Thursday, 14 July 2016

                    ਵਿਅੰਗ ਜਾਂ ਤਨਜ਼ ਕੱਸਣ ਲਈ ਬਾਣੀ ਪੰਗਤੀ ਬਦਲ ਕੇ ਲਿਖਣਾ ਉਚਿੱਤ ਨਹੀਂ !
                                                           ਹਰਦੇਵ ਸਿੰਘ, ਜੰਮੂ

ਸਿੱਖਾਂ ਦੇ ਜੀਵਨ ਵਿਚ ਗੁਰਬਾਣੀ ਦਾ ਮਹੱਤਵ ਡੁੰਗਾ ਹੈ।ਸਮਝ ਭਾਵੇਂ ਆਏ ਨਾ ਆਏ ਪਰ ਹਰ ਸਿੱਖ ਬਾਣੀ ਦੀ ਪੰਗਤੀ ਨੂੰ ਸਤਿਕਾਰ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ।ਇਸ ਪੱਖੋਂ ਉਹ ਕਈਂ ਵਾਰ ਉਨ੍ਹਾਂ ਸਿਆਣਿਆਂ ਨਾਲੋਂ ਜ਼ਿਆਦਾ ਸਿਆਣਾ ਪ੍ਰਤੀਤ ਹੁੰਦਾ ਹੈ ਜੋ ਕਿ ਸਮਝਦਾਰ ਅਤੇ ਆਗੂ ਹੋਣ ਦਾ ਦਾਵਾ ਕਰਨ ਦੇ ਬਾਵਜੂਦ ਬਾਣੀ ਦੀ ਪੰਗਤੀ ਨੂੰ ਲੈ ਕੇ ਅਜਿਹਾ ਕੰਮ ਕਰਦੇ ਹਨ ਜੋ ਕਿ ਮੁਰਖਤਾ ਹੀ ਕਿਹਾ ਜਾ ਸਕਦਾ ਹੈ।ਮਸਲਨ ਕਿਸੇ ਵਲੋਂ ਗੁਰੂ ਬਾਣੀ ਦੀ ਪੰਗਤੀ 'ਗੁਰੁ ਬ੍ਰਾਹਮਣੁ ਥਿਆ॥' ਨੂੰ "ਗੁਰੂ ਪੰਥ ਥਿਆ" ਕਰਕੇ ਲਿਖਣਾ ਉਹ ਵੀ ਨੁਕਤਾਚੀਨੀ, ਵਿਅੰਗ ਜਾਂ ਤਨਜ਼ ਕੱਸਣ ਦੇ ਲਹਿਜੇ ਵਿਚ! ਇਹ ਕਿਹੋ ਜਿਹੀ ਸਿਆਣਪ ਹੈ ?

  
ਕੋਈ ਵੀ ਸੂਝਵਾਨ ਸਿੱਖ ਲਿਖਾਰੀ ਕਿਸੇ ਵੀ ਢੰਗ ਨਾਲ ਗੁਰਬਾਣੀ ਦੀ ਪੰਗਤੀ ਦੀ ਪਰੋਡੀ ਜਿਹੀ ਨਹੀਂ ਕਰਦਾ।ਹਾਂ ਹੋਉਮੇ ਅਤੇ ਮਨਮਤਿ ਵਿਚ ਗਲਤਾਨ ਕਿਸੇ ਦੀ ਮਤ ਪੰਥ ਤੋਂ ਭ੍ਰਿਸ਼ਟ ਹੋ ਜਾਏ ਤਾਂ ਵੱਖਰੀ ਗਲ ਹੈ!

ਹਰਦੇਵ ਸਿੰਘ, ਜੰਮੂ-੧੪.੦੭.੨੦੧੬

No comments:

Post a Comment