ਧੂੰਦਾ ਪ੍ਰਕਰਣ ਬਾਰੇ ਟਿੱਪਣੀ
ਹਰਦੇਵ ਸਿੰਘ, ਜੰਮੂ
ਸਹਿਜਤਾ ਨਾਲ ਭਰਭੂਰ ਗੁਰੂ ਦੇ ਦੁਆਰ ਤੇ ਅਰਾਜਕਤਾ (Disorder)ਦਾ ਪ੍ਰਗਟਾਵਾ ਉੱਚਿਤ ਨਹੀਂ ਕਹਿਆ ਜਾ ਸਕਦਾ, ਭਾਵੇਂ ਉਹ ਸ਼ੋਰਗੁਲ ਦੇ ਰੂਪ ਵਿਚ ਹੋਵੇ ਜਾਂ ਕਿਸੇ ਸ਼ਬਦ ਦੇ ਉੱਚਾਰਣ ਦੇ ਰੂਪ ਵਿਚ! ਅਜਿਹੀ ਅਰਾਜਕਤਾ ਦੇ ਵੀ ਕਈਂ ਰੂਪ ਹਨ। ਮਸਲਨ ਇਕ ਉਹ ਜਿਹੜਾ ਕਿ ਅਮਰੀਕਾ ਦੇ ਇਕ ਗੁਰਦੁਆਰੇ ਵਿਚ ਧੂੰਦਾ ਜੀ ਦੇ ਪ੍ਰਕਰਣ ਵਿਚ ਵੇਖਣ ਨੂੰ ਮਿਲਿਆ। ਇੰਝ ਦੀ ਹੀ ਅਰਾਜਕਤਾ ਦਾ ਪ੍ਰਗਟਾਵਾ ਇਕ ਵਾਰ ਉਸ ਵੇਲੇ ਵੀ ਵੇਖਣ ਨੂੰ ਮਿਲਿਆ ਸੀ ਜਿਸ ਵੇਲੇ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਵਿਦੇਸ਼ ਦੇ ਹੀ ਇਕ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਲਈ ਖੜੇ ਹੋਏ। ਅਸੀਂ ਅਜਿਹੀ ਅਰਾਜਕਤਾ ਨਾਲ ਕਿਉਂ ਭਰ ਗਏ ਹਾਂ ? ਸ਼ਾਯਦ ਇਸ ਲਈ ਕਿ ਅਜੇ ਅਸੀਂ ਇਸ ਦੇ ਸਿੱਟੇਆਂ ਤੋਂ ਅਣਜਾਣ ਹਾਂ !
ਜਗਤ ਦੀ ਉੱਤਪਤੀ ਵਿਚ ਦਵੰਧ ਸੀ ਅਤੇ ਸੱਭਿਯਤਾ ਦੇ ਆਰੰਭ ਵਿਚ ਰਹਿਤ! ਮਨੁੱਖੀ ਸੋਚ ਦੀ ਅਜ਼ਾਦੀ ਨੇ ਸੱਭਿਯਤਾ ਨੂੰ ਵਿਕਾਸ ਪ੍ਰਧਾਨ ਕੀਤਾ। ਪਰੰਤੂ ਇਸ ਵਿਕਾਸ ਵਿਚੋਂ ਰਹਿਤ ਦੇ ਨਿਕਲ ਜਾਣ ਤੇ ਅਜਿਹੀ ਅਰਾਜਕਤਾ ਬਚੇਗੀ ਜਿਸ ਵਿਚ ਸਾਡੀ ਸੋਚ ਦੇ ਨਿਯਮ ਗੁਰੂ ਦੀ ਸੋਚ ਦੇ ਅਧੀਨ ਨਹੀਂ ਹੋਣਗੇ। ਹੁਣ ਨਾ ਪ੍ਰਚਾਰ ਨਿਯਮਬੱਧ ਹੈ ਅਤੇ ਨਾ ਹੀ ਉਸ ਨੂੰ ਰੋਕਣ ਵਾਲੇ। ਦੋਹਾਂ ਨੂੰ ਆਪਣੇ ਤੌਰ-ਤਰੀਕੇਆਂ ਬਾਰੇ ਪੁਨਰਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਮਿਲ ਕੇ ਆਪਣੇ ਇਤਹਾਸਕ ਅਤੀਤ ਲਈ ਅਜਿਹੀ ਕਬਰ ਖੌਦਣਗੇ ਜਿਸ ਵਿਚ ਕੋਮ ਦੇ 'ਏਕੇ' ਅਤੇ ਉਸਦੇ ਭਵਿੱਖ ਦੇ ਦਫ਼ਨ ਹੋਣ ਦੀ ਪ੍ਰਬਲ ਸੰਭਾਵਨਾ ਹੋਵੇਗੀ।
ਹਰਦੇਵ ਸਿੰਘ, ਜੰਮੂ-੧੦.੦੪.੨੦੧੬
No comments:
Post a Comment