'ਗੁਰਬਾਣੀ ਬਦਲ ਕੇ ਲਿਖਣਾ ਉਚਿੱਤ ਨਹੀਂ'
ਹਰਦੇਵ ਸਿੰਘ, ਜੰਮੂ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵਾਧੂ ਅੱਖਰ ਅਤੇ ਵਿਸ਼ਰਾਮ ਚਿੰਨ੍ਹ ਲਗਾਉਂਣ ਨਾਲ ਮੇਰੀ ਅਸਹਿਮਤੀ ਜੇ ਕਰ ਆਰ.ਐਸ.ਐਸ ਦੀ ਸੋਚ ਹੈ, ਤਾਂ ਐਸਾ ਸੋਚਣ ਵਾਲੇ 'ਭ੍ਰਮ ਗਿਆਨੀ' ਹਨ। ਯਾਨੀ ਕਿ 'ਭਰਮ' ਦੇ ਗੋੜ ਵਿਚ ਫੱਸੇ ਅਮੁੱਕਤ ਸੱਜਣ ! ਕੀ ਉਹ ਮੇਰੇ ਆਤਮੇ ਨੂੰ ਮੇਰੇ ਨਾਲੋਂ ਵੱਧ ਜਾਣ ਸਕਦੇ ਹਨ
? ਕਦਾਚਿੱਤ ਨਹੀਂ! ਤਾਂ ਫਿਰ ਬਹਾਨੇ ਘੜ ਕੇ ਐਸਾ ਝੂਠ ਲਿਖਣਾ ਗਿਆਨ ਨਹੀਂ!
ਮੈਂ ਪੱਕੇ ਤੌਰ ਤੇ ਇਸ ਵਿਚਾਰ ਦਾ ਧਾਰਨੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਿਚ, ਆਪਣੇ ਵਲੋਂ ਵਾਧੂ ਵਿਰਾਮ ਚਿੰਨ-ਅੱਖਰ ਲਗਾਉਣ ਬਾਰੇ, ਸਿੱਧ ਕਰਨ ਯੋਗ ਕੋਈ ਅਧਿਕਾਰ, ਕਿਸੇ ਪਾਸ ਨਹੀਂ। ਇਸ ਲਈ ਮੈਂਨੂੰ ਚੁੱਪ ਕਰਵਾਉਣ ਲਈ "ਆਰ. ਐਸ.ਐਸ. ਸੋਚ" ਦਾ ਸਹਾਰਾ ਲਿਆ ਗਿਆ ਅਤੇ ਹੁਣ ਆਪਣੀ ਗਲਤੀਆਂ ਨੂੰ ਸਹੀ ਸਿੱਦ ਕਰਨ ਲਈ ਕੁੱਝ ਐਸੇ ਸੱਜਣਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਪਾਸ ਵੀ ਐਸਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਗੁਰਬਾਣੀ ਲਿਖਤ ਸਰੂਪ ਨਾਲ ਆਪਣੀ ਛੇੜਛਾੜ ਨੂੰ ਕਿਸੇ ਹੋਰ ਵਲੋਂ ਕੀਤੀ ਗਲਤੀ ਦੀ ਮਿਸਾਲ ਦੇ ਕੇ ਸਹੀ ਸਿੱਦ ਨਹੀਂ ਕੀਤਾ ਜਾ ਸਕਦਾ।
ਮੇਰਾ ਮੁੱਖ ਸਵਾਲ ਇਹ ਨਹੀਂ ਕਿ ਵਾਧੂ ਵਿਸ਼ਰਾਮ ਚਿੰਨ੍ਹ ਕਿਸ-ਕਿਸ ਨੇ ਲਗਾਏ ਹਨ? ਮੇਰਾ ਮੁੱਖ ਸਵਾਲ ਇਹ ਹੈ ਕਿ, ਕੀ ਵਾਧੂ ਲਗਾਏ ਜਾ ਰਹੇ ਵਿਸ਼ਰਾਮ ਚਿੰਨ੍ਹ ਗੁਰੂ ਸਾਹਿਬਾਨ ਨੇ ਲਗਾਏ ਹਨ ਅਤੇ ਕੀ ਉਹ ਗੁਰੂ ਗ੍ਰੰਥ ਸਾਹਿਬ ਵਿਚ ਲੱਗੇ ਹੋਏ ਹਨ ?
