Saturday, 11 April 2015



“ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ”
ਹਰਦੇਵ ਸਿੰਘ,ਜੰਮੂ


ਪਿੱਛਲੇ ਕੁੱਝ ਸਮੇਂ ਵਿਚ ਇਕ ਵਿਦਵਾਨ ਜੀ ਨੇ, ਅਕਾਲ ਤਖ਼ਤ ਸਥਾਨ ਨੂੰ ਇਹ ਵਿਚਾਰ ਦੇ ਕੇ ਨਿਰਸਤ ਕਰਨ ਦਾ ਵਿਚਾਰ ਅਰੰਭਿਆ ਕਿ ਅਕਾਲ ਤਖ਼ਤ ਤਾਂ ਕੇਵਲ ਇਕ ਸਿਧਾਂਤ ਹੈ, ਸਥਾਨ ਨਹੀਂ, ਆਦਿ ਆਦਿ! ਅਚੰਭਾ ਉਸ ਵੇਲੇ ਹੋਇਆ ਜਿਸ ਵੇਲੇ ਨਜ਼ਰ, ਇਸ਼ਤਹਾਰ ਰਾਹੀਂ ਜਾਰੀ ਇਕ ਸੰਦੇਸ਼ ਦੀ ਇਬਾਰਤ ਦੇ ਨ੍ਹਾਂ ਸ਼ਬਦਾਂ ਤੇ ਜਾ ਪਈ:-

                                                  “ ਵਾਹਿਗੁਰੂ ਜੀ ਕੀ ਫ਼ਤਹ॥
                                                          
ਦਫ਼ਤਰ
                            
ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ   
                                
ਜੇ ਜੀਵੇ ਪਤਿ ਲਥੀ ਜਾਏ॥ਸਭੁ ਹਰਾਮ ਜੇਤਾ ਕਿਛੁ ਖਾਈ॥
                          
ਸਤੰਬਰ ਨੂੰ ਗਵਰਨਰ ਹਾਊਸ (ਰਾਜ ਭਵਨ) ਦੇ ਘੇਰਾਉ ਲਈ
                                                  
ਸਮੁੱਚੀ ਮਾਨਵਤਾ ਨੂੰ ਸੱਦਾ…....




                                                                                                                                                                                                                                                                       
ਜਥੇਦਾਰ
                                                     
ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ “


ਇਹ ਇਤਹਾਸਕ ਦਸਤਾਵੇਜ਼ੀ ਸੰਦੇਸ਼ ਸਿਤੰਬਰ ੧੯੮੭ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੀ ਫ਼ੋਟੋ ਇਕ ਵੈਬਸਾਈਟ ਤੇ ਪਏ ਇਕ ਲੇਖ ਵਿਚ ਵੇਖੀ ਜਾ ਸਕਦੀ ਹੈ। ਇਸ ਸੰਦੇਸ਼ ਦਾ ਇਕ ਸ਼ਬਦ ਬੜਾ ਮਹੱਤਵਪੁਰਨ ਹੈ। ਉਹ ਸ਼ਬਦ ਹੈ "ਦਫ਼ਤਰ"! ਨਾਲ ਹੀ ਇਹ ਪੰਗਤੀ "ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ"

ਅਕਾਲ ਤਖ਼ਤ ਅਗਰ ਸਿਧਾਂਤ ਮਾਤਰ ਹੈ ਅਤੇ ਗੁਰੂ ਸਾਹਿਬ ਵਲੋਂ ਸਥਾਪਤ ਸਥਾਨ ਅਕਾਲ ਤਖ਼ਤ ਨਹੀਂ ਤਾਂ ੧੯੮੭ ਵਿਚ ਉਸ ਸਿਧਾਂਤ ਦਾ 'ਦਫ਼ਤਰ' ਕਿਵੇਂ ਹੋਇਆ ਕਰਦਾ ਸੀ ? ਅਤੇ ਉਹ ਸਿਧਾਂਤ ਅੰਮ੍ਰਿਤਸਰ ਸ਼ਹਿਰ ਵਿਚ ਕਿਵੇਂ ਹੁੰਦਾ ਸੀ ?

ਇਸ ਮਹੱਤਵਪੁਰਨ ਸਵਾਲ ਦਾ ਬੜਾ ਅਸਾਨ ਜਿਹਾ ਜਵਾਬ ਮਿਲ ਸਕਦਾ ਹੈ। ਉਹ ਇਹ ਕਿ ਪਹਿਲਾਂ ਨ੍ਹਾਂ ਨੂੰ ਇਸ ਸਿਧਾਂਤ ਦਾ ਪਤਾ ਨਹੀਂ ਸੀ ਇਸ ਲਈ ਉਸਦਾ ਦਫ਼ਤਰ ਹੁੰਦਾ ਸੀ। ਹੁਣ ਜਿਸ ਵੇਲੇ ਪਤਾ ਚਲਿਆ ਹੈ, ਤਾਂ ਨਾ ਦਫ਼ਤਰ, ਨਾ ਹੀ ਸ਼੍ਰੀ ਅਕਾਲ ਤਖ਼ਤ ਅੰਮ੍ਰਿਤਸਰ !
 
ਯਾਨੀ ਜਿਸ ਵੇਲੇ ਨ੍ਹਾਂ ਕੋਮ ਦੀ ਮਹਾਨ ਸੇਵਾ ਕੀਤੀ, ਉਸ ਵੇਲੇ ਨ੍ਹਾਂ ਨੂੰ ਨਾ ਅਕਾਲ ਤਖ਼ਤ ਦਾ ਪਤਾ ਸੀ, ਨਾ ਅਰਦਾਸ ਦਾ, ਨਾ ਨਿਤਨੇਮ ਦਾ, ਨਾ ਹੀ 'ਖ਼ਾਲਸਾ ਪੰਥ' ਅਤੇ 'ਗੁਰੂ ਪੰਥ' ਦਾ ?

ਨਹੀਂ! ਦਸਤਾਵੇਜ਼ ਵੀ ਬੋਲਦੇ ਹਨ ਕਿ ਉਸ ਵੇਲੇ ਨ੍ਹਾਂ ਨੂੰ ਉਹ ਪਤਾ ਸੀ ਜੋ ਹੁਣ ਉਹ ਵਿਸਰ ਗਏ ਹਨ! ਕੀ ਕੁੱਝ ਅਧਾਰ ਨ੍ਹਾਂ ਦੀ ਸੇਵਾ ਨਾਲ ਹੀ ਸਨ ? ਸੇਵਾ ਖ਼ਤਮ ਅਧਾਰ ਖ਼ਤਮ ?

ਹਰਦੇਵ ਸਿੰਘ,ਜੰਮੂ

No comments:

Post a Comment