Wednesday, 3 February 2016



(ਲੰਭੀ ਕਹਾਣੀ)
ਨਿਸ਼ਾਨ ਦਾ ਕਾਲੇਜ

ਨਿਸ਼ਾਨ ਸਿੰਘ ਹੁਣ ਕੁੱਝ ਸਿਆਣਾ ਹੋਣ ਲੱਗਾ ਸੀ੧੨ ਜਮਾਤਾਂ ਪਾਸ ਕਰਨ ਬਾਦ ਪ੍ਰਚਾਰ ਕਾਲੇਜ ਦਾਖ਼ਲਾ ਲਿਆ ਤਾਂ ਮਨ ਵਿਚ ਸਿੱਖੀ ਸਮਰਪਤ ਪ੍ਰਚਾਰਕ ਬਣਨ ਦੀ ਤੀਬਰ ਤਾਂਗ ਸੀਕਦੇ ਇਹ ਵੀ ਸੋਚਦਾ ਸੀ ਕਿ; ਕੀ ਪ੍ਰਚਾਰ ਭੇਂਟਾ ਪੁਰ ਜੀਵਨ ਯਾਪਨ ਕਰਨਾ ਉੱਚਿਤ ਹੈ ?

ਤਾਂ ਮਨ ਨੂੰ ਇਹ ਕਹਿ ਕੇ ਸਮਝਾ ਲਿਆ ਕਿ ਇਮਾਨਦਾਰੀ ਨਾਲ ਗੁਰੂ ਦੀ ਗਲ ਕਰਾਂਗਾ ਤਾਂ ਕਿਰਤ ਹੋਵੇਗੀਆਖ਼ਰ ਇਸ ਪਾਸੇ ਵੀ ਤਾਂ ਧਿਆਨ ਦੇਣ ਵਾਲੇ ਚਾਹੀਦੇ ਹਨਫਿਰ ਕੋਈ ਉਚੇਚੀ ਮੰਗ ਵੀ ਤਾਂ  ਨਹੀਂ! ਗੁਰੂ ਸਾਹਿਬ ਵੀ ਫੁਰਮਾਉਂਦੇ ਹਨ ਕਿ ਪਰਮਾਤਮਾ ਨੇ ਜੀਵਾਂ ਦਾ ਰਿਜ਼ਕ ਜੀਵਾਂ ਦੇ ਸਨਮੁੱਖ ਰੱਖਿਆ ਹੁੰਦਾ ਹੈਨਿਸ਼ਾਨ ਨੇ ਛੇਤੀ ਵਿਧਿਆਰਥੀਆਂ ਵਿਚੋਂ ਪਛਾਂਣ ਬਣਾ ਲਈ ਸੀ

ਇਕ ਦਿਨ ਨਿਸ਼ਾਨ ਨੇ ਬਹੁਤਾ ਸ਼ੋਰਗੁਲ ਸੁਣਿਆਖਿੜਕੀ ਤੋਂ ਝਾਂਕਿਆ ਤਾਂ ਕਾਲਜ ਦੇ ਵਿਹੜੇ, ਵਿਦੇਸ਼ ਫੇਰੀ ਤੋਂ ਪਰਤੇ ਸੱਜਣ ਗਿਰਦ, ਇਕ ਟੋਲਾ ਇਕੱਤਰ ਸੀ-'ਅਸਾਂ ਇਤਹਾਸ ਨਹੀਂ ਮੰਨਣਾ, ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਣਾ, ਭਾਈ ਨੰਦਲਾਲ ਨਹੀਂ ਮੰਨਣਾ, ਭਾਈ ਗੁਰਦਾਸ ਨਹੀਂ ਮੰਨਣਾ, ਕਿਸੇ ਵਿਦਵਾਨ ਨੂੰ ਨਹੀਂ ਮੰਨਣਾ, ਅਕਾਲ ਤਖ਼ਤ ਨਹੀਂ ਮੰਨਣਾ ਅਸੀਂ ਕੇਵਲ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਹਾ ਮੰਨਣਾ ਹੈ' ਸੱਜਣ ਇਵੇਂ ਬੋਲ ਰਿਹਾ ਸੀ ਜਿਵੇਂ ਸਵੇਰ ਵੇਲੇ ਕੋਈ ਠੇਕੇਦਾਰ, ਮਜ਼ਦੂਰਾਂ ਨੂੰ ਕੰਮ ਵਿਚ ਹਾਂਕਣ ਤੋਂ ਪਹਿਲਾਂ, ਨਿਰਦੇਸ਼ ਦੇ ਰਿਹਾ ਹੋਵੇਟੋਲੇ ਵਾਲੇ ਵੀ ਪਿੱਛੇ ਹੱਥ ਬੰਨੀ ਇੰਝ ਖੜੇ ਸੀ ਜਿਵੇਂ ਬੰਧੁਆ ਮਜ਼ਦੂਰ ਹੋਣ! ਠੇਕੇਦਾਰ ਨਰਾਜ਼ ਤਾਂ ਵਿਦੇਸ਼ ਫੇਰੀ ਬੰਦ ਹੋਣ ਖ਼ਤਰਾ ਸਿਰ ਲਟਕਦਾ ਸੀ