ਖੈਰ, ਪਿੱਛਲੇ ਦਿਨੀਂ ਮੇਰਾ ਧਿਆਨ, ਪਹਲੀ ਵਾਰ, ਕ੍ਰਮਵਾਰ ਤਿੰਨ ਗਲਾਂ ਵੱਲ ਗਿਆ:-
(੧) ਗੁਰਬਾਣੀ ਪਗੰਤੀ ਵਿਚਲੇ ਸ਼ਬਦ 'ਮਹਤੁ' ਨੂੰ ਜਾਣਦੇ ਬੂਝਦੇ 'ਮਹੱਤਵ' ਕਰਕੇ ਲਿਖਣਾ।
(੨) ਵੈਬ ਸਾਇਟ ਪੁਰ ਬਾਣੀ ਪੰਗਤਿਆਂ ਨੂੰ ਵਾਧੂ ਵਿਸ਼ਰਾਮ ਚਿੰਨ੍ਹ ਲਗਾ ਕੇ ਲਿਖਣਾ।
(੩) ਲੇਖਕਾਂ ਵਲੋਂ ਲਿਖੇ ਲੇਖਾਂ ਵਿਚ ਕੋਟ ਬਾਣੀ ਪੰਗਤਿਆਂ ਨੂੰ ਬਿਨ੍ਹਾਂ ਲੇਖਕਾਂ ਦੀ ਜਾਣਕਾਰੀ ਅਤੇ ਸੂਚਨਾ ਦਿੱਤੇ ਵਾਧੂ ਵਿਸ਼ਰਾਮ ਚਿੰਨ੍ਹਾਂ ਰਾਹੀਂ ਬਦਲ ਦੇਣਾ।
ਇਨ੍ਹਾਂ ਤਿੰਨੇ ਗਲਾਂ ਨੂੰ ਅਨਅਧਿਕਾਰਤ ਸਮਝਦੇ ਹੋਏ ਹੀ ਮੈਂ ਆਪਣੀ ਅਸਹਿਮਤੀ ਦਾ ਪ੍ਰਗਟਾਵਾ ਕੀਤਾ। ਮੈਂ ਆਪਣੇ ਲੇਖਾਂ ਨੂੰ ਜ਼ਮੀਰ ਮਾਰ ਕੇ ਨਹੀਂ ਲਿਖਦਾ ਕਿ ਉਹ ਕਿੱਧਰੇ ਛੱਪ ਜਾਣ ਅਤੇ ਨਾ ਹੀ ਲੇਖ ਲਿੱਖਣਾ ਮੇਰਾ ਪੇਸ਼ਾ ਹੈ।
ਖ਼ੈਰ, ਗਿਆਨੀ ਜਗਤਾਰ ਸਿੰਘ ਜਾਚਕ ਜੀ ਵਲੋਂ ਮੇਰਾ ਧਿਆਨ ਇਸ ਗਲ ਵੱਲ ਦਵਾਇਆ ਗਿਆ ਕਿ ਇਸ ਤਰਾਂ੍ਹ ਦੇ ਵਾਧੂ ਵਿਸਰਾਮ ਚਿੰਨ੍ਹ ਕੁੱਝ ਹੋਰ ਸੱਜਣਾਂ ਨੇ ਵੀ ਲਗਾਏ ਸਨ। ਮੇਰੇ ਲਈ ਇਹ ਜਾਣਕਾਰੀ ਵੀ ਬਿਲਕੁਲ ਨਵੀਂ ਸੀ। ਜਾਚਕ ਜੀ ਨੇ ਬਾਣੀ ਪੰਗਤੀ ਵਿਚ 'ਮਹਤੁ' ਸ਼ਬਦ ਨੂੰ 'ਮਹੱਤਵ' ਕਰਕੇ ਲਿਖਣ ਦਾ ਵਿਰੌਧ ਨਹੀਂ ਕੀਤਾ। ਕੀ ਗਿਆਨੀ ਸੱਜਣ ਬਾਣੀ ਵਿੱਚ ਲਿਖੇ ' ਅੰਮ੍ਰਿਤ ' ਸ਼ਬਦ ਨੂੰ ਉਸੀ ਥਾਂ ‘ ਅੰਮਿ੍ਰਤ ’ ਕਰਕੇ ਲਿਖਣ ਦਾ ਅਧਿਕਾਰ ਰੱਖਦੇ ਹਨ ? ਕੀ ਅੱਜ ਬਾਣੀ ਦੇ ਮੂਲ ਸਪੈਲਿੰਗ ਤਕ ਬਦਲਣ ਲਈ 'ਉਸ ਨੇ ਵੀ ਕੀਤਾ ਹੈ' ਦਾ ਬਹਾਨਾ ਉੱਚਿਤ ਹੈ ?

ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਸ ਦੇ ਨਾਲੋਂ ਅਸਹਿਮਤ ਹਾਂ ਅਤੇ ਮੈਂ ਐਸੀ ਪਰਿਪਾਟੀ ਦਾ ਵਿਰੌਧ ਕਰਦਾ ਹਾਂ। ਮੈਂ ਨਿਸ਼ਚਤ ਤੌਰ ਤੇ ਇਹ ਕਹਿ ਸਕਦਾ ਹਾਂ ਕਿ ਜ਼ਿਆਦਾਤਰ ਪਾਠਕਾਂ ਨੂੰ ਇਸ ਦੀ ਜਾਣਕਾਰੀ ਨਹੀਂ। ਮੇਰੇ ਲਈ ਤਾਂ ਇਹ ਇਕ ਅਚੰਭੇ ਤੋਂ ਘੱਟ ਨਹੀਂ।
ਜਾਚਕ ਜੀ ਦਾ ਕਹਿਣਾ ਹੈ ਕਿ; "ਜੇ ਵਿਸਰਾਮ ਦੀ ਥਾਂ ਠੀਕ ਨਾ ਹੋਵੇ ਤਾਂ ਪਾਠ ਅਤੇ ਅਰਥ ਦੋਵੇਂ ਹੀ ਗਲਤ ਹੋ ਜਾਂਦੇ ਹਨ"
ਐਸੀ ਸੂਰਤ ਵਿਚ ਅਗਰ ਐਸਾ ਕਈਂ ਸੱਜਣਾ ਨੇ ਕੀਤਾ ਹੈ ਤਾਂ, ਕੀ ਉਨ੍ਹਾਂ ਸੱਜਣਾਂ ਨੇ ਇਕੋ ਜਿਹੇ ਵਿਸ਼ਰਾਮ ਚਿੰਨ ਲਗਾਏ ਹਨ ? ਅਗਰ ਨਹੀਂ ਲਗਾਏ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਾਰੇਆਂ ਨੇ ਇੱਕ ਦੂਜੇ ਤੋਂ ਵੱਖ, ਬਾਣੀ ਲਿਖਤ ਦੇ ਅੰਦਰ ਹੀ, ਅਰਥਾਂ ਨੂੰ ਬਦਲਣ ਦੀ ਹਰਕਤ ਕੀਤੀ ਹੈ। ਗੁਰਬਾਣੀ ਲਿਖਤ ਦੇ ਬਾਹਰ ਅਰਥ ਮਤਭੇਦ ਰਹਿਣੇ ਹੋਰ ਗਲ ਹੈ, ਪਰ ਲਿਖਤ ਦੇ ਅੰਦਰ ਜਾਣਬੂਝ ਕੇ ਇਹ ਕੰਮ ਕਰਨਾ ਬਜਰ ਅਨੈਤਿਕਤਾ ਹੈ।
ਹੁਣ ਜਾਣੇ ਜਾਂ ਅਣਜਾਣੇ ਹੋਈ ਇਸ ਗਲਤੀ ਦਾ ਕੀ ਹਲ ਹੈ ?
ਇਸ ਦੇ ਹਲ ਲਈ ਸਾਨੂੰ ਦੋ ਸ਼੍ਰੇਣਿਆਂ ਬਨਾਉਣਿਆਂ ਚਾਹੀਦੀਆਂ ਹਨ:-
(੧) ਉਹ ਸੱਜਣ ਜਿਨ੍ਹਾਂ ਨੇ ਇਹ ਭੁੱਲ ਕੀਤੀ ਪਰ ਇਸ ਸੰਸਾਰ ਤੋਂ ਜਾ ਚੁੱਕੇ ਹਨ!
