ਕੰਧਾਂ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਪੇਸ਼ਾਨੀ ਏ ਪੰਜਾਬ ਤੇ ਕੁੱਝ ਐਸੀਆਂ ਕੰਧਾਂ ਉਸਰਿਆਂ ਨੇ
ਖ਼ਾਮੋਸ਼ ਜੁਬਾਂ ਬੁੱਲ ਲਰਜ਼ਦੇ ਮਨ ਦੀਆਂ ਅੱਖਾਂ ਭਿੱਜਦੀਆਂ ਨੇ
ਜ਼ੁਲਮ ਜਬਰ ਤੋਂ ਬੇਹਿਰਾਸ ਇਨ੍ਹਾਂ ਕੰਧਾਂ ਦੇ ਅਨਫ਼ਾਸ ਸੁਣੋ
ਉਹ ਚੁੱਪ ਨਹੀਂ ਗੱਲਾਂ ਕਰਦੀਆਂ ਹਨ ਬਾਬੇ ਦਾ ਅਲਤਾਫ਼ ਸੁਣੋ
ਜਨੂਨ ਖ਼ੇਜ਼ ਕੰਧਾਂ ਦੇ ਗੱਲ ਨਾਨਕ ਦਾ ਤੱਬਸੁਮ ਦਿਸਦਾ ਏ
ਸਿੱਖੀ ਦੀ ਇਸ ਤਸ਼ਹੀਰ ਦੇ ਅੰਦਰ ਜ਼ੁਲਮਾਂ ਦਾ ਜਨਾਜ਼ਾ ਉੱਠਦਾ ਏ
ਇਨ੍ਹਾਂ ਕੰਧਾਂ ਦੀ ਮਖ਼ਲੂਕ ਦੇ ਸਿਰ ਇਕ ਕਰਜ਼ ਗ਼ਨੀਮਤ ਰਹਿੰਦਾ ਹੈ
ਰੰਜਿਸ਼ ਨਹੀਂ ਅਦਾਵਤ ਨਹੀਂ ਸਰਬਤ ਦੇ ਭਲੇ ਨਾਲ ਚੁੱਕਦਾ ਹੈ
ਹਰਦੇਵ ਸਿੰਘ, ਜੰਮੂ
੧੪.੦੯.੨੦੧੫
੧੪.੦੯.੨੦੧੫
ਲਰਜ਼ਦੇ= ਕੰਬਦੇ, ਬੇਹਿਰਾਸ= ਨਿਡਰ, ਅਨਫ਼ਾਸ= ਸਾਹ, ਅਲਤਾਫ਼= ਅਹਿਸਾਨ ਕਿਰਪਾ, ਤੱਬਸੁਮ= ਮੁਸਕੁਰਾਹਟ, ਤਸ਼ਹੀਰ=ਸੂਚਨਾ, ਮਖ਼ਲੂਕ ਦੇ ਸਿਰ=ਭਾਵ ਕੰਧਾ ਦੇ ਇਤਹਾਸ ਨਾਲ ਜੁੜੇ ਸਿੱਖਾਂ ਤੇ, ਕਰਜ਼ ਗ਼ਨੀਮਤ= ਬਰਕਤ ਪੁਰਣ ਕਰਜ਼ਾ, ਅਦਾਵਤ= ਵੈਰ ਭਾਵ
No comments:
Post a Comment