Monday, 25 April 2016

ਖੰਡੇ ਦੇ ਅੰਮ੍ਰਿਤ ਦੀਆਂ ਬਾਣੀਆਂ ਬਾਰੇ ਚਿੱਠੀ!

. ਸੁਖਜੀਤ ਸਿੰਘ ਜੀ,
ਗੁਰੁ ਜੀ ਵਲੋਂ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ! 

'ਗੁਰੁਮਤ ਸੁਧਾਕਰ' ਸਬੰਧਤ  ਵਿਚਾਰ ਵੇਲੇ ਆਪ ਜੀ ਵਲੋਂ ਪ੍ਰਗਟ ਕੀਤੇ ਨੁੱਕਤੇ ਬਾਰੇ ਮੇਰੀ ਜਾਣਕਾਰੀ ਇਸ ਪ੍ਰਕਾਰ ਹੈ:-
ਸੰਨ 1898 (ਸਾਲ 430) ਵਿਚ ਛੱਪੇ 'ਗੁਰੁਮਤ ਸੁਧਾਕਰ' ਦਾ ਦੂਜਾ ਸੰਸਕਰਣ ਸੰਨ 1912 (ਸਾਲ 443) ਵਿਚ, 'ਮੂਫ਼ੀਦ ਆਰਟ ਪ੍ਰੇਸ ਲਾਹੋਰ ਤੋਂ, ਬਾਗਰੀਆਂ ਸਟੇਟ ਦੇ ਭਾਈ ਅਰਜਨ ਸਿੰਘ ਜੀ ਦੇ ਸੰਯੋਜਨ ਨਾਲ ਛੱਪਿਆ ਸੀ
ਜਿਸ ਪੰਜਵੇਂ ਸੰਸਕਰਣ ਨੂੰ ਅਸੀਂ ਵਿਚਾਰ ਰਹੇ ਸੀ, ਉਹ 'ਗੁਰੁਮਤ ਸੁਧਾਕਰ' ਦੇ ਤੀਜੇ ਸੰਸਕਰਣ (ਸਾਲ 453) ਦਾ ਉਤਾਰਾ ਹੈ ਜਿਸ ਵਿਚ, ਪ੍ਰਕਾਸ਼ਕ ਵਲੋਂ ਬੱਝੀ ਗਈ ਅਰੰਭਕ ਭੂਮਿਕਾ ਵਿਚ ਕੁੱਝ ਸੁਧਾਈ ਕੀਤੇ ਜਾਣ ਦਾ ਜ਼ਿਕਰ ਹੈ


ਜਾਹਰ ਹੈ 'ਗੁਰੁਮਤ ਸੁਧਾਕਰ' ਭਾਈ ਕਾਨ ਸਿੰਘ ਜੀ ਦੇ ਹੁੰਦੇ ਤਿੰਨ ਵਾਰ ਛੱਪਿਆ ਸੀ ਪਹਿਲੀ ਵਾਰ ਸੰਨ 1898 ਵਿਚ, ਦੂਜੀ ਵਾਰ ਸੰਨ 1912 ਵਿਚ ਅਤੇ ਤੀਜੀ ਵਾਰ ਸੰਨ 1922 ਵਿਚ! ਇਹ ਅਰਸਾ 25 ਸਾਲ ਦਾ ਹੈ ਭਾਈ ਸਾਹਿਬ ਜੀ ਨੇ ਵਿਚ ਕੁੱਝ ਸੁਧਾਈਆਂ ਆਪ ਕੀਤੀਆਂ ਜੋ ਕਿ ਇਸ ਲੰਭ ਅਰਸੇ ਵਿਚ ਲੇਖਕ ਵਲੋਂ ਹੋਣਿਆਂ ਸੁਭਾਵਕ ਸਨਪਰ ਪੰਜਵੇਂ ਸੰਸਕਰਣ ਨੂੰ ਲੈ ਖੰਡੇ ਦੇ ਅੰਮ੍ਰਿਤ ਵੇਲੇ ਦੀਆਂ ਬਾਣਿਆਂ ਦਾ ਜੋ ਵਿਸ਼ਾ ਅਸੀਂ ਵਿਚਾਰ ਰਹੇ ਸੀ, ਉਸ ਬਾਰੇ ਸਥਿਤੀ ਉਹੀ ਹੈ ਜੋ ਕਿ ਭਾਈ ਕਾ੍ਹਨ ਸਿੰਘ ਜੀ ਵੇਲੇ ਸੀ 1912 ਵਿਚ ਛੱਪੀ ਦੂਜੀ ਐਡੀਸ਼ਨ ਦੇ ਸਬੰਧਤ ਅੰਸ਼, ਆਪ ਜੀ ਦੀ ਜਾਣਕਾਰੀ ਹੇਤੂ, ਹੂਬਹੂ ਰੂਪ ਵਿਚ ਹੇਠਾਂ ਦੇ ਰਿਹਾ ਹਾਂ

