ਇੱਕ ਸਵਾਲ, ਇੱਕ ਜਵਾਬ
ਹਰਦੇਵ ਸਿੰਘ, ਜੰਮੂ
ਅਵਤਾਰ ਸਿੰਘ ਮਿਸ਼ਨਰੀ ਜੀ ਨੇ ਕਲ ਇਕ ਸਵਾਲ ਪੁੱਛ ਲਿਆ!
ਕਹਿਣ ਲੱਗੇ; "ਕੀ ਕੋਈ ਦਸ ਸਕਦਾ ਹੈ ਕਿ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ,ਗੁਰੂ ਗੋਬਿੰਦ ਸਿੰਘ ਤੇ ਸਿੱਖ ਮਿਸਲਾਂ ਤੱਕ ਸਿੱਖਾਂ ਦਾ ਕਿਹੜਾ ਨਿਤਨੇਮ ਅਤੇ ਅਰਦਾਸ ਸੀ?" (31.12.2015 Khalsa News)
'ਗੁਰੂ ਨਾਨਕ ਜੀ ਤੋਂ ਗੋਬਿੰਦ ਸਿੰਘ ਜੀ ਤਕ ਨਾ ਨਿਤਨੇਮ ਇੱਕ ਸੀ, ਨਾ ਅਰਦਾਸ ਅਤੇ ਨਾ ਹੀ ਬਾਣੀ!
ਜੋ ਨਿਤਨੇਮ ਗੁਰੂ ਨਾਨਕ ਜੀ ਵਲੇ ਸੀ ਕੇਵਲ ਉਹੀ ਗੁਰੂ ਅਰਜਨ ਦੇਵ ਜੀ ਵੇਲੇ ਨਹੀਂ ਸੀ। ਕਿ ਹੈ ਸੀ?
ਜਿਤਨੀ ਬਾਣੀ ਗੁਰੂ ਨਾਨਕ ਜੀ ਵੇਲੇ ਸੀ ਕੇਵਲ ਉਹੀ ਬਾਣੀ ਗੁਰੂ ਅੰਗਦ ਜੀ ਵੇਲੇ ਨਹੀਂ ਸੀ, ਜੋ ਗੁਰੂ ਅੰਗਦ ਜੀ ਵੇਲੇ ਸੀ ਕੇਵਲ ਉਹੀ ਗੁਰੂ ਅਮਰਦਾਸ ਜੀ ਵਲੇ ਨਹੀਂ ਸੀ, ਜੋ ਗੁਰੂ ਅਮਰਦਾਸ ਜੀ ਵੇਲੇ ਸੀ ਕੇਵਲ ਉਹੀ ਗੁਰੂ ਰਾਮਦਾਸ ਜੀ ਵੇਲੇ ਨਹੀਂ ਸੀ, ਜੋ ਗੁਰੂ ਰਾਮਦਾਸ ਜੀ ਵੇਲੇ ਸੀ ਉਤਨੀ ਹੀ ਗੁਰੂ ਅਰਜਨ ਦੇਵ ਜੀ ਵੇਲੇ ਨਹੀਂ ਸੀ।ਕਿ ਹੈ ਸੀ?
ਪੋਥੀ ਸਾਹਿਬ ਦੀ ਜੋ ਬਾਣੀ ਗੁਰੂ ਤੇਗ ਬਹਾਦਰ ਜੀ ਵੇਲੇ ਸੀ ਕੇਵਲ ਉਹੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਨਹੀਂ ਰਹੀ।
ਯਾਨੀ ਗੁਰੂ ਨਾਨਕ ਜੀ ਤੋਂ ਲੇ ਕੇ ਨਿਤਨੇਮ ਵਿਚ ਹੋਰ ਮਹਲਿਆਂ ਦੇ ਸ਼ਬਦ ਜੁੜਦੇ ਆਏ ਅਤੇ ਬਾਣੀ ਵਿਚ ਵਾਧਾ ਹੁੰਦਾ ਗਿਆ ਇਸ ਕਰਕੇ ਗੁਰੂ ਕਾਲ ਵਿਚ ਹੀ ਨਿਤਨੇਮ ਕਦੇ ਇੱਕ ਜਿਹਾ ਨਹੀਂ ਰਿਹਾ।
