ਸਿੱਖਾਂ ਵਲੋਂ ਦੇਹਧਾਰੀ ਗੁਰੂ ਦੀ ਸਥਾਪਨਾ ?
ਹਰਦੇਵ ਸਿੰਘ,ਜੰਮੂ
ਇਕ
ਸੱਜਣ ਜੇ ਨੇ ਸੂਚਨਾ ਦਿੱਤੀ ਹੈ ਕਿ ਸਿੱਖਾਂ ਵਲੋਂ "……ਸ਼ਬਦ ਗੁਰੂ ਦੀ ਥਾਵੇਂ ਦੇਹ ਧਾਰੀ ਗੁਰੂ ਦੀ ਸਥਾਪਨਾ ਕਰ ਲਈ ਗਈ ਹੈ……ਇਨ੍ਹਾਂ ਦੇਹ ਧਾਰੀ ਗੁਰੂਆਂ ਨੇ ਸਿੱਖ ਨੂੰ ਬਾਣੀ ਨਾਲੋਂ ਤੋੜ ਕੇ ਸਿਵਿਆਂ ਦੇ ਰਾਹ ਪਾ ਲਿਆ ਹੈ" (੧੨.੦੮.੨੦੧੫)
ਪੜਨ
ਤੇ ਪਤਾ ਚਲਿਆ ਕਿ ਸੱਜਣ ਜੀ ਦਾ ਇਸ਼ਾਰਾ "ਪੰਜ ਸਿੰਘ ਸਾਹਿਬਾਨ, ਗੁਰੂ ਪੰਥ, ਗੁਰੂ ਸੰਗਤ ਆਦਿ" ਵੱਲ ਹੈ। ( "ਆਦਿ" ਦਾ ਭਾਵ ਦੱਸ ਗੁਰੂ ਸਾਹਿਬਾਨ ਤਾਂ ਨਹੀਂ ਜਿਸਦੇ ਸੰਕੇਤ ਸੱਜਣ ਜੀ ਪਹਿਲਾਂ ਹੀ ਆਪਣੇ ਇਕ ਲੇਖ ਵਿਚ ਦੇ ਚੁੱਕੇ ਹਨ ?)
ਖ਼ੈਰ, ਸੱਜਣ ਜੀ ਨੇ ਇਹ ਨਹੀਂ ਦੱਸਿਆ ਕਿ ਅੱਜ ਤੋਂ ੩੦ ਕੁ ਸਾਲ ਪਹਿਲਾਂ ਉਹ ਆਪ 'ਪੰਜ ਸਿੰਘ ਸਾਹਿਬਾਨ' ਅਤੇ 'ਗੁਰੂ ਪੰਥ' ਵਰਗੇ ਸ਼ਬਦਾਂ ਦਾ ਇਤੇਮਾਲ ਹੁਕਮਨਾਮਿਆਂ ਵਿਚ ਕਰਦੇ ਹੋਏ ਸਿੱਖਾਂ ਨੂੰ, ਬਾਣੀ ਨਾਲੋਂ ਤੋੜ, ਸਿਵਿਆਂ ਦੇ ਰਾਹ ਕਿਉਂ ਪਾਉਂਦੇ ਸੀ ? ਉਸ ਵੇਲੇ ਉਹ ਆਪ ਸਿੱਖਾਂ ਦੇ ਦੇਹਧਾਰੀ ਗੁਰੂ ਕਿਉਂ ਬਣੇ ਹੋਏ ਸੀ ?ਹੁਣ ਵਾਲੇ ਸ਼ੱਜਣ ਤਾਂ ਬਾਦ ਵਿਚ ਆਏ ਹਨ! ਆਪਣੇ ਦੇਹ ਧਾਰੀ ਗੁਰੂਕਾਲ ਨੂੰ ਪੂਰਾ ਕਰਨ ਬਾਦ ਹੀ ਇਨ੍ਹਾਂ ਨੂੰ ਸ਼ਬਦ ਗੁਰੂ ਦੀ ਫ਼ਿਕਰ ਹੋਣ ਲੱਗੀ ਹੈ?
