਾਂ ਦੀ ਖਿੱਚ-ਧੁਹ ਕਰਨ  ਦੀ ਆਦਤ ਪਾਲ ਲਈ। ਮਨਮਰਜੀ ਨਾਲ ਅਰਥ ਕਰਨਾ, ਅਤੇ ਖਿੜੇ ਮੱਥੇ  ਪ੍ਰਸੰਗ ਅਨੁਸਾਰ ਅਰਥਾਂ ਨੂੰ ਸਵੀਕਾਰ ਨਾ ਕਰਦੇ, ਸ਼ਬਦਾਂ ਦੇ ਅਰਥਾਂ ਨਾਲ ਨਟਬਾਜ਼ੀ ਕਰਨਾ।
 
ਆਚਾਰਿਆ ਜੀ 'ਬਲਦੇਵ' ਨਾਮ ਦੇ ਸੱਜਣ ਜੀ ਨੂੰ ਲੈ ਕੇ ਬਹੁਤ ਸੰਕੀਰਣ ਸਨ, ਇਸ ਲਈ ਇਕ ਦਿਨ ਅਚਾਰਿਆ ਜੀ ਨੇ ਉਨਾਂ ਦੇ ਨਾਮ ਦਾ ਭਾਵਅਰਥ ਆਪਣੀ ਮਰਜੀ ਨਾਲ ਕਰਨ ਲਈ ਸ਼ਬਦਕੋਸ਼ ਸਾਹਮਣੇ ਰੱਖ ਲਿਆ, ਤਾਂ ਕਿ ਕੋਈ ਇਹ ਨਾ ਕਹੇ ਕਿ ਉਨਾਂ ਬਲਦੇਵ ਦੇ ਅਰਥ ਕੋਸ਼ ਤੋਂ ਬਾਹਰ ਜਾ ਕੇ ਕੀਤੇ ਹਨ।ਅਚਾਰਿਆ ਜੀ ਨੇ 'ਬਲਦੇਵ' ਦੇ ਅਰਥ ਇੰਝ ਕੀਤੇ:-


ਬਲ= ਇਕ ਰਾਖਸ, ਜਿਸ ਨੂੰ ਇੰਦ੍ਰ ਨੇ ਮਾਰਿਆ, ਧੋਖਾ
ਦੇਵ= ਅਸੁਰ


ਯਾਨੀ ਅਚਾਰਿਆ ਜੀ ਦੇ ਢੰਗ ਅਨੁਸਾਰ ਬਲਦੇਵ ਦਾ ਅਰਥ ਹੋ ਗਿਆ ਰਾਖਸ!


ਵਿਦਵਾਨ ਕਿਹਾ ਕਰਦੇ ਸੀ  ਕਿ  ਸ਼ਬਦਾਂ ਦੇ ਅਰਥ ਪ੍ਰਸੰਗ ਅਨੁਸਾਰ ਹੁੰਦੇ ਹਨ।ਜਾਣਕਾਰ ਸਮਝਦੇ ਸੀ ਕਿ 'ਬਲਦੇਵ' ਦਾ ਅਰਥ 'ਰਾਖਸ' ਕਰਨਾ ਉੱਚਿਤ ਨਹੀਂ ਸੀ, ਕਿਉਂਕਿ ਬਲਦੇਵ ਜੀ ਸੱਜਣ ਅਤੇ ਨੇਕ ਪੁਰਸ਼ ਸਨ। ਇਸ ਲਈ ਕੀਤੇ ਗਏ ਅਰਥ ਪ੍ਰਸੰਗ ਅਨੁਸਾਰ ਬਲਦੇਵ ਜੀ ਲਈ ਢੁੱਕਦੇ ਹੀ ਨਹੀਂ ਸਨ।।
ਪਰ ਅਚਾਰਿਆ ਜੀ ਤਾਂ 'ਅਚਾਰਿਆ' ਸਨ ! ਉਨਾਂ ਸ਼ਬਦਕੋਸ਼ ਖੋਲ ਕੇ  ਰਖਿਆ ਸੀ, ਜਿਸ ਵਿਚ 'ਬਲ' ਅਤੇ 'ਦੇਵ' ਦੇ ਉਹ ਅਰਥ ਵੀ ਸਨ ਜਿਨਾਂ ਤੇ ਅਚਾਰਿਆ ਜੀ ਦੀ ਸੁਈ ਅਟਕੀ ਸੀ।! ਹੁਣ ਕਿਸੇ ਦੀ ਕੀ ਮਜਾਲ ਕਿ ਆਚਾਰਿਆ ਜੀ ਨੂੰ ਸਮਝਾ ਸਕੇ ?
 
ਖ਼ੈਰ, ਕਿਸੇ ਸੱਜਣ ਨੇ ਕੁੱਝ ਹਿੰਮਤ ਕਰਕੇ, ਅਚਾਰਿਆ ਜੀ ਨੂੰ ਕਿਹਾ- "ਅਚਾਰਿਆ ਜੀ ਬਲਦੇਵ ਜੀ ਦੇ ਨਾਮ ਅੱਗੇ 'ਸਿੰਘ' ਵੀ ਤਾਂ ਲੱਗਾ ਹੋਇਆ ਹੈ?"
ਤਾਂ
ਅਚਾਰਿਆ ਜੀ ਝੱਟ ਬੋਲੇ- "ਤਾਂ ਕੀ ਹੋਇਆ? ਸਿੰਘ ਦਾ ਅਰਥ ਹੁੰਦਾ ਹੈ 'ਵਿਕਾਰ'! ਸ਼ੱਕ ਹੈ ਤਾਂ ਸ਼ਬਦਕੋਸ਼ ਖੋਲ ਲਵੋ ਤੇ ਨਾਲ  ਲਗਾ ਲੋ ਬਾਣੀ ਦੀ ਕਸਵਟੀ।ਵੇਖੋ ਬਾਣੀ ਵੀ ਕਹਿੰਦੀ ਹੈ, ਪੰਜ ਸਿੰਘ ਰਾਖੇ ਪ੍ਰਭਿ ਮਾਰਿ, ਪੰਨਾ ੮੯੯!!!"


ਹੁਣ  ਭਲਾ ਇਸ ਵਿਚ ਬਲਦੇਵ ਸਿੰਘ ਜੀ ਦਾ ਕੀ ਦੋਸ਼ ਸੀ ? ਕੋਈ ਦੋਸ਼ ਨਹੀਂ ! ਉਹ ਤਾਂ ਸੱਜਣ ਪੁਰਸ਼ ਸਨ। ਉਨਾਂ ਦੇ ਨਾਮ ਨਾਲ ਕੋਈ ਸਮਸਿੱਆ ਨਹੀਂ ਸੀ। ਸਮਸਿੱਆ ਤਾਂ ਅਚਾਰਿਆ ਜੀ ਦੀ ਮਰਜੀ ਵਿਚ ਸੀ ਜਿਸ ਅਨੁਸਾਰ ਉਹ 'ਬਲਦੇਵ' ਦੇ ਅਰਥ ਕਰਦੇ ਸੀ।


ਹਰਦੇਵ ਸਿੰਘ, ਜੰਮੂ-੧੦.੧੦.੨੦੧੩


No comments:

Post a Comment