Monday, 7 September 2015



ਮਨੁੱਖੀ ਏਕੇ ਦੀ ਪ੍ਰਾਪਤੀ
ਹਰਦੇਵ ਸਿੰਘ, ਜੰਮੂ

ਗੁਰਬਾਣੀ ਉਪਦੇਸ਼ਾਂ ਤੇ ਨਿਸ਼ਚਾ ਰੱਖਣ ਵਾਲੇ, ਕਈਂ ਵਾਰ, ਆਪਸੀ ਦਵੈਸ਼ ਜਾਂ ਅਸੁਖ਼ਾਵੀ ਭਿੰਨਤਾ ਦਾ ਸ਼ਿਕਾਰ ਹੁੰਦੇ ਹਨ ਜਿਸ ਵੇਲੇ ਉਹ ਉਪਦੇਸ਼ ਨਹਿਤ ਅਰਥਾਂ ਬਾਰੇ ਵੱਖਰੀ-ਵੱਖਰੀ ਰਾਏ ਰੱਖਦੇ ਹਨਜੇ ਕਰ ਇਹ ਹਾਲ ਇੱਕੋ ਗੁਰੂ ਤੇ ਨਿਸ਼ਚਾ ਰੱਖਣ ਵਾਲਿਆਂ ਦਾ ਹੈ ਤਾਂ  ਸੰਸਾਰ ਤੇ ਰਹਿੰਦੇ ਮਨੁੱਖਾਂ ਵਿਚਲੀ ਵਿਚਾਰਕ ਭਿੰਨਤਾ ਨੂੰ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ ਹੈਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਉੱਚਾਰਦੇ ਹਨ:-


ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲਤਿਸੁ ਵਿਚਿ ਜੀਅ ਜੁਗਤਿ ਕੇ ਰੰਗ(ਜਪੁ)


ਭਾਵ ; ਪਰਮਾਤਮਾ ਨੇ ਬ੍ਰਹਮੰਡੀ ਪਰਿਸਥਿਤਿਆਂ ਅੰਦਰ ਧਰਤੀ ਰੂਪ ਧਰਮਸਾਲ ਨੂੰ ਸਥਾਪਤ ਕੀਤਾ ਹੈ ਜਿਸ ਦੇ ਅੰਦਰ ਜੀਵਾਂ ਅਤੇ ਜੀਵਨ ਤਦਬੀਰ ਦੇ ਕਈਂ ਰੰਗ ਹਨ ਅਤੇ ਜਿਨ੍ਹਾਂ ਦੇ ਨਾਮ ਅਨੇਕ-ਅਨੰਤ ਹਨ


ਸਪਸ਼ਟ ਹੁੰਦਾ ਹੈ ਕਿ ਜੀਵ ਅਤੇ ਜੀਵ ਜੀਵਨ ਦੀ ਭਿੰਨਤਾ ਪ੍ਰਭੂ ਦੇ ਹੁਕਮ ਅੰਦਰ ਹੀ ਹੈਗੁਰੂ ਨਾਨਕ ਦੇਵ ਜੀ ਦੇ ਦਰਸਾਏ ਧਰਮ ਦਾ ਟੀਚਾ ਸਰਬਤ ਦੇ ਭਲੇ ਦਾ ਵੀ ਹੈ, ਜੋ ਕਿ ਮਨੁੱਖੀ ਏਕੇ ਵਰਗੀ ਭਾਵਨਾ ਨਾਲ ਸੁਨਿਸ਼ਚਤ ਹੋ ਸਕਦਾ ਹੈਇਸ ਮਨੁੱਖੀ ਏਕੇ ਨੂੰ ਸਮਝਣਾ ਪਵੇਗਾ ਇਸ ਲਈ ਗਣਿਤ ਦੇ ੧੦ ਅੰਕ ਨੂੰ ਇਸਤੇਮਾਲ ਕਰਦੇ ਹਾਂ ਅਤੇ ਵਿਚਾਰਦੇ ਹਾਂ ਕਿ, ਕੀ ਇਕ ਹੋਣ ਦਾ ਅਰਥ ਇਹ ਹੈ ਕਿ ੧੦ ਵਿਚੋਂ ਸਮਾਪਤ ਹੋ ਕੇ ਇਕ ਵਿਚ ਰਲ ਜਾਣ ?

