ਸ਼੍ਰੀ ਅਕਾਲ ਤਖ਼ਤ ਦੇ
ਸਾਬਕਾ ਜੱਥੇਦਾਰ ਦਰਸ਼ਨ ਸਿੰਘ
ਜੀ
ਸ. ਅਮਰਜੀਤ ਸਿੰਘ ਚੰਦੀ ਜੀ ਵਲੋਂ ਚਲਾਈ ਜਾ ਰਹੀ ਵੈਬਸਾਈਟ "ਦਾ ਖ਼ਾਲਸਾ" ਪੁਰ ਮਿਤੀ ੦੧.੦੮.੨੦੧੬ ਨੂੰ ਆਪ ਜੀ ਵਲੋਂ ਲਿਖਿਆ ਇਕ ਲੇਖ "ਗੁਰਬਾਣੀ ਰਹਿਤ ਮਰੀਯਾਦਾ" ਛੱਪਿਆ ਹੈ। ਲੇਖ ਵਿਚ ਆਪ ਜੀ ਨੇ ਗੁਰਬਾਣੀ ਨੂੰ ਹੀ ਰਹਿਤ ਮਰਿਯਾਦਾ ਦੱਸਦੇ ਹੋਏ ਸਿੱਖ ਦੀ ਤਾਰੀਫ ਆਪਣੇ ਅਲਫ਼ਾਜ਼ਾਂ ਵਿਚ ਲਿਖੀ ਹੈ। ਲੇਖ ਵਿਚ ਆਪ ਜੀ ਵਲੋਂ ਦਿੱਤੇ ਖੁੱਲੇ ਸੱਦੇ ਨੂੰ ਮੁੱਖ ਰੱਖਦੇ ਹੋਏ ਇਸ ਬਾਬਤ ਆਪ ਜੀ ਤੋਂ ਫ਼ਿਲਹਾਲ ਮੇਰੇ ਪੰਜ ਸਵਾਲ ਹਨ :-
(੧) ਗੁਰਬਾਣੀ ਦੀ ਕਿਸ ਪੰਗਤੀ ਅਨੁਸਾਰ ਸਿੱਖ ੬ਵੇਂ, ੭ਵੇਂ , ੮ਵੇਂ ਅਤੇ ਦੱਸਵੇਂ ਗੁਰੂ ਸਾਹਿਬਾਨ ਨੂੰ ਗੁਰੂ ਮੰਨਣ ਦੀ ਰਹਿਤ ਸਵੀਕਾਰ ਕਰਨ ?
(੨) ਗੁਰਬਾਣੀ ਦੀ ਕਿਸ ਪੰਗਤੀ ਵਿਚਲੀ ਰਹਿਤ ਮੁਤਾਬਕ ਸਿੱਖ ਖੰਡੇ-ਬਾਟੇ ਦੇ ਅੰਮ੍ਰਿਤ ਨੂੰ ਛੱਕਣ ਦੀ ਰਹਿਤ ਸਵੀਕਾਰ ਕਰਨ ?
(੩) ਗੁਰਬਾਣੀ ਦੀ ਕਿਸ ਪੰਗਤੀ ਅਨੁਸਾਰ ਸਿੱਖ ਆਪਣੇ ਨਾਮ ਨਾਲ ਸਿੰਘ ਜਾਂ ਕੋਰ ਲਕਬ ਲਗਾਉਣ ਦੀ ਰਹਿਤ ਸਵੀਕਾਰ ਕਰਨ ?
(੪) ਗੁਰਬਾਣੀ ਦੀ ਕਿਸ ਪੰਗਤੀ ਅਨੁਸਾਰ ਸਿੱਖ ਪੰਜ ਕਕਾਰ ਧਾਰਨ ਕਰਨ ਦੀ ਰਹਿਤ ਸਵੀਕਾਰ ਕਰਨ ?
(੫) ਰਹਿਤ ਮਰਿਯਾਦਾ ਗੁਰਬਾਣੀ ਨਹੀਂ ਪਰ ਕੀ ਲੇਖ ਅੰਦਰ ਬਾਣੀ ਹਵਾਲਿਆਂ ਤੋਂ ਇਲਾਵਾ ਲਿਖੇ ਆਪ ਜੀ ਦੇ ਵਿਚਾਰ ਗੁਰਬਾਣੀ ਹਨ ?
ਆਪ ਜੀ ਜਵਾਬ ਨਹੀਂ ਦਿੰਦੇ ਇਸ ਲਈ ਪੱਤਰ ਜਨਤਕ ਲਿਖ ਰਿਹਾ ਹਾਂ।ਆਸ ਹੈ ਕਿ ਸ਼ਾਯਦ ਆਪ ਜੀ ਜਵਾਬ ਲਿਖ ਭੇਜੋ!
ਹਰਦੇਵ ਸਿੰਘ, ਜੰਮੂ-੦੨.੦੮.੨੦੧੬
No comments:
Post a Comment