Wednesday, 3 June 2015



‘ ਮਾਇਆ ’
ਹਰਦੇਵ ਸਿੰਘ, ਜੰਮੂ

ਸੰਸਾਰਕ ਵਾਸਤਵਿਕਤਾ ਬੜੀ ਮਾਇਆਵੀ ਹੁੰਦੀ ਹੈਇਸ ਵਿਚ ਭਰਮ ਹੈ, ਭ੍ਰਾਂਤਿ ਹੈ, ਮੋਹ ਹੈ ! ਇਹ ਭਰਮ ਬਹੁਤ ਦ੍ਰਿੜ ਹੁੰਦਾ ਹੈ ਗੁਰੂ ਨਾਨਕ ਵਲੋਂ ਦਰਸਾਇਆ ਧਰਮ ਇਸ ਦ੍ਰਿੜਤਾ ਦਾ ਜਵਾਬ ਹੈਇਸ ਨੂੰ ਕਮਜੋਰ ਕਰਨ ਦੀ ਜੁਗਤ ! ਵਾਸਤਵਿਕਤਾ ਦੇ ਦੂਆਲਿਯੋਂ ਜਿਸ ਵੇਲੇ ਭਰਮ, ਭ੍ਰਾਂਤਿ, ਮੋਹ ਦੀ ਮੈਲ ਛੱਟਦੀ ਹੈ ਤਾਂ, ਜੋ ਬੱਚਦਾ ਹੈ, ਉਹ ਸੱਚ ਹੁੰਦਾ ਹੈ

ਮਾਇਆ ਜਿਸ ਰੂਪ ਵਿਚ ਮਨੁੱਖ ਦੇ ਅੰਦਰ ਦਾਖ਼ਲ ਹੁੰਦੀ ਹੈ, ਉਸ ਮਨੁੱਖ ਲਈ ਸੰਸਾਰ ਉਸੇ ਕਿਸਮ ਦਾ ਬਣਦਾ ਜਾਂਦਾ ਹੈਛੋਟੀ ਜਿਹੀ ਬੱਚੀ ਬਾਪ ਦੇ ਹੱਥਾਂ ਵਿਚ ਖੇਡਦੀ ਹੈਕਦੇ ਕਪੜਿਆਂ ਵਿਚ, ਕਦੇ ਨਗਨਪਰੰਤੂ ਸਮਾਂ ਬੀਤਨ ਤੇ ਮਾਇਆ ਦਾ ਰੂਪ ਬਦਲਦਾ ਹੈ ਅਤੇ ਪਿਤਾ-ਬੱਚੀ  ਦਾ ਨਜ਼ਰੀਆ ਵੀ ਉਸੇ ਢੰਗ ਨਾਲ ਬਦਲਦਾ ਜਾਂਦਾ ਹੈਨਗਨਤਾ ਕਪੜਿਆਂ ਤੋਂ ਪਹਿਲੀ ਸੱਚਾਈ ਹੈਗਲ ਤਾਂ ਚੋਣ ਦੀ ਹੈਗਲ ਤਾਂ ਉਸਸੁਪਣੇ’ ਦੀ ਹੈ, ਜਿਸ ਵਿਚ ਮਨੁੱਖ ਜਾਗਦੇ ਹੋਏ, ਸੰਸਾਰ ਨੂੰ ਵੇਖਦਾ ਰਹਿੰਦਾ ਹੈ

ਕੀ ਮੈਂ ਮਾਇਆ ਦੀ ਇਸ ਖੇਡ ਨੂੰ ਸਮਝ ਕੇ ਇਸ ਦੇ ਅਸਰ ਤੋਂ ਮੁੱਕਤ ਹਾਂ ? ਇਹ ਉਹ ਪ੍ਰਸ਼ਨ ਹੈ ਜਿਹੜਾ ਕਿ ਆਪਣੇ ਆਤਮੇ ਤੋਂ ਨਿਰੰਤਰਤਾ ਨਾਲ ਪੁੱਛਿਆ ਜਾਣਾ ਚਾਹੀਦਾ ਹੈਕਿਉਂਕਿ ਮਨੁੱਖ ਕਿਸੇ ਤੋਂ ਭੱਜ ਸਕਦਾ ਹੈ ਪਰ ਉਹ ਆਪਣੇ ਆਤਮੇ ਤੋਂ ਨਹੀਂ ਭੱਜ ਸਕਦਾਮਾਇਆ ਦੀ ਖੇਡ ਬਾਰੇ ਕੇਵਲ ਲਿਖ-ਪੜ ਕੇ, ਉਸ ਨੂੰ ਸਮਝ-ਬੂਝ ਕੇ, ਬੰਦਾ ਉਸ ਦੇ ਕੁਪ੍ਰਭਾਵ ਤੋਂ ਮੁਕਤੀ ਨੂੰ ਸੁਨਿਸ਼ਚਤ ਨਹੀਂ ਕਰ ਸਕਦਾਹਾਂ ਉਹ ਕੇਵਲ  ਮਾਇਆ ਬਾਰੇ ਸਿਆਣਪ ਭਰੀਆਂ ਗਲਾਂ ਕਰ ਸਕਦਾ ਹੈਪਰ ਗਲਾਂ ਨਾਲ ਗਲ ਨਹੀਂ ਬਣਦੀ

ਗੁਰਬਾਣੀ ਵਿਚ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਚੇਤਾਉਣ ਲਈ  ਬ੍ਰਹਮ’ ਸਬੰਧਤ ਇਕ ਵਿਚਾਰ ਉੱਚਰਿਆ ਹੈ:-

ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾਹਮ ਮੁਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ
 
ਇਸ ਵਿਚਾਰ ਤੇ ਦ੍ਰਿੜ ਬੰਦਾ ਕਦੇ ਵੀ ਸੰਪੁਰਣ ਸੱਚ ਨੂੰ ਸਮਝ ਲੇਣ ਦਾ ਦਾਵਾ ਨਹੀਂ ਕਰ ਸਕਦਾਇਸ ਲਈ ਕਈਂ ਥਾਂ ਉਹ ਆਪਣੀ ਸੀਮਾ ਨੂੰ ਸਮਝ ਕੇ ਗੁਰੂ ਮਨਮੁਖ ਸਮਰਪਣ ਕਰ ਕੇ ਰਹਿੰਦਾ ਹੈਸੱਚ ਤਾਂ ਉਹ ਹੈ  ਜੋ ਹੈ, ਨਾ ਕਿ 'ਉਹ' ਜਿਵੇਂ ਕਿ ਕੋਈ  ਉਸ ਨੂੰ ਦਰਸਾਉਣਾ ਚਾਹੁੰਦਾ ਹੈ
ਹਰਦੇਵ ਸਿੰਘ, ਜੰਮੂ-੦੨.੦੬.੨੦੧੫

No comments:

Post a Comment