" ਭੂਮਿਕਾ…………
ਨਾਭਾ
ਸਾਲ ਨਾ:੪੩੦
ਦੂਜੀ ਵਾਰਸਾਲ ੪੪੩" (ਪੰਨਾ ੧੭)

"ਖੰਡੇ ਦੇ ਅੰਮ੍ਰਿਤ ਦੀ ਰੀਤੀ:-

ਸ਼੍ਰੀ ਗੁਰੁ ਗ੍ਰੰਥ  ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪੰਜ ਖੜਗਧਾਰੀ ਸਿੰਘ ਕਰਣੀ ਦੇ ਪੁਰੇ ਸਰਬਲੋਹ ਦੇ ਬਰਤਨ ਵਿੱਚ ਜਲ ਅਤੇ ਪਤਾਸੇ ਮਿਲਾਕੇ ਖੰਡਾ ਫੇਰਦੇ ਹੋਏ ਇਕ ਮਨ ਹੋਕੇ ਜਪ,ਜਾਪ,ਸਵੈਯ.ਚੌਪਈ ਅਤੇ ਆਨੰਦ ਦਾ ਪਾਠ ਕਰਣ."
(ਪੰਨਾ ੨੩੪, ਬਾਣਿਆਂ ਉਹੀ ਹਨ ਜੋ ਪੰਜਵੀ ਛਾਪ ਵਿਚ ਹਨ)

" ਵਾਹਗੁਰੂ ਜੀ ਕੀ ਫ਼ਤਹ.
ਪ੍ਰਿਥਮ ਭਗੌਤੀ ਸਿਮਰਕੈ ਗੁਰੁ ਨਾਨਕ ਲਈ ਧਿਆਇ.
ਫਿਰ ਅੰਗਦ ਗੁਰੁ ਤੇ ਅਮਰਦਾਸ, ਰਾਮਦਾਸੈ ਹੋਇ ਸਹਾਇ,
ਅਰਜਨ ਹਰਿਗੋਵਿਦ ਨੂੰ ਸਿਮਰੌ ਸ਼੍ਰੀ ਹਰਿਰਾਇ,
ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭਿ ਦੁਖ ਜਾਇ,
ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿ ਆਵੈ ਧਾਇ,
ਸਭ ਥਾਂਈ ਹੋਇ ਸਹਾਇ.
ਦਸਵੇਂ ਪਾਦਸ਼ਾਹ ਸ਼੍ਰੀ ਗੁਰੂ ਗੋਵਿੰਦ ਸਿੰਘ ਸਾਹਿਬ,ਪਥ ਦੇ ਵਾਲੀ ਜੀ, ਸਭ ਥਾਈਂ ਹੋਇ ਸਹਾਇ." (ਪੰਨਾ ੨੩੦, ਅਰਦਾਸ ਪ੍ਰਿਥਮ ਭਗੌਤੀ ਵਾਲੀ ਹੀ ਹੈ) 

ਸਪਸ਼ਟ ਹੁੰਦਾ ਹੈ ਕਿ ਖੰਡੇ ਦੇ ਅੰਮ੍ਰਿਤ ਵੇਲੇ ਦੀਆਂ ਬਾਣਿਆਂ ਦਾ ਜ਼ਿਕਰ 1945 ਤੋਂ 50 ਕੁ ਸਾਲ ਪਹਿਲਾਂ ਤਾਂ ਭਾਈ ਕਾਨ ਸਿੰਘ ਵਲੋਂਗੁਰੁਮਤ ਸੁਧਾਕਰ’ ਵਿਚ ਛੱਪਿਆ ਸੀ ਇਸ ਲਈ ਸਵਯੰਭੂ ਪ੍ਰੋਫ਼ੇਸਰਾਂ ਅਤੇ ਮਨਮਤੀਆਂ ਵਲੋਂ ਇਨ੍ਹਾਂ ਬਾਣਿਆਂ ਨੂੰ 1945 ਦੀ ਕਾਡ ਦਰਸਾਉਣ ਵਿਚ ਇਮਾਨਦਾਰੀ ਨਹੀਂਇਸ ਪੱਖੋਂ ਉਹ ਅਜਿਹੇ ਝੂਠੇ ਇਨਸਾਨ ਸਿੱਧ ਹੋ ਰਹੇ ਹਨ ਜੋ ਕਿ, ਆਪਣੀ ਹਉਮੇ ਵਿਚ, ਜਾਂ ਨਿਜੀ ਖੁੱਨਸ ਕੱਡਣ ਲਈ, ਇਸ ਵਿਸ਼ੇ ਨੂੰ ਲੇ ਰਾਜਨੀਤੀ ਕਰਦੇ, ਭੋਲੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਰਗਲਾ ਉਨ੍ਹਾਂ ਨੂੰ ਪਾੜ ਰਹੇ ਹਨਅਗਰ ਉਹ ਜੱਥੇਦਾਰ, ਕਮੇਟੀ ਜਾਂ ਰਾਜਨੀਤਕਾਂ ਦਾ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਕਰਨਪਰ ਇਸ ਲਈ ਨਿਤਨੇਮ ਬਾਣੀਆਂ ਜਾਂ ਅਰਦਾਸ ਨੂੰ ਹਥਿਆਰ ਵਜੋਂ ਵਰਤਨਾ ਉੱਚਿਤ ਨਹੀਂ, ਕਿਉਂਕਿ ਇਹ ਨਾ ਤਾਂ ਮੌਜੂਦਾ ਜੱਥੇਦਾਰਾਂ ਨੇ ਤੈਅ ਕੀਤੀਆਂ ਹਨ, ਅਤੇ ਨਾ ਹੀ ਮੌਜੂਦਾ ਕਮੇਟੀ ਜਾਂ ਰਾਜਨੀਤਕ ਲੀਡਰਾਂ ਨੇ!