ਨਿਸ਼ਾਨ ਸਿੰਘ ਨੇ ਕੁੱਝ ਸੋਚ ਝੱਟ ਬਿਸਤਰਾ ਗੋਲ ਕੀਤਾ ਅਤੇ ਕਮਰੇ ਦੀ ਕੁੰਝੀ ਲੇ ਪ੍ਰਧਾਨ ਜੀ ਦੇ ਦਫ਼ਤਰ ਪੁੱਜਿਆਟੋਲੇ ਤੋਂ ਵੇਲੇ ਹੋ ਪ੍ਰਧਾਨ ਜੀ ਦਫ਼ਤਰ ਪੁੱਜੇ ਤਾਂ ਨਿਸ਼ਾਨ ਨੇ ਚਾਬੀ ਹੱਥ ਫ਼ੜਾਈ
 
'
ਪ੍ਰਧਾਨ ਜੀ ਬਸ! ਮੈਂਨੂੰ  ਹੁਣ ਇਜਾਜ਼ਤ ਦੇਵੋ'

ਭਾਈ ਤੂ ਤਾਂ ਹੋਸ਼ਿਆਰ ਪ੍ਰਚਾਰਕ ਬਣ ਸਕਦੈਤੂ ਕਿਉਂ ਚੱਲਿਆ ?

ਪ੍ਰਧਾਨ ਜੀ ਜੇ ਕਰ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਨੇ ਹੀ ਕਹਿਣਾ ਹੈ ਤਾਂ ਪਹਿਲਾਂ ਤੁਸੀ ਸਾਰੇ ਚੁੱਪ ਕਿਉਂ ਨਹੀਂ ਹੋ ਜਾਂਦੇ ? ਪੁਸਤਕਾਂ,ਰਸਾਲੇ,ਲੇਖ, ਕਾਲੇਜ,ਵੈਬਸਾਈਟਾਂ ਅਤੇ ਲੈਕਚਰ ਝਾੜਨੇ ਬੰਦ ਕਿਉਂ ਨਹੀਂ ਕਰ ਦਿੰਦੇ ? ਜੇ ਕਰ ਕਿਸੇ ਨੂੰ ਨਹੀਂ ਮੰਨਣਾ ਤਾਂ ਆਪਣੀ ਕਿਉਂ ਮਨਵਾਈਏ ? ਗੁਰੂ ਨੇ ਜੋ ਕਹਿਣਾ ਹੋਵੇਗਾ ਆਪ ਕਹਿ ਲਵੇਗਾ ਮੈਨੂੰ ਤੁਹਾਡੇ ਜਿਹੇਆਂ ਤੋਂ ਸਿੱਖਣ ਦੀ ਕੀ ਲੋੜ ?

'
ਵੀਰ ਨਿਸ਼ਾਨ ਸਾਡਾ ਮਿਸ਼ਨ……' ਪ੍ਰਧਾਨ ਜੀ ਦੀ ਸਫ਼ਾਈ ਅੱਜੇ ਮੁੰਹ ਵਿਚ ਹੀ ਸੀ ਕਿ ਨਿਸ਼ਾਨ ਦਫ਼ਤਰੋਂ ਬਾਹਰ ਨਿਕਲ ਗਿਆ
 
ਹਰਦੇਵ ਸਿੰਘ,ਜੰਮੂ-੨੨.੦੧.੨੦੧੬

No comments:

Post a Comment