Wednesday, 27 April 2016

ਗੁਰਮਤਿ
ਹਰਦੇਵ ਸਿੰਘ, ਜੰਮੂ

ਗੁਰਮਤਿ! ਇਸ ਦਾ ਸਿੱਦਾ ਜਿਹਾ ਅਰਥ ਹੈ ਗੁਰ ਦੀ ਮਤ, ਗੁਰੂ ਦੀ ਦਿੱਤੀ ਮਤ ਜਾਂ ਗੁਰੂ ਦੀ ਦਿੱਤੀ ਸਿੱਖੀਆ! ਇਹ ਇੱਕ ਬੇਸ਼ਕੀਮਤੀ, ਸੰਪੁਰਣ ਅਤੇ ਭਾਵਪੁਰਣ ਸ਼ਬਦ ਹੈ। ਇਹ ਸ਼ਬਦ, ‘ਸ਼ਬਦ ਗੁਰੂ ਗ੍ਰੰਥ ਸਾਹਿਬਜੀ ਵਿਚਲੀ ਬਾਣੀ ਦੇ ਸਮੁੱਚੇ ਉਪਦੇਸ਼ਾਂ ਦੇ ਸੰਬੋਧਨ ਦਾ ਪ੍ਰਤੀਕ ਹੈ। ਗੁਰਮਤਿ ਤੋਂ ਕੀਮਤੀ ਤਾਂ ਕੁੱਝ ਵੀ ਨਹੀਂ। ਖ਼ੈਰ!

ਅਸੀਂ ਇੱਕ ਹੋਰ ਸ਼ਬਦ ਬਾਰੇ ਵੀ ਜਾਂਣਦੇ ਹਾਂ। ਉਹ ਸ਼ਬਦ ਹੈ ਯਗਯ ਯਗ ਕਰਣਾ ਵੈਧਿਕ ਧਰਮ ਪਰੰਪਰਾ ਦਾ ਇੱਕ ਅੰਗ ਹੈ। ਸਮਾਂ ਬੀਤਣ ਤੇ ਕਈਆਂ ਨੇ ਆਪਣੇ ਦੁਆਰਾ ਕੀਤੇ ਜਾ ਰਹੇ ਯਗ ਨੂੰ ਜਿਆਦਾ ਵੱਡਾ ਦੱਸਣ ਵਾਸਤੇ ਇੱਕ ਸ਼ਬਦ ਨਾਲ ਜੋੜ ਦਿੱਤਾ ਮਹਾ ਯਾਨੀ ਕੇ ਮਹਾ ਯਗਯ ਫਿਰ ੲਹੀ ਗਲ ਹੋਰ ਅਗੇ ਵੱਧੀ ਤਾਂ ਇਹ ਹੋ ਗਿਆ ਅਤਿ ਮਹਾ ਯਗਯ ਹੋ ਸਕਦਾ ਹੈ ਕਿ ਇਹ ਵੈਦਿਕ ਪਰੰਪਰਾ ਦਾ ਯਗਾਂ ਬਾਰੇ ਕੋਈ ਵਿਧਾਨ ਹੋਵੇ। ਪਰ ਜਿਵੇਂ ਕਿ ਪਹਿਲਾਂ ਵਿਚਾਰ ਆਏ, ਸਿੱਖੀ ਦੇ ਦਰਸ਼ਨ ਵਿੱਚ ਹੈ ਇੱਕ ਮਜਬੂਤ ਸ਼ਬਦ ਗੁਰਮਤਿ ਇਹ ਸ਼ਬਦ ਸਾਰੇ ਸਿੱਖੀ ਦੇ ਦਰਸ਼ਨ ਪ੍ਰਤੀ ਪ੍ਰਯੋਗ ਕੀਤੇ ਜਾਂਣ ਵਾਲਾ ਇੱਕ ਬੇਹਦ ਢੁਕਵਾਂ ਤੇ ਸੰਪੂਰਨ ਸ਼ਬਦ ਹੈ। ਇਸ ਲਈ ਇਹ ਮਹੱਤਵਪੁਰਨ ਸ਼ਬਦਮਹਾ’, ‘ਅਤਿ ਮਹਾਜਾਂਤੱਤਵਰਗੇ ਸ਼ਬਦਾਂ ਦਾ ਮੋਹਤਾਜ ਨਹੀਂ। ਹਾਂ ਅਸੀਂਗੁਰਮਤਿ ਦਾ ਤੱਤ’, ਗੁਰਮਤਿ ਦਾ ਭਾਵ ਜਾਂ ਗੁਰਮਤਿ ਦਾ ਅਸਲ ਭਾਵ ਵਰਗੇ ਸ਼ਬਦ ਪ੍ਰਯੋਗ ਕਰ ਸਕਦੇ ਹਾਂ ਕਿਉਂਕਿ ਇਨਾਂ ਸ਼ਬਦਾ ਵਿੱਚ ਗੁਰਮਤਿ ਸ਼ਬਦ ਹੀ ਸਿਰਮੋਰ ਨਜ਼ਰ ਆਉਂਦਾ ਹੈ