ਕੁੱਝ ਮਤ ਤਾਂ ਇਸੇ ਵਿਚਾਰ ਦੇ ਧਾਰਨੀ ਹਨ ਕਿ ਬਾਕੀਆਂ ਨੂੰ ਆਪਣੇ ਮਤ ਵਿਚ ਰਲਾ ਕੇ ਹੀ ਏਕਾ ਸਥਾਪਤ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈਐਸਾ ਵਿਚਾਰ ਧਰਮ ਦੇ ਉੱਪਰ ਏਕਾਧਿਕਾਰ (Monoply) ਦੇ ਦਾਵੇ ਦਾ ਪ੍ਰਤੀਕ ਜਿਹਾ ਜਾਪਦਾ ਹੈਭਾਵ; ਕੇਵਲ ਅਸੀਂ ਹੀ ਠੀਕ ਹਾਂ ਬਾਕੀ ਸਾਰੇ ਹੀ ਗਲਤ ਹਨ, ਅਤੇ ਗਲਤ ਤਾਂ ਹੀ ਠੀਕ ਮੰਨੇ ਜਾ ਸਕਦੇ ਹਨ ਜੇ ਕਰ ਉਹ ਸਾਡੀ ਮੰਨ ਲੇਣ ਨਹੀਂ ਤਾਂ ਜਹਨੁੰਮ ਜਾਂ ਨਰਕ!


ਗੁਰੂ ਨਾਨਕ ਜੀ ਧਰਮਸਾਲ ਦੀ ਭਿੰਨਤਾ ਨੂੰ ਜਾਣਦੇ ਹਨ ਅਤੇ ਇਸ ਲਈ ਉਹ ਇਸ ਭਿੰਨਤਾ ਨੂੰ ਖ਼ਤਮ ਕਰਨ ਦੀ ਚੇਸ਼ਟਾ ਨਹੀਂ ਕਰਦੇ ਬਲਕਿ ਸਰਵ ਵਿਆਪਕ ਭਿੰਨਤਾ ਨੂੰ ਸੰਤੁਲਿਤ ਕਰਨ ਦਾ ਮਾਰਗ ਦਰਸਾਉਂਦੇ ਹਨਇਸੇ ਲਈ ਉਨ੍ਹਾਂ ਵਲੋਂ ਉੱਚਾਰਤ ਉਪਦੇਸ਼ ਪ੍ਰਭੂ ਦੀ ਉਸਤਤ ਅਤੇ ਸੰਸਾਰਕ ਮਤਾਂ ਦੇ ਮਤਾਂਤਰਾਂ ਬਾਰੇ ਹਨਉਹ ਚਾਹੁੰਦੇ ਹਨ ਕਿ ਸਾਰੇ ਮਤਾਂਤਰਾਂ ਵਿਚੋਂ ਦੋਸ਼ ਪੁਰਣ (unsuitable) ਅੰਤਰਾਂ ਨੂੰ ਤਿਆਗ ਕੇ ਲਾਹੇ ਵੰਧ ਅੰਤਰਾਂ ਨਾਲ ਚਲਿਆ ਜਾਏ ਤਾਂ ਕਿ ਭਿੰਨਤਾ ਅੰਦਰ ਸਰਬਤ ਦੇ ਭਲੇ ਦਾ ਗੀਤ ਗਾਇਆ ਜਾ ਸਕੇ


ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ (੭੬੫) ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ (੭੬੬)


ਇਹ ਗੁਰੂ ਨਾਨਕ ਜੀ ਵਲੋਂ ਉੱਚਾਰੇ ਵਿੱਲਖਣ ਬ੍ਰਹਮ ਵਿਚਾਰ ਹਨਉਹ ਭਿੰਨਤਾ ਦੀ ਸਮਾਪਤੀ ਨਹੀਂ ਬਲਕਿ ਉਸ ਵਿਚ ਇਕ ਲਾਹੇ ਵੰਧ 'ਤਾਲ-ਮੇਲ' ਦੇ ਵਿਚਾਰ ਨੂੰ ਦ੍ਰਿਸ਼ਟਮਾਨ ਕਰਦੇ ਹਨ
ਤਾਲ ਮੇਲ ਭਾਵ ਵੱਖਰੀਆਂ ਵਸਤੂਆਂ ਦਾ ਆਪਸ ਵਿਚ ਇਕ ਸੁਰ ਹੋ ਜਾਣਾਜਿਸ ਵੇਲੇ ਦੋ ਸਾਜਾਂ ਦਾ ਤਾਲ ਆਪਸ ਵਿਚ ਮੇਲ ਖਾ ਜਾਂਦਾ ਹੈ ਤਾਂ ਇਸ ਆਨੰਦਮਈ ਏਕੇ ਵਿਚ ਦੋਵੇਂ ਸਾਜ਼, ਆਪਣੀਆਪਣੀ ਥਾਂ ਮੌਜੂਦ ਰਹਿੰਦੇ ਹੋਏ ਵੀ, ਇਕ ਹੋ ਜਾਂਦੇ ਹਨਜਿਸ ਵੇਲੇ ਐਸਾ ਏਕਾ ਵਾਪਰਦਾ ਹੈ, ਉਸ ਵੇਲੇ ਕੋਈ ਮਿਆਂ ਮੀਰ ਦਰਬਾਰ ਸਾਹਿਬ ਦਾ ਨੀਹ ਪੱਥਰ ਰੱਖਣ ਯੋਗ ਕਿਰਦਾਰ ਬਣ ਜਾਂਦਾ ਹੈਆਉ ਥੋੜਾ ਹੋਰ ਵਿਚਾਰਨ ਜਤਨ ਕਰਦੇ ਹਾਂ