(੨) ਉਹ ਸੱਜਣ ਜਿਹੜੇ ਇਹ ਭੁੱਲ ਕਰਦੇ ਹੋਏ ਸਥਿਤੀ ਨੂੰ ਵੱਡੇ ਪੱਧਰ ਤੇ ਮਨਮਾਨੀ ਨਾਲ ਹੋਰ ਵਿਗਾੜ ਰਹੇ ਹਨ। ਇੱਥੋਂ ਤਕ ਕਿ ਲੇਖਾਂ ਵਿਚ ਮੂਲਮੰਤਰ ਦੇ ਮੂਲ ਲਿਖਤ ਸਰੂਪ ਨੂੰ ਵੀ ਬਦਲਿਆ ਗਿਆ ਹੈ।
ਪਹਿਲੀ ਸ਼੍ਰੇਣੀ ਪੁਰ ਸਾਡਾ ਕੋਈ ਜ਼ੋਰ ਨਹੀਂ ਕਿਉਂਕਿ ਅਸੀਂ ਬੀਤੇ ਸਮੇਂ ਵਿਚ ਵਾਪਸ ਜਾ ਐਸਾ ਨਾ ਕਰਨ ਦੀ ਬੇਨਤੀ ਨਹੀਂ ਕਰ ਸਕਦੇ। ਉਹ ਸੱਜਣ ਹੁੰਦੇ ਤਾਂ ਹੋ ਗਈ ਇਸ ਭੁੱਲ ਬਾਰੇ ਜ਼ਰੂਰ ਵਿਚਾਰ ਕਰਦੇ, ਪਰ ਦੂਜੀ ਸ਼੍ਰੇਣੀ ਨੂੰ ਤਰੁੰਤ ਇਸ ਗਲਤ ਪਰਿਪਾਟੀ ਦਾ ਤਿਆਗ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਜਿਹੜੇ ਵਿਸ਼ਰਾਮ ਚਿੰਨ੍ਹ ਲਗਾਏ ਹਨ ਉਹੀ ਵਰਤੇ ਜਾਣੇ ਚਾਹੀਦੇ ਹਨ। ਗੁਰਬਾਣੀ ਗੁਰੂ ਜੀ ਦੀ ਬਾਣੀ ਹੈ ਕਿਸੇ ਸੰਪਾਦਕ ਜਾਂ ਗਿਆਨੀ ਜੀ ਦਾ ਲੇਖ ਜਾਂ ਪ੍ਰੋਜੇਕਟ ਨਹੀਂ ! ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਬਦਲਣ ਦਾ ਅਧਿਕਾਰ ਕਿਸੇ ਪਾਸ ਨਹੀਂ ਚਾਹੇ ਉਹ ਕਿਸੇ ਵੀ ਧਿਰ, ਸੰਸਥਾ ਜਾਂ ਅਸਰ ਸਰੂਖ ਵਾਲਾ ਕਿਉਂ ਨਾ ਹੋਵੇ।
ਬਾਣੀ ਪੰਗਤਿਆਂ ਕੋਟ ਕਰਨ ਵਿਚ ਭੁੱਲ ਤਦ ਤਕ ਭੁੱਲ ਹੁੰਦੀ ਹੈ ਜਦ ਤਕ ਕਿ ਉਹ ਅਣਜਾਣੇ ਹੋ ਜਾਏ, ਪਰ ਜਿਸ ਵੇਲੇ ਉਸ ਦਾ ਸੰਗਿਆਨ ਲੈ ਲਿਆ ਜਾਏ ਤਾਂ ਉਸ ਨੂੰ ਜਬਰੀ ਠੌਸਿਆ ਨਹੀਂ ਜਾਣਾ ਚਾਹੀਦਾ। ਗੁਰਬਾਣੀ ਦੀ ਪੰਗਤਿਆਂ ਨੂੰ ਮੰਸ਼ਾਗਤ ਆਪ ਬਦਲਣਾ ਨਿੰਦਨੀਯ ਹਰਕਤ ਹੈ। ਵਾਧੂ ਵਿਸ਼ਰਾਮ ਚਿੰਨਾਂ੍ਹ ਰਾਹੀ ਗੁਰਬਾਣੀ ਬਦਲਦੀ ਹੈ, ਅਤੇ ਆਪਣੇ ਮੂਲ ਰੂਪ (ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੀ ਹੈ) ਵਿਚ ਨਹੀਂ ਰਹਿੰਦੀ।
ਮੂਲੰਤਰ ਦੇ ਲਿਖਤੀ ਸਵਰੂਪ ਨੂੰ ਬਦਲ ਅਤੇ ਪੰਗਤੀ ਵਿਚਲੇ ਸ਼ਬਦ ਵਿਚ ਵਾਧੂ ਅਖਰ (ਮਹੱਤਵ) ਜੋੜਦੇ ਉਸ ਨੂੰ ਸਹੀ ਸਿੱਦ ਕਰਨ ਲਈ ਕਿਸੇ ਹੋਰ ਵਲੋਂ ਕੀਤੀ ਕਿਸੇ ਹੋਰ ਗਲਤੀ ਦੀ ਮਿਸਾਲ ਵਰਤਣੀ ਤਰਕਸੰਗਤ ਨਹੀਂ। ਜੇ ਕਰ ਇਸ ਮਾੜੀ ਪਰਿਪਾਟੀ ਨੂੰ ਰੋਕਿਆ ਨਾ ਗਿਆ ਤਾਂ ਇਸ ਦੇ ਸਿੱਟੇ ਬਦਤਰ ਹੁੰਦੇ ਜਾਣ ਗੇ।
ਹਰਦੇਵ ਸਿੰਘ, ਜੰਮੂ-੦੮.੨੦੧੫
No comments:
Post a Comment