Tuesday, 27 January 2015



'ਗੁਰਬਾਣੀ ਲੇਖਨ ਵਿਰੁੱਧ ਹਰਕਤ ਬਾਰੇ ਬੇਨਤੀ'
ਹਰਦੇਵ ਸਿੰਘ ਜੰਮੂ

ਆਪ ਨੂੰ ਗਿਆਨੀ ਅਖਵਾਉਂਦੇ ਇਕ ਸੱਜਣ ਜੀ ਵਲੋਂ ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਗੁਰੂਬਾਣੀ ਦੇ ਮੂਲ ਪਾਠ ਨਾਲ ਛੇੜਖਾਨੀ ਕਰਦੇ ਹੋਏ ਉਸ ਵਿਚ ਫਾਲਤੂ ਵਿਰਾਮ ਚਿੰਨਾਂ ਦੀ ਘੁੱਸਪੈਠ ਕੀਤੀ ਜਾ ਰਹੀ ਹੈਕੀ ਕਿਸੇ ਮਿਸ਼ਨਰੀ ਨੂੰ ਗੁਰਬਾਣੀ ਵਿਚ ਇੰਝ ਦਾ ਮਿਸ਼ਰਣ ਕਰਨਾ ਸੋਭਦਾ ਹੈ ? ਇਹ ਇਕ ਬਹੁਤ ਹੀ ਮਾੜੀ ਹਰਕਤ ਹੈ ਜੋ ਗੁਰੂ ਜੀ ਦੀ ਬਾਣੀ ਬਣਤਰ, ਨਿਹਿਤਾਰਥ, ਸਵਰ ਪਾਠ ਅਤੇ ਲੈਅ-ਤਾਲਬੱਧਤਾ ਦੇ ਵਿਰੁੱਧ ਹੈਗੁਰਬਾਣੀ ਆਪਣੇ ਮੂਲ ਸਵਰੂਪ ਵਿਚ ਨਿਸਤੇਜ ਨਹੀਂ,ਪਰ ਉਨ੍ਹਾਂ ਦੇ ਸਿਰ  ਵਿਆਕਰਣ ਵਿੱਦਵਤਾ ਦਾ ਭੂਤ ਚੜ ਗਿਆ ਪ੍ਰਤੀਤ ਹੁੰਦਾ ਹੈਸ਼ਾਯਦ ਉਹ ਸਿੱਧ ਕਰਨਾ ਲੋਚਦੇ ਹਨ ਕਿ  ਉਹ ਵਿਆਕਰਣ ਦੇ ਸਭ ਤੋਂ ਵੱਡੇ ਮਾਹਰ ਹਨ ਅਤੇ ਇਹ ਸਿੱਧ ਕਰਨ ਲਈ ਉਨ੍ਹਾਂ ਨੇ ਗੁਰਬਾਣੀ ਨੂੰ ਬਦਲ ਕੇ ਲਿਖਣ ਦਾ ਢੰਗ ਵਰਤਣਾ ਆਰੰਭ ਕੀਤਾ ਹੈਕਾਰਣ ਕੁੱਝ ਹੋਵੇ ਪਰ ਇਹ ਹਰਕਤ ਚੰਗੀ ਨਹੀਂ

ਅੱਜ ਕਲ ਕੁੱਝ ਸੱਜਣ ਇਹ ਵੀ ਸੋਚਦੇ ਹਨ ਕਿ ਕਿਸੇ  ਉੱਕਸਾਉ ਹਰਕਤ ਨਾਲ ਕੋਈ ਉਨ੍ਹਾਂ ਵਿਰੁੱਧ ਸ਼ਿਕਾਅਤ ਕਰੇ ਅਤੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਸੱਦੇ ਜਾਣ,ਪਰ ਉੱਥੇ ਨਾ ਜਾ ਕੇ ਦੇਸ਼-ਵਿਦੇਸ਼ ਤੋਂ ਕੁੱਝ ਪ੍ਰਾਪਤੀ ਕੀਤੀ ਜਾਏਸਿੱਖ ਸਮਾਜ ਅੱਗੇ ਹੀ ਕਈਂ ਸਮੱਸਿਆਵਾਂ ਦੇ ਦਰਪੇਸ਼ ਹੈ ਇਸ ਲਈ ਗਿਆਨੀ ਜੀ ਪਾਸ ਬੇਨਤੀ ਹੈ ਕਿ ਉਹ ਕੁੱਝ ਬੁੱਧੀਮਤਾ ਦਾ ਪਰਿਚੈ ਦਿੰਦੇ ਹੋਏ ਐਸਾ ਨੀਤੀਗਤ ਮਾੜਾ ਕੰਮ ਕਰਨਾ ਬੰਦ ਕਰਨਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਪੱਖੋਂ ਪੰਥਕ ਹਿਤਾਂ ਲਈ  ਦੂਰਦਰਸ਼ਤਾ ਨਾਲ ਵਿਚਾਰ ਕਰਨ, ਅਤੇ ਆਪਣੇ ਵਿਆਕਰਣ ਗਿਆਨ ਨੂੰ ਹਉਮੈ ਦਾ ਵਿਸ਼ਾ ਨਾ ਬਨਾਉਣਇਹ ਅਨੁੱਚਿਤ ਕੰਮ, ਆਪਣੇ ਨਿਸ਼ਕਰਸ਼ ਵਿਚ, ਗੁਰੂ ਅਤੇ ਪੰਥਕ ਹਿਤਾਂ ਵਿਰੁੱਧ ਹੈ! ਕਿਸੇ ਮਿਸ਼ਨਰੀ ਅਖਵਾਉਂਦੇ ਸੱਜਣ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਵਿਚ ਆਪਣੀ ਵਿੱਦਵਤਾ ਦਾ ਮਿਸ਼ਰਣ  (ਮਿਲਾਵਟ)  ਕਰਨਾ ਸੋਭਦਾ ਨਹੀਂ
 
ਹਰਦੇਵ ਸਿੰਘ,ਜੰਮੂ-੨੬.੦੧.੨੦੧੫

No comments:

Post a Comment