ਮਿਸਾਲ ਇਕ ਸਿਤਾਰ ਦੀ ਹੈ ਜੋ ਕਿ ਤੰਤੀ ਸਾਜ਼ ਹੈਆਪਣੀ ਬਣਤਰ ਵਿਚ ਇਸਦਾ ਢਾਂਚਾ ਸਾਜ਼ ਲਈ ਮਾਨੋ ਇਕ ਧਰਮਸਾਲ ਜਿਹਾ ਹੈ, ਜਿਸ ਅੰਦਰ ਲੱਗੇ ਹੋਏ ਕੁੱਝ ਤਾਰਾਂ ਵਿਚਕਾਰ ਵਿਸ਼ੇਸ਼ ਭਿੰਨਤਾ ਹੈਭਿੰਨਤਾ ਇਸਦੀ ਸੱਚਾਈ ਹੈ ਅਤੇ ਖ਼ਾਸੀਅਤ ਇਹ, ਕਿ ਇਨ੍ਹਾਂ ਭਿੰਨ-ਭਿੰਨ ਤਾਰਾਂ ਅੰਦਰ ਇਕ ਲੈਅ ਵਿਚ, ਇਕ ਸੁਰ ਹੋਣ ਦਾ ਸਾਮਰਥ ਹੈਪਰ ਇਸ ਸਾਮਰਥ ਨੂੰ ਉੱਤਪੰਨ ਕਰਨ ਲਈ ਵਿਸ਼ੇਸ਼ ਜੁਗਤ ਦੀ ਲੋੜ ਪੇਂਦੀ ਹੈ, ਨਹੀਂ ਤਾਂ ਭਿੰਨਤਾ ਬੇ ਸੁਰੀ ਰਹਿੰਦੀ ਹੈਜਿਸ ਵੇਲੇ ਭਿੰਨਤਾ ਲੈਅ ਬੱਧ ਹੁੰਦੀ ਹੈ, ਉਸ ਵੇਲੇ ਵੱਖ- ਵੱਖ ਤਾਰ ਆਪਣੀ ਹੋਂਦ ਨੂੰ ਬਰਕਰਾਰ ਰੱਖਦੇ ਹੋਏ ਵੀ ਇਕ ਸੁਰੀਲੇ ਸੰਗੀਤਮਯੀ ਏਕੇ ਨੂੰ ਪ੍ਰਸਤੁੱਤ ਕਰਦੇ ਹਨ


ਬ੍ਰਹਮ ਦਾ ਨਾਦ ਸਦਾ ਸੁਰ, ਇਕ ਰਸ ਅਤੇ ਅਨਹਦ ਹੈਜਿਸ ਵੇਲੇ ਮਨੁੱਖੀ ਭਿੰਨਤਾ ਦੇ ਵਿਚਾਰ ਲੈਅ ਬੱਧ ਹੋਣ ਗੇ, ਤਾਂ ਸਾਰੀ ਮਨੁੱਖਤਾ ਲਈ ਇਹ ਬ੍ਰਹਮ-ਨਾਦ ਦੇ ਗੁਣ ਅੰਸ਼ ਦੀ ਪ੍ਰਾਪਤੀ ਹੋਵੇਗੀ
ਹਰਦੇਵ ਸਿੰਘ,ਜੰਮੂ- ੦੭.੦੯.੨੦੧੫

No comments:

Post a Comment