ਰਹੀ ਗਲ ਸੰਗਤ ਦੀ ਤਾਂ ਹੈਰਾਨਗੀ ਦੀ ਗਲ ਹੈ ਕਿ ਕੁੱਝ ਸਮਾਂ ਪਹਿਲਾਂ ਇਹ ਸੱਜਣ ਜੀ 'ਸੰਗਤ ਦੀ ਕਚਹਰੀ' ਵਿਚ ਸੰਵਾਦ ਕਰਨ ਦਾ ਰਾਗ ਅਲਾਪਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾ੍ਹਮਣੇ ਬੈਠੇ ‘ਧਰਨਾ’ ਦੇ ਰਹੇ ਸੀ। ਉਸ ਵਲੇ ਇਨ੍ਹਾਂ ਨੂੰ ਸੰਗਤ ਦੇਹ ਧਾਰੀ ਨਜ਼ਰ ਨਹੀਂ ਆਈ ?
ਖ਼ੈਰ, ਵਿਦਵਾਨ ਬੰਦੇ ਅੰਦਰ ਵਿਚਾਰਕ ਸ਼ਕਤੀ ਹੁੰਦੀ ਹੈ ਜੋ ਕਿ ਵਿਦਵਾਨ ਦੇ ਵਿਚਾਰਕ ਆਚਰਨ ਨੂੰ ਪ੍ਰਭਾਵਤ ਕਰਦੀ ਹੈ। ਜਿਸ ਵੇਲੇ ਬੰਦਾ ਆਪਣੇ ਵਿਚਾਰਕ ਸਾਮਰਥ ਤੋਂ ਵੱਧ ਕੇ ਵਿਚਾਰ ਪੇਸ਼ ਕਰਨ ਲੱਗ ਜਾਏ ਤਾਂ ਇਹ ਪੈਸੇ ਘੱਟ ਅਤੇ ਖਰਚਾ ਜ਼ਿਆਦਾ ਵਾਲਾ ਹਿਸਾਬ ਬਣ ਜਾਂਦਾ ਹੈ ਅਤੇ ਉਹ ਵਿਦਵਾਨ ਵਿਚਾਰਕ ਪੱਖੋਂ ਦਿਵਾਲਿਆ ਹੋ ਨਿੱਬੜਦਾ ਹੈ।
ਕਹਾਵਤ ਹੈ ਕਿ ਜਿਤਨੀ ਚਾਦਰ ਹੋਵੇ ਪੈਰ ਵੀ ਉਤਨੇ ਹੀ ਪਸਾਰਨੇ ਚਾਹੀਦੇ ਹਨ, ਨਹੀਂ ਤਾਂ ਪੈਰ ਚਾਦਰ ਤੋਂ ਬਾਹਰ ਜਾ ਨੰਗੇ ਹੋ ਜਾਂਦੇ ਹਨ। ਇੰਝ ਹੀ ਜਿਤਨੀ ਕੂ ਵਿਚਾਰਕ ਸਾਮਰਥ ਦੀ ਚਾਦਰ ਹੋਵੇ, ਵਿਚਾਰ ਵੀ ਉਤਨਾ ਕੁ ਹੀ ਕਰਨਾ ਚਾਹੀਦਾ ਹੈ ਵਰਨਾ ਸਾਮਰਥ ਦੀ ਚਾਦਰ ਤੋਂ ਬਾਹਰ ਬੰਦਾ ਸੂਝਵਾਨ ਵਿਚਾਰਕ ਨਜ਼ਰ ਨਹੀਂ ਆਉਂਦਾ ਹੈ।
ਹਉਮੇ ਅਤੇ ਕੁੱਝ ਚਾਪਲੂਸ਼ ਰੱਲ ਕੇ ਵੱਡੇ-ਵੱਡਿਆਂ ਦਾ ਸੰਤੂਲਨ ਵਿਗਾੜ ਛੱਡਦੇ ਹਨ!
ਹਰਦੇਵ ਸਿੰਘ, ਜੰਮੂ-੧੨.੦੮.੨੦੧੫
No comments:
Post a Comment