'ਤੱਤ.ਪਰਿਵਾਰ ਦੇ ਪੱਤਰ ਮਿਤੀ ੧੬.੬.੧੪ ਬਾਰੇ'
ਹਰਦੇਵ ਸਿੰਘ,ਜੰਮੂ
ਮਿਤੀ ੧੬.੭.੧੪ ਨੂੰ 'ਸਿੱਖ ਮਾਰਗ ਵੈਬ ਸਾਈਟ' ਉਤੇ ਛੱਪੇ ਪੱਤਰ ਰਾਹੀਂ ਤੱਤ. ਪਰਿਵਾਰ ਦੇ ਸੱਜਣਾ ਨੇ ਤਿੰਨ ਸੱਜਣਾਂ ਨੂੰ 'ਗੱਠਬੰਧਨ ਵਿਦਵਾਨ' ਕਿਹਾ ਹੈ। ਪਹਿਲੇ ਅਮਰਜੀਤ ਸਿੰਘ ਜੀ ਚੰਦੀ, ਦੂਜਾ ਮੈਂ ਅਤੇ ਤੀਜੇ ਜਸਬੀਰ ਸਿੰਘ ਜੀ ਕੈਲਗਰੀ।ਮੈਂ ਕੋਈ ਵਿਦਵਾਨ ਨਹੀਂ।ਇਹ ਹੈ ਪਹਿਲੀ ਗੱਲ।
ਦੂਜੀ ਗੱਲ, ਪਰਿਵਾਰ ਦੇ ਇਸ ਵਹਿਮ ਦੀ ਕਿ ਤਿੰਨ ਸੱਜਣਾਂ ਦਾ ਗੱਠਬੰਧਨ ਬਣ ਗਿਆ
ਹੈ। ਚੰਦੀ ਜੀ ਮੇਰੇ ਭੇਜੇ ੧੦ ਲੇਖਾਂ ਵਿਚੋਂ ਤਿੰਨ ਕੁ ਲੇਖ ਛਾਪਦੇ ਹਨ। ਜਸਬੀਰ ਸਿੰਘ ਜੀ
ਵਿਰਦੀ ਨਾਲ ਮੇਰਾ ਸੰਪਰਕ ਬਹੁਤ ਚਿਰ ਬਾਦ ਅਸਿੱਧੇ ਤੌਰ ਤੇ ਕਦੇ ਕਿਸੇ ਟਿੱਪਣੀ ਰਾਹੀਂ
ਹੋ ਜਾਂਦਾ ਹੈ।ਚੰਦੀ ਜੀ ਮੇਰੇ ਨਾਲ ਗੱਠਬੰਧਨ ਨਹੀਂ ਕਰ ਸਕਦੇ ਕਿਉਂਕਿ ਉਹ ਮੇਰੇ ਨਾਲ
ਕਈਂ ਥਾਂ ਸਹਿਮਤ ਨਹੀਂ ਹਨ। ਮੇਰੀ ਸਥਿਤੀ ਵੀ ਲਗਭਗ ਇਹੀ ਹੈ।ਇਹ ਹੈ ਪਰਿਵਾਰ ਵਲੋਂ
ਪ੍ਰਗਟਾਏ 'ਕਥਿਤ ਗੱਠਬੰਧਨ' ਦੀ ਸੱਚਾਈ ! ਹਾਂ ਜੇ ਕਰ ਅਸੀਂ ਤਿੰਨੇ ਗੁਰੂ ਸਾਹਿਬਾਨ ਨੂੰ
ਗੁਰੂ ਲਿਖਦੇ ਹਾਂ ਤਾਂ ਇਹ ਕੋਈ ਉਚੇਚਾ ਗੱਠਬੰਧਨ ਨਹੀਂ ਕਿਹਾ ਜਾ ਸਕਦਾ।
ਹੁਣ ਵਿਚਾਰਦੇ ਹਾਂ ਤੱਤ ਪਰਿਵਾਰ ਦੇ ਉਚੇਚੇ ਗੱਠਬੰਧਨਾਂ ਨੂੰ।
ਤੱਤ ਪਰਿਵਾਰ ਦਾ ਇਕ ਆਪਣਾ ਗੱਠਬੰਧਨ ਉਸ ਵੇਲੇ ਟੁੱਟ ਗਿਆ ਜਿਸ ਵੇਲੇ ਗੱਠਬੰਧਨ ਦੀਆਂ ਮੀਟਿੰਗਾਂ ਜੰਮੂ ਵਿਖੇ ਹੋਈਆਂ। ਉੱਗੇ ਮੁੱਖ ਕਮੇਟੀ ਮੈਂਬਰ ਅਮਰਜੀਤ ਸਿੰਘ ਜੀ ਚੰਦੀ ਅਤੇ ਪ੍ਰੋ. ਕੰਵਲਦੀਪ ਸਿੰਘ ਜੀ ਉਸ ਮੀਟਿੰਗਾਂ ਵਿਚ ਹੋਏ ਵਰਤਾਰੇ ਨੂੰ ਵੇਖ ਹਾ ਦਾ ਨਾਅਰਾ ਮਾਰ ਗਏ। ਕਾਰਣ? ਕਾਰਣ ਇਹ ਕਿ ਗੱਠਬੰਧਤ ਸੱਜਣਾ ਨੇ, ਗੱਠਬੰਧਨੀ ਮੀਟਿੰਗਾਂ, ਵਿਚ ਗੁਰੂ ਗ੍ਰੰਥ ਸਾਹਿਬ ਦੀ ਥਾਂ ਲੈਪਟਾਪ, ਗੁਰਦੁਆਰਿਆਂ ਵਿਚ ਕੀਰਤਨ ਬੰਦ ਕਰਵਾਉਣ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਸਤਕ ਕਹਿਣ ਆਦਿ ਬਾਰੇ ਅਤੇ ਹੋਰ ਅਤਿਅੰਤ ਨੀਵੇਂ ਪੱਧਰ ਦੇ ਵਿਚਾਰ ਪੇਸ਼ ਕੀਤੇ। ਉਹ ਗੱਲਾਂ ਕਿਸੇ ਕਿਤਾਬਚੇ ਵਿਚ ਆਈਆਂ ਜਾਂ ਨਹੀਂ, ਪਰ ਇਹ ਸਪਸ਼ਟ ਹੋ ਗਿਆ ਕਿ ਤੱਤ ਪਰਿਵਾਰ ਨੇ ਕਿਸ ਕਿਸਮ ਦੇ ਵਪਰੀਤ ਵਿਚਾਰ ਰੱਖਣ ਵਾਲੇ ਬੰਦਿਆਂ ਨਾਲ ਗੱਠਬੰਧਨ ਕੀਤਾ ਹੋਇਆ ਹੈ। ਐਸੇ ਬੰਦਿਆਂ ਨਾਲ ਗੱਠਬੰਧਨ ਪਿੱਛਲੇ ਕਾਰਣ ਪਰਿਵਾਰ ਨੂੰ ਪਤਾ ਹੋਂਣਗੇ।
ਹੁਣ ਗੱਠਬੰਧਨ ਕਰਨ ਲਈ ਪਰਿਵਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਵੀ ਵਿਚਾਰ ਲਈਏ। ਤੱਤ ਪਰਿਵਾਰ ਗੱਠਬੰਧਨ ਦੇ ਤਰਲੇ ਉਨ੍ਹਾਂ ਸੱਜਣਾਂ ਅੱਗੇ ਵੀ ਪਾਉਂਦਾ ਰਿਹਾ ਜੋ ਕਿ ਦੱਸ ਗੁਰੂ ਸਾਹਿਬਾਨ ਨੂੰ ਗੁਰੂ ਅਤੇ ਅਭੁੱਲ ਮੰਨਦੇ ਹਨ। ਭਲਾ ਤੱਤ ਪਰਿਵਾਰ ਗੁਰੂ ਸਾਹਿਬਾਨ ਨੂੰ ਗੁਰੂ ਮੰਨਣ ਵਾਲੇ "ਬ੍ਰਾਹਮਣਾ" ਨਾਲ ਗੱਠਬੰਧਨ ਲਈ ਤਰਲੇ ਕਿਉਂ ਪਾਉਂਦਾ ਰਿਹਾ ਹੈ ? ਪਰਿਵਾਰ ਤਾਂ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਮੰਨਦਾ ਹੈ ਫਿਰ ਐਸੇ ਮੌਕਾ ਪਰਸਤ ਗੱਠਬੰਧਨੀ ਤਰਲਿਆਂ ਦਾ ਕੀ ਮਤਲਭ ? ਪਰਿਵਾਰ ਐਲਾਨ ਕਿਉਂ ਨਹੀਂ ਕਰਦਾ ਕਿ ਜੋ ਗੁਰੂ ਸਾਹਿਬਾਨ ਨੂੰ ਗੁਰੂ ਕਹਿੰਦਾ ਹੈ ਉਸ ਬ੍ਰਾਹਮਣਵਾਦੀ ਨਾਲ ਪਰਿਵਾਰ ਵਲੋਂ ਕੋਈ ਗੱਠਬੰਧਨ ਨਹੀਂ ਕੀਤਾ ਜਾਏਗਾ ? ਜੇ ਕਰ ਗੁਰੂ ਸਾਹਿਬਾਨ ਨੂੰ ਗੁਰੂ ਨਾ ਕਹਿਣਾ ਸਿਧਾਂਤ ਪਰਸਤੀ ਹੈ, ਤਾਂ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਿਆਂ ਨਾਲ ਗੱਠਬੰਧਨ ਕਰਨ ਦੀ ਮੌਕਾ ਪਰਸਤ ਕੋਸ਼ਿਸ਼ਾਂ ਪਰਿਵਾਰ ਵਲੋਂ ਕਿਉਂ ਕੀਤੀਆਂ ਜਾਂਦੀਆਂ ਰਹੀਆਂ ਹਨ ? ਖੈਰ ,ਜਿਸ ਵੇਲੇ ਗੱਠਬੰਧਨ ਦੇ ਐਸੇ ਜਤਨ ਸਿਰੇ ਨਾ ਚੜੇ, ਤਾਂ ਉਨ੍ਹਾਂ ਸੱਜਣਾ ਨਾਲ ਗੱਠਬੰਧਨ ਕੀਤਾ ਗਿਆ ਜਿਨ੍ਹਾਂ ਦੇ ਵਿਚਾਰਾਂ ਦਾ ਜ਼ਿਕਰ ਉੱਪਰ ਵਿਚਾਰ ਆਏ ਹਾਂ। ਮੈਂ ਐਸੇ ਗੱਠਬੰਧਨਾਂ ਵਿਚ ਨਹੀਂ ਪਿਆ ਇਸ ਕਰਕੇ ਮਾੜਾ ਹਾਂ।