ਇਕ ਮਨਮਤੀ ਸੱਜਣ ਸੱਚ ਦਾ ਦਾਵਾ ਕਰਦੇ ਲਿਖਦੇ ਹਨ ਕਿ ਭਾਈ ਕਾ੍ਹਨ ਸਿੰਘ ਨਾਭਾ, ਸਿੱਖ ਰਹਿਤ ਮਰਿਆਦਾ ਦੇ 1936 ਵਿਚ ਤਿਆਰ ਖਰੜੇ ਵਿਚ ਦਸ਼ਮੇਸ਼ ਜੀ ਦੀਆਂ ਬਾਣੀਆਂ ਵੇਖ ਕੇ ਹੈਰਾਨ ਰਹਿ ਗਏ ਕਿ ਸਿੱਖ ਰਹਿਤ ਮਰਿਆਦਾ ਦੇ ਨਾਮ ਤੇ ਸਿੱਖ ਕੌਮ ਨੂੰ ਸਦੀਵੀ ਤੌਰ ਤੇ ਬਚਿਤ੍ਰ ਨਾਟਕ’ ਨਾਲ ਜੋੜ ਦਿੱਤਾ ਗਿਆ ਹੈ ਅਜਿਹਾ ਝੂਠ ਲਿਖਣ ਵਾਲੇ ਸੱਜਣ ਅੱਜ ਖੋਜੀ ਬਣ ਗਏ ਹਨਇਹ ਝੂਠ ਦੀ ਖੌਜ (Discovery) ਨਹੀਂ ਕਰਦੇ ਬਲਕਿ ਝੂਠ ਨੂੰ ਨਿਤ-ਦਿਨ ਤਿਆਰ (Create) ਕਰਦੇ ਹਨਜਦ ਕਿ ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਸਿੱਖ ਰਹਿਤ ਮਰਿਆਦਾ ਬਣਨ ਤੋਂ ੫੦ ਕੁ ਸਾਲ ਪਹਿਲਾਂ ਜਪ,ਜਾਪ,ਸਵੈਯ.ਚੌਪਈ ਅਤੇ ਆਨੰਦ ਨੂੰ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਦੀਆਂ ਬਾਣੀਆਂ ਕਰਕੇ ਲਿਖਿਆ ਸੀ

ਜਿਸ ਵੇਲੇ ਇਨ੍ਹਾਂ ਨੂੰ ਪਤਾ ਚਲੇਗਾ ਕਿ ਭਾਈ ਕਾ੍ਹਨ ਸਿੰਘ ਜੀ ਇਨ੍ਹਾਂ ਦੇ ਸਿਰਜੇ ਝੂਠਾਂ ਨੂੰ ਨੰਗਾ ਕਰ ਦਿੰਦੇ ਹਨ, ਤਾਂ ਇਨ੍ਹਾਂ ਦੇ ਝੂਠਾਂ ਦੀ ਨਿਰਲੱਜ ਨਗਨਤਾ, ਭਾਈ ਕਾਨ ਸਿੰਘ ਜੀ ਨੂੰ ਨਿਸ਼ਾਨਾ ਬਨਾਏਗੀ!
ਕਿਸੇ ਭੁੱਲ-ਚੂਕ ਲਈ ਛਿਮਾ ਦਾ ਜਾਚਕ ਸਮਝਣਾ!


ਹਰਦੇਵ ਸਿੰਘ, ਜੰਮੂ-25.04.2016

No comments:

Post a Comment