ਪਰ ਜੇ ਕਰ ਕਿਸੇ ਬਹਾਨੇ ਸਿਰ ਅਸੀਂ ਗੁਰਮਤਿ ਲਈ ਅਸਲ ਗੁਰਮਤਿ ਜਾਂ ਤੱਤ ਗੁਰਮਤਿ ਵਰਗੇ ਸ਼ਬਦ ਪ੍ਰਯੋਗ ਕਰਨਾ ਆਰੰਭ ਕਰੀਏ ਤਾਂਗੁਰਮਤਿਸ਼ਬਦਦੁਸਰੇ ਦਰਜੇ(Secondary position) ਤੇ ਖੜਾ ਨਜ਼ਰ ਆਉਂਦਾ ਹੈ ਜਿਵੇਂ ਕਿਮਹਾ ਯਗਦੇ ਮੁਕਾਬਿਲਯਗਜਾਂਅਤਿ ਮਹਾ ਯਗਦੇ ਮੁਕਾਬਿਲਮਹਾ ਯਗਹਲਕੇ ਸ਼ਬਦ ਜਾਪਦੇ ਨੇ। ਇੰਝ ਲੱਗਦਾ ਹੈ ਕਿ ਜਿਵੇਂ ਕਿਗੁਰਮਤਿਤੋਂ ਪਹਿਲਾਂਤੱਤਸ਼ਬਦ ਵਰਤ ਕੇਗੁਰਮਤਿਨੂੰ ਕਿਸੇ ਨੀਵੀਂ ਅਵਸਥਾ ਵਿੱਚ ਦਰਸਾਇਆ ਜਾ ਰਿਹਾ ਹੋਵੇ ਅਤੇ ਤੱਤ ਗੁਰਮਤਿ ਨੂੰ ਗੁਰਮਤਿ ਤੋਂ ਉੱਪਰ!

ਐਸੀ ਸੂਰਤ ਵਿੱਚ ਕੋਈ ਇਹ ਵੀ ਭਾਵ ਲੇ ਸਕਦਾ ਹੈ ਕਿ ਸ਼ਾਯਦਅਸਲ ਗੁਰਮਤਿਜਾਂਤੱਤ ਗੁਰਮਤਿਹੀ ਹੈ ਅਤੇਗੁਰਮਤਿਕੋਈ ਹਲਕੀ ਜਾਂ ਕੱਚੀ ਗਲ ਹੈ। ਗੁਰਮਤਿ ਸਿੱਖੀ ਦੇ ਦਰਸ਼ਨ ਦਾ ਉਹ ਤੱਤ ਅਧਾਰ ਹੈ ਜਿਸ ਤੇ ਸਿੱਖੀ ਦਾ ਦਰਸ਼ਨ ਉਬਰਿਆ ਹੈ ਫਿਰ ਗੁਰਮਤਿ ਸ਼ਬਦ ਤੋਂ ਪਹਿਲਾਂ ਹੋਰ ਵਿਸ਼ੇਸ਼ਣ ਜੋੜਨਾ ਗੁਰਮਤਿ ਅਨੁਸਾਰੀ ਅਤੇ ਢੁਕਵਾਂ ਨਹੀ ਹੈ। ਇਹ ਵਿਚਾਰਣ ਦੀ ਗਲ ਹੈ ਕਿ ਗੁਰਮਤਿ ਸ਼ਬਦ ਨੂੰ ਕਿਸੇ ਦੁਸਰੇ ਦਰਜੇ ਤੇ ਖੜਾ ਕਰਨ ਦਾ ਪ੍ਰਭਾਵ ਦੇਂਣਾ ਗੁਰਮਤਿ ਨਹੀਂ!

ਜੇ ਕਰ ਅਸੀਂ ਗੁਰਮਤਿ ਸ਼ਬਦ ਨੂੰ ਮਨਮਤਿ ਦਾ ਪ੍ਰਤੀਕ ਬਣ ਚੁੱਕੇ ਸ਼ਬਦ ਦੇ ਰੂਪ ਵਿੱਚ ਐਲਾਨ ਕੇ ਇਸ ਨਾਲਤੱਤਲਫ਼ਜ਼ ਵਰਤਨ ਦੀ ਲੌੜ ਦੀ ਗਲ ਕਰੀਏ ਤਾਂ ਕਲ ਨੂੰ ਕੋਈ ਸੱਜਣ ਤੱਤ ਗੁਰਮਤਿ ਸ਼ਬਦ ਨੂੰ ਮਨਮਤਿ ਦਾ ਪ੍ਰਤੀਕ ਐਲਾਨਦੇ ਇਸ ਨੂੰ ਅਤਿ ਤੱਤ ਗੁਰਮਤਿ ਕਹਿਣਾ ਆਰੰਭ ਕਰ ਦਵੇਗਾ। ਫ਼ਿਰ ਸਾਨੂੰ ਪੜਨ ਨੂੰ ਮਿਲਣਗੇ ਗੁਰਮਤਿ’, ‘ਤੱਤ ਗੁਰਮਤਿਅਤੇ ਅਤਿ ਤੱਤ ਗੁਰਮਤਿ ਸ਼ਬਦ!

ਗੁਰਮਤਿ ਦਾ ਸੰਧੀ ਵਿਛੇਦ ਤਾਂ ਯੋਗ ਅਰਥਾਂ ਵੱਲ ਇਸ਼ਾਰਾ ਕਰਦਾ ਹੈ ਪਰ ਜੇ ਕਰ ਪਹਿਲਾਂਤੱਤਜਾਂਅਤਿਸ਼ਬਦ ਜੋੜ ਕੇ ਗੁਰਮਤਿ ਦਾ ਸੰਧੀ ਵਿਛੇਦ ਕੀਤਾ ਜਾਏ ਤਾਂ ਦਾਸ ਦੀ ਸੋਚ ਅਨੁਸਾਰਤੱਤ ਗੁਰਮਤਿਜਾਂਅਤਿ ਤੱਤ ਗੁਰਮਤਿਦਾ ਅਰਥ ਬਣੇਗਾ:- ਤੱਤ ਗੁਰੂ ਦੀ ਮਤਿਅਤੇਅਤਿ ਤੱਤ ਗੁਰੂ ਦੀ ਮਤਿ! ਵੈਸੇ ਇਸ ਅਜੀਬ ਸਥਿਤੀ ਬਾਰੇ ਕੋਈ ਵਿਆਕਰਣ ਗਿਆਤਾ ਸੱਜਣ ਜ਼ਿਆਦਾ ਰੋਸ਼ਨੀ ਪਾ ਸਕਦੇ ਹਨ। ਖੈਰ!

ਕੀ ਸਿੱਖ ਗੁਰਮਤਿ ਨੂੰ ਵੈਦਿਕ ਯਗਾਂ ਦੀ ਤਰਜ਼ ਤੇ ਤੱਤ ਜਾਂ ਅਤਿ ਜੋੜ ਕੇ ਪ੍ਰਚਾਰਨ/ਵਰਤਨ ਗੇ? ਨਿਰਸੰਦੇਹ: ਇਹ ਉਂਚ ਨੀਚ ਵਾਲੀ ਬ੍ਰਹਾਮਣੀ ਰੀਤ ਦੀ ਨਕਲ ਹੈ ਗੁਰਮਤਿ ਨਹੀਂ। ਜੇ ਕਰਗੁਰੂ ਦੀ ਮਤਿ ਹੀਗੁਰਮਤਿਹੈ ਤਾਂ ਇਸ ਨਾਲ ਨਾਤੱਤਦੀ ਲੋੜ ਹੈ ਨਾ ਹੀਅਤਿਦੀ!

ਹਰਦੇਵ ਸਿੰਘ, ਜੰਮੂ

31. 03. 2012 
Note:- This Article is four years old

No comments:

Post a Comment