ਤੱਤ ਪਰਿਵਾਰ ਨੇ ਸੰਨ ੧੮੦੦ ਦੇ ਅੰਤਲੇ ਅਤੇ ੧੯੦੦ ਦੇ ਆਰੰਭਕ ਦਹਾਕਿਆਂ ਦੀ
ਪੁਨਰਜਾਗਰਣ ਲਹਿਰ ਨੂੰ ਤਬਾਹ ਕਰਨ ਲਈ ਕਦਮ ਪੁੱਟਿਆ ਤਾਂ ਵਿਚਾਰਕ
ਪੱਖੋਂ, ਮੈਂ ਤਾਂ ਉਨ੍ਹਾਂ ਦਾ ਹਮਕਦਮ ਨਹੀਂ ਬਣ ਸਕਿਆ, ਪਰ ਪਰਿਵਾਰ ਨਾਲ ਹੋਏ ਕਈਂ ਧਿਰਾਂ
ਦੇ ਮੋਹ ਭੰਗ ਦੇ ਕੀ ਕਾਰਣ ਸਨ? ਉਹ 'ਮੋਹ ਭੰਗ' ਮੇਰੇ ਵੈਬਸਾਈਟਾਂ ਉਤੇ ਲਿਖਣ ਤੋਂ
ਪਹਿਲਾਂ ਹੀ ਕਿਉਂ ਮੌਜਦ ਸੀ ?
ਖ਼ੈਰ, ਪਰਿਵਾਰ ਦੇ ਦਾਵੇਆਂ ਨੂੰ ਜੇ ਕਰ ਇਕ ਲਾਈਨ
ਵਿਚ ਸਮੇਟਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ; ਪਰਿਵਾਰ ਅਨੁਸਾਰ, ਸੰਨ ੧੭੦੮ ਵਿਚ
ਦਸ਼ਮੇਸ਼ ਜੀ ਦੇ ਅਕਾਲ ਚਲਾਣੇ ਤੋਂ ਬਾਦ, ਅਤੇ ਪਰਿਵਾਰ ਦੀ ਹੋਂਦ ਤੋਂ ਪਹਿਲਾਂ, ਗੁਰੂ ਨਾਨਕ
ਜੀ ਦੇ ਫ਼ਲਸਫ਼ੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ, ਅਤੇ ਅੱਜ ਇਸਦੀ "ਨਿਰੋਲ ਖੌਜ" ਦਾ
ਸੇਹਿਰਾ ਪਰਿਵਾਰ ਦੇ ਸਿਰ ਹੀ ਹੈ।
ਜਿਸ ਵੇਲੇ ਇਹ ਵਹਿਮ ਪਰਿਵਾਰ ਦਾ ਜਨੂਨ ਬਣ ਗਿਆ,
ਤਾਂ ਪਰਿਵਾਰਕ ਸੱਜਣ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਕਹਿਣ/ਲਿਖਣ ਤਕ ਉੱਤਰ ਆਏ ਅਤੇ
ਸਿੱਖਾਂ ਨੂੰ ਦੱਸ ਗੁਰੂ ਸਾਹਿਬਾਨ ਦੀ ਘੁੱਮਣਘੇਰੀ ਵਿਚ ਫ਼ੱਸਿਆ ਹੋਇਆ ਲਿਖਣ ਲਗ ਪਏ।
ਅੱਜ
ਪਰਿਵਾਰ ਵਾਲੇ ਗੁਰੂ ਗ੍ਰੰਥ ਨੂੰ 'ਗੁਰੂ' ਕਹਿਣ ਦੀ ਵਿਰੌਧੀ, ਅਤੇ ਗੁਰੂ ਗ੍ਰੰਥ ਸਾਹਿਬ
ਜੀ ਦੀ ਪ੍ਰਮਾਕਿਤਾ ਤੋਂ ਆਕੀ ਸੋਚ ਨਾਲ ਗੱਠਬੰਧਤ ਹਨ।ਇਹ ਗੱਠਬੰਧਨ ਕਿਸ ਪ੍ਰਕਾਰ ਦਾ
ਨਮੂਨਾ ਹੈ ?
ਹਰਦੇਵ ਸਿਘ, ਜੰਮੂ-੧੭.੬.੨੦੧੪
ਹਰਦੇਵ ਸਿਘ, ਜੰਮੂ-੧੭.੬.੨੦੧੪
No comments:
Post a Comment