ਪੰਚਮ ਪਾਤਿਸ਼ਾਹ ਜੀ ਨੇ ਪੋਥੀ ਸਾਹਿਬ ਵਿਚ ਬਾਣੀ ਦੇ ਅੰਤ ਵਿਚ ਮੁੰਦਾਵਣੀ ਦੋ ਸਲੋਕਾਂ ਨਾਲ ਮੁੰਦਾਵਣੀ ਦਰਜ ਕਰਵਾਈ।ਇਸ ਲਿਖਤੀ ਬੰਦਸ਼ ਨੂੰ ਨੋਵੇਂ ਪਾਤਿਸ਼ਾਹ ਜੀ ਨੇ ਵੀ ਸਾਲਾਂ ਬੱਧੀ ਆਪ ਨਹੀਂ ਖੋਲਿਆ। ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ, ਕਈਂ ਸਾਲਾਂ ਬਾਦ, ਗੁਰੂ ਗੋਬਿੰਦ ਸਿੰਘ ਜੀ ਨੇ ਲੋੜ ਅਨੁਸਾਰ ਪੋਥੀ ਸਾਹਿਬ ਅੰਦਰ ਨੋਵੇਂ ਮਹਲੇ ਦੀ ਬਾਣੀ ਦਰਜ ਕਰਕੇ ਇਹ ਵੀ ਸਥਾਪਤ ਕੀਤਾ ਕਿ ਉਹ ਗੁਰੂ ਹੋਣ ਦੇ ਨਾਤੇ ਐਸਾ ਕਰਨ ਦਾ ਅਤੇ ਸਿੱਖਾਂ ਨੂੰ ਨਵੇਂ ਦਿਸ਼ਾਂ ਨਿਰਦੇਸ਼ ਦੇਣ ਦਾ ਪੂਰਣ ਅਧਿਕਾਰ ਰੱਖਦੇ ਸੀ।
ਇੱਥੋਂ ਤਕ ਕਿ ਦਸ਼ਮੇਸ਼ ਜੀ ਤੋਂ ਪਹਿਲਾਂ ਸਿੱਖਾਂ ਦੇ ਨਾਮ ਨਾਲ ਸਿੰਘ ਜਾਂ ਕੋਰ ਲਗਾਉਣ ਦੀ ਕੋਈ ਲਾਜ਼ਮੀ ਹਿਦਾਅਤ ਨਹੀਂ ਸੀ ਅਤੇ ਨਾ ਹੀ ਖੰਡੇ ਦਾ ਅੰਮ੍ਰਿਤ ਛੱਕਾਉਣ ਦੀ ਪਾਰਿਪਾਟੀ ਸੀ। ਇਹ ਸਿੱਖ ਜੀਵਨ ਮਰਿਆਦਾ ਵਿਚ ਲਿਆਉਂਦਾ ਗਿਆ ਸਭ ਤੋਂ ਵੱਡਾ ਬਦਲਾਉ ਸੀ।ਇਸਦੇ ਨਾਲ ਹੀ ਦਸ਼ਮੇਸ਼ ਜੀ ਨੇ 'ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ' ਹੁਕਮ ਦੁਆਰਾ ਸਿੱਖਾਂ ਨੂੰ ਗੁਰੂ ਸ਼ਖ਼ਸੀਅਤਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਨਹੀਂ ਸੀ।
ਇੰਝ ਹੀ ਦਸ਼ਮੇਸ਼ ਜੀ ਵੇਲੇ ਪ੍ਰਚਲਤ ਹੋਈ ਅਰਦਾਸ ਵਿਚ ਵੀ ਕਾਲਾਂਤਰ ਵਾਧਾ ਹੁੰਦਾ ਆਇਆ।ਇਸ ਵਾਧੇ ਦਾ ਪਹਿਲਾ ਇਤਿਹਾਸਕ ਪ੍ਰਮਾਣ ਸੰਨ ੧੬੯੯ ਸਬੰਧਤ ਮਿਲਦਾ ਹੈ ਜਿਸ ਵੇਲੇ 'ਸੀਸ ਭੇਂਟ ਕੋਤਕ' ਉਪਰੰਤ ਦਸ਼ਮੇਸ਼ ਜੀ ਨੇ ਐਲਾਨ ਕੀਤਾ ਕਿ ਪੰਜ ਪਿਆਰਿਆਂ ਦਾ ਨਾਮ ਰੋਜ਼ ਦੀ ਸੰਗਤੀ ਅਰਦਾਸ ਵਿਚ ਲਿਆ ਜਾਏਗਾ।ਇਸ ਤੋਂ ਉਪਰੰਤ ਮਿਸਲਕਾਲ ਤੋਂ ੧੯੫੦ ਦੇ ਆਸ ਪਾਸ ਵਾਧੇ ਹੋਏ ਜਿਵੇਂ ਕਿ ਪੰਜਾਬ ਦੀ ਵੰਡ ਕਾਰਣ ਪੰਥਕ ਪ੍ਰਬੰਧ ਹੇਠੋਂ ਨਿਕਲੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਅਰਦਾਸ।ਪਰ ਇਸ ਸਮੇਂ ਅਰਦਾਸ ਦਾ ਆਰੰਭਕ ਸਵਰੂਪ ਨਹੀਂ ਬਦਲਿਆ।
ਹਰਦੇਵ ਸਿੰਘ,ਜੰਮੂ-੩੧.੧੨.੨੦੧੫
No comments:
